ਜ਼ਿੰਦਗੀ ਗੁਲਜ਼ਾਰ ਹੈ (ਟੀਵੀ ਡਰਾਮਾ)
ਜ਼ਿੰਦਗੀ ਗੁਲਜ਼ਾਰ ਹੈ (ਉਰਦੂ: زندگی گلزار ہے) (ਅੰਗ੍ਰੇਜ਼ੀ: Life is a Rose Garden) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੋਇਆ ਹੈ| ਸੁਲਤਾਨਾ ਸਿੱਦਕ਼ੀ ਦੁਆਰਾ ਨਿਰਦੇਸ਼ਿਤ ਅਤੇ ਮੋਮਿਨਾ ਦੁਰੈਦ ਦੁਆਰਾ ਨਿਰਮਿਤ ਇਸ ਡਰਾਮੇ ਦਾ ਪ੍ਰਸਾਰਣ ਹਮ ਟੀਵੀ ਉੱਪਰ ਹੋਇਆ[3] ਅਤੇ ਇਹ ਹਮਸਫ਼ਰ ਤੋਂ ਬਾਅਦ ਦੂਜਾ ਸਭ ਤੋਂ ਵਧ ਪਸੰਦ ਕੀਤਾ ਜਾਣ ਵਾਲਾ ਡਰਾਮਾ ਹੈ| ਜ਼ਿੰਦਗੀ ਗੁਲਜ਼ਾਰ ਹੈ 23 ਜੂਨ 2014 ਤੋਂ ਭਾਰਤ ਵਿਚ ਵੀ ਪ੍ਰਸਾਰਿਤ ਹੋਇਆ|[4][5][6][7][8]ਇਸਦੀ ਆਖਿਰੀ ਕਿਸ਼ਤ 18 ਜੁਲਾਈ 2014 ਨੂੰ ਪ੍ਰਸਾਰਿਤ ਹੋਈ| ਦਰਸ਼ਕਾਂ ਦੀ ਮੰਗ ਉਤੇ ਇਸਨੂੰ ਦੁਬਾਰਾ ਵੀ ਪ੍ਰਸਾਰਿਤ ਕੀਤਾ ਗਿਆ|
ਜ਼ਿੰਦਗੀ ਗੁਲਜ਼ਾਰ ਹੈ | |
---|---|
ਸ਼ੈਲੀ | ਰੁਮਾਂਸ |
'ਤੇ ਆਧਾਰਿਤ | ਜ਼ਿੰਦਗੀ ਗੁਲਜ਼ਾਰ ਹੈ (ਅਮੀਰਾ ਅਹਿਮਦ) |
ਲੇਖਕ | ਅਮੀਰਾ ਅਹਿਮਦ |
ਨਿਰਦੇਸ਼ਕ | ਸੁਲਤਾਨਾ ਸਿੱਦਕ਼ੀ |
ਸਟਾਰਿੰਗ | ਸਨਮ ਸਈਦ ਫ਼ਵਾਦ ਖਾਨ |
ਓਪਨਿੰਗ ਥੀਮ | ਜ਼ਿੰਦਗੀ ਗੁਲਜ਼ਾਰ ਹੈ (ਅਲੀ ਜ਼ਾਫ਼ਰ) |
ਸਮਾਪਤੀ ਥੀਮ | ਜ਼ਿੰਦਗੀ ਖ਼ਾਕ ਨਾ ਥੀ (ਹਦੀਕ਼ਾ ਖਾਨੀ) |
ਮੂਲ ਦੇਸ਼ | ਪਾਕਿਸਤਾਨ |
ਮੂਲ ਭਾਸ਼ਾ | ਉਰਦੂ |
No. of episodes | 26 |
ਨਿਰਮਾਤਾ ਟੀਮ | |
ਨਿਰਮਾਤਾ | ਮੋਮਿਨਾ ਦੁਰੈਦ |
Camera setup | Multi-camera |
ਲੰਬਾਈ (ਸਮਾਂ) | 40-45 ਮਿੰਟ |
Production company | Moomal Productions |
ਰਿਲੀਜ਼ | |
Original network | ਹਮ ਟੀਵੀ |
Original release | 30 ਨਵੰਬਰ 2012 - 24th ਮਈ 2013[1][2] |
ਕਹਾਣੀ
ਸੋਧੋਇਹ ਡਰਾਮਾ ਜ਼ਰੂਨ(ਫ਼ਵਾਦ ਖਾਨ) ਅਤੇ ਕਸ਼ਫ਼(ਸਨਮ ਸਈਦ) ਨਾਂ ਦੇ ਦੋ ਅਲੱਗ-ਅਲੱਗ ਪਾਤਰਾਂ ਦੀ ਕਹਾਣੀ ਹੈ ਜੋ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ ਕਿਓਂਕਿ ਉਹਨਾਂ ਦੇ ਵਿਚਾਰ ਤੇ ਉਹ ਖੁਦ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ| ਦੋਵੇਂ ਇਕਠੇ ਪੜਦੇ ਹਨ ਤੇ ਬੋਲਦੇ ਵੀ ਹਨ ਪਰ ਸਿਰਫ ਲੜਨ ਲਈ| ਜ਼ਰੂਨ ਨੂੰ ਇਹ ਗਿਲਾ ਹੈ ਕਿ ਹੋਸ਼ਿਆਰ ਹੋਣ ਦੇ ਬਾਵਜੂਦ ਵੀ ਸਾਰੀ ਵਾਹੋ-ਵਾਹੀ ਦੀ ਪਾਤਰ ਕਸ਼ਫ਼ ਇਕੱਲੀ ਬਣ ਜਾਂਦੀ ਹੈ ਅਤੇ ਕਸ਼ਫ਼ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿ ਜ਼ਰੂਨ ਸੋਹਣਾ ਹੋਣ ਕਾਰਨ ਸਾਰੇ ਕਾਲਜ ਵਿਚ ਹਰਮਨ-ਪਿਆਰਾ ਹੈ ਤੇ ਬਹੁਤ ਸਾਰੀਆਂ ਕੁੜੀਆਂ ਉਸ ਉੱਪਰ ਮਰਦੀਆਂ ਹਨ| ਉਹ ਚਾਹੁੰਦੀ ਹੈ ਕਿ ਜ਼ਰੂਨ ਸਿਰਫ ਉਸਨੂੰ ਹੀ ਬੁਲਾਵੇ| ਇੱਕ ਸਮਾਂ ਆਉਂਦਾ ਹੈ ਜਦ ਵਕ਼ਤ ਕਰਵਟ ਲੈਂਦਾ ਹੈ ਅਤੇ ਇੱਕ ਅਣਕਿਆਸੀ ਘਟਨਾ ਵਾਂਗ ਇਹਨਾਂ ਦਾ ਵਿਆਹ ਹੋ ਜਾਂਦਾ ਹੈ| ਜ਼ਰੂਨ ਦੀ ਹਾਲੇ ਵੀ ਬਹੁਤ ਸਾਰੀਆਂ ਕੁੜੀਆਂ ਦੋਸਤ ਹਨ ਜਿਨ੍ਹਾਂ ਨੂੰ ਉਹ ਅਕਸਰ ਮਿਲਦਾ ਵੀ ਹੈ| ਉਸਦੀ ਇੱਕ ਦੋਸਤ ਅਸਮਾਰਾ ਉਸਦੇ ਕੁਝ ਜਿਆਦਾ ਹੀ ਨੇੜੇ ਹੈ ਜੋ ਕਿ ਕਸ਼ਫ਼ ਨੂੰ ਪਸੰਦ ਨਹੀਂ| ਫਿਰ ਉਸਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਸਮਾਰਾ ਕਿਸੇ ਨੂੰ ਪਿਆਰ ਕਰਦੀ ਹੈ| ਕਸ਼ਫ਼ ਨੂੰ ਇਹ ਜਾਣ ਬਹੁਤ ਧੱਕਾ ਲੱਗਦਾ ਹੈ ਕਿ ਜ਼ਰੂਨ ਨੇ ਉਸਨੂੰ ਧੋਖਾ ਦਿੱਤਾ| ਉਹ ਘਰ ਛੱਡਕੇ ਚਲੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਅਸਮਾਰਾ ਕਿਸੇ ਹੋਰ ਨੂੰ ਚਾਹੁੰਦੀ ਸੀ ਅਤੇ ਜ਼ਰੂਨ ਬਸ ਉਸਦੀ ਮਦਦ ਕਰ ਰਿਹਾ ਸੀ| ਜ਼ਰੂਨ ਅਤੇ ਕਸ਼ਫ਼ ਫਿਰ ਆਪਣੀ ਜਿੰਦਗੀ ਨੂੰ ਦੁਬਾਰਾ ਸ਼ੁਰੂ ਕਰਦੇ ਹਨ ਅਤੇ ਨਵ-ਜੰਮੀਆਂ ਦੋ ਬੱਚੀਆਂ ਉਹਨਾਂ ਦੀ ਜਿੰਦਗੀ ਨੂੰ ਗੁਲਜ਼ਾਰ ਬਣਾ ਦੇਂਦੀਆਂ ਹਨ|[9]
ਕਾਸਟ
ਸੋਧੋ- ਸਨਮ ਸਈਦ as ਕਸ਼ਫ਼ ਮੁਰਤਜ਼ਾ (ਨਾਇਕਾ)
- ਫ਼ਵਾਦ ਖਾਨ as ਜ਼ਰੂਨ ਅਹਿਮਦ (ਨਾਇਕ)
- ਆਇਸ਼ਾ ਓਮਰ as ਸਾਰਾ ਜੁਨੈਦ (ਜ਼ਰੂਨ ਦੀ ਛੋਟੀ ਭੈਣ)
- ਮਹਿਰੀਨ ਰਹੀਲ as ਅਸਮਾਰਾ ਬਸੀਰ (ਜ਼ਰੂਨ ਦੀ ਸਾਬਕਾ-ਮੰਗੇਤਰ)
- ਸਮੀਨਾ ਪੀਰਜ਼ਾਦਾ as ਰਾਫੀਆ ਮੁਰਤਜ਼ਾ (ਕਸ਼ਫ਼ ਦੀ ਮਾਂ)
- ਵਸੀਮ ਅੱਬਾਸ as ਮੁਹੰਮਦ ਮੁਰਤਜ਼ਾ (ਕਸ਼ਫ਼ ਦਾ ਪਿਤਾ)
- ਜਾਵੇਦ ਸ਼ੇਖ as ਜੁਨੈਦ (ਜ਼ਰੂਨ ਦਾ ਪਿਤਾ)
- ਹਿਨਾ ਖਵਾਜ਼ਾ ਬਯਾਤ as ਗਜ਼ਲਾ (ਜ਼ਰੂਨ ਦੀ ਮਾਂ)
- ਮੰਸ਼ਾ ਪਾਸ਼ਾ as ਸਿਦਰ ਮੁਰਤਜ਼ਾ (ਕਸ਼ਫ਼ ਦੀ ਛੋਟੀ ਭੈਣ)
ਸਨਮਾਨ
ਸੋਧੋਸਾਲ | ਸਨਮਾਨ ਦਾ ਨਾਂ | ਸ਼੍ਰੇਣੀ | ਨਾਮਜ਼ਦ ਕਲਾਕਾਰ | ਨਤੀਜਾ |
---|---|---|---|---|
2013 | 12ਵਾਂ ਲਕਸ ਸਟਾਇਲ ਅਵਾਰਡਸ | Best Original Soundtrack | ਅਲੀ ਜ਼ਾਫ਼ਰ | ਜੇਤੂ |
2014 | ਪਾਕਿਸਤਾਨ ਮੀਡੀਆ ਅਵਾਰਡਸ | Best Drama of the year 2013 | ਜ਼ਿੰਦਗੀ ਗੁਲਜ਼ਾਰ ਹੈ | ਜੇਤੂ |
2014 | ਪਾਕਿਸਤਾਨ ਮੀਡੀਆ ਅਵਾਰਡਸ | Best Director | ਸੁਲਤਾਨਾ ਸਿੱਦਕ਼ੀ | ਜੇਤੂ |
2014 | ਪਾਕਿਸਤਾਨ ਮੀਡੀਆ ਅਵਾਰਡਸ | Best Writer | ਉਮੇਰਾ ਅਹਿਮਦ | ਜੇਤੂ |
2014 | ਹਮ ਅਵਾਰਡਸ | Best Director Drama Serial | ਮੋਮਿਨਾ ਦੁਰੈਦ | ਜੇਤੂ |
2014 | ਹਮ ਅਵਾਰਡਸ | Best Drama Serial | ਸੁਲਤਾਨਾ ਸਿੱਦਕ਼ੀ | ਜੇਤੂ |
2014 | ਹਮ ਅਵਾਰਡਸ | Best Supporting Actress | ਸਮੀਨਾ ਪੀਰਜ਼ਾਦਾ | ਜੇਤੂ |
2014 | ਹਮ ਅਵਾਰਡਸ | Best Writer Drama Serial | ਉਮੇਰਾ ਅਹਿਮਦ | ਜੇਤੂ |
2014 | ਹਮ ਅਵਾਰਡਸ | Best Onscreen Couple | ਫ਼ਵਾਦ ਖ਼ਾਨ ਅਤੇ ਸਨਮ ਸਈਦ | ਜੇਤੂ |
2014 | ਹਮ ਅਵਾਰਡਸ | Best Drama Serial Viewers Choice | ਮੋਮਿਨਾ ਦੁਰੈਦ | ਜੇਤੂ |
2014 | ਹਮ ਅਵਾਰਡਸ | Best Onscreen Couple Viewers Choice | ਫ਼ਵਾਦ ਖ਼ਾਨ ਅਤੇ ਸਨਮ ਸਈਦ | ਜੇਤੂ |
2014 | ਹਮ ਅਵਾਰਡਸ | Best Actor Viewers Choice | ਫ਼ਵਾਦ ਖ਼ਾਨ | ਜੇਤੂ |
2014 | ਹਮ ਅਵਾਰਡਸ | Best Actress Viewers Choice | ਸਨਮ ਸਈਦ | ਜੇਤੂ |
2014 | ਹਮ ਅਵਾਰਡਸ | Best Actor | ਫ਼ਵਾਦ ਖ਼ਾਨ | ਨਾਮਜ਼ਦ |
2014 | ਹਮ ਅਵਾਰਡਸ | Best Actress | ਸਨਮ ਸਈਦ | ਨਾਮਜ਼ਦ |
2014 | ਹਮ ਅਵਾਰਡਸ | Best Supporting Actor | ਵਸੀਮ ਅੱਬਾਸ | ਨਾਮਜ਼ਦ |
ਹਵਾਲੇ
ਸੋਧੋ- ↑ "Zindagi Gulzar hai Episodes". veiws craze. Archived from the original on 2014-10-06. Retrieved 2014-11-08.
- ↑ "Zindagi Gulzar Hai Description". tv.com.pk.
- ↑ "Sultana Siddiqui returns to direction with Zindagi Gulzaar Hai". dawn.com. November 25, 2012. Retrieved April 9, 2013.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedx
- ↑ "Zindagi Gulzar Hai: cross-border love on screen". Hindustan Times. 7 June 2014. Archived from the original on 3 ਜੁਲਾਈ 2014. Retrieved 9 July 2014.
{{cite news}}
: Unknown parameter|dead-url=
ignored (|url-status=
suggested) (help) - ↑ "Bye-bye unending television dramas, welcome Zindagi". Times of India. 1 July 2014. Retrieved 14 July 2014.
- ↑ "Imran Abbas glad 'Zindagi' will air Pakistan's best shows". indianexpress.com. 17 June 2014. Retrieved 14 July 2014.
- ↑ "Pakistani TV shows to be back on Indian small screen". indiatoday. 4 June 2014. Retrieved 14 July 2014.
- ↑ "Zingadi Gulzar Hai Story Wiki and details". tv.com. Retrieved 2012.
{{cite web}}
: Check date values in:|accessdate=
(help)