ਗੱਲ-ਬਾਤ:ਬਹੁ-ਸੁਘੜਤਾ ਸਿਧਾਂਤ

ਪ੍ਰਤਿਭਾ

ਸੋਧੋ

ਪ੍ਰਤਿਭਾ ਲਫ਼ਜ਼ ਦੇ ਨਤੀਜੇ ਵੇਖਣ ਲਈ ਇਸ ਨਾਲ ਕੋਈ ਸੰਬੰਧਕ ਲਗਾ ਕੇ ਦੇਖੋ। ਜਿਵੇਂ ਕਿ ਦੀ ਪ੍ਰਤਿਭਾ। ਇਸ ਤਰ੍ਹਾਂ ਪ੍ਰਤਿਭਾ ਪਾਟਿਲ ਤੋਂ ਵੱਖ ਨਤੀਜੇ ਆਉਂਦੇ ਹਨ।--Satdeep gill (ਗੱਲ-ਬਾਤ) ੦੫:੧੩, ੨੮ ਨਵੰਬਰ ੨੦੧੪ (UTC)

ਪਰ ਸੁਘੜਤਾ ਨਾਲ਼ ਕੀ ਔਕੜ ਹੈ ਜੀ? ਸੁਘੜਤਾ ਦੇ ਵੀ ਏਨੇ ਹੀ ਨਤੀਜੇ ਆਉਂਦੇ ਹਨ। ਅਤੇ ਵੈਸੇ ਵੀ ਪ੍ਰਤਿਭਾ ਪੰਜਾਬੀ ਦਾ ਜੱਦੀ ਸ਼ਬਦ ਨਹੀਂ ਹੈ, ਸਿਆਣਪ, ਹੁਸ਼ਿਆਰੀ, ਸੁਘੜਤਾ, ਸੋਝੀ ਵਗੈਰਾ ਹਨ ਅਤੇ ਇਹਨਾਂ ਦੇ ਨਤੀਜੇ ਲੱਖਾਂ ਵਿੱਚ ਹਨ। ਮੰਨਿਆ ਕਿ ਬਾਹਰੋਂ ਲਏ ਸ਼ਬਦ ਚੱਲ ਸਕਦੇ ਹਨ ਪਰ ਜਿੱਥੇ ਪੰਜਾਬੀ ਸ਼ਬਦ ਚੰਗੇ-ਭਲੇ ਮੌਜੂਦ ਹੋਣ ਉੱਥੇ ਬਾਹਰੋਂ ਸ਼ਬਦ ਲਿਆ ਕੇ ਲਿਖਣੇ ਠੀਕ ਨਹੀਂ। ਅਤੇ ਵੈਸੇ ਵੀ "ਪ੍ਰਤਿ" ਵਾਲ਼ੇ ਸ਼ਬਦਾਂ ਦੇ ਮਿਆਰੀਕਰਨ ਦਾ ਰੌਲ਼ਾ ਹੈ ਕਿਉਂਕਿ ਜਿੱਥੇ ਕੁਝ ਹੂ-ਬ-ਹੂ ਲਿਆਉਣ ਵਾਲ਼ੇ ਇਹਨੂੰ ਪ੍ਰਤਿ ਹੀ ਲਿਖਦੇ ਹਨ (ਪ੍ਰਤਿ ਵਿਅਕਤੀ, ਪ੍ਰਤਿਸ਼ਤ, ਪ੍ਰਤਿਦਿਨ) ਉੱਥੇ ਪੰਜਾਬੀ ਉਚਾਰਨ ਦੇ ਹਮਾਇਤੀ ਪਹਿਲਾਂ ਤਾਂ ਇਹਨਾਂ ਸ਼ਬਦਾਂ ਨੂੰ ਪੰਜਾਬੀ ਮੰਨਦੇ ਹੀ ਨਹੀਂ (ਜਿਵੇਂ ਕਿ ਲਹਿੰਦੇ ਵਿਕੀ 'ਤੇ ਵੇਖੋ) ਅਤੇ ਜੇ ਮੰਨਣ ਤਾਂ ਬਿਹਾਰੀ ਲਾਉਂਦੇ ਹਨ (ਪ੍ਰਤੀ ਵਿਅਕਤੀ, ਪ੍ਰਤੀਸ਼ਤ)। ਪੰਜਾਬੀ ਵਿੱਚ ਏਸ ਤਰਾਂ ਸਿਹਾਰੀ ਦੀ ਵਰਤੋਂ ਨਹੀਂ ਚੱਲਦੀ (ਜੇਕਰ ਚੱਲਦੀ ਹੈ ਤਾਂ ਸਿਹਾਰੀ "ਸਤਿ", "ਅਤਿ" ਵਾਂਗ ਚੁੱਪ ਹੋ ਕੇ ਰਹਿ ਜਾਂਦਿ ਹੈ)। --ਬਬਨਦੀਪ (ਗੱਲ-ਬਾਤ) ੦੫:੩੩, ੨੮ ਨਵੰਬਰ ੨੦੧੪ (UTC)
"ਬਹੁ-ਸੁਘੜਤਾ ਸਿਧਾਂਤ" ਸਫ਼ੇ ਉੱਤੇ ਵਾਪਸ ਜਾਓ।