ਜਾਨਵਰ ਕਹਾਣੀ ਜਾਂ ਜਨੌਰ ਕਹਾਣੀ- ਆਮ ਤੌਰ 'ਤੇ ਇੱਕ ਛੋਟੀ ਕਹਾਣੀ ਜਾਂ ਕਵਿਤਾ ਹੁੰਦੀ ਹੈ ਜਿਸ ਵਿੱਚ ਜਾਨਵਰ ਗੱਲਾਂ ਕਰਦੇ ਹਨ। ਉਹ ਹੋਰ ਮਾਨਵ-ਰੂਪੀ ਗੁਣਾਂ ਦੇ ਧਾਰਨੀ ਵੀ ਦਿਖਾਏ ਹੋ ਸਕਦੇ ਹਨ, ਜਿਵੇਂ ਕਿ ਮਨੁੱਖ ਵਰਗੇ ਸਮਾਜ ਵਿੱਚ ਰਹਿਣਾ। ਇਹ ਰੂਪਕ ਲਿਖਤ ਦਾ ਇੱਕ ਰਵਾਇਤੀ ਰੂਪ ਹੈ।[1]

ਜਾਨਵਰਾਂ ਦੀਆਂ ਕਹਾਣੀਆਂ ਨੂੰ ਵਿਸ਼ਵਵਿਆਪੀ ਤੌਰ `ਤੇ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਜਾਨਵਰਾਂ ਦੀਆਂ ਕਿਸਮਾਂ ਇੱਕ ਦੂਜੇ ਨਾਲ ਸੰਬੰਧ ਰੱਖਦੀਆਂ ਹਨ (ਉਦਾਹਰਣ ਵਜੋਂ, ਸ਼ਿਕਾਰ ਖਾਣ ਦੇ ਚਾਹਵਾਨ ਸ਼ਿਕਾਰੀ ਜਾਨਵਰ), ਨਾ ਕਿ ਇੱਕ ਖ਼ਾਸ ਸਮਾਜ ਵਿੱਚ ਮਨੁੱਖੀ ਸਮੂਹ। ਇਸ ਤਰ੍ਹਾਂ, ਪਾਠਕ ਪਾਤਰਾਂ ਦੇ ਮਨੋਰਥਾਂ ਨੂੰ ਸੌਖੀਆਂ ਸਮਝ ਲੈਂਦੇ ਹਨ, ਭਾਵੇਂ ਉਹ ਲੇਖਕ ਵਾਲ਼ੇ ਸੱਭਿਆਚਾਰਕ ਪਿਛੋਕੜ ਤੋਂ ਨਾ ਵੀ ਹੋਣ। ਜਾਨਵਰਾਂ ਦੀਆਂ ਕਹਾਣੀਆਂ ਨੂੰ ਉਨ੍ਹਾਂ ਦੇ ਜਨਮ ਭੂਮੀ ਤੋਂ ਦੂਰ ਦੇਸ਼ ਕਾਲ ਵਿੱਚ ਵੀ ਮਾਣਿਆ ਜਾ ਸਕਦਾ ਹੈ।

ਇਤਿਹਾਸ

ਸੋਧੋ

ਜਾਨਵਰਾਂ ਦੀਆਂ ਕਥਾਵਾਂ ਵਿੱਚ ਪੰਚਤੰਤਰ (ਸੰਸਕ੍ਰਿਤ), ਈਸਪ (ਯੂਨਾਨੀ ਮੂਲ) ਅਤੇ ਅਲਿਫ਼ ਲੈਲਾ (ਅਰਬੀ ਮੂਲ) ਮਹੱਤਵਪੂਰਨ ਪਰੰਪਰਾਵਾਂ ਦੀ ਨੁਮਾਇੰਦਗੀ ਕਰਦੀਆਂ ਹਨ। ਰੂਪਕ ਦੇ ਮੱਧਕਾਲੀ ਫ਼ਰਾਂਸੀਸੀ ਰੂਪ, ਰੋਮਨ ਡੀ ਰੇਨਾਰਟ ਨੂੰ ਇੱਕ ਜਾਨਵਰ-ਮਹਾਕਾਵਿ ਕਿਹਾ ਜਾਂਦਾ ਹੈ, ਜਿਸ ਵਿੱਚ ਵਾਰ ਵਾਰ ਆਉਣ ਵਾਲ਼ਾ ਪਾਤਰ ਰੇਨਾਰਡ ਲੂੰਬੜ ਹੈ।[2]

ਹਵਾਲੇ

ਸੋਧੋ
  1. M. H. Abrams, A Glossary of Literary Terms (5th edition 1985), p. 6.
  2. H. J. Blackham, The Fable as Literature (1985), p. 40.