ਜਗਜੀਵਨ ਰਾਮ (5 ਅਪ੍ਰੈਲ 1908 – 6 ਜੁਲਾਈ 1986),ਬਾਬੂ ਜੀ ਦੇ ਤੌਰ 'ਤੇ ਜਾਣਿਆ ਜਾਂਦਾ ਬਿਹਾਰ ਤੋਂ ਇੱਕ ਭਾਰਤੀ ਸੁਤੰਤਰਤਾ ਸੰਗਰਾਮੀ ਅਤੇ ਸਿਆਸਤਦਾਨ ਸੀ। ਉਸ ਨੇ ਅਛੂਤਾਂ ਲਈ ਸਮਾਨਤਾ ਪ੍ਰਾਪਤ ਕਰਨ ਲਈ ਸਮਰਪਿਤ ਇੱਕ ਸੰਗਠਨ, ਆਲ ਇੰਡੀਆ ਡੀਪ੍ਰੈੱਸਡ ਕਲਾਸ ਲੀਗ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ 1935 ਵਿੱਚ ਅਤੇ 1937 ਵਿੱਚ ਬਿਹਾਰ ਵਿਧਾਨ ਸਭਾ ਲਈ ਚੁਣਿਆ ਗਿਆ ਸੀ, ਜਿਸਦੇ ਬਾਅਦ ਉਸਨੇ ਪੇਂਡੂ ਕਿਰਤੀ ਲਹਿਰ ਜਥੇਬੰਦ ਕੀਤਾ। 

ਬਾਬੂ ਜਗਜੀਵਨ ਰਾਮ
ਚੌਥਾ ਭਾਰਤ ਦਾ ਉਪ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 28 ਜੁਲਾਈ 1979
ਪ੍ਰਧਾਨ ਮੰਤਰੀਮੋਰਾਰਜੀ ਦੇਸਾਈ
ਤੋਂ ਪਹਿਲਾਂਮੋਰਾਰਜੀ ਦੇਸਾਈ
ਤੋਂ ਬਾਅਦਯਸ਼ਵੰਤਰਾਓ ਚਵਾਨ
ਰੱਖਿਆ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 1 ਜੁਲਾਈ 1978
ਪ੍ਰਧਾਨ ਮੰਤਰੀਮੋਰਾਰਜੀ ਦੇਸਾਈ
ਤੋਂ ਪਹਿਲਾਂਸਰਦਾਰ ਸਵਰਨ ਸਿੰਘ
ਤੋਂ ਬਾਅਦਸਰਦਾਰ ਸਵਰਨ ਸਿੰਘ
ਦਫ਼ਤਰ ਵਿੱਚ
27 ਜੂਨ 1970 – 10 ਅਕਤੂਬਰ 1974
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਬੰਸੀ ਲਾਲ
ਤੋਂ ਬਾਅਦਚਿਦੰਬਰਮ ਸੁਬਰਾਮਨੀਅਮ
ਨਿੱਜੀ ਜਾਣਕਾਰੀ
ਜਨਮ
ਅਸ਼ੋਕ ਰਾਮ
ਮੀਰਾ ਕੁਮਾਰ
(1908-04-05)5 ਅਪ੍ਰੈਲ 1908
ਚੰਦਵਾ, ਭੋਜਪੁਰ, ਬਿਹਾਰ, ਬ੍ਰਿਟਿਸ਼ ਇੰਡੀਆ
ਮੌਤ6 ਜੁਲਾਈ 1986(1986-07-06) (ਉਮਰ 78)
ਕਬਰਿਸਤਾਨ
ਅਸ਼ੋਕ ਰਾਮ
ਮੀਰਾ ਕੁਮਾਰ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ-ਜਗਜੀਵਨ (1981–1986)
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ (1977 ਤੋਂ ਪਹਿਲਾਂ)
ਕਾਂਗਰਸ ਫਾਰ ਡੈਮੋਕ੍ਰੇਸੀ (1977)
ਜਨਤਾ ਪਾਰਟੀ (1977–1981)
ਜੀਵਨ ਸਾਥੀਇੰਦਰਾਨੀ ਦੇਵੀ (1935-19 86)
ਬੱਚੇਸੁਰੇਸ਼ ਕੁਮਾਰ
ਮਾਪੇ
ਅਲਮਾ ਮਾਤਰਬਨਾਰਸ ਹਿੰਦੂ ਯੂਨੀਵਰਸਿਟੀ
ਕਲਕੱਤਾ ਯੂਨੀਵਰਸਿਟੀ

1946 ਵਿਚ, ਉਹ ਜਵਾਹਰ ਲਾਲ ਨਹਿਰੂ ਦੀ ਅੰਤਰਿਮ ਸਰਕਾਰ ਵਿੱਚ ਭਾਰਤ ਦੇ ਪਹਿਲੀ ਮੰਤਰੀ ਮੰਡਲ ਵਿੱਚ ਲੇਬਰ ਮੰਤਰੀ ਦੇ ਤੌਰ 'ਤੇ ਸਭ ਤੋਂ ਘੱਟ ਉਮਰ ਦੇ ਮੰਤਰੀ ਬਣ ਗਿਆ ਸੀ, ਅਤੇ ਉਹ ਭਾਰਤ ਦੀ ਸੰਵਿਧਾਨ ਸਭਾ ਦਾ ਮੈਂਬਰ ਵੀ ਸੀ, ਜਿੱਥੇ ਉਸ ਨੇ ਯਕੀਨੀ ਬਣਾਇਆ ਕਿ ਸਮਾਜਿਕ ਨਿਆਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਉਸ ਨੇ ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਦੇ ਮੈਂਬਰ ਦੇ ਤੌਰ 'ਤੇ ਚਾਲੀ ਸਾਲ ਤੋਂ ਵੱਧ ਸਮੇਂ ਲਈ ਵੱਖ-ਵੱਖ ਪੋਰਟਫੋਲੀਓ ਦੇ ਮੰਤਰੀ ਦੇ ਤੌਰ 'ਤੇ ਕੰਮ ਕੀਤਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ 1971 ਦੀ ਭਾਰਤ-ਪਾਕਿ ਜੰਗ ਦੌਰਾਨ ਉਹ ਭਾਰਤ ਦਾ ਰੱਖਿਆ ਮੰਤਰੀ ਸੀ, ਜਿਸ ਦਾ ਨਤੀਜਾ ਬੰਗਲਾਦੇਸ਼ ਦੀ ਸਿਰਜਣਾਵਿੱਚ ਨਿਕਲਿਆ ਸੀ। ਕੇਂਦਰੀ ਖੇਤੀਬਾੜੀ ਮੰਤਰੀ ਵਜੋਂ ਉਸ ਦੇ ਦੋ ਕਾਰਜਕਾਲਾਂ ਦੌਰਾਨ ਭਾਰਤ ਵਿੱਚ ਹਰੀ ਕ੍ਰਾਂਤੀ ਵਿੱਚ ਅਤੇ ਭਾਰਤੀ ਖੇਤੀ ਦੇ ਆਧੁਨਿਕੀਕਰਨ ਵਿੱਚ ਉਸ ਦਾ ਯੋਗਦਾਨ ਅਜੇ ਵੀ ਯਾਦ ਕੀਤਾ ਜਾਂਦਾ ਹੈ, ਖ਼ਾਸ ਕਰਕੇ 1974 ਦੇ ਸੋਕੇ ਵਿੱਚ ਜਦੋਂ ਉਹਨਾਂ ਨੂੰ ਅਨਾਜ ਸੰਕਟ ਤੇ ਕਾਬੂ ਪਾਉਣ ਲਈ ਵਾਧੂ ਪੋਰਟਫੋਲੀਓ ਰੱਖਣ ਲਈ ਕਿਹਾ ਗਿਆ ਸੀ।[1][2]

ਭਾਵੇਂ ਕਿ ਐਮਰਜੈਂਸੀ (1975-77) ਦੌਰਾਨ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਮਾਇਤ ਕਰਦਾ ਸੀ, ਪਰੰਤੂ ਉਹ 1977 ਵਿੱਚ ਕਾਂਗਰਸ ਛੱਡ ਗਿਆ ਸੀ ਅਤੇ ਜਨਤਾ ਪਾਰਟੀ ਦੇ ਗੱਠਜੋੜ ਵਿੱਚ ਸ਼ਾਮਲ ਹੋ ਗਿਆ ਸੀ। ਬਾਅਦ ਵਿੱਚ ਉਸ ਨੇ ਭਾਰਤ ਦੇ ਉਪ ਪ੍ਰਧਾਨ ਮੰਤਰੀ (1977-79) ਦੇ ਤੌਰ 'ਤੇ ਕੰਮ ਕੀਤਾ, ਫਿਰ 1980 ਵਿਚ, ਉਸ ਨੇ ਕਾਂਗਰਸ (ਜੇ) ਦਾ ਗਠਨ ਕੀਤਾ।[3]

ਮੁਢਲੇ ਜੀਵਨ ਅਤੇ ਸਿੱਖਿਆ

ਸੋਧੋ

Jਜਗਜੀਵਨ ਰਾਮ ਦਾ ਜਨਮ ਬਿਹਾਰ ਦੇ ਆਰਾ ਨੇੜੇ ਚੰਦਵਾ ਵਿਖੇ ਹੋਇਆ ਸੀ। ਉਸ ਦਾ ਇੱਕ ਵੱਡਾ ਭਰਾ, ਸੰਤ ਲਾਲ ਸੀ ਅਤੇ ਤਿੰਨ ਭੈਣਾਂ ਸਨ। ਉਸ ਦਾ ਪਿਤਾ ਸੋਭੀ ਰਾਮ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸੀ, ਜੋ ਕਿ ਪਿਸ਼ਾਵਰ ਵਿੱਚ ਤਾਇਨਾਤ ਸੀ, ਪਰ ਬਾਅਦ ਵਿੱਚ ਕੁਝ ਮੱਤਭੇਦਾਂ ਕਾਰਨ ਉਸ ਨੇ ਅਸਤੀਫ਼ਾ ਦੇ ਦਿੱਤਾ ਅਤੇ ਆਪਣੇ ਜੱਦੀ ਪਿੰਡ ਚੰਦਵਾ ਵਿੱਚ ਖੇਤੀਬਾਡੀ ਲਈ ਜ਼ਮੀਨਖਰੀਦੀ ਅਤੇ ਉੱਥੇ ਵਸ ਗਿਆ। ਉਹ ਸ਼ਿਵ ਨਾਰਾਇਣ ਸੰਪਰਦਾ ਦਾ ਇੱਕ ਮਹੰਤ ਬਣ ਗਿਆ ਅਤੇ ਸੁਲੇਖ ਵਿੱਚ ਹੁਨਰਮੰਦ ਹੋਣ ਕਰਕੇ ਉਸ ਨੇ ਸੰਪਰਦਾ ਲਈ ਬਹੁਤ ਸਾਰੀਆਂ ਕਿਤਾਬਾਂ ਸਚਿੱਤਰ ਕੀਤੀਆਂ ਸਨ ਜਿਹਨਾਂ ਨੂੰ ਸਥਾਨਕ ਤੌਰ 'ਤੇ ਵੰਡਿਆ ਗਿਆ ਸੀ।[4]

ਨਿੱਜੀ ਜ਼ਿੰਦਗੀ

ਸੋਧੋ

Iਅਗਸਤ 1933 ਵਿਚ, ਇੱਕ ਛੋਟੀ ਬਿਮਾਰੀ ਤੋਂ ਬਾਅਦ ਉਸਦੀ ਪਹਿਲੀ ਪਤਨੀ ਦੀ ਮੌਤ ਹੋ ਗਈ। ਜੂਨ 1935 ਵਿਚ, ਉਸ ਨੇ ਕਾਨਪੁਰ ਦੇ ਪ੍ਰਸਿੱਧ ਸਮਾਜ ਸੇਵਕ ਡਾ. ਬੀਰਬਲ ਦੀ ਇੱਕ ਬੇਟੀ ਇੰਦਰਾਣੀ ਦੇਵੀ ਨਾਲ ਵਿਆਹ ਕੀਤਾ। ਇਸ ਜੋੜੇ ਦੇ ਦੋ ਬੱਚੇ ਹੋਏ, ਸੁਰੇਸ਼ ਕੁਮਾਰ, ਜਿਸ ਨੂੰ ਬਦਨਾਮ ਕਰਨ ਲਈ ਮੇਨਕਾ ਗਾਂਧੀ ਦੀ ਸੂਰੀ ਅਖ਼ਬਾਰ ਵਿੱਚ ਰਿਪੋਰਟ ਕੀਤੀ ਗਈ ਸੀ, ਜਿਸ ਦੇ 21 ਸਾਲ ਦੀ ਇੱਕ ਔਰਤ ਨਾਲ ਵਿਆਹੁਤਾ ਸੰਬੰਧ ਸੀ।[5][6] ਅਤੇ ਉਸਦੀ ਧੀ ਪੰਜ ਵਾਰ ਦੀ ਸੰਸਦ ਮੈਂਬਰ ਮੀਰਾ ਕੁਮਾਰ 2004 ਅਤੇ 2009 ਵਿੱਚ ਉਸਦੀ ਸਾਬਕਾ ਸੀਟ ਸਾਸਾਰਾਮ ਤੋਂ ਜਿੱਤੀ ਸੀ ਅਤੇ 2009 ਵਿੱਚ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣ ਗਈ ਸੀ।

ਹਵਾਲੇ

ਸੋਧੋ
  1. M. S. Swaminathan (7 February 2008). "Jagjivan Ram & inclusive agricultural growth". The Hindu. Archived from the original on 10 ਫ਼ਰਵਰੀ 2008. Retrieved 30 ਅਪ੍ਰੈਲ 2018. {{cite web}}: Check date values in: |access-date= (help); Unknown parameter |dead-url= ignored (|url-status= suggested) (help)
  2. "Prez, PM call for a second green revolution". The Times of।ndia. 6 April 2008. Archived from the original on 24 ਅਕਤੂਬਰ 2012. Retrieved 27 August 2009. {{cite news}}: Unknown parameter |dead-url= ignored (|url-status= suggested) (help)
  3. "Jagjivan Ram". Britannica.com.
  4. Bakshi, S. R. (1992). Jagjivan Ram: The Harijan Leader. Anmol Publications PVT. LTD. pp. 1–2. ISBN 81-7041-496-2.
  5. "Archived copy". Archived from the original on 6 July 2006. Retrieved 2006-06-14. {{cite web}}: Unknown parameter |dead-url= ignored (|url-status= suggested) (help)CS1 maint: archived copy as title (link)
  6. http://photos1.blogger.com/blogger/3076/464/1600/sureshsex3.jpg