ਜ਼ੈਲ ਸਿੰਘ
ਗਿਆਨੀ ਜ਼ੈਲ ਸਿੰਘ (5 ਮਈ 1916-25 ਦਸੰਬਰ 1994) ਭਾਰਤ ਦੇ 7ਵੇਂ ਰਾਸ਼ਟਰਪਤੀ ਸਨ। ਉਹਨਾਂ ਨੇ ਰਾਸ਼ਟਰਪਤੀ ਤੋਂ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਹੋਰ ਵੀ ਉੱਚ ਅਹੁਦਿਆ ਤੇ ਕੰਮ ਕੀਤਾ। ਉਹ ਭਾਰਤੀ ਰਾਸ਼ਟਰੀ ਕਾਗਰਸ ਪਾਰਟੀ ਦੇ ਸਰਗਰਮ ਨੇਤਾ ਰਹੇ। ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅੰਮਿਤਸਰ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਵਿਦਿਆ ਗ੍ਰਹਿਣ ਕੀਤੀ ਸੀ ਇਸ ਲਈ ਆਪਜੀ ਨੂੰ ਗਿਆਨੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਗਿਆਨੀ ਜ਼ੈਲ ਸਿੰਘ | |
---|---|
7ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ ਜੁਲਾਈ 25, 1982 – ਜੁਲਾਈ 25, 1987 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ ਰਾਜੀਵ ਗਾਂਧੀ |
ਉਪ ਰਾਸ਼ਟਰਪਤੀ | ਮੁਹੰਮਦ ਹਿਦਾਇਤੁੱਲਾਹ ਰਾਮਾਸਵਾਮੀ ਵੇਂਕਟਰਮਣ |
ਤੋਂ ਪਹਿਲਾਂ | ਨੀਲਮ ਸੰਜੀਵ ਰੇੱਡੀ |
ਤੋਂ ਬਾਅਦ | ਰਾਮਾਸਵਾਮੀ ਵੇਂਕਟਰਮਣ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ ਜਨਵਰੀ 14, 1980 – ਜੂਨ 22, 1982 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਜਸਵੰਤ ਰਾਓ ਚਵਾਨ |
ਤੋਂ ਬਾਅਦ | ਰਾਮਾਸਵਾਮੀ ਵੈਂਕਟਰਮਨ |
ਗੁੱਟ-ਨਿਰਲੇਪ ਲਹਿਰ ਦੇ ਜਰਨਲ ਸਕੱਤਰ | |
ਦਫ਼ਤਰ ਵਿੱਚ ਮਾਰਚ 12, 1983 – ਸਤੰਬਰ 6, 1986 | |
ਤੋਂ ਪਹਿਲਾਂ | ਫੀਦਲ ਕਾਸਤਰੋ |
ਤੋਂ ਬਾਅਦ | ਰੋਬਟ ਮੁਗਾਵੇ |
ਨਿੱਜੀ ਜਾਣਕਾਰੀ | |
ਜਨਮ | thumb 5 ਮਈ 1916 ਸੰਧਵਾਂ ਜ਼ਿਲ੍ਹਾ ਫਰੀਦਕੋਟ |
ਮੌਤ | 25 ਦਸੰਬਰ 1994 ਚੰਡੀਗੜ੍ਹ ਭਾਰਤ | (ਉਮਰ 78)
ਕਬਰਿਸਤਾਨ | thumb ਗਿਆਨੀ ਜ਼ੈਲ ਸਿੰਘ ਬੀ ਡੀ ਜੱਤੀ ਨਾਲ |
ਸਿਆਸੀ ਪਾਰਟੀ | ਰਾਸ਼ਟਰੀ ਕਾਗਰਸ ਪਾਰਟੀ |
ਮਾਪੇ |
|
ਅਲਮਾ ਮਾਤਰ | ਸ਼ਹੀਦ ਸਿੱਖ ਮਿਸ਼ਨਰੀ ਕਾਲਜ |
ਸੂਝਵਾਨ ਸਿਆਸਤਦਾਨ
ਸੋਧੋਗਿਆਨੀ ਜ਼ੈਲ ਸਿੰਘ ਦੇ ਵਿਅਕਤੀਤਵ ਬਾਰੇ ਕਈ ਗੱਲਾਂ ਚੇਤੇ ਆਈਆਂ, ਜਿਹਨਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਗਿਆਨੀ ਜ਼ੈਲ ਸਿੰਘ ਇੱਕ ਸੂਝਵਾਨ ਸਿਆਸਤਦਾਨ ਹੀ ਨਹੀਂ ਸਨ ਬਲਕਿ ਇੱਕ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ। ਇਹ ਉਹਨਾਂ ਦਾ ਵਡੱਪਣ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਸਭ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ।
ਮੁੱਖ ਮੰਤਰੀ
ਸੋਧੋਉਹਨਾਂ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਸ ਸਮੇਂ ਉਹ ਆਪਣੇ ਇਕਲੌਤੇ ਪੁੱਤ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏ ਜਿੱਥੇ ਉਹਨਾਂ ਨੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਇਸ ਤੋਂ ਬਾਅਦ ਉਹਨਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ। ਉਹਨਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿੱਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ।
ਸ਼ਹੀਦਾਂ ਦਾ ਸਨਮਾਨ
ਸੋਧੋਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ।
ਧਰਮ ਵਿੱਚ ਅਟੁੱਟ ਵਿਸ਼ਵਾਸ
ਸੋਧੋਗਿਆਨੀ ਜੀ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਸੀ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਬਣਵਾਇਆ। ਇਹ ਉਹਨਾਂ ਦੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਦੀ ਸਿਖਰ ਹੀ ਸੀ ਕਿ ਉਸ ਮੌਕੇ ਉਹਨਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ,‘‘ਹੇ ਸਰਬੰਸਦਾਨੀ! ਮੈਨੂੰ ਮੁਆਫ਼ ਕਰਿਓ ਕਿ ਪੰਜਾਬ ਦੀ ਜਿਸ ਧਰਤੀ ’ਤੇ ਤੁਸੀਂ ਚਰਨ ਪਾਏ, ਮੈਂ ਉੱਥੇ ਹੀਰੇ ਨਹੀਂ ਵਿਛਾ ਸਕਿਆ ਪਰ ਤੁਹਾਡੀ ਚਰਨ ਛੋਹ ਪ੍ਰਾਪਤ ਇਸ ਜਗ੍ਹਾ ’ਤੇ ਪੱਕੀ ਸੜਕ ਬਣਾਉਣ ਦੀ ਇਸ ਤੁੱਛ ਜਿਹੀ ਭੇਟ ਨੂੰ ਸਵੀਕਾਰ ਕਰਿਓ।’’
ਆਪ ’ਤੇ ਪੂਰਨ ਕੰਟਰੋਲ
ਸੋਧੋਗਿਆਨੀ ਜੀ ਦਾ ਆਪਣੇ ਆਪ ’ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ ’ਤੇ ਵੀ ਆਪਾ ਨਹੀਂ ਸੀ ਖੋਂਹਦੇ। ਚਾਹੇ ਉਹ ਐਮਰਜੈਂਸੀ ਦਾ ਸਮਾਂ ਸੀ ਜਾਂ ਹੋਰ ਕੋਈ ਹਾਲਾਤ ਉਹਨਾਂ ਦੀ ਸੱਤਾ ਸਮੇਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਮਿਲ ਸਕਦੀ।
ਵਿਰੋਧੀਆਂ
ਸੋਧੋਗਿਆਨੀ ਜੀ ਨੇ ਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਨਹੀਂ ਸੀ ਸੋਚਿਆ। ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਨੇ ਆਪਣੇ ਰਾਜ ਸਮੇਂ ਗਿਆਨੀ ਜੀ ਨੂੰ ਕੇਸਾਂ ਤੋਂ ਬੰਨ੍ਹ ਕੇ ਜੀਪ ਨਾਲ ਘੜੀਸਿਆ ਅਤੇ ਹੋਰ ਅਨੇਕਾਂ ਵਧੀਕੀਆਂ ਕੀਤੀਆਂ ਸਨ ਪਰ ਉਹ ਮੁੱਖ ਮੰਤਰੀ ਬਣਨ ’ਤੇ ਮਹਾਰਾਜੇ ਦੇ ਘਰ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਹਨ।