ਜ਼ੈਨਬ
ਜ਼ੈਨਬ (ਸ਼ਾਹਮੁਖੀ: زینب) ਦੂਜੀ ਸੰਸਾਰ ਜੰਗ ਵੇਲੇ ਦੇ ਇੱਕ ਸਾਬਕਾ ਬਰਤਾਨਵੀ ਫ਼ੌਜੀ ਅਤੇ ਕਿਸਾਨ ਬੂਟਾ ਸਿੰਘ ਦੀ ਪਤਨੀ ਸੀ। ਵੰਡ ਵੇਲੇ ਦੀ ਆਪਣੀ ਦੁੱਖਦਾਈ ਪ੍ਰੀਤ ਕਹਾਣੀ ਇਹ ਜੋੜੀ ਭਾਰਤ ਅਤੇ ਪਾਕਿਸਤਾਨ ਵੀ ਕਾਫ਼ੀ ਜਾਣੀ-ਪਛਾਣੀ ਹੈ। ਵੰਡ ਦੇ ਸਮੇਂ ਪਾਕਿਸਤਾਨ ਜਾਣ ਵੇਲੇ ਜ਼ੈਨਬ ਦੇ ਕਾਫਲੇ ਤੇ ਹਮਲਾ ਹੋਇਆ ਅਤੇ ਬੂਟਾ ਸਿੰਘ ਨੇ ਇਸਨੂੰ ਬਚਾਇਆ। ਬਾਅਦ ਵਿੱਚ ਦੋਹਾਂ ਵਿੱਚ ਪਿਆਰ ਪੈ ਗਿਆ ਅਤੇ ਇਹਨਾਂ ਨੇ ਵਿਆਹ ਕਰਵਾ ਲਿਆ। ਕੁਝ ਸਾਲ ਪਿੱਛੋਂ ਜ਼ੈਨਬ ਨੂੰ ਬਰਾਮਦ ਕਰ ਕੇ ਪਾਕਿਸਤਾਨ ਭੇਜ ਦਿੱਤਾ ਗਿਆ। ਬੂਟਾ ਸਿੰਘ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਕਿ ਵਿੱਚ ਦਾਖ਼ਲ ਹੋਇਆ ਅਤੇ ਜਦ, ਆਪਣੇ ਪਰਵਾਰ ਦੇ ਦਬਾਅ ਹੇਠ, ਜ਼ੈਨਬ ਨੇ ਬੂਟੇ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਤਾਂ ਦੁੱਖੀ ਬੂਟਾ ਸਿੰਘ ਨੇ ਆਪਣੀ ਧੀ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਉਸ ਦੀ ਮੌਤ ਹੋ ਗਈ ਪਰ ਉਸ ਦੀ ਧੀ ਬਚ ਗਈ।
ਜ਼ੈਨਬ | |
---|---|
ਜਨਮ | |
ਲਈ ਪ੍ਰਸਿੱਧ | ਉਸ ਦੀ ਪ੍ਰੀਤ ਕਹਾਣੀ |
ਜੀਵਨ ਸਾਥੀ | ਬੂਟਾ ਸਿੰਘ |
ਬੱਚੇ | ਤਨਵੀਰ ਕੌਰ (ਬਾਅਦ ਵਿੱਚ ਸੁਲਤਾਨਾ) |
ਸਰਹੱਦ ਦੇ ਦੋਹਾਂ ਪਾਸੇ ਇਹਨਾਂ ਦੀ ਕਹਾਣੀ ’ਤੇ ਕਈ ਫ਼ਿਲਮਾਂ ਅਤੇ ਕਿਤਾਬਾਂ ਦਾ ਰੂਪ ਲੈ ਚੁੱਕੀ ਹੈ। 1999 ਦੀ ਪੰਜਾਬੀ ਫ਼ੀਚਰ ਫ਼ਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਇਹਨਾਂ ਦੀ ਕਹਾਣੀ ’ਤੇ ਹੀ ਅਧਾਰਤ ਹੈ। ਮਨੋਜ ਪੁੰਜ ਦੀ ਡਾਇਰੈਕਟ ਕੀਤੀ ਇਹ ਫ਼ਿਲਮ ਕੌਮਾਂਤਰੀ ਪੱਧਰ ਦੀ ਹਿੱਟ ਫ਼ਿਲਮ ਸੀ ਅਤੇ ਇਸਨੂੰ 1999 ਦਾ ਪੰਜਾਬੀ ਵਿੱਚ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਇਨਾਮ ਮਿਲਿਆ। ਇਸ਼ਰਤ ਰਹਿਮਾਨੀ ਦਾ ਨਾਵਲ ਮੁਹੱਬਤ ਵੀ ਇਸੇ ਕਹਾਣੀ ਤੇ ਅਧਾਰਤ ਹੈ। 2007 ਦੀ ਹੌਲੀਵੁੱਡ ਫ਼ਿਲਮ ਪਾਰਟੀਸ਼ਨ ਵੀ ਕਾਫ਼ੀ ਹੱਦ ਤੱਕ ਇਸੇ ਕਹਾਣੀ ਤੋਂ ਹੀ ਪ੍ਰਭਾਵਿਤ ਹੈ। ਲੈਰੀ ਕੌਲਸਿਨ ਦੀ ਕਿਤਾਬ, ਫ਼੍ਰੀਡਮ ਐਟ ਮਿਡਨਾਈਟ ਵਿੱਚ ਵੀ ਇਸ ਕਹਾਣੀ ਦਾ ਜ਼ਿਕਰ ਹੈ। 2001 ਦੀ ਬਾਲੀਵੁੱਡ ਫ਼ਿਲਮ ਗ਼ਦਰ ਅਤੇ 2004 ਦੀ ਬਾਲੀਵੁੱਡ ਫ਼ਿਲਮ ਵੀਰ-ਜ਼ਾਰਾ ਵੀ ਇਸ ਕਥਾ 'ਤੇ ਅਧਾਰਿਤ ਹੈ।[1]
ਨਿੱਜੀ ਜ਼ਿੰਦਗੀ
ਸੋਧੋਜ਼ੈਨਬ ਦਾ ਜਨਮ ਬਰਤਾਨਵੀ ਭਾਰਤ ਦੇ ਰਾਜਸਥਾਨ ਵਿੱਚ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਬੂਟਾ ਸਿੰਘ ਨਾਲ ਇਹਨਾਂ ਪਹਿਲਾ ਵਿਆਹ ਹੋਇਆ ਅਤੇ ਪਾਕਿਸਤਾਨ ਲਿਆਉਣ ਤੋਂ ਬਾਅਦ ਇਹਨਾਂ ਦਾ ਦੂਜਾ ਵਿਆਹ ਇਹਨਾਂ ਦੇ ਚਾਚੇ ਦੇ ਪੁੱਤਰ ਨਾਲ ਕੀਤਾ ਗਿਆ।
ਸਭਿਆਚਾਰਕ ਪ੍ਰਸਿੱਧੀ
ਸੋਧੋ1999 ਵਿੱਚ, ਮਨੋਜ ਪੁੰਜ ਨੇ ਇੱਕ ਪੰਜਾਬੀ ਫੀਚਰ ਫ਼ਿਲਮ, ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦਾ ਨਿਰਦੇਸ਼ਨ ਕੀਤਾ, ਜੋ ਪੂਰੀ ਤਰ੍ਹਾਂ ਬੂਟਾ ਸਿੰਘ ਦੀ ਜੀਵਨੀ 'ਤੇ ਅਧਾਰਿਤ ਹੈ। ਫ਼ਿਲਮ ਵਿੱਚ ਗੁਰਦਾਸ ਮਾਨ ਬੂਟਾ ਸਿੰਘ ਅਤੇ ਦਿਵਿਆ ਦੱਤਾ ਜ਼ੈਨਬ ਦੇ ਕਿਰਦਾਰ ਵਿੱਚ ਹਨ। ਇਸ ਦਾ ਸੰਗੀਤ ਅਮਰ ਹਲਦੀਪੁਰ ਨੇ ਦਿੱਤਾ ਸੀ। ਇਹ ਇੱਕ ਅੰਤਰਰਾਸ਼ਟਰੀ ਹਿੱਟ ਫ਼ਿਲਮ ਸੀ ਅਤੇ 46ਵੇਂ ਰਾਸ਼ਟਰੀ ਫ਼ਿਲਮ ਅਵਾਰਡਾਂ ਵਿੱਚ ਪੰਜਾਬੀ ਵਿੱਚ ਸਰਬੋਤਮ ਫੀਚਰ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਿਆ ਅਤੇ 1999 ਦੇ ਵੈਨਕੂਵਰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਅਤੇ ਭਾਰਤ ਦੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲਾਂ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ਼ਰਤ ਰਹਿਮਾਨੀ ਨੇ ਮੁਹੱਬਤ ਦਾ ਸਿਰਲੇਖ ਵਾਲੀ ਪ੍ਰੇਮ ਕਹਾਣੀ 'ਤੇ ਇੱਕ ਨਾਵਲ ਲਿਖਿਆ। ਕਹਾਣੀ ਦੇ ਇੱਕ ਅੰਗ੍ਰੇਜ਼ੀ ਦੀ ਕਿਤਾਬ "ਫਰੀਡਮ ਐਟ ਮਿਡਨਾਈਟ" ਦੁਆਰਾ ਲੈਰੀ ਕੋਲਿਨਜ਼ ਅਤੇ ਡੋਮਿਨਿਕ ਲੈਪੀਅਰ ਵਿੱਚ ਕੁਝ ਵੇਰਵੇ ਮਿਲਦੇ ਹਨ ਅਤੇ ਪੈਟਰੀਕਾ ਫਿਨ ਤੇ ਵਿਕ ਸਾਰਿਨ ਦੁਆਰਾ ਲਿਖੀ ਗਈ 2007 ਦੀ ਹਾਲੀਵੁੱਡ ਫ਼ਿਲਮ 'ਪਾਰਟੀਸ਼ਨ' ਨੂੰ ਵੀ ਪ੍ਰਭਾਵਿਤ ਕੀਤਾ ਸੀ, ਜਿਸ ਵਿੱਚ ਮੁੱਖ ਭੂਮਿਕਾਵਾਂ 'ਚ ਜਿੰਮੀ ਮਿਸਤਰੀ ਅਤੇ ਕ੍ਰਿਸਟਿਨ ਕ੍ਰੇਅਕ ਸਨ।