ਹਮਸਫ਼ਰ (ਟੀਵੀ ਡਰਾਮਾ)

ਹਮਸਫਰ ਉਰਦੂ (ہم سفر), (ਅਰਥ: ਸਾਥੀ) ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਹਮ ਟੀਵੀ ਉੱਪਰ ਸਤੰਬਰ 24, 2011 ਤੋਂ ਮਾਰਚ 3, 2012 ਤੱਕ ਪ੍ਰਸਾਰਿਤ ਹੋਇਆ। ਇਹ ਫ਼ਰਹਤ ਇਸ਼ਤਿਆਕ਼ ਦੇ ਲਿਖੇ ਇਸੇ ਨਾਂ ਦੇ ਨਾਵਲ ਉੱਪਰ ਅਧਾਰਿਤ ਸੀ ਅਤੇ ਇਸ ਦੀ ਮਕ਼ਬੂਲੀਅਤ ਕਾਰਨ ਹੀ ਜਾਕਿਰ ਅਹਿਮਦ ਅਤੇ ਸਰਮਦ ਸੁਲਤਾਨ ਨੇ ਇਸ ਨੂੰ ਪਰਦੇ ਉੱਪਰ ਢਾਲਿਆ। ਹਮਸਫਰ ਹੁਣ ਤੱਕ ਦਾ ਸਾਰੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਦੇਖਿਆ ਤੇ ਪਸੰਦ ਕੀਤਾ ਜਾਣ ਵਾਲਾ ਡਰਾਮਾ ਹੈ। ਇਸ ਦੀ ਕਹਾਣੀ ਇੱਕ ਵਿਆਹੁਤਾ ਜੋੜੇ ਦੇ ਆਲੇ-ਦੁਆਲੇ ਘੁਮੰਦੀ ਹੈ। ਹਮਸਫਰ ਨੂੰ ਅਕਤੂਬਰ 2014 ਵਿੱਚ ਭਾਰਤ ਵਿੱਚ ਵੀ ਪ੍ਰਸਾਰਿਤ ਕੀਤਾ ਗਿਆ।[1] ਇਸਨੂੰ ਪਾਕਿਸਤਾਨ ਵਿੱਚ ਕਈ ਸਨਮਾਨਾਂ ਨਾਲ ਵੀ ਨਵਾਜਿਆ ਗਿਆ।[2] ਜਿਨ੍ਹਾਂ ਵਿਚੋਂ ਹਮ ਟੀਵੀ ਵਲੋਂ ਦਿੱਤਾ ਵਿਸ਼ੇਸ਼ ਸਨਮਾਨ ਪ੍ਰਮੁੱਖ ਹੈ।[3]

ਹਮਸਫ਼ਰ
ਹਮਸਫਰ ਮੁੱਖ ਤਸਵੀਰ
ਸ਼ੈਲੀਰੁਮਾਂਸਵਾਦੀ ਡਰਾਮਾ
'ਤੇ ਆਧਾਰਿਤਹਮਸਫਰ (ਫ਼ਰਹਤ ਇਸ਼ਤਿਆਕ਼)
ਲੇਖਕਜਾਕਿਰ ਅਹਿਮਦ
ਨਿਰਦੇਸ਼ਕਸਰਮਦ ਸੁਲਤਾਨ
ਰਚਨਾਤਮਕ ਨਿਰਦੇਸ਼ਕਮਿਰਜ਼ਾ ਜ਼ੀਸ਼ਾਨ ਬੇਗ
ਸਟਾਰਿੰਗਮਾਹਿਰਾ ਖਾਨ
ਫਵਾਦ ਖਾਨ
ਨਵੀਨ ਵਕ਼ਾਰ
ਨੂਰ ਹਸਨ ਰਿਜ਼ਵੀ
ਅਤੀਕ਼ਾ ਓਧੋ
ਸਾਰਾ ਕਸ਼ੀਫ਼
ਥੀਮ ਸੰਗੀਤ ਸੰਗੀਤਕਾਰਵਕ਼ਾਰ ਅਲੀ
ਓਪਨਿੰਗ ਥੀਮਵੋਹ ਹਮਸਫਰ ਥਾ
ਨਸੀਰ ਤੁਰਾਬੀ(ਗੀਤਕਾਰ)
ਕ਼ੁਰਤੁਲੇਨ ਬਲੋਚ(ਗਾਇਕ)
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
No. of episodes23
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾਨੀਨਾ ਕਸ਼ੀਫ਼
ਨਿਰਮਾਤਾਮੋਮਿਨਾ ਦੁਰੈਦ
Production locationਕਰਾਚੀ
ਸਿਨੇਮੈਟੋਗ੍ਰਾਫੀਸ਼ਹਿਜ਼ਾਦ ਕਸ਼ਮੀਰੀ
ਲੰਬਾਈ (ਸਮਾਂ)38-42 ਮਿੰਟ
ਰਿਲੀਜ਼
Original networkਹਮ ਟੀਵੀ
Original release24 ਸਤੰਬਰ 2011 (2011-09-24)-3 ਮਾਰਚ 2012 (2012-03-03)

ਪਲਾਟ

ਸੋਧੋ

ਖਿਰਦ ਇੱਕ ਗਰੀਬ ਪਰਿਵਾਰ ਦੀ ਕੁੜੀ ਹੈ ਜਿਸ ਦੀ ਮਾਂ ਨੂੰ ਕੈਂਸਰ ਹੈ। ਮਾਂ ਮਰਨ ਤੋਂ ਪਹਿਲਾਂ ਆਪਣੇ ਭਰਾ ਤੋਂ ਉਸ ਦੇ ਪੁੱਤਰ ਅਸ਼ਰ ਅਤੇ ਅਪਨੀ ਧੀ ਖਿਰਦ ਦਾ ਰਿਸ਼ਤਾ ਕਬੂਲ ਕਰਵਾ ਲੈਂਦੀ ਹੈ। ਮਾਂ ਦੇ ਮਰਨ ਤੋਂ ਪਿਛੋਂ ਉਹਨਾਂ ਦੋਹਾਂ ਦਾ ਵਿਆਹ ਹੋ ਤਾਂ ਜਾਂਦਾ ਹੈ ਪਰ ਅਸ਼ਰ ਦੀ ਮਾਂ ਕਦੇ ਵੀ ਖਿਰਦ ਨੂੰ ਨੂੰਹ ਵਜੋਂ ਸਵੀਕਾਰ ਕਰਦੀ ਕਿਓਂਕਿ ਉਹ ਅਸ਼ਰ ਲਈ ਆਪਣੀ ਹੈਸੀਅਤ ਮੁਤਾਬਿਕ ਕੋਈ ਕੁੜੀ ਲਿਆਉਣਾ ਚਾਹੁੰਦੀ ਸੀ| ਉਹ ਖਿਰਦ ਅਤੇ ਅਸ਼ਰ ਦੇ ਸੰਬਧਾਂ ਨੂੰ ਲਗਾਤਾਰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇੱਕ ਵਾਰ ਕਾਮਯਾਬ ਹੋ ਵੀ ਜਾਂਦੀ ਹੈ ਪਰ ਅੰਤ ਵਿੱਚ ਇਹ ਸੁਖਾਂਤ ਹੋ ਜਾਂਦਾ ਹੈ। ਸਾਰਾ ਡਰਾਮਾ ਲਗਾਤਾਰ ਰੁਮਾਂਸ ਦੇ ਨਾਲ ਨਾਲ ਇੱਕ ਉਤਸੁਕਤਾ ਵੀ ਬਣਾਈ ਰੱਖਦਾ ਹੈ।

ਨਸੀਰ ਤੁਰਾਬੀ ਦੀ ਲਿਖੀ ਇੱਕ ਗਜ਼ਲ ਵੋਹ ਹਮਸਫਰ ਥਾ ਨੂੰ ਇਸ ਦਾ ਮੁੱਖ ਗੀਤ ਬਣਾਇਆ ਗਿਆ। ਡਰਾਮੇ ਦਾ ਥੀਮ ਰੁਮਾਂਟਿਕ ਸੀ, ਸੋ ਮੁੱਖ ਗੀਤ ਲਈ ਇਸ ਰੁਮਾਂਟਿਕ ਗਜ਼ਲ ਨੂੰ ਚੁਣਿਆ ਗਿਆ ਪਰ ਜੇਕਰ ਇਸ ਗਜ਼ਲ ਦਾ ਪਿਛੋਕੜ ਦੇਖੀਏ ਤਾਂ ਇਸਨੂੰ, ਤੁਰਾਬੀ ਸਾਹਬ ਨੇ ਢਾਕਾ ਦੇ ਪਾਕਿਸਤਾਨ ਤੋਂ ਅਲੱਗ ਹੋ ਜਾਣ ਉੱਪਰ ਲਿਖਿਆ ਸੀ| ਇਸ ਤਰਾਂ, ਇਹ ਗਜ਼ਲ ਸਚਮੁਚ ਵਿਚਾਰਨਯੋਗ ਹੋ ਜਾਂਦੀ ਹੈ।

ਤਰਕ਼-ਏ-ਤਾਲੁਕ਼ਾਤ ਪੇ

ਰੋਇਆ ਨਾ ਤੂ, ਨਾ ਮੈਂ

ਲੇਕਿਨ ਯੇਹ ਕਿਆ ਕੇ ਚੈਨ ਸੇ

ਸੋਇਆ ਨਾ ਤੂ, ਨਾ ਮੈਂ

ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ|

ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ|

ਵੋਹ ਹਮਸਫਰ ਥਾ....

ਅਦਾਵਤੇਂ ਥੀਂ ਤਘਾਫੁਲ ਥਾ ਰੰਜਿਸ਼ੇਂ ਥੀ ਮਗਰ

ਬਿਛੜਨੇ ਵਾਲੇ ਮੇਂ ਸਭ ਕੁਛ ਥਾ, ਬੇਵਫਾਈ ਨਾ ਥੀ|

ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ|

ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ|

ਵੋਹ ਹਮਸਫਰ ਥਾ....

ਕਾਜਲ ਡਾਲੂੰ, ਕੁਰਕੁਰਾ ਸੁਰਮਾ, ਸਹਾ ਨਾ ਜਾਏ|

ਜਿਨ ਨੈਨ ਮੇਂ ਪੀ ਬਸੇ, ਦੂਜਾ ਕੌਨ ਸਮਾਏ|

ਬਿਛੜਤੇ ਵਕ਼ਤ ਉਨ ਆਖੋਂ ਮੇਂ ਥੀ, ਹਮਾਰੀ ਗਜ਼ਲ

ਗਜ਼ਲ ਭੀ ਵੋਹ, ਜੋ ਕਭੀ ਕਿਸੀ ਕੋ ਸੁਨਾਈ ਨਾ ਥੀ|

ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ

ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ

ਵੋਹ ਹਮਸਫਰ ਥਾ....

ਹਵਾਲੇ

ਸੋਧੋ
  1. "Fawad Khan's 'Humsafar' premiere on Zindagi tonight". Archived from the original on 2014-10-26. Retrieved 2014-11-01. {{cite web}}: Unknown parameter |dead-url= ignored (|url-status= suggested) (help)
  2. http://reviewit.pk/and-humsafar-won-the-race/…And[permanent dead link] “Humsafar” Won the Race!
  3. Hum Honorary Phenomenal Serial Award