ਚਾਰਲਸ ਲੈਂਬ
ਚਾਰਲਸ ਲੈਂਬ (Charles Lamb) (10 ਫਰਵਰੀ 1775 – 27 ਦਸੰਬਰ 1834) ਅੰਗਰੇਜ਼ੀ ਨਿਬੰਧਕਾਰ ਸੀ। ਉਹ ਆਪਣੀ ਪੁਸਤਕ ਏਲੀਆ ਦੇ ਨਿਬੰਧ ਅਤੇ ਬੱਚਿਆਂ ਦੀ ਪੁਸਤਕ ਟੇਲਜ਼ ਫ਼ਰਾਮ ਸ਼ੇਕਸਪੀਅਰ ਲਈ ਪ੍ਰਸਿੱਧ ਹੈ। ਉਸ ਨੇ ਕਾਫੀ ਕਵਿਤਾਵਾਂ ਵੀ ਲਿਖੀਆਂ ਅਤੇ ਉਹ ਇੰਗਲੈਂਡ ਵਿੱਚ ਇੱਕ ਸਾਹਿਤਕ ਗੁੱਟ ਦਾ ਹਿੱਸਾ ਸੀ, ਜਿਸ ਵਿੱਚ ਸੈਮੂਅਲ ਟੇਲਰ ਕਾਲਰਿਜ਼ ਅਤੇ ਵਿਲੀਅਮ ਵਰਡਜ਼ਵਰਥ ਵੀ ਸਨ, ਜਿਹਨਾਂ ਨਾਲ ਉਸਦੀ ਦੋਸਤੀ ਸੀ। ਉਸਦੇ ਮੁੱਖ ਜੀਵਨੀਕਾਰ ਈ.ਵੀ.ਲੁਕਾਸ ਨੇ ਉਸਨੂੰ "ਅੰਗਰੇਜ਼ੀ ਸਾਹਿਤ ਦੀ ਅਤਿਅੰਤ ਪਿਆਰੀ ਹਸਤੀ" ਕਿਹਾ ਹੈ।[1]
ਚਾਰਲਸ ਲੈਂਬ | |
---|---|
ਜਨਮ | |
ਮੌਤ | 27 ਦਸੰਬਰ 1834 Edmonton, ਲੰਦਨ, ਇੰਗਲੈਂਡ | (ਉਮਰ 59)
ਮੌਤ ਦਾ ਕਾਰਨ | Erysipelas |
ਲਈ ਪ੍ਰਸਿੱਧ | Essays of Elia Tales from Shakespeare |
ਰਿਸ਼ਤੇਦਾਰ | Mary Lamb (sister), John Lamb (brother) |
ਮੁਢਲੀ ਜ਼ਿੰਦਗੀ
ਸੋਧੋਚਾਰਲਸ ਲੈਂਬ ਦਾ ਜਨਮ 10 ਫਰਵਰੀ 1775 ਨੂੰ ਲੰਡਨ ਵਿੱਚ ਹੋਇਆ ਸੀ। ਲੈਂਬ ਸਭ ਤੋਂ ਛੋਟਾ ਬੱਚਾ ਸੀ। ਮੈਰੀ ਨਾਂਅ ਦੀ ਉਸਦੀ ਇੱਕ ਭੈਣ ਸੀ ਜੋ ਉਸ ਨਾਲੋਂ 11 ਸਾਲ ਵੱਡੀ ਸੀ ਅਤੇ ਇੱਕ ਵੱਡਾ ਭਰਾ ਜਾਨ ਸੀ, ਚਾਰ ਹੋਰ ਵੀ ਸਨ ਜੋ ਬਚਪਨ ਪਾਰ ਨਾ ਕਰ ਸਕੇ। ਉਸ ਦੇ ਪਿਤਾ, ਜਾਨ ਲੈਂਬ ਇੱਕ ਵਕੀਲ ਦੇ ਕਲਰਕ ਸਨ ਅਤੇ ਉਸਨੇ ਲੰਡਨ ਦੇ ਇੰਨਰ ਟੈਂਪਲ ਵਿੱਚ ਰਹਿੰਦੇ ਸੈਮੂਅਲ ਸਾਲਟ ਨਾਂਅ ਦੇ ਇੱਕ ਬੈਰਿਸਟਰ ਦੇ ਸਹਾਇਕ ਦੇ ਤੌਰ 'ਤੇ ਆਪਣੀ ਸਾਰੀ ਪੇਸ਼ੇਵਰ ਜ਼ਿੰਦਗੀ ਬਿਤਾ ਦਿੱਤੀ ਸੀ। ਇਸ ਇੰਨਰ ਟੈਂਪਲ ਦੇ ਇਲਾਕੇ ਵਿੱਚ ਹੀ ਚਾਰਲਸ ਲੈਂਬ ਦਾ ਜਨਮ ਹੋਇਆ ਅਤੇ ਬਚਪਨ ਬੀਤਿਆ।
ਸੱਤ ਸਾਲ ਦੀ ਉਮਰ ਤੱਕ ਉਸਦੇ ਜੀਵਨ ਬਾਰੇ ਨਾ-ਮਾਤਰ ਜਾਣਕਾਰੀ ਮਿਲਦੀ ਹੈ। ਬਸ ਇਹੀ ਕਿ ਬਹੁਤ ਹੀ ਛੋਟੀ ਉਮਰ ਵਿੱਚ ਮੈਰੀ ਨੇ ਉਸ ਨੂੰ ਪੜ੍ਹਨਾ ਸਿਖਾਇਆ ਸੀ। ਇਸੇ ਦੌਰਾਨ ਉਸਨੂੰ ਚੇਚਕ ਹੋ ਗਈ ਸੀ, ਜਿਸ ਕਾਰਨ ਉਸਨੂੰ ਲੰਮਾ ਸਮਾਂ ਆਰਾਮ ਕਰਨਾ ਪਿਆ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
<ref>
tag defined in <references>
has no name attribute.