ਜ਼ੁਬੇਦਾ
ਜ਼ੁਬੇਦਾ (ਹਿੰਦੀ: ज़ुबैदा, Urdu: زبیدہ) ਇੱਕ 2001 ਵਿੱਚ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ ਭਾਰਤੀ ਫ਼ਿਲਮ ਹੈ। ਇਸਦਾ ਲੇਖਕ ਖ਼ਾਲਿਦ ਮੋਹਮੱਦ ਹੈ। ਇਸ ਫ਼ਿਲ੍ਮ ਵਿੱਚ ਕਰਿਸ਼ਮਾ ਕਪੂਰ, ਰੇਖਾ, ਮਨੋਜ ਵਾਜਪਾਈ, ਅਮਰੀਸ਼ ਪੁਰੀ, ਫ਼ਰੀਦਾ ਜਲਾਲ, ਲਿਲੇਟ ਦੂਬੇ, ਸ਼ਕਤੀ ਕਪੂਰ ਨੇ ਅਭਿਨੈ ਕੀਤਾ। ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਨੇ ਇਸ ਫ਼ਿਲਮ ਦਾ ਸੰਗੀਤ ਦਿੱਤਾ।
ਜ਼ੁਬੇਦਾ | |
---|---|
ਤਸਵੀਰ:Zubeidaadvdcover.jpg | |
ਨਿਰਦੇਸ਼ਕ | ਸ਼ਿਆਮ ਬੇਨੇਗਲ |
ਲੇਖਕ | ਖ਼ਾਲਿਦ ਮੋਹਮੱਦ |
ਨਿਰਮਾਤਾ | ਫ਼ਾਰੁਕ ਰਤੌਨਸੇ |
ਸਿਤਾਰੇ | ਕਰਿਸ਼ਮਾ ਕਪੂਰ, ਰੇਖਾ, ਮਨੋਜ ਵਾਜਪਾਈ, ਅਮਰੀਸ਼ ਪੁਰੀ, ਫ਼ਰੀਦਾ ਜਲਾਲ, ਲਿਲੇਟ ਦੂਬੇ, ਸ਼ਕਤੀ ਕਪੂਰ |
ਸੰਗੀਤਕਾਰ | ਏ. ਆਰ. ਰਹਿਮਾਨ |
ਡਿਸਟ੍ਰੀਬਿਊਟਰ | ਯਸ਼ ਰਾਜ ਚੋਪਰਾ |
ਰਿਲੀਜ਼ ਮਿਤੀ |
|
ਮਿਆਦ | 153 ਮਿੰਟ |
ਭਾਸ਼ਾ | ਹਿੰਦੀ |
ਇਹ ਫਿਲਮ ਮੰਮੋ, ਸਰਦਾਰੀ ਬੇਗਮ ਅਤੇ ਜ਼ੁਬੇਦਾ ਦੀ ਫ਼ਿਲਮ ਤਿਕੜੀ ਵਿੱਚ ਆਖਰੀ ਫ਼ਿਲਮ ਹੈ। ਇਹ ਫ਼ਿਲਮ ਅਦਾਕਾਰਾ ਜ਼ੁਬੇਦਾ ਬੇਗਮ ਦੀ ਜਿੰਦਗੀ ਤੇ ਅਧਾਰਿਤ ਹੈ, ਜਿਸਦਾ ਵਿਆਹ ਜੋਧਪੁਰ ਦੇ ਹਨਵੰਤ ਸਿੰਘ ਨਾਲ ਹੋਇਆ। ਇਸ ਫ਼ਿਲਮ ਦਾ ਲੇਖਕ ਉਸਦਾ ਆਪਣਾ ਮੁੰਡਾ ਹੈ।
ਇਸ ਫ਼ਿਲਮ ਨੂੰ ਹਿੰਦੀ ਦੀ ਬੇਹਤਰੀਨ ਫ਼ਿਲਮ ਲਈ ਨੈਸ਼ਨਲ ਅਵਾਰਡ ਮਿਲਿਆ, ਤੇ ਕਰਿਸ਼ਮਾ ਕਪੂਰ ਨੂੰ ਬੇਹਤਰੀਨ ਅਭਿਨੇਤਰੀ ਲਈ ਨੈਸ਼ਨਲ ਅਵਾਰਡ ਮਿਲਿਆ।
ਕਾਸਟ
ਸੋਧੋ- ਕਰਿਸ਼ਮਾ ਕਪੂਰ … ਜ਼ੁਬੇਦਾ
- ਰੇਖਾ … ਮਹਾਰਾਨੀ ਮੰਦਿਰਾ ਦੇਵੀ
- ਮਨੋਜ ਵਾਜਪਾਈ … ਮਹਾਰਾਜਾ ਵਿਜੇੰਦਰ ਸਿੰਘ
- ਰਾਹੁਲ ਸਿੰਘ … ਰਾਜਾ ਦਿਗਵਿਜੇ "ਉਦੇ" ਸਿੰਘ
- ਰਜਿਤ ਕਪੂਰ … ਰਿਆਜ਼ ਮਸੂਦ
- ਸੁਰੇਖਾ ਸੀਕਰੀ … ਫੈਆਜ਼ੀ
- ਅਮਰੀਸ਼ ਪੁਰੀ … ਸੁਲੇਮਾਨ ਸੇਠ
- ਫ਼ਰੀਦਾ ਜਲਾਲ … ਮੰਮੋ
- ਸ਼ਕਤੀ ਕਪੂਰ … ਡਾਂਸ ਮਾਸਟਰ ਹੀਰਾਲਾਲ
- ਲਿਲੇਟ ਦੂਬੇ … ਰੋਜ਼ ਡੇਵਨਪੋਰਟ
- ਸਮ੍ਰਿਤੀ ਮਿਸ਼੍ਰਾ … ਸਰਦਾਰੀ ਬੇਗਮ
- ਏਸ ਏਮ ਜ਼ਹੀਰ … ਸਾਜਿਦ ਮਸੂਦ
- ਹਰੀਸ਼ ਪਟੇਲ … ਨੰਦਲਾਲ ਸੇਠ
- ਵਿਨੋਦ ਸ਼ੇਰਾਵਤ[1] ... ਮੇਹਬੂਬ ਆਲਮ