ਛੇਲੂਰਾਮ
ਛੇਲੂਰਾਮ ਵੀਸੀ (10 ਮਈ 1905 – 20 ਅਪ੍ਰੈਲ 1943) ਬ੍ਰਿਟਿਸ਼ ਭਾਰਤੀ ਫੌਜ ਦੀ 6ਵੀਂ ਰਾਜਪੂਤਾਨਾ ਰਾਈਫ਼ਲਸ ਵਿੱਚ ਇੱਕ ਕੰਪਨੀ ਹਵਾਲਦਾਰ ਮੇਜਰ ਸੀ। ਦੂਜੀ ਸੰਸਾਰ ਜੰਗ ਦੀ ਟੁਨੀਸ਼ੀਆ ਮੁਹਿੰਮ ਦੌਰਾਨ ਉਸਦੀ ਮੌਤ ਹੋ ਗਈ| ਉਸਨੂੰ ਉਸਦੀ ਬਹਾਦਰੀ ਅਤੇ ਅਗਵਾਈ ਲਈ ਵਿਕਟੋਰੀਆ ਕਰਾਸ ਨਾਲ਼ ਸਨਮਾਨਿਤ ਕੀਤਾ ਗਿਆ।[1]
ਛੇਲੂਰਾਮ | |
---|---|
ਜਨਮ | ਦਿਨੋਦ, ਹਿਸਾਰ ਜ਼ਿਲ੍ਹਾ, ਪੰਜਾਬ ਪ੍ਰਾਂਤ, ਬਰਤਾਨਵੀ ਭਾਰਤ (ਹੁਣ ਭਿਵਾਨੀ ਜ਼ਿਲ੍ਹਾ, ਹਰਿਆਣਾ, ਭਾਰਤ) | 10 ਮਈ 1905
ਮੌਤ | 20 ਅਪ੍ਰੈਲ 1943 ਜੇਬੇਲ ਗਾਰਸੀ, ਫ਼ਰਾਂਸੀਸੀ ਤੁਨੀਸ਼ੀਆ (ਹੁਣ ਤੁਨੀਸ਼ੀਆ) | (ਉਮਰ 37)
ਦਫ਼ਨ | ਮਕਬਰਾ ਹਰਬ ਸਫ਼ਾਕਸ, ਤੁਨੀਸ਼ੀਆ |
ਵਫ਼ਾਦਾਰੀ | ਬਰਤਾਨਵੀ ਭਾਰਤ |
ਸੇਵਾ/ | ਬ੍ਰਿਟਿਸ਼ ਭਾਰਤੀ ਫੌਜ |
ਰੈਂਕ | ਹਵਲਦਾਰ ਮੇਜਰ |
ਯੂਨਿਟ | ਚੌਥੀ ਬਟਾਲੀਅਨ, ਰਾਜਪੂਤਾਨਾ ਰਾਇਫ਼ਲਸ |
ਲੜਾਈਆਂ/ਜੰਗਾਂ | ਦੂਜੀ ਸੰਸਾਰ ਜੰਗ
|
ਇਨਾਮ | ਵਿਕਟੋਰੀਆ ਕਰਾਸ |
ਉਸਦਾ ਜਨਮ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਦੇ ਹਿਸਾਰ ਜ਼ਿਲ੍ਹੇ ਦੇ ਭਿਵਾਨੀ ਨੇੜੇ ਦੀਨੋਦ ਪਿੰਡ ਵਿੱਚ ਇੱਕ ਜਾਟ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਚੌਧਰੀ ਜਿਰਾਮ ਗੜ੍ਹਵਾਲ ਸੀ।[2]
ਜੰਗ ਵਿੱਚ ਮੌਤ
ਸੋਧੋ19-20 ਅਪਰੈਲ 1943 ਦੀ ਰਾਤ ਨੂੰ ਜੇਬੇਲ ਗਾਰਸੀ, ਤੁਨੀਸ਼ੀਆ ਵਿਖੇ, 5ਵੀਂ ਇੰਡੀਅਨ ਇਨਫੈਂਟਰੀ ਬ੍ਰਿਗੇਡ ਦੀ ਇੱਕ ਬਟਾਲੀਅਨ ਦੀ ਪੇਸ਼ਗੀ ਮਸ਼ੀਨ-ਗਨ ਅਤੇ ਮੋਰਟਾਰ ਫ਼ਾਇਰ ਦੁਆਰਾ ਰੋਕੀ ਗਈ ਸੀ। ਉਸ ਨੇ ਹਮਲਾ ਕਰਦਿਆਂ "जाट और मुसलमानों आगे बड़ो, धावा बोलो [ਜਾਟ ਅਤੇ ਮੁਸਲਮਾਨੋਂ ਅੱਗੇ ਵਧੋ,ਧਾਵਾ ਬੋਲੋ]" ਦਾ ਨਾਅਰਾ ਦਿੱਤਾ। ਛੇਲੂਰਾਮ ਟੌਮੀ-ਗਨ ਲੈ ਕੇ ਅੱਗੇ ਵਧਿਆ, ਮਸ਼ੀਨ-ਗੰਨ ਪੋਸਟ 'ਤੇ ਕਾਬਜ਼ ਲੋਕਾਂ ਨੂੰ ਮਾਰ ਦਿੱਤਾ, ਅਤੇ ਫਿਰ ਆਪਣੇ ਕੰਪਨੀ ਕਮਾਂਡਰ ਦੀ ਮਦਦ ਲਈ ਗਿਆ, ਜੋ ਕਿ ਜ਼ਖਮੀ ਹੋ ਗਿਆ ਸੀ। ਅਜਿਹਾ ਕਰਦੇ ਸਮੇਂ ਉਹ ਖ਼ੁਦ ਜ਼ਖਮੀ ਹੋ ਗਿਆ ਪਰ ਕੰਪਨੀ ਦੀ ਕਮਾਨ ਸੰਭਾਲਦਿਆਂ, ਉਸਨੇ ਹੱਥੋਂ-ਹੱਥ ਲੜਾਈ ਵਿੱਚ ਉਹਨਾਂ ਦੀ ਅਗਵਾਈ ਕੀਤੀ। ਉਹ ਦੁਬਾਰਾ ਜਖ਼ਮੀ ਹੋ ਗਿਆ, ਪਰ ਉਹ ਮਰਨ ਤੱਕ ਆਪਣੇ ਬਟਾਲੀਅਨ ਦੇ ਫ਼ੌਜੀਆਂ ਨੂੰ ਇਕੱਠਾ ਕਰਦਾ ਰਿਹਾ।[3]
ਵਿਰਾਸਤ
ਸੋਧੋਛੇਲੂਰਾਮ ਨੂੰ ਉਸਦੀ ਬਹਾਦਰੀ ਅਤੇ ਅਗਵਾਈ ਲਈ ਵਿਕਟੋਰੀਆ ਕਰਾਸ ਨਾਲ਼ ਸਨਮਾਨਿਤ ਕੀਤਾ ਗਿਆ।
ਛੇਲੂਰਾਮ ਭਿਵਾਨੀ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਇੱਕ ਦੰਤਕਥਾ ਬਣਿਆ ਹੋਇਆ ਹੈ। ਔਰਤਾਂ, ਖ਼ਾਸ ਤੌਰ 'ਤੇ ਬਜ਼ੁਰਗ ਔਰਤਾਂ, ਮਾਣ ਨਾਲ ਗਾਉਂਦੇ ਹਨ "ਛੇਲੂ ਨੇ ਧਾਵਾ ਬੋਲਿਆ ਹੇ ਦੁਸ਼ਮਨ ਕਾ ਹੀਆ ਡੋਲਿਆ"।[2]
ਹਵਾਲੇ
ਸੋਧੋ- ↑ Francis, J. (2018). Short Stories from the British Indian Army. Vij Books India. pp. 51–55. ISBN 9789384464431.
- ↑ 2.0 2.1 Dabas, Col. Dilbag; Singh, Robin (9 June 2018). "Chhelu Ram—a folktale hero of WW-II" ["ਛੇਲੂਰਾਮ - ਦੂਜੀ ਸੰਸਾਰ ਜੰਗ ਦਾ ਇੱਕ ਲੋਕ-ਕਥਾ ਨਾਇਕ"]. The Tribune (in ਅੰਗਰੇਜ਼ੀ).
- ↑ "No. 36107". The London Gazette (Supplement): 3373. 27 July 1943.