ਜ਼ੀਕਾ ਵਾਇਰਸ
ਜ਼ੀਕਾ ਵਾਇਰਸ ਵਾਇਰਸਾਂ ਦੇ ਫ਼ਲੈਵੀਵਿਰੀਡੀ ਪਰਵਾਰ ਅਤੇ ਫ਼ਲੈਵੀਵਾਇਰਸ ਜੀਨਸ ਦਾ ਜੀਅ ਹੈ ਜੋ ਦਿਨ ਵੇਲੇ ਸਰਗਰਮ ਏਡੀਜ਼ ਮੱਛਰਾਂ, ਜਿਵੇਂ ਕਿ ਏਡੀਜ਼ ਏਜੀਪਟਾਈ ਅਤੇ ਏਡੀਜ਼ ਐਲਬੋਪਿਕਟਸ, ਵੱਲੋਂ ਫੈਲਾਇਆ ਜਾਂਦਾ ਹੈ। ਇਹਦਾ ਨਾਂ ਯੁਗਾਂਡਾ ਦੇ ਜ਼ੀਕਾ ਜੰਗਲ ਤੋਂ ਆਇਆ ਹੈ ਜਿੱਥੋਂ 1947 ਵਿੱਚ ਇਹਨੂੰ ਸਭ ਤੋਂ ਪਹਿਲਾਂ ਵੱਖਰਾ ਕੀਤਾ ਗਿਆ ਸੀ।[1]
ਜ਼ੀਕਾ ਵਾਇਰਸ | |
---|---|
ਜ਼ੀਕਾ ਵਾਇਰਸ ਦੀ ਬਿਜਲਾਣੂ ਸੂਖਮ ਤਸਵੀਰ। ਵਾਇਰਸ ਦੇ ਕਿਣਕੇ 40 ਨੈ.ਮੀ. ਦੀ ਚੌੜਾਈ ਵਾਲੇ ਹਨ ਜਿਹਨਾਂ ਦੀ ਇੱਕ ਬਾਹਰਲੀ ਪਰਤ ਅਤੇ ਇੱਕ ਸੰਘਣੀ ਅੰਦਰਲੀ ਗਿਰੀ ਹੁੰਦੀ ਹੈ। | |
Virus classification | |
Group: | Group IV ((+)ssRNA)
|
Family: | |
Genus: | |
Species: | ਜ਼ੀਕਾ ਵਾਇਰਸ
|
ਇਹਦੇ ਤੋਂ ਹੁੰਦੇ ਰੋਗ, ਜੋ ਜ਼ੀਕਾ ਬੁਖ਼ਾਰ ਅਖਵਾਉਂਦਾ ਹੈ, ਦੇ ਲੱਛਣ ਨਾ-ਮਾਤਰ ਜਾਂ ਬਹੁਤ ਹਲ਼ਕੇ ਹੁੰਦੇ ਹਨ। 1950 ਦੇ ਦਹਾਕੇ ਤੋਂ ਲੈ ਕੇ ਇਹ ਅਫ਼ਰੀਕਾ ਤੋਂ ਏਸ਼ੀਆ ਤੱਕ ਪਸਰੀ ਤੰਗ ਭੂ-ਮੱਧ ਰੇਖਾਈ ਪੱਟੀ ਵਿੱਚ ਮਿਲਦਾ ਆਇਆ ਹੈ। 2014 ਵਿੱਚ ਇਹ ਵਾਇਰਸ ਪਰਸ਼ਾਂਤ ਮਹਾਂਸਮੁੰਦਰ ਪਾਰ ਕਰ ਕੇ ਪੂਰਬ ਵੱਲ ਫੈਲ ਗਿਆ ਅਤੇ ਨਤੀਜੇ ਵਜੋਂ ਫ਼ਰਾਂਸੀਸੀ ਪਾਲੀਨੇਸ਼ੀਆ, ਫੇਰ ਈਸਟਰ ਟਾਪੂ ਅਤੇ 2015 ਵਿੱਚ ਮੈਕਸੀਕੋ, ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਤੱਕ ਪੁੱਜ ਗਿਆ ਜਿੱਥੇ ਜ਼ੀਕਾ ਦੇ ਹੱਲੇ ਨੇ ਮਹਾਂਮਾਰੀ ਦਾ ਰੂਪ ਅਖਤਿਆਰ ਲਿਆ ਹੈ।[2]
ਹਵਾਲੇ
ਸੋਧੋ- ↑ "ATCC Product Sheet Zika virus (ATCC® VR84TM) Original Source: Blood from experimental forest sentinel rhesus monkey, Uganda, 1947". Archived from the original on 3 ਫ਼ਰਵਰੀ 2016. Retrieved 4 February 2016.
{{cite web}}
: Unknown parameter|dead-url=
ignored (|url-status=
suggested) (help) - ↑ McKenna, Maryn (13 January 2016). "Zika Virus: A New Threat and a New Kind of Pandemic". Germination. Retrieved 18 January 2016.
External links
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਜ਼ੀਕਾ ਵਾਇਰਸ ਨਾਲ ਸਬੰਧਤ ਮੀਡੀਆ ਹੈ।
- "Zika Virus". Division of Vector-Borne Diseases (DVBD), National Center for Emerging and Zoonotic Infectious Diseases (NCEZID). Centers for Disease Control and Prevention. 19 January 2016.
- ਸੰਸਾਰ ਸਿਹਤ ਜਥੇਬੰਦੀ ਵੱਲੋਂ ਜਾਰੀ ਜ਼ੀਕਾ ਵਾਇਰਸ ਦੇ ਤੱਥ