ਜਲ ਚੱਕਰ
ਪਾਣੀ ਦਾ ਚੱਕਰ ਜਾਂ ਜਲ ਚੱਕਰ ਧਰਤੀ ਦੀ ਸਤਹਾ ਦੇ ਉੱਤੇ ਅਤੇ ਥੱਲੇ ਪਾਣੀ ਦੀ ਲਗਾਤਾਰ ਚੱਲਦੀ ਚਾਲ ਨੂੰ ਬਿਆਨ ਕਰਦਾ ਹੈ। ਧਰਤੀ ਉੱਤੇ ਪਾਣੀ ਦਾ ਕੁੱਲ ਭਾਰ ਇੱਕੋ ਜਿਹਾ ਰਹਿੰਦਾ ਹੈ ਪਰ ਕਈ ਕਿਸਮ ਦੀਆਂ ਮੌਸਮੀ ਤਬਦੀਲੀਆਂ ਮੁਤਾਬਕ ਪਾਣੀ ਅੱਡੋ-ਅੱਡ ਸੋਮਿਆਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ ਬਰਫ਼, ਤਾਜ਼ਾ ਪਾਣੀ, ਖ਼ਾਰਾ ਪਾਣੀ ਅਤੇ ਹਵਾਮੰਡਲ ਵਿਚਲਾ ਪਾਣੀ। ਵਾਸ਼ਪੀਕਰਨ, ਸੰਘਣਾਪਣ, ਬਰਸਾਤ, ਘੁਸਪੈਠ, ਰੁੜ੍ਹਨ ਅਤੇ ਜ਼ਮੀਨ ਹੇਠਾਂ ਵਗਣ ਵਰਗੀਆਂ ਭੌਤਿਕ ਕਿਰਿਅਵਾਂ ਸਦਕਾ ਪਾਣੀ ਇੱਕ ਜ਼ਖ਼ੀਰੇ ਤੋਂ ਦੂਜੇ ਜ਼ਖ਼ੀਰੇ ਵੱਲ ਵਗਦਾ ਰਹਿੰਦਾ ਹੈ। ਇੱਦਾਂ ਕਰਦਿਆਂ ਪਾਣੀ ਕਈ ਪੜਾਅ ਪਾਰ ਕਰਦਾ ਹੈ: ਤਰਲ, ਠੋਸ (ਬਰਫ਼) ਅਤੇ ਗੈਸ (ਵਾਸ਼ਪ)।
ਵਿਕੀਮੀਡੀਆ ਕਾਮਨਜ਼ ਉੱਤੇ ਪਾਣੀ ਚੱਕਰ ਨਾਲ ਸਬੰਧਤ ਮੀਡੀਆ ਹੈ।