ਜਮਾਲਘੋਟਾ ਭਾਰਤ ਦੇ ਪੰਜਾਬ, ਅਸਾਮ, ਬੰਗਾਲ, ਦੱਖਣੀ ਭਾਰਤ ਵਿੱਚ ਆਪਣੇ ਆਪ ਉੱਗਣ ਵਾਲਾ ਪੌਦਾ ਹੈ। ਇਸ ਦਾ ਮੂਲ ਚੀਨ ਮੰਨਿਆ ਜਾਂਦਾ ਹੈ। ਸਦਾਬਹਾਰ ਦਰੱਖ਼ਤ ਦੀ ਉੱਚਾਈ 10 ਤੋਂ 20 ਫੁੱਟ, ਪੱਤੇ 2 ਤੋਂ 4 ਇੰਚ ਲੰਬੇ ਪਤਲੇ ਤਿੱਖੇ ਜਿਸ ਦੇ 3 ਤੋਂ 5 ਸਿਰੇ ਹੁੰਦੇ ਹਨ। ਇਸ ਨੂੰ ਗਰਮੀਆਂ 'ਚ ਚਿੱਟੇ ਰੰਗ ਦੇ ਫੁੱਲ ਗੁੱਛਿਆਂ 'ਚ ਲਗਦੇ ਹਨ। ਸਰਦੀਆਂ 'ਚ ਲੱਗਣ ਵਾਲੇ ਇੱਕ ਇੰਚ ਲੰਬੇ ਫਲ ਤਿੰਨ ਖੰਡਾਂ 'ਚ ਵੰਡੇ ਹੁੰਦੇ ਹਨ। ਇਸ ਦੇ ਫਲ ਚੋਂ ਤਿੰਨ ਬੀਜ ਨਿਕਲਦੇ ਹਨ।[1][2]

ਜਮਾਲਘੋਟਾ
ਜਮਾਲਘੋਟਾ
Scientific classification
Kingdom:
ਪੌਦਾ
(unranked):
ਐਂਗੀਓਸਪਰਮ
(unranked):
ਇਓਡਿਕੋਟਸ
(unranked):
ਰੋਸਿਡਜ਼
Order:
ਮਲਪਿਘਿਆਲਸ
Species:
ਸੀ. ਟਿਗਲਿਅਮ
Binomial name
ਜਮਾਲਘੋਟਾ

ਹੋਰ ਭਾਸ਼ਾ 'ਚ ਨਾਮ

ਸੋਧੋ
  • ਇਸ ਦਾ ਰਸ ਕੌੜਾ, ਗੁਣ ਵਿੱਚ ਤੇਜ, ਦੇਰ ਨਾਲ ਪਚਨ ਵਾਲਾ, ਗਰਮ ਤਸੀਰ ਵਾਲਾ ਹੁੰਦਾ ਹੈ। ਭਾਰਤੀ 'ਚ ਆਯੁਰਵੇਦ 'ਚ ਇਸ ਦੀ ਵਰਤੋਂ ਜੁਲਾਬ ਜਾਂ ਟੱਟੀਆਂ ਲਗਾਉਣ ਲਈ ਕੀਤੀ ਜਾਂਦੀ ਹੈ।
  • ਸਰੀਰ 'ਚ ਗਰਮੀ ਵਧਨ ਨੂੰ ਇਹ ਠੀਕ ਕਰਦਾ ਹੈ। ਪੀਲੀਆ, ਪੱਥਰੀ, ਕਬਜ਼, ਬਲਗਮ, ਪਿੱਤੇ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ।

ਰਸਾਇਣਿਕ

ਸੋਧੋ

ਇਸ ਦੇ ਬੀਜਾਂ 'ਚ 30 ਤੋਂ 45 ਪ੍ਰਤੀਸ਼ਤ ਖੁਸ਼ਬੂ ਵਾਲ ਤੇਲ ਜਿਸ ਵਿੱਚ ਕੋਟਨ ਰੇਜਿਨ ਹੁੰਦਾ ਹੈ।

ਹਵਾਲੇ

ਸੋਧੋ
  1. N. R. Pillai (1999). "Gastro-intestinal effects of Croton tiglium in Experimental Animals". Ancient Science of Life. 18 (3&4): 205–209. PMC 3336487.
  2. Croton tiglium Purdue University