ਛੱਤਬੀੜ ਚਿੜ੍ਹੀਆਘਰ

ਛੱਤਬੀੜ ਚਿੜ੍ਹੀਆਘਰ (ਰਸਮੀ ਤੌਕ ਤੇ ਮਹਿਦਰਾਂ ਚੌਧਰੀ ਜੀਵ ਵਿਗਿਆਨਗਕ ਪਾਰਕ ), ਹੈ। ਇਹ  ਜੀਵ ਵਿਗਿਆਨਕ ਪਾਰਕ ਜੀਰਕਪੁਰ ਦੇ ਕੋਲ ਸਥਿਤ ਹੈ। ਭਾਰਤ ਦੇ ਜੰਗਲਾਂ ਵਿੱਚ ਬਹੁਤ ਭਾਂਤ ਦੇ ਪੰਛੀ, ਜੰਗਲੀ ਜੀਵ ਅਤੇ ਸੱਪ ਪਾਏ ਜਾਂਦੇ ਹਨ।  ਸ਼ੇਰ ਸਫ਼ਾਰੀ ਛੱਤਬੀੜ ਚਿੜ੍ਹੀਆਘਰ ਦਾ ਸਭ ਤੋਂ ਦਿਲਚਸਪ ਹਿੱਸਾ ਹੈ।  ਇਹ ਜੀਵ ਵਿਗਿਆਨਕ ਪਾਰਕ ਇਸ ਖੇਤਰ ਦਾ ਸਭ ਤੋਂ ਵਿਕਸਿਤ ਖੇਤਰ ਹੈ। ਬੰਗਾਲੀ ਚੀਤਾ ਛੱਤਬੀੜ ਚਿੜ੍ਹੀਆਘਰ ਦੀ ਰੌਣਕ ਨੂੰ ਚਾਰ ਚੰਦ ਲਗਾਉਂਦਾ ਹੈ। ਜਿਹੜੇ ਵੀ ਲੋਕ ਇਸ ਚਿੜ੍ਹੀਆਘਰ ਨੂੰ ਦੇਖਦੇ ਹਨ ਉਹ ਏਸ਼ੀਆਈ ਸ਼ੇਰ ਨੂੰ ਨਜ਼ਦੀਕ ਤੌ ਦੇਖਕੇ ਬਹੁਤ ਅੰਨਦ ਮਾਣਦੇ ਹਨ। ਇੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਦੀਆਂ ਅਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ, ਜੋ ਦਰਸ਼ਕਾਂ ਦਾ ਮਨ ਮੋਹ ਲੈਂਦੀਆਂ ਹਨ। ਇਹ ਚਿੜ੍ਹੀਆਘਰ ਸੋੇਮਵਾਰ ਨੂੰ ਛੱਡਕੇ ਸਾਰਾ ਹਫ਼ਤਾ ਖੁੱਲਾ ਰਹਿੰਦਾ ਹੈ। ਇਸ ਚਿੜ੍ਹੀਆਘਰ ਦੇ ਕਰਮਚਾਰੀਆਂ ਵੱਲ਼ੋਂ ਚਿੜ੍ਹੀਆਘਰ ਦੇ ਖੁੱਣ ਅਤੇ ਬੰਦ ਹੋਣ ਦਾ ਸਮਾਂ ਨਿਰਧਾਰਿਤ ਕੀਤਾ ਹੋਇਆ ਹੇੈ। ਇਹ ਇੱਕ ਕੱਚਾ ਜੰਗਲੀ ਖੇਤਰ ਸੀ ਜਿਸ ਨੂੰ ਹੁਣ ਪੱਕਾ ਕਰਕੇ ਪੱਕੇ ਤੌਰ 'ਤੇ ਜੰਗਲੀ ਜਨਵਾਰਾਂ ਦੇ ਨਿਵਾਸ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਇੱਥੇ ਜੰਗਲੀ ਜਾਨਵਰ ਕੁਦਰਤੀ ਤੌਰ 'ਤੇ ਆਪਣੇ ਜੀਵਨ ਵਾਲੀਆਂ ਸਾਰੀਆਂ ਕਿਰਿਆਵਾਂ ਕਰਦੇ ਹਨ।

ਛੱਤਬੀੜ ਚਿੜ੍ਹੀਆਘਰ
ਮਹੇਂਦਰਾ ਚੌਧਰੀ ਜੀਵ ਵਿਗਿਆਨਗਕ ਪਾਰਕ
ਖੁੱਲਣ ਦੀ ਮਿਤੀ1977
ਸਥਾਨਛੱਤਬੀੜ ਚਿੜ੍ਹੀਆਘਰ ਪਿੰਡ ਛੱਤ, ਨੇੜੇ ਜ਼ਰੀਕਪੁਰ,ਐਸ. ਏ. ਐਸ. ਨਗਰ ਜਿਲ੍ਹਾ,ਭਾਰਤ
ਨਿਰਦੇਸ਼ਾਂਕ30°36′13″N 76°47′34″E / 30.6036°N 76.7928°E / 30.6036; 76.7928
ਮੈਂਬਰਭਾਰਤੀ ਕੇਂਦਰੀ ਚਿੜ੍ਹੀਆਘਰ ਅਥਾਰਟੀ
ਮੁੱਖ ਪ੍ਰਦਰਸ਼ਨਸ਼ੇਰ ਸਫ਼ਾਰੀ

ਭੂਗੋਲਿਕਤਾ

ਸੋਧੋ

ਛੱਤਬੀੜ ਦਾ ਉਦਘਾਟਨ 13 ਅਪਰੈਲ 1977 ਨੂੰ ਤਤਕਾਲੀ ਰਾਜਪਾਲ ਮਹਿੰਦਰ ਮੋਹਨ ਚੌਧਰੀ ਵੱਲੋਂ ਕੀਤਾ ਗਿਆ ਸੀ। ਇਹ ਚਿੜੀਆਘਰ ਪਟਿਆਲਾ ਤੋਂ 55 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 20 ਕਿਲੋਮੀਟਰ ਦੂਰੀ ’ਤੇ ਛੱਤ ਪਿੰਡ ਦੇ ਨਜ਼ਦੀਕ ਸਥਿਤ ਹੈ। ਇਹ 202 ਏਕੜ ਸੰਰੱਖਿਅਤ ਜੰਗਲਾਤ ਰਕਬੇ ਵਿੱਚ ਫੈਲਿਆ ਹੋਇਆ ਹੈ। ਕਿਸੇ ਸਮੇਂ ਇਹ ਇਲਾਕਾ ਮਹਾਰਾਜਾ ਪਟਿਆਲਾ ਦੀ ਸ਼ਿਕਾਰਗਾਹ ਵੀ ਰਿਹਾ ਹੈ। ਛੱਤਬੀੜ ਚਿੜ੍ਹੀਆਘਰ ਜ਼ਰੀਕਪੁਰ-ਪਟਿਆਲਾ ਰੋੜ ਤੇ ਪੈਦਾਂ ਹੈ। ਜੋ ਇਸ ਰੋੜ ਤੋਂ ਤਕਰੀਬਨ 1 ਕਿਲੋਮੀਟਰ ਪੂਰਬ ਵੱਲ਼ ਨੂੰ ਸਥਿਤ ਹੈ।ਇਹ ਚੰਡੀਗੜ੍ਹ ਤੋਂ ਤਕਰੀਬਨ 17 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਆਕਰਸ਼ਣ ਦਾ ਕੇਂਦਰ

ਸੋਧੋ

ਛੱਤਬੀੜ ਚਿੜ੍ਹੀਆਘਰ ਵਿੱਚ ਬੰਗਾਲੀ ਬਾਗ ਸ਼ੈਲਾਨੀ ਦੇ ਲਈ ਖ਼ਾਸ ਤੌਰ 'ਤੇ ਖਿੱਚ ਦਾ ਕਾਰਨ ਬਣਦਾ ਜਾ ਰਿਹਾ ਹੈ। ਇਥੇ ਬੰਗਾਲੀ ਬਾਗ ਉੱਪਰ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਸ਼ੈਲਾਨੀ ਇਸ ਬੰਗਾਲੀ ਬਾਗ ਨੂੰ ਨੇੜਿਉ ਦੇਖਣ ਲਈ ਛੋਟੀਆਂਂ ਵੀ ਮਿਲਦੀਆਂ ਹਨ।

ਇਸ ਚਿੜ੍ਹੀਆਘਰ ਵਿੱਚ  950 ਤੋਂ ਵੱਧ ਜਾਨਵਰਾਂ, ਪੰਛੀਆਂ ਅਤੇ ਸੱਪਾਂ ਦੀਆਂ ਕਿਸਮਾਂ ਮਿਲਦੀਆਂ ਹਨ। ਚਿੜ੍ਹੀਆਘਰ ਦੇ ਕਰਮਚਾਰੀ ਇਸ ਚਿੜ੍ਹੀਆਘਰ ਨੂੰ ਅਸਲੀ ਦਿੱਖ ਦੇਣ ਲਈ ਹਮੇਸਾ ਕੰਮਕਾਰ ਵਿਚ ਵਿਅਸਥ ਰਹਿੰਦੇ ਹਨ ਜਿਹਨਾਂ ਕਰਕੇ ਜਾਨਵਰ ਆਪਣੇ ਕੁਦਰਤੀ ਮਹੌਲ ਵਿਚ ਰਹਿੰਦੇ ਹਨ। ਇਹ ਚਿੜ੍ਹੀਆਘਰ ਪਿਕਨਿਕ ਲਈ ਬਹੁਤ ਹੀ ਢੁਕਵੀਂ ਅਤੇ ਖੂਬਸੂਰਤ ਸਥਾਨ ਹੈ। ਇਸ ਸਥਾਨ ਵਿੱਚ ਪਾਣੀ ਦੀ ਇੱਕ ਕੁਦਰਤੀ ਸੋਮੇ ਤੋਂ ਝੀਲ ਬਣਾਈ ਗਈ ਹੈ। ਜਿਸ ਵਿੱਚੋਂ ਜਾਨਵਰ ਪਾਣੀ ਪੀਦੇ ਹਨ।

ਜਾਨਵਰਾਂ ਦੀ ਸੂਚੀ

ਸੋਧੋ

ਇਸ ਚਿੜ੍ਹੀਆਘਰ ਵਿੱਚ ਲਗਭਗ 950 ਕਿਸਮਾਂ ਦੇ ਜਾਨਵਰ, ਪੰਛੀਆਂ  ਅਤੇ ਸੱਪ ਹਨ ਜਿਹੜੇ ਬਾਹਰਲੇ ਚਿੜ੍ਹੀਆਘਰਾਂ ਤੋਂ ਲਿਆਦੇ ਗਏ ਸੀ ਅਤੇ ਹੁਣ ਉਹਨਾਂ ਨੇ ਇਥੇ ਹੀ ਆਪਣਾ ਪੱਕਾ ਟਿਕਾਣਾ ਬਣਾ ਲਿਆ ਹੈ।  ਗੈਰ- ਵਿਸਤ੍ਰਿਤ ਸੂਚੀ

  • ਸ਼ਾਹੀ ਬੰਗਾਲੀ ਬਾਗ
  • ਚਿੱਟਾ ਬਾਗ
  • ਏਸ਼ੀਆਈ ਹਾਥੀ
  • ਦਰਿਆਈ ਘੋੜਾ
  • ਭਾਰਤੀ ਗਜ਼ਾਲ
  • ਸਾਂਬਰ ਹਿਰਨ
 
ਚਿਤਲ ਹਿਰਨ ਆਪਣੇ ਬੱਚੈ ਨਾਲ
  • ਸਵਾਂਪ ਹਿਰਨ
  • ਈਮੂ
  • ਏਸ਼ੀਆਈ ਸ਼ੇਰ
  • ਬਾਬੂਲ ਬਾਂਦਰ
 
ਬਾਬੂਲ ਬਾਂਦਰ
 
ਸੁਨਿਹਰੀ ਹਿਰਨ
 
ਗਿੱਦੜ
  • ਭਾਰਤੀ ਸੂਰ
  • ਘੜਿਆਲ
  • ਦਲਦਲੀ ਮਗਰਮੱਛ
  • ਭਾਰਤੀ ਪਾਇਥਨ
 
ਚਮਗਿੱਦੜ

 ਇਸ ਵਿੱਛ ਵੱਖ-ਵੱਖ ਕਿਸਮਾਂ ਦੇ ਪੰਛੀ ਜਿਵੇਂ ਮੋਰ,ਤੋਤੇ, ਚਿੜੀਆਂ, ਬੱਤਖਾਂ, ਕ੍ਰੇਨ ਉੱਲੂਆਂ ਤੋਂ ਬਿਨਾਂ ਹਿਰਨ ਬਿੱਲ਼ੀਆਂ ਅਤੇ ਚਮਗਿੱਦੜ ਇਸ ਚਿੜ੍ਹੀਆਘਰ ਵਿੱਚ ਪਾਏ ਜਾਂਦੇ ਹਨ।

ਖੁੱਲਣ ਦੇ ਦਿਨ

ਸੋਧੋ

ਸੋਮਵਾਰ ਤੋਂ ਬਿਨਾਂ ਇਹ ਚਿੜ੍ਹੀਆਘਰ ਹਰਤੇ ਦੇ ਛੇ (6) ਦਿਨ ਖੁੱਲ੍ਹਾ ਰਹਿੰਦਾ ਹੈ।

  • ਸਮਾਂ : 9.00 ਸਵੇਰ -5.00 ਸ਼ਾਮ
  • ਇਹ ਚਿੜ੍ਹੀਆਘਰ ਸੋਮਵਾਰ ਅਤੇ ਰਾਸ਼ਟਰੀ ਛੁਟੀਆਂ ਵਾਲੇ ਦਿਨ ਬੰਦ ਰਹਿੰਦਾ ਹੈ।
  • ਇੱਥੇ ਖਾਣ-ਪੀਣ ਲਈ ਕੰਟੀਨਾਂ, ਰੈਸਟੋਰੈਂਟ ਅਤੇ ਆਈਸਕ੍ਰੀਮ ਦੀ ਦੁਕਾਨ ਹੈ।P

ਟਿਕਟਾਂ ਦੀ ਕੀਮਤ

ਸੋਧੋ
  • 20 ਰੁਪਏ  3 ਤੋਂ 12 ਸਾਲ ਦੇ ਬੱਚਿਆ ਲਈ
  • 50 ਰੁਪਏ  12 ਸਾਲ ਦੇ ਸੈਲਾਨੀਆਂ ਲਈ
  • 50 ਪ੍ਰਤੀ ਸ਼ੈਲਾਨੀ ਸ਼ੇਰ ਸਫਾਰੀ ਲਈ[1]

ਛੱਤਬੀੜ ਚਿੜ੍ਹੀਆਘਰ ਦੀ ਗੈਲਰੀ 

ਸੋਧੋ
 
ਛੱਤਬੀੜ ਚਿੜ੍ਹੀਆਘਰ ਦਾ ਪ੍ਰਵੇਸ ਦੁਆਰ
 
ਛੱਤਬੀੜ ਵਿੱਚ ਸ਼ੇਰ
 
ਛੱਤਬੀੜ ਵਿੱਚ ਦਰਿਆਈ ਘੋੜੇ
 
ਛੱਤਬੀੜ ਵਿੱਚ ਤੇਦੁਆਂ
 
ਛੱਤਬੀੜ ਵਿੱਚ ਹੰਸ

ਹਵਾਲੇ

ਸੋਧੋ
  1. "List of Zoos in।ndia, from 1800 until now". kuchbhi.com. Kuchbhi. Archived from the original on 21 ਅਕਤੂਬਰ 2011. Retrieved 4 July 2011. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

ਸੋਧੋ