ਘਰੇਲੂ ਰਸੋਈ ਗੈਸ

ਘਰੇਲੂ ਰਸੋਈ ਗੈਸ (Liquefied petroleum gas) (LPG) ਜੋ ਕਿ ਪ੍ਰੋਪੇਨ (C3H8) ਅਤੇ ਬਿਉਟੇਨ (C4H10) ਦਾ ਮਿਸ਼ਰਨ ਹੈ। ਉਕਤ ਦੋਨੋਂ ਹੀ ਹਾਈਡਰੋਕਾਰਬਨ ਹਨ ਅਤੇ ਬਹੁਤ ਜਿਆਦਾ ਬਲਣਸ਼ੀਲ ਹਨ। ਇਹਨਾਂ ਦੀ ਵਰਤੋਂ ਘਰਾਂ ਵਿੱਚ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਵਰਤੋਂ ਜਹਾਜਾਂ ਅਤੇ ਫਰਿਜਾਂ 'ਚ ਵੀ ਹੋਣ ਲੱਗ ਪਈ ਹੈ ਤਾਂ ਕਿ ਓਜੋਨ ਦੀ ਪਰਤ ਦੀ ਰੱਖਿਆ ਕੀਤੀ ਜਾ ਸਕੇ। ਦੋਨੋਂ ਗੈਸ ਦਾ ਮਿਸ਼ਰਨ ਦਾ ਅਨੁਪਾਤ ਮੋਸਮ ਅਨੁਸਾਰ ਬਦਲਦਾ ਰਹਿੰਦਾ ਹੈ ਸਰਦੀਆਂ ਦੇ ਮੋਸਮ ਵਿੱਚ ਪ੍ਰੋਪੇਨ ਅਤੇ ਗਰਮੀਆਂ ਦੇ ਮੋਸਮ ਵਿੱਚ ਬਿਉਟੇਨ ਦੀ ਮਾਤਰਾ ਵੱਧ ਹੁੰਦੀ ਹੈ। ਗੈਸ ਦੀ ਲੀਕ ਹੋਣ ਦਾ ਪਤਾ ਲਾਉਣ ਲਈ ਇਸ ਵਿੱਚ ਈਥੇਨਥਿਉਲ ਦੀ ਮਾਤਰ ਮਿਲਾਈ ਜਾਂਦੀ ਹੈ।

ਭਾਰਤ ਵਿੱਚ LP gas ਦੇ ਸਿਲੰਡਰ

ਗੈਸ ਤੋਂ ਤਿਆਰਸੋਧੋ

LPG ਨੂੰ ਪੈਟਰੋਲੀਅਮ ਗੈਸ ਜਾਂ ਕੁਦਰਤੀ ਗੈਸ ਤੋਂ ਤਿਆਰ ਕੀਤਾ ਜਾਂਦਾ ਹੈ ਜਿਹੜੀਆਂ ਪਥਰਾਹਟਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੀ ਪਹਿਲੀ ਵਾਰ ਤਿਆਰੀ 1910 ਵਿੱਚ ਡਾਕਟਰ ਵਾਲਟਰ ਸਨੇਲਇੰਗ ਨੇ ਕੀਤੀ। ਵੱਲੇ ਪੱਧਰ ਤੇ 1912 ਤੋਂ ਇਸ ਦੀ ਤਿਆਰੀ ਹੋਣ ਲੱਗੀ। LPG ਦਾ ਕਲੋਰੀਮਾਨ ਮੁੱਲ 46.1 MJ/kg ਹੈ। ਇਸ ਦੀ ਉਰਜ਼ਾ ਦੀ ਘਣਤਾ ਪ੍ਰਤੀ ਆਈਤਨ 26 MJ/L ਹੈ। LPG ਹਵਾ ਨਾਲੋਂ ਭਾਰੀ ਹੈ ਇਸ ਕਾਰ ਲੀਕ ਹੋਣ ਹੋਣ ਇਹ ਫਰਸ਼ ਦੇ ਹੋਠਲੇ ਪਾਸੇ ਇਕੱਲੀ ਹੋ ਜਾਂਦੀ ਹੈ। ਇਸ ਗੈਸ ਦੀ ਦੋ ਮੁੱਖ ਖ਼ਤਰੇ ਹਨ।

ਮੁੱਖ ਖ਼ਤਰੇਸੋਧੋ

  1. ਜੇ ਗੈਸ ਅਤੇ ਹਵਾ ਦਾ ਮਿਸ਼ਰਨ ਸਹੀ ਹੋਵੇ ਤੇ ਜਲਾਣਸੀਲ ਪਦਾਰਤ ਹੋਵੇ ਤੇ ਇਹ ਗੈਸ ਬਲ ਪੈਂਦੀ ਹੈ।
  2. ਇਹ ਭਾਰੀ ਹੈ ਕਮਰੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਅਤੇ ਗਲ ਘੁਟਨ ਦਾ ਕਾਰਨ ਬਣਦੀ ਹੈ।