ਗੌਰਿਕਾ ਸਿੰਘ ਇੱਕ ਨੇਪਾਲੀ ਤੈਰਾਕ ਹੈ। ਗੌਰਿਕਾ ਨੇ ਛੋਟੀ ਉਮਰ ਵਿੱਚ ਹੀ ਸਵੀਮਿੰਗ ਕੈਰੀਅਰ ਬਣਾਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਰਾਸ਼ਟਰੀ ਰਿਕਾਰਡ ਬਣਾਏ।[2] ਇਸਨੇ 2016 ਏਸ਼ੀਆਈ ਖੇਡਾਂ ਵਿੱਚ ਇੱਕ ਚਾਂਦੀ ਤਮਗਾ ਅਤੇ ਤਿੰਨ ਤਾਂਬੇ ਦੇ ਤਮਗੇ ਜਿੱਤੇ।[3][4][5]

ਗੌਰਿਕਾ ਸਿੰਘ
ਗੌਰਿਕਾ ਸਿੰਘ, 2016 ਦੱਖਣੀ ਏਸ਼ੀਆਈ ਖੇਡਾਂ ਤੋਂ ਬਾਅਦ ਚਾਂਦੀ ਦਾ ਤਮਗਾ ਦਿਖਾਉਂਦੇ ਹੋਏ
ਨਿੱਜੀ ਜਾਣਕਾਰੀ
ਪੂਰਾ ਨਾਮਗੌਰਿਕਾ ਸਿੰਘ
ਰਾਸ਼ਟਰੀ ਟੀਮ ਨੇਪਾਲ
ਜਨਮ26 November 2002 (2002-11-26) (ਉਮਰ 21)[1]
ਕੱਦ155 ਸੈਂਟੀਮੀਟਰ
ਭਾਰ45 ਕਿਲੋਗ੍ਰਾਮ
ਖੇਡ
ਖੇਡਤੈਰਨਾ (ਖੇਡ)
Strokesਫ੍ਰੀਸਟਾਇਲ, ਪੁੱਠੀ ਤਾਰੀ, ਬ੍ਰੈਸਟਸਟ੍ਰੋਕ, ਮਿਸ਼ਰਿਤ ਤਾਰੀ
ਕਲੱਬਕਾਪਥੈਲ ਸਵੀਮਿੰਗ ਕੱਲਬ
Coachਰਹਿਸ ਗੋਰਮਲੇ
ਕ੍ਰਿਸਟੀਨਾ ਗ੍ਰੀਨ

ਨਿੱਜੀ ਜੀਵਨ ਸੋਧੋ

ਗੌਰਿਕਾ ਸਿੰਘ ਦਾ ਜਨਮ 26 ਨਵੰਬਰ, 2002 ਵਿੱਚ ਹੋਇਆ। ਗੌਰਿਕਾ ਲੰਦਨ ਵਿੱਚ ਰਹਿੰਦੀ ਹੈ ਅਤੇ ਇੱਥੇ ਹੀ ਇਸਨੇ ਕਾਪਥੈਲ ਸਵੀਮਿੰਗ ਕੱਲਬ ਵਿੱਚ ਰਹਿਸ ਗੋਰਮਲੇ ਅਤੇ ਕ੍ਰਿਸਟੀਨਾ ਗ੍ਰੀਨ ਕੋਚਾਂ ਤੋਂ ਸਵੀਮਿੰਗ ਦੀ ਟ੍ਰੇਨਿੰਗ ਲਈ ਹੈ ਜੋ ਸੰਸਾਰਿਕ ਪੱਧਰ ਦੇ ਤੈਰਾਕ ਹਨ। ਗੌਰਿਕਾ ਇਸ ਸਮੇਂ "ਸ਼ਾਂਤੀ ਐਜੂਕੇਸ਼ਨ ਇਨਿਸ਼ਿਏਟਿਵ ਨੈਪਾਲ" (ਐਸਈਆਈਐਨ) ਦੀ ਪ੍ਰਤਿਨਿਧ ਹੈ। ਗੌਰਿਕਾ ਦੇ ਪਿਤਾ, ਪਾਰਸ ਸਿੰਘ ਹਨ।

ਸਿੰਘ ਨੇ ਹੈਬਰਡੈਸ਼ਰਜ਼ ਅਸਕੇਜ਼ ਸਕੂਲ ਫ਼ਾਰ ਗਰਲਜ਼ ਅਤੇ ਬੇਲਮੌਂਟ ਮਿੱਲ ਹਿੱਲ ਪ੍ਰੈਪਰੇਟਰੀ ਸਕੂਲ ਵਿੱਚ ਪੜ੍ਹਾਈ ਕੀਤੀ।[6]

ਸਿੰਘ ਇਸ ਸਮੇਂ ਟਫਟਸ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ।[7]

ਸਮਰ ਓਲੰਪਿਕਸ 2016 ਸੋਧੋ

ਗੌਰਿਕਾ ਦੀ ਉਮਰ 13 ਸਾਲ ਅਤੇ 255 ਦਿਨਾਂ ਦੀ ਹੈ ਜੋ ਰੀਉ ਓਲਪਿੰਕ 2016 ਵਿੱਚ ਖੇਡਣ ਵਾਲੀ ਸਭ ਘੱਟ ਉਮਰ ਦੀ ਐਥਲੀਟ ਸੀ। ਸਿੰਘ ਨੇ ਹੀਟ 1 ਵਿੱਚ 1:08:45 ਸਮੇਂ ਵਿੱਚ "100 ਮੀਟਰ ਦੀ ਬੈਕਸਟ੍ਰੋਕ" ਦੀ ਵਾਰੀ ਪੂਰੀ ਕੀਤੀ ਪਰ ਇਹ ਸੈਮੀਫ਼ਾਈਨਲ ਲਈ ਚੁਣੀ ਨਹੀਂ ਗਈ। 31 ਤਾਰੀਖ਼ ਨੂੰ ਗੌਰਿਕਾ ਦੀ ਖੇਡ ਖ਼ਤਮ ਹੋ ਗਈ।[8]

ਸਮਰ ਓਲੰਪਿਕ 2020 ਸੋਧੋ

18 ਸਾਲ 8 ਮਹੀਨੇ 2 ਦਿਨ ਦੀ ਉਮਰ ਵਿੱਚ, ਸਿੰਘ ਨੇ 2020 ਟੋਕੀਓ ਓਲੰਪਿਕ ਵਿੱਚ ਹਿੱਸਾ ਲਿਆ। ਉਸ ਨੇ 1:00:11 ਦੇ ਸਮੇਂ ਵਿੱਚ 100 ਮੀਟਰ ਫ੍ਰੀਸਟਾਈਲ ਵਿੱਚੋਂ ਹੀਟ 1 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਸਿੰਘ ਰਾਸ਼ਟਰੀ ਰਿਕਾਰਡ ਬਣਾਉਣ ਵਿੱਚ ਕਾਮਯਾਬ ਰਹੇ ਪਰ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਸਿੰਘ 50ਵੇਂ ਸਥਾਨ 'ਤੇ ਰਹੀ।[9]

ਪ੍ਰਾਪਤੀਆਂ ਸੋਧੋ

ਹਵਾਲੇ ਸੋਧੋ

  1. Gaurika Singh Archived 2016-08-05 at the Wayback Machine.. rio2016.com
  2. "Women's 100m Freestyle Heats Results". Omega Timing. 6 August 2015. Retrieved 25 September 2015.
  3. "Singh claims historic individual medal in swimming – The Himalayan Times". The Himalayan Times (in ਅੰਗਰੇਜ਼ੀ (ਅਮਰੀਕੀ)). Retrieved 8 February 2016.
  4. "Nepal bag 5 more medals in SAG, Gaurika Singh sets national record in swimming – The Himalayan Times". The Himalayan Times (in ਅੰਗਰੇਜ਼ੀ (ਅਮਰੀਕੀ)). Retrieved 8 February 2016.
  5. "Nepal adds one each silver and bronze to medal count". kathmandupost.ekantipur.com. Archived from the original on 2016-02-10. Retrieved 9 February 2016.
  6. Dangi, Krishna. "My Republica – Swimming sensation Gaurika to support quake victims". www.myrepublica.com. Archived from the original on 4 August 2016. Retrieved 11 February 2016.
  7. Thapa, Avenjal (8 September 2021). "Tufts welcome two-time Olympian from Nepal Gaurika Singh". www.tuftsdaily.com.
  8. Rio 2016: 13-year-old swimmer Gaurika Singh from Nepal set to become youngest Olympian. msn.com (2 August 2016)
  9. Thapa, Avenjal (11 October 2021). "Gaurika sets new national record". myrepublica.nagariknetwork.com.

ਬਾਹਰੀ ਲਿੰਕ ਸੋਧੋ