ਚਮਨ ਨਾਹਲ ਇੱਕ ਭਾਰਤੀ ਅੰਗਰੇਜ਼ੀ ਲੇਖਕ ਸੀ। ਉਸ ਨੂੰ ਚਮਨ ਨਾਹਲ ਅਜ਼ਾਦੀ ਵੀ ਕਿਹਾ ਜਾਂਦਾ ਸੀ। ਉਹ ਅੰਗਰੇਜ਼ੀ ਵਿੱਚ ਲਿਖਣ ਵਾਲਾ ਮਸ਼ਹੂਰ ਭਾਰਤੀ ਲਿਖਾਰੀ ਸੀ। ਉਹ ਆਪਣੇ ਨਾਵਲ ਆਜ਼ਾਦੀ ਲਈ ਜਾਣਿਆ ਜਾਂਦਾ ਸੀ। ਜਿਹੜਾ ਕਿ ਭਾਰਤ ਦੀ ਵੰਡ ਅਤੇ ਆਜ਼ਾਦੀ ਨਾਲ ਸਬੰਧਿਤ ਸੀ।[1]

ਚਮਨ ਨਾਹਲ
ਜਨਮ2 ਅਗਸਤ 1927
ਸਿਆਲਕੋਟ, ਪੂਰਵ ਆਜ਼ਾਦੀ ਭਾਰਤਭਾਰਤ
ਮੌਤ29 ਨਵੰਬਰ 2013
ਪੇਸ਼ਾਨਾਵਲਕਾਰ, ਕਹਾਣੀਕਾਰ
ਜੀਵਨ ਸਾਥੀਸੁਦਰਸ਼ਨਾ ਰਾਣੀ
ਪੁਰਸਕਾਰਸਾਹਿਤ ਅਕਾਦਮੀ ਪੁਰਸਕਾਰ (1977)
ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼ ਅਵਾਰਡ, (1977)
ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼ ਅਵਾਰਡ, (1979)

ਜੀਵਨ

ਸੋਧੋ

ਚਮਨ ਨਾਹਲ ਦਾ ਜਨਮ 2 ਅਗਸਤ 1927 ਨੂੰ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ, ਅੱਜ ਦੇ ਸਮੇਂ ਦੇ ਪਾਕਿਸਤਾਨ ਦੇ ਇੱਕ ਖੇਤਰ ਸਿਆਲਕੋਟ ਵਿੱਚ ਹੋਇਆ ਸੀ। [2] ਸਥਾਨਕ ਤੌਰ ਤੇ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ, ਉਸਨੇ 1948 ਵਿਚ ਦਿੱਲੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਵਿਚ ਮਾਸਟਰ ਦੀ ਡਿਗਰੀ ਕੀਤੀ। ਨੌਟਿੰਘਮ ਯੂਨੀਵਰਸਿਟੀ (1959–61) ਵਿਖੇ ਬ੍ਰਿਟਿਸ਼ ਕੌਂਸਲ ਸਕਾਲਰ ਵਜੋਂ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 1961 ਵਿਚ ਅੰਗਰੇਜ਼ੀ ਵਿਚ ਪੀਐਚਡੀ ਪ੍ਰਾਪਤ ਕੀਤੀ।

ਆਪਣੀ ਪੜ੍ਹਾਈ ਦੇ ਦੌਰਾਨ, ਉਸਨੇ ਲੈਕਚਰਾਰ ਵਜੋਂ (1949–1962) ਕੰਮ ਕੀਤਾ। 1962 ਵਿੱਚ, ਉਸਨੇ ਜੈਪੁਰ ਰਾਜਸਥਾਨ ਯੂਨੀਵਰਸਿਟੀ, ਜੈਪੁਰ ਵਿੱਚ ਅੰਗ੍ਰੇਜ਼ੀ ਵਿੱਚ ਰੀਡਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਅਗਲੇ ਸਾਲ, ਉਹ ਨਵੀਂ ਦਿੱਲੀ ਚਲਾ ਗਿਆ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਿਆ। ਪ੍ਰਿੰਸਟਨ ਯੂਨੀਵਰਸਿਟੀ, ਨਿਊ ਜਰਸੀ ਵਿਖੇ ਉਹ ਫੁਲਬ੍ਰਾਈਟ ਫੈਲੋ ਸੀ ਅਤੇ ਸੰਯੁਕਤ ਰਾਜ, ਮਲੇਸ਼ੀਆ, ਜਾਪਾਨ, ਸਿੰਗਾਪੁਰ, ਕਨੇਡਾ ਅਤੇ ਉੱਤਰੀ ਕੋਰੀਆ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦਾ ਰਿਹਾ। ਉਹ 1991 ਵਿਚ ਕੈਮਬ੍ਰਿਜ ਕਾਲਜ ਵਿਚ ਵੀ ਫੈਲੋ ਰਿਹਾ ਅਤੇ 1966 ਤੋਂ 1973 ਤਕ ਦੀਆਂ ਕਿਤਾਬਾਂ ਬਾਰੇ ਗੱਲਬਾਤ ਕਰਦਿਆਂ, ਇਕ ਕਾਲਮ ਲਿਖਣ ਵਾਲੇ ਵਜੋਂ ਇੰਡੀਅਨ ਐਕਸਪ੍ਰੈਸ ਵਿਚ ਕੰਮ ਕੀਤਾ। 29 ਨਵੰਬਰ 2013 ਨੂੰ ਨਵੀਂ ਦਿੱਲੀ, ਭਾਰਤ ਵਿੱਚ ਉਸ ਦੀ ਮੌਤ ਹੋ ਗਈ।

ਸਾਹਿਤਕ ਦੇਣ

ਸੋਧੋ

ਨਾਵਲ

ਸੋਧੋ

ਚਮਨ ਨਾਹਲ ਨੇ ਆਪਣੀ ਪ੍ਰਗਟਾਵੇ ਦੇ ਮਾਧਿਅਮ ਵਜੋਂ ਅੰਗ੍ਰੇਜ਼ੀ ਦੀ ਚੋਣ ਕੀਤੀ। ਉਸਦੇ ਲਗਭਗ ਸਾਰੇ ਨਾਵਲ ਅਤੇ ਨਿੱਕੀਆਂ ਕਹਾਣੀਆਂ ਭਾਰਤੀ ਜੀਵਨ ਅਤੇ ਇਸ ਦੀਆਂ ਮੁਸ਼ਕਲਾਂ ਦਾ ਚਿਤਰਣ ਕਰਦੀਆਂ ਹਨ। ਨਾਹਲ ਨੇ ਨੌਂ ਨਾਵਲ ਲਿਖੇ ਹਨ। ਪਰ ਆਜ਼ਾਦੀ ਦੀ ਖ਼ਾਸ ਅਹਿਮੀਅਤ ਹੈ। ਇਸ ਨਾਵਲ ਲਈ 1997 ਵਿੱਚ ਨਾਹਲ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਦਾ 10 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ ਅਤੇ ਇਹ ਗਾਂਧੀ ਕੁਆਰਟੇਟ, ਜੋ 1915 ਤੋਂ 1948 ਤੱਕ ਦੀਆਂ ਘਟਨਾਵਾਂ ਦੇ ਗਲਪੀ ਬਿਰਤਾਂਤ ਹੈ, ਦਾ ਆਖ਼ਰੀ ਹਿੱਸਾ ਹੈ।[3] ਇਹ ਇਕ ਅਮੀਰ ਹਿੰਦੂ ਅਨਾਜ ਵਪਾਰੀ ਅਤੇ ਉਸਦੇ ਪਰਿਵਾਰ ਦਾ ਇਕ ਸਰਲ ਬਿਰਤਾਂਤ ਹੈ। ਨਾਵਲ ਦੀ ਸ਼ੁਰੂਆਤ 1947 ਦੇ ਅੱਧ ਵਿੱਚ ਸਿਆਲਕੋਟ ਦੇ ਲੋਕਾਂ (ਹੁਣ ਪਾਕਿਸਤਾਨ ਵਿੱਚ) ਵਲੋਂ ਵੰਡ ਬਾਰੇ ਐਲਾਨ ਸੁਣਦਿਆਂ ਹੁੰਦੀ ਹੈ, ਪਰ ਉਹ ਇਹ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਹੁਣ ਉਨ੍ਹਾਂ ਨੂੰ ਹੁਣ ਸਿਆਲਕੋਟ ਛੱਡ ਕੇ ਜਾਣਾ ਪਏਗਾ। ਨਾਹਲ ਦਰਸਾਉਂਦਾ ਹੈ ਕਿ ਕਿਵੇਂ ਕਾਂਸ਼ੀ ਰਾਮ ਹਿੰਦੂ, ਬਰਕਤ ਅਲੀ ਮੁਹੰਮਦ, ਅਤੇ ਤੇਜਾ ਸਿੰਘ ਸਿੱਖ ਇਕੋ ਪੰਜਾਬੀ ਸਭਿਆਚਾਰ ਦੇ ਪੁੱਤਰ ਹਨ ਅਤੇ ਸਿਆਲਕੋਟ ਨੂੰ ਆਪਣਾ ਵਤਨ ਮੰਨਦੇ ਹਨ।[4]

ਉਸਦੀ ਸਵੈ-ਜੀਵਨੀ, ਸਾਈਲੈਂਟ ਲਾਈਫ, ਮੂਲ ਤੌਰ ਤੇ ਅੰਗਰੇਜ਼ੀ ਵਿੱਚ ਲਿਖੀ ਗਈ ਸੀ ਅਤੇ ਬਾਅਦ ਵਿਚ 12 ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਸੀ, ਜਿਸ ਵਿਚ ਰੂਸੀ, ਹੰਗਰੀ ਅਤੇ ਸਿਨਹਾਲੀ ਭਾਸ਼ਾਵਾਂ ਵੀ ਸ਼ਾਮਲ ਹਨ।[2]ਨਾਹਲ ਦਾ ਪਹਿਲਾ ਨਾਵਲ, ਮਾਈ ਟਰੂ ਫੇਸਜ਼ (ਮੇਰੇ ਅਸਲੀ ਚਿਹਰੇ), ਇਕ ਸੰਵੇਦਨਸ਼ੀਲ ਨੌਜਵਾਨ ਦੀ ਪੀੜ ਨੂੰ ਬੜੇ ਸੁਹਣੇ ਢੰਗ ਨਾਲ ਦਰਸਾਉਂਦਾ ਹੈ ਜਦੋਂ ਉਸ ਨੂੰ ਆਪਣੀ ਪਤਨੀ ਅਤੇ ਨਿੱਕੇ ਬੇਟੇ ਦੇ ਲਾਪਤਾ ਹੋਣ ਪਤਾ ਚੱਲਦਾ ਹੈ।

ਹਵਾਲੇ

ਸੋਧੋ
  1. "Azadi - Some Bitter Realities of Past by Prof. Shubha Tiwari". Boloji.com. 2012-02-06. Archived from the original on 2018-07-15. Retrieved 2014-05-17. {{cite web}}: Unknown parameter |dead-url= ignored (|url-status= suggested) (help)
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named jrank1
  3. https://www.indiatoday.in/magazine/society-the-arts/story/20010716-author-chaman-nahal-talks-about-his-book-azadi-773784-2001-07-16
  4. https://biography.jrank.org/pages/4623/Nahal-Chaman-Lal.html