ਜਰਨੈਲ ਸਿੰਘ ਅਨੰਦ

ਭਾਰਤੀ ਕਵੀ, ਲੇਖਕ, ਦਾਰਸ਼ਨਿਕ, ਵਾਤਾਵਰਣ ਪ੍ਰੇਮੀ ਅਤੇ ਅਧਿਆਤਮਵਾਦੀ

ਡਾ.ਜਰਨੈਲ ਸਿੰਘ ਅਨੰਦ ਇਕ ਕਵੀ ਹੈ.[1][2]ਡਾ. ਆਨੰਦ ਨੇ ਅੰਗਰੇਜ਼ੀ ਕਵਿਤਾ, ਗਲਪ, ਗੈਰ-ਗਲਪ ਅਤੇ ਅਧਿਆਤਮਕਤਾ ਦੀਆਂ 140 ਕਿਤਾਬਾਂ ਲਿਖੀਆਂ ਹਨ।[3][4]ਉਸ ਨੂੰ ਸਾਲ 2000 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਅੰਗਰੇਜ਼ੀ ਵਿੱਚ ਪੀਐਚਡੀ ਦੀ ਡਿਗਰੀ ਦਿੱਤੀ ਗਈ ਸੀ। ਉਹ ਵਾਤਾਵਰਣ ਪ੍ਰੇਮੀ ਅਤੇ ਕਾਲਮ ਲੇਖਕ ਹੈ। ਉਹ ਪ੍ਰਿੰਸੀਪਲ ਦੇ ਤੌਰ 'ਤੇ ਸੇਵਾਮੁਕਤ ਹੋਏ ਅਤੇ ਹੁਣ ਇੰਸਟੀਚਿਊਟ ਆਫ ਯੂਰਪੀਅਨ ਰੋਮਾ ਸਟੱਡੀਜ਼ ਐਂਡ ਰਿਸਰਚ, ਕ੍ਰਾਈਮਜ਼ ਅਗੇਂਸਟ ਹਿਊਮੈਨਿਟੀ ਐਂਡ ਇੰਟਰਨੈਸ਼ਨਲ ਲਾਅ, ਬੇਲਗ੍ਰੇਡ, ਸਰਬੀਆ ਵਿਖੇ ਪ੍ਰੋਫੈਸਰ ਐਮਰੀਟਸ ਦੇ ਆਨਰੇਰੀ ਅਹੁਦੇ 'ਤੇ ਹਨ। ਡਾ. ਆਨੰਦ ਨੇ ਇਕ ਇਰਾਨੀ ਵਿਦਵਾਨ ਡਾ. ਰੋਗਯੇਹ ਫਾਰਸੀ ਦੇ ਨਾਲ ਮਿਲ ਕੇ ਕ੍ਰਿਟੀਕਲ ਥਿਊਰੀ ਵਿਚ ਬਾਇਓ-ਟੈਕਸਟ ਦੇ ਸਿਧਾਂਤ ਦੀ ਸਹਿ-ਕਾਢ ਕੱਢੀ ਹੈ। ਉਹ ਅਕਤੂਬਰ 2019 ਵਿੱਚ ਬਠਿੰਡਾ ਪੰਜਾਬ, ਭਾਰਤ ਵਿੱਚ ਆਯੋਜਿਤ ਵਿਸ਼ਵ ਕਵਿਤਾ ਸੰਮੇਲਨ ਦੇ ਪ੍ਰਧਾਨ ਸਨ।[5][6][7]

ਡਾ. ਜਰਨੈਲ ਸਿੰਘ ਅਨੰਦ
ਜਨਮ1955
ਲੁਧਿਆਣਾ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਕਵੀ, ਲੇਖਕ, ਦਾਰਸ਼ਨਿਕ, ਅਧਿਆਤਮਵਾਦੀ, ਵਾਤਾਵਰਣ ਪ੍ਰੇਮੀ

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

1955 ਵਿੱਚ ਲੁਧਿਆਣਾ, ਪੰਜਾਬ ਵਿਖੇ ਜਨਮੇ ਅਤੇ ਸੰਗਰੂਰ, ਪੰਜਾਬ ਦੇ ਜੱਦੀ ਪਿੰਡ ਲੌਂਗੋਵਾਲ ਵਿਖੇ ਵੱਡੇ ਹੋਏ, ਆਨੰਦ ਨੇ ਸਰਕਾਰੀ ਕਾਲਜ, ਲੁਧਿਆਣਾ ਤੋਂ ਗ੍ਰੈਜੂਏਸ਼ਨ ਕੀਤੀ, ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰਜ਼ ਦੀ ਡਿਗਰੀ ਪ੍ਰਾਪਤ ਕੀਤੀ।[8] ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਉਸ ਨੂੰ ਵਾਲਟ ਵਿਟਮੈਨ ਅਤੇ ਪ੍ਰੋ ਪੂਰਨ ਸਿੰਘ ਦੀ ਕਵਿਤਾ ਵਿੱਚ ਰਹੱਸਵਾਦ ਬਾਰੇ ਉਸ ਦੇ ਕੰਮ ਲਈ 2000 ਵਿੱਚ ਡਾਕਟਰ ਆਫ਼ ਫਿਲਾਸਫੀ ਦੀ ਡਿਗਰੀ ਨਾਲ ਸਨਮਾਨਿਤ ਕੀਤਾ।

ਕੈਰੀਅਰ

ਸੋਧੋ

ਡਾ ਆਨੰਦ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਜੀਜੀਐਨ ਖਾਲਸਾ ਕਾਲਜ, ਲੁਧਿਆਣਾ ਤੋਂ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕੀਤੀ। ਫਿਰ ਉਹ ਡੀਏਵੀ ਕਾਲਜ ਬਠਿੰਡਾ ਵਿਖੇ ਪ੍ਰਿੰਸੀਪਲ ਬਣੇ ਅਤੇ 10 ਸਾਲ ਉੱਥੇ ਸੇਵਾ ਕੀਤੀ।[9] ਉਸਨੇ ਵਿਸ਼ਵ ਫਾਊਂਡੇਸ਼ਨ ਫਾਰ ਪੀਸ ਦੀ ਸਹਿ-ਸਥਾਪਨਾ ਕੀਤੀ ਅਤੇ 2013 ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਆਬਜ਼ਰਵੇਟਰੀ ਦੇ ਰਾਸ਼ਟਰੀ ਉਪ-ਪ੍ਰਧਾਨ ਸਨ। 2016 ਵਿੱਚ, ਉਸਨੂੰ ਵਰਲਡ ਯੂਨੀਅਨ ਆਫ ਪੋਇਟਸ [ਇਟਲੀ] ਦੁਆਰਾ ਆਪਣੇ 2016 ਦੇ ਪੁਰਸਕਾਰਾਂ ਦੀ ਜਿਊਰੀ ਦੇ ਪ੍ਰਧਾਨ ਵਜੋਂ ਸੇਵਾ ਕਰਨ ਲਈ ਬੁਲਾਇਆ ਗਿਆ ਸੀ।[10]

ਉਸਨੇ ਫਰਵਰੀ 2016 ਵਿੱਚ ਆਯੋਜਿਤ ਪਾਬਲੋ ਨੇਰੂਦਾ ਲਿਟਰੇਰੀ ਐਸੋਸੀਏਸ਼ਨ, ਟਰਾਂਟੋ, ਇਟਲੀ ਦੁਆਰਾ ਆਯੋਜਿਤ ਕਿਬਾਟੇਕ 39 ਕਵਿਤਾ ਫੈਸਟੀਵਲ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਸਨੇ ਨਵੰਬਰ 2016 ਵਿੱਚ ਵਰਲਡ ਇੰਸਟੀਚਿਊਟ ਆਫ ਪੀਸ ਨਾਈਜੀਰੀਆ ਵੱਲੋਂ ਆਯੋਜਿਤ ਵਰਲਡ ਪੀਸ ਸੈਮੀਨਾਰ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[11]

ਹਵਾਲੇ

ਸੋਧੋ
  1. ""Dr. Jernail S. Anand (Poet), Writing in the Virtual World" by Aprilia Zank, Ph.D." THE POET BY DAY (in ਅੰਗਰੇਜ਼ੀ (ਅਮਰੀਕੀ)). 2017-10-19. Retrieved 2018-04-30.
  2. "Dr JERNAIL SINGH ANAND ….a philosopher of Language Life and Literature / Essay of Italian poetess Claudia Piccinno – VERBUMLANDIART". verbumlandiof Maharaja Ranjit Singh College, art.com (in ਇਤਾਲਵੀ). Retrieved 2018-04-30.[permanent dead link]
  3. "Dr. Jernail S. ANAND". Galaktika Poetike "ATUNIS" (in ਅੰਗਰੇਜ਼ੀ (ਅਮਰੀਕੀ)). 2016-09-14. Retrieved 2018-04-30.
  4. "A Million Destinies [Poems], Dr Jernail Singh Anand | 9781484831342 | Boeken". www.bol.com (in ਡੱਚ). Retrieved 2018-04-30.
  5. Dayal, Dr Deen (15 June 2018). Complexion Based Discriminations: Global Insights. Notion Press. ISBN 9781643242323.
  6. Agronsh, Agronsh (2019-07-01). "World Poetry Conference: Poet in the service of mankind conference 13th and 14th October 2019". ATUNIS. Retrieved 2019-08-12.
  7. Aggarwal, S (2019-08-12). "Philosophique Poetica". World Literature India. Retrieved 2019-08-12.
  8. "The Interview of Dr J.S. Anand with the Turkish TV. Building Bridges". Galaktika Poetike "ATUNIS" (in ਅੰਗਰੇਜ਼ੀ (ਅਮਰੀਕੀ)). 2016-07-06. Retrieved 2018-04-30.
  9. Anand, Dr Jernail Singh (2018-07-12). "Principal of DAV College". punjabcolleges.com. Archived from the original on 2020-06-30. Retrieved 2022-07-27. {{cite web}}: Unknown parameter |dead-url= ignored (|url-status= suggested) (help)
  10. "Beyond Life Beyond Death by Durga Patva". Boloji. Retrieved 2018-04-30.
  11. "Chief Advisor To The President of the World Nations Writars' Union in Kazakhstan on Contemporary World Literature". www.wnwu.org (in ਅੰਗਰੇਜ਼ੀ (ਬਰਤਾਨਵੀ)). Archived from the original on 2018-04-30. Retrieved 2018-04-30. {{cite web}}: Unknown parameter |dead-url= ignored (|url-status= suggested) (help)