ਬਿਊਟੇਨ
ਜੈਵਿਕ ਮਿਸ਼ਰਣ
ਬਿਊਟੇਨ ਇੱਕ ਹਾਈਡ੍ਰੋਕਾਰਬਨ ਯੋਗਿਕ ਹੈ ਜਿਸ ਦਾ ਰਸਾਇਣਿਕ ਸੂਤਰ C4H10 ਜਿਸ ਵਿੱਚ 4 ਕਾਰਬਨ ਅਤੇ 10 ਹਾਈਡ੍ਰੋਜਨ ਦਾ ਪ੍ਰਮਾਣੁ ਹੁੰਦੇ ਹਨ। ਬਿਊਟੇਨ ਆਮ ਤਾਪਮਾਨ ਅਤੇ ਦਬਾਅ ਤੇ ਗੈਸ ਹੈ। ਬਿਊਟੇਨ ਦੋ ਤਰ੍ਹਾਂ ਦੀ ਹੁੰਦੀ ਹੈ n-ਬਿਊਟੇਨ[1] ਜਾਂ ਆਈਸੋ-ਬਿਊਟੇਨ। ਇਹ ਗੈਸ ਬਹੁਤ ਹੀ ਜਲਣਸ਼ੀਲ,ਰੰਗਹੀਨ ਤਰਲ ਬਣਾਈ ਜਾ ਸਕਦੀ ਹੈ। ਇਹ ਅਲਕੇਨ ਸਮਜਾਤੀ ਲੜੀ ਦਾ ਚੌਥਾ ਮੈਂਬਰ ਹੈ। ਜਿਸ ਦਾ ਆਮ ਸੂਤਰ CnH2n+2 ਹੈ।
ਸਧਾਰਨ ਨਾਂ | ਸਧਾਰਨ ਬਿਊਟੇਨ' ਸ਼ਾਖਹੀਨ ਬਿਊਟੇਨ n-ਬਿਊਟੇਨ |
ਆਈਸੋ-ਬਿਊਟੇਨ i-ਬਿਊਟੇਨ |
ਆਈ.ਯੂ.ਪੀ.ਏ.ਸੀ. ਨਾਮ | ਬਿਊਟੇਨ | 2-ਮੀਥਾਇਲ ਪ੍ਰੋਪੇਨ |
ਅਣੂਵੀ ਚਿੱਤਰ |
||
3D ਚਿੱਤਰ |
||
ਢਾਂਚਾ ਚਿੱਤਰ |
ਰਸਾਇਣਿਕ ਕਿਰਿਆ
ਸੋਧੋਜਦੋਂ ਬਿਊਟੇਨ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਕਾਰਬਨ ਡਾਈਆਕਸਾਈਡ ਅਤੇ ਪਾਣੀ ਪੈਦਾ ਕਰਦੀ ਹੈ। ਜਦੋਂ ਆਕਸੀਜਨ ਦੀ ਮਾਤਰਾ ਆਮ ਹੋਵੇ:
- 2 C4H10 + 13 O2 → 8 CO2 + 10 H2O
ਜਦੋ ਆਕਸੀਜਨ ਦੀ ਮਾਤਰਾ ਘੱਟ ਹੋਵੇ ਤਾਂ ਇਹ ਕਾਰਬਨ ਮੋਨੋਆਕਸਾਈਡ ਅਤੇ ਪਾਣੀ ਪੈਦਾ ਕਰਦੀ ਹੈ।
- 2 C4H10 + 9 O2 → 8 CO + 10 H2O
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ Roman M. Balabin (2009). "Enthalpy Difference between Conformations of Normal Alkanes: Raman Spectroscopy Study of n-Pentane and n-Butane". J. Phys. Chem. A. 113 (6): 1012–9. doi:10.1021/jp809639s. PMID 19152252.