ਗੱਲ-ਬਾਤ:ਬੁੱਲ੍ਹਾ ਕੀ ਜਾਣਾਂ

ਹਿੱਜੇ

ਸੋਧੋ

ਪੰਜਾਬੀ ਵਿਆਕਰਨ ਦੇ ਅਸੂਲਾਂ ਮੁਤਾਬਕ ਇਹਦੇ ਹਿੱਜੇ "ਜਾਣਾ" ਦੀ ਥਾਂ "ਜਾਣਾਂ" ਬਣਦੇ ਹਨ ਕਿਉਂਕਿ ਏਸ ਵਿੱਚ ਬੁੱਲ੍ਹੇ ਸ਼ਾਹ ਪੁੱਛ ਰਿਹਾ ਹੈ ਕਿ "ਮੈਂ ਕੀ ਜਾਣਾਂ?" (What do I know/ਮੈਂ ਕੀ ਜਾਣਦਾ ਹਾਂ)। ਇਹ ਨਹੀਂ ਪੁੱਛਿਆ ਜਾ ਰਿਹਾ ਕਿ "ਮੈਂ ਕੀ ਜਾਣਾ?" (No need for me to go/ਮੈਂ ਕੀ ਜਾਣਾ ਮੈਂ ਤਾਂ ਪਹਿਲੋਂ ਹੀ ਜਾ ਆਇਆਂ)। ਭਾਵੇਂ ਇਹਨਾਂ ਦੇ ਉਚਾਰਨ ਮਿਲਦੇ ਹੋਣ ਪਰ ਇਹ ਦੋ ਅੱਡੋ-ਅੱਡ ਕਿਰਿਆਵਾਂ (go and know) ਹਨ। ਹੋਰ ਤਾਂ ਹੋਰ, ਅਸੀਂ ਇੱਦਾਂ ਦੇ ਹਿੱਜੇ ਬਾਕੀ ਵਾਕਾਂ ਵਿੱਚ ਵੀ ਬਿੰਦੀ ਵਰਤਦੇ ਹਾਂ ਜਿਵੇਂ ਕਿ "ਮੈਂ ਕੀ ਬੋਲਾਂ", "ਮੈਂ ਕੀ ਖਾਵਾਂ", "ਮੈਂ ਕੀ ਦੱਸਾਂ", "ਮੈਂ ਕੀ ਲਿਖਾਂ" ਵਗੈਰਾ-ਵਗੈਰਾ। ਸ਼ਾਹਮੁਖੀ ਵਾਲ਼ਿਆਂ ਨੇ ਵੀ ਨੂਨਗੁਨਾ ਪਾ ਕੇ ਨਾਸਕ ਧੁਨੀ ਨੂੰ ਪਛਾਣਿਆ ਹੈ, ਉਹਨਾਂ ਹਿੱਜੇ "بلھیا کی جاناں" ਭਾਵ "ਜੀਮ (ਜ) + ਅਲਫ਼ (ਕੰਨਾ) + ਨੂਨ (ਣ) + ਅਲਫ਼ (ਕੰਨਾ) + ਨੂਨਗੁਨਾ (ਨਾਸਕ ਧੁਨੀ ਭਾਵ ਬਿੰਦੀ)। ਸੋ ਬਿੰਦੀ ਹੀ ਲਾਉਣੀ ਬਣਦੀ ਹੈ। ਆਪਣੇ-ਆਪਣੇ ਵਿਚਾਰ ਦਿਉ ਜੀ। --ਬਬਨਦੀਪ (ਗੱਲ-ਬਾਤ) ੦੩:੦੬, ੨੧ ਨਵੰਬਰ ੨੦੧੪ (UTC)

ਇਹ ਰਹੀਆਂ ਪੰਜਾਬੀ ਪੀਡੀਆ ਤੋਂ ਚੁੱਕੀਆਂ ਹੋਈਆਂ ਸਤਰਾਂ:

ਬੁਲ੍ਹਾ ਕੀ ਜਾਣਾਂ ਮੈਂ ਕੌਣ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ...

--ਬਬਨਦੀਪ (ਗੱਲ-ਬਾਤ) ੦੩:੨੫, ੨੧ ਨਵੰਬਰ ੨੦੧੪ (UTC)

ਬਬਨ ਜੀ ਤੁਹਾਡੀ ਗੱਲ ਵੀ ਸਹੀ ਜਾਪਦੀ ਹੈ ਪਰ ਇਸ ਗੱਲਬਾਤ ਵਿੱਚ ਹੋਰ ਵਰਤੋਂਕਾਰ ਸ਼ਾਮਿਲ ਹੋਣ ਤਾਂ ਵਧੀਆ ਹੋਵੇਗਾ। ਮੇਰੀ ਵੀ ਇਸ ਨਾਲ ਸਹਿਮਤੀ ਬਣਦੀ ਜਾ ਰਹੀ ਹੈ। ਪਰ ਫਿਰ ਵੀ ਪੁਸਤਕਾਂ ਵਿੱਚ ਇਸਦੇ ਦੂਸਰੇ ਸ਼ਬਦ-ਜੋੜ ਹੋਣ ਕਰਕੇ ਥੋੜ੍ਹੀ ਦਿੱਕਤ ਹੈ। --Satdeep gill (ਗੱਲ-ਬਾਤ) ੦੬:੨੪, ੨੧ ਨਵੰਬਰ ੨੦੧੪ (UTC)
ਮੈਂ ਬਬਨ ਜੀ ਨਾਲ਼ ਸਹਿਮਤ ਹਾਂ। ਇਸਦੇ ਹਿੱਜੇ "ਜਾਣਾਂ" ਹੀ ਸਹੀ ਹਨ। --Radioshield (ਗੱਲ-ਬਾਤ) ੧੧:੦੭, ੨੧ ਨਵੰਬਰ ੨੦੧੪ (UTC)
"ਬੁੱਲ੍ਹਾ ਕੀ ਜਾਣਾਂ" ਸਫ਼ੇ ਉੱਤੇ ਵਾਪਸ ਜਾਓ।