ਗੱਲ-ਬਾਤ:ਤੁਰਕਮੇਨਸਤਾਨ

ਸਹੀ ਸਿਰਲੇਖ: ਤੁਰਕਮੇਨੀਸਤਾਨ ਜਾਂ ਤੁਰਕਮੇਨਿਸਤਾਨ ?

ਸੋਧੋ

ਮੇਰਾ ਮੰਨਣਾ ਹੈ ਕਿ Turkmenistan ਦੇ ਲਈ ਸਹੀ ਪੰਜਾਬੀ "ਤੁਰਕਮੇਨਿਸਤਾਨ" ਹੈ ਕਿਉਂਕਿ IPA ਅਨੁਸਾਰ ਇਸਦੇ ਉਚਾਰਨ ਦੌਰਾਨ ɨ (ਇ) ਦੀ ਆਵਾਜ਼ ਆਉਂਦੀ ਹੈ ਨਾ ਕਿ (ਈ) ਦੀ। ਕਿਰਪਾ ਕਰਕੇ ਸਹੀ ਕਰਨਾ। ਧੰਨਵਾਦ!!! --Babanwalia (talk) ੧੫:੩੫, ੬ ਸਿਤੰਬਰ ੨੦੧੨ (UTC)

ਚਰਚਾ ਲਈ ਧੰਨਵਾਦ। ਮੇਰੇ ਖ਼ਿਆਲ ਵਿਚ ਤੁਸੀਂ ਸਹੀ ਹੋ ਅਤੇ ਤੁਸੀਂ ਖ਼ੁਦ ਵੀ ਇਸ ਸਫ਼ੇ ਦਾ ਸਿਰਲੇਖ ਬਦਲ ਕੇ "ਤੁਰਕਮੇਨਿਸਤਾਨ" ਕਰ ਸਕਦੇ ਹੋ। ਕੀ ਤੁਸੀਂ ਇਸਦਾ ਤਰੀਕਾ ਜਾਣਦੇ ਹੋ ਜਾਂ ਫਿਰ ਇਸ ਬਾਰੇ ਹੋਰ ਚਰਚਾ ਕਰਨਾ ਚਾਹੁੰਦੇ ਹੋ? --tari Buttar (talk) ੦੧:੨੨, ੭ ਸਿਤੰਬਰ ੨੦੧੨ (UTC)
ਸਫ਼ੇ ਨੂੰ ਤੁਰਕਮੇਨਿਸਤਾਨ ਸਿਰਲੇਖ ਹੇਠ "move" ਕਰਨ ਤੇ ਵਿਕਿਪੀਡਿਆ ਦਾ ਕਹਿਣਾ ਹੈ "ਇਸ ਨਾਮ ਦਾ ਸਫ਼ਾ ਪਹਿਲਾਂ ਹੀ ਮੌਜੂਦ ਹੈ ਜਾਂ ਤੁਹਾਡਾ ਚੁਣਿਆ ਹੋਇਆ ਨਾਮ ਸਹੀ ਨਹੀਂ ਹੈ। ਮਿਹਰਬਾਨੀ ਕਰਕੇ ਕੋਈ ਹੋਰ ਨਾਮ ਚੁਣੋ।" ਕਿਰਪਾ ਕਰਕੇ ਮੈਨੂੰ ਇਸਦਾ ਹੱਲ ਦੱਸਣਾ। --Babanwalia (talk) ੦੪:੧੭, ੭ ਸਿਤੰਬਰ ੨੦੧੨ (UTC)
ਇਸਦਾ ਹੱਲ ਇਹੀ ਹੈ ਕਿ ਜੋ ਤੁਰਕਮੇਨਿਸਤਾਨ ਸਫ਼ਾ ਮੌਜੂਦ ਹੈ ਪਹਿਲਾਂ ਉਸਨੂੰ ਮਿਟਾਉਣਾ ਪਵੇਗਾ ਉਸਤੋਂ ਬਾਅਦ ਹੀ move ਕਾਮਯਾਬ ਹੋਣੇਗੀ। ਤੁਸੀਂ ਮੌਜੂਦਾ ਤੁਰਕਮੇਨਿਸਤਾਨ ਸਫ਼ੇ ਤੇ ਜਾਓ ਅਤੇ {{ਮਿਟਾਓ}} ਵਰਤਦੇ ਹੋਏ ਇਸਨੂੰ ਮਿਟਾਉਣ ਲਾਈ ਨਾਮਜ਼ਦ ਕਰ ਦਿਓ। ਜਦ ਕੋਈ ਐਡਮਿਨ ਇਸਨੂੰ ਮਿਟਾ ਦੇਵੇਗਾ ਤਦ ਹੀ ਤੁਸੀਂ ਤੁਰਕਮੇਨੀਸਤਾਨ ਨੂੰ ਤੁਰਕਮੇਨਿਸਤਾਨ ਤੇ ਭੇਜ ਸਕੋਗੇ। ਸਾਂਚਾ ਮਿਟਾਓ ਦੀ ਵਰਤੋਂ ਲਈ {{ਮਿਟਾਓ}} ਵੇਖੋ। --tari Buttar (talk) ੦੮:੪੭, ੭ ਸਿਤੰਬਰ ੨੦੧੨ (UTC)
Return to "ਤੁਰਕਮੇਨਸਤਾਨ" page.