ਚੰਦਰਸ਼ੇਖਰ ਸਿੰਘ
ਚੰਦਰਸ਼ੇਖਰ ਸਿੰਘ (1 ਜੁਲਾਈ 1927 – 8 ਜੁਲਾਈ 2007) ਭਾਰਤ ਦਾ ਨੌਵਾਂ ਪ੍ਰਧਾਨਮੰਤਰੀ ਸੀ।
ਚੰਦਰਸ਼ੇਖਰ ਸਿੰਘ | |
---|---|
ਭਾਰਤ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 10 ਨਵੰਬਰ 1990 – 21 ਜੂਨ 1991 | |
ਰਾਸ਼ਟਰਪਤੀ | ਆਰ. ਵੇਂਕਟਰਮਨ |
ਉਪ | ਚੌਧਰੀ ਦੇਵੀ ਲਾਲ |
ਤੋਂ ਪਹਿਲਾਂ | ਵੀ. ਪੀ. ਸਿੰਘ |
ਤੋਂ ਬਾਅਦ | ਪੀ. ਵੀ. ਨਰਸਿਮ੍ਹਾ ਰਾਓ |
ਨਿੱਜੀ ਜਾਣਕਾਰੀ | |
ਜਨਮ | ਇਬਰਾਹਿਮ ਪੱਟੀ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ (ਹੁਣ ਉੱਤਰ ਪ੍ਰਦੇਸ਼ ਵਿਚ) | 1 ਜੁਲਾਈ 1927
ਮੌਤ | 8 ਜੁਲਾਈ 2007 ਨਵੀਂ ਦਿੱਲੀ | (ਉਮਰ 80)
ਸਿਆਸੀ ਪਾਰਟੀ | ਸਮਾਜਵਾਦੀ ਜਨਤਾ ਪਾਰਟੀ (1990–2007) |
ਹੋਰ ਰਾਜਨੀਤਕ ਸੰਬੰਧ | ਕਾਂਗਰਸ ਸੋਸ਼ਲਿਸਟ ਪਾਰਟੀ (1964 ਤੋਂ ਪਹਿਲਾਂ) ਭਾਰਤੀ ਰਾਸ਼ਟਰੀ ਕਾਂਗਰਸ (1964–75) ਸੁਤੰਤਰ (1975–77) ਜਨਤਾ ਪਾਰਟੀ (1977–88) ਜਨਤਾ ਦਲ (1988–90) |
ਅਲਮਾ ਮਾਤਰ | ਇਲਾਹਾਬਾਦ ਯੂਨੀਵਰਸਿਟੀ |
ਦਸਤਖ਼ਤ | |
ਜੀਵਨੀ
ਸੋਧੋਮੁੱਢਲਾ ਜੀਵਨ
ਸੋਧੋਚੰਦਰਸ਼ੇਖਰ ਦਾ ਜਨਮ 1 ਜੁਲਾਈ 1927 ਨੂੰ ਪੂਰਬੀ ਉੱਤਰਪ੍ਰਦੇਸ਼ ਦੇ ਬਲਵਾਨ ਜਿਲ੍ਹੇ ਦੇ ਇਬਰਾਹਿਮਪੱਟੀ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਇਸ ਦੀ ਸਕੂਲੀ ਸਿੱਖਿਆ ਭੀਮਪੁਰਾ ਦੇ ਰਾਮ ਕਰਨ ਇੰਟਰ ਕਾਲਜ ਵਿੱਚ ਹੋਈ। ਉਸਨੇ "ਪੋਲੀਟੀਕਲ ਸਾਇੰਸ" ਵਿੱਚ ਐਮ ਏ ਦੀ ਡਿਗਰੀ ਇਲਾਹਾਬਾਦ ਯੂਨੀਵਰਸਿਟੀ ਤੋਂ ਹਾਸਲ ਕੀਤੀ। [1] ਉਸ ਨੂੰ ਵਿਦਿਆਰਥੀ ਰਾਜਨੀਤੀ ਵਿੱਚ ਇੱਕ ਫਾਇਰਬਰਾਂਡ ਜਾਣਿਆ ਜਾਂਦਾ ਸੀ ਅਤੇ ਡਾ. ਰਾਮ ਮਨੋਹਰ ਲੋਹੀਆ ਨਾਲ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਵਿਦਿਆਰਥੀ ਜੀਵਨ ਦੇ ਬਾਦ ਉਹ ਸਮਾਜਵਾਦੀ ਰਾਜਨੀਤੀ ਵਿੱਚ ਸਰਗਰਮ ਹੋਇਆ।
ਚੰਦਰ ਸ਼ੇਖਰ ਸਿੰਘ ਦਾ ਵਿਆਹ ਦੂਜਾ ਦੇਵੀ ਨਾਲ ਹੋਇਆ।[2]
ਰਾਜਨੀਤਿਕ ਜੀਵਨ
ਸੋਧੋਕੈਰੀਅਰ ਦੀ ਸ਼ੁਰੂਆਤ
ਸੋਧੋਉਹ ਸੋਸ਼ਲਿਸਟ ਅੰਦੋਲਨ ਵਿਚ ਸ਼ਾਮਲ ਹੋ ਗਿਆ ਅਤੇ ਪ੍ਰਜਾ ਸਮਾਜਵਾਦੀ ਪਾਰਟੀ (ਪੀ.ਐਸ.ਪੀ.), ਜ਼ਿਲ੍ਹਾ ਬਲੀਆ ਦਾ ਸਕੱਤਰ ਚੁਣਿਆ ਗਿਆ। ਇੱਕ ਸਾਲ ਦੇ ਅੰਦਰ, ਉਹ ਉੱਤਰ ਪ੍ਰਦੇਸ਼ ਵਿੱਚ ਪੀ ਐਸ ਪੀ ਦੀ ਰਾਜ ਇਕਾਈ ਦਾ ਸੰਯੁਕਤ ਸਕੱਤਰ ਚੁਣਿਆ ਗਿਆ। 1955-56 ਵਿਚ, ਉਸ ਨੇ ਰਾਜ ਵਿਚ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਸੀ। ਸੰਸਦ ਮੈਂਬਰ ਦੇ ਤੌਰ ਤੇ ਉਸ ਦੇ ਕੈਰੀਅਰ ਦੀ ਸ਼ੁਰੂਆਤ 1962 ਵਿਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਨਾਲ ਹੋਈ। ਉਹ ਅਚਾਰੀਆ ਨਰੇਂਦਰ ਦੇਵ ਦੇ ਸੰਪਰਕ ਵਿਚ ਆ ਗਿਆ, ਜੋ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵਿਚ ਤੇਜ਼-ਤਰਾਰ ਸਮਾਜਵਾਦੀ ਨੇਤਾ ਸੀ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
<ref>
tag defined in <references>
has no name attribute.