ਜਾਤਰਾ (ਬੰਗਾਲੀ: যাত্রা, ਮੂਲ: ਯਾਤਰਾ  ਦਾ ਅਰਥ Sanskrit ਵਿੱਚ ਜਲੂਸ ਜਾਂ ਸਫ਼ਰ ਹੈ)[1] ਬੰਗਾਲੀ ਥੀਏਟਰ ਦਾ ਇੱਕ ਪ੍ਰਸਿੱਧ ਲੋਕ-ਥੀਏਟਰ ਰੂਪ ਹੈ, ਜੋ ਭਾਰਤੀ ਉਪਮਹਾਦੀਪ ਦੇ ਬੰਗਾਲੀ ਬੋਲਣ ਵਾਲੇ ਖੇਤਰਾਂ, ਬੰਗਲਾਦੇਸ਼ ਸਮੇਤ ਅਤੇ ਭਾਰਤੀ ਰਾਜ ਦੇ ਪੱਛਮੀ ਬੰਗਾਲ, ਬਿਹਾਰ, ਅਸਾਮ, ਉੜੀਸਾ ਅਤੇ  ਤਰੀਪੁਰਾ ਵਿੱਚ ਫੈਲਿਆ ਹੈ।[1][2][3][4] 2005 ਵਿੱਚ ਕਲਕੱਤਾ ਦੇ ਪੁਰਾਣੇ ਜਾਤਰਾ ਜ਼ਿਲ੍ਹਾ, ਚਿਤਪੁਰ ਰੋਡ ਵਿੱਚ ਲਗਪਗ 55 ਟਰੁੱਪ ਸਨ, ਅਤੇ ਕੁੱਲ ਮਿਲਾ ਕੇ, ਜਾਤਰਾ ਇੱਕ 21ਮਿਲੀਅਨ$-ਪ੍ਰਤੀ ਸਾਲ ਉਦਯੋਗ ਹੈ, ਜੋ ਇਕੱਲੇ ਪੱਛਮੀ ਬੰਗਾਲ ਵਿੱਚ ਹੀ ਕਰੀਬ 4000 ਮੰਚਾਂ ਤੇ ਪੇਸ਼ ਕੀਤਾ ਜਾਂਦਾ ਹੈ[5]। ਇਸਨੇ 2001 ਵਿੱਚ, 300 ਤੋਂ ਵੱਧ ਜਾਤਰਾ ਕੰਪਨੀਆਂ ਨੇ  20,000 ਤੋਂ ਲੋਕਾਂ ਨੂੰ ਰੁਜ਼ਗਾਰ ਦਿੱਤਾ, ਜੋ ਸਥਾਨਕ ਫਿਲਮ ਉਦਯੋਗ ਅਤੇ ਸ਼ਹਿਰੀ ਥੀਏਟਰ ਨਾਲੋਂ ਵੱਧ ਹੈ।[6]

ਸ਼ਬਦ `ਜਾਤਰਾ' ਦਾ ਮਤਲਬ ਹੈ ਸਫ਼ਰ ਜਾਂ ਚੱਲਣਾ। ਜਾਤਰਾ, ਜੋ ਬੁਨਿਆਦੀ ਤੌਰ ਤੇ ਇੱਕ ਸੰਗੀਤ ਥੀਏਟਰ ਫਾਰਮ ਹੈ, ਦੇ ਮੁਢ ਦਾ ਸਿਹਰਾ ਸ਼੍ਰੀ ਚੈਤੰਨਿਆ ਦੀ ਭਗਤੀ ਲਹਿਰ ਦੇ ਉਭਾਰ ਨੂੰ ਜਾਂਦਾ ਹੈ,  ਚੈਤੰਨਿਆ ਆਪ ਕ੍ਰਿਸ਼ਨਾ ਦੀ ਜੀਵਨ ਕਹਾਣੀ ਵਿੱਚੋਂ ਰੁਕਮਿਨੀ ਹਰਣ  ਦੀ ਪੇਸ਼ਕਾਰੀ ਜੋ ਇਸ ਤਮਾਸ਼ੇ ਦੀ ਪਹਿਲੀ ਨਿਸ਼ਚਿਤ ਪੇਸ਼ਕਾਰੀ ਸੀ, ਵਿੱਚ ਰੁਕਮਿਨੀ ਦਾ ਰੋਲ ਅਦਾ ਕੀਤਾ ਸੀ।ਇਸਤਮਾਸ਼ੇ ਦਾ, ਜੋ 1507 ਈ. ਵਿੱਚ ਰਾਤ ਭਰ ਚੱਲਿਆ,[7] ਚੈਤੰਨਿਆ ਦੀ hagiography ਚੈਤੰਨਿਆ ਭਗਵਤ (ਇੱਕ ਚੇਲਾ Vrindavana Dasa Thakuraਦੀ ਲਿਖੀ) ਵਿੱਚ ਜ਼ਿਕਰ ਕੀਤਾ ਗਿਆ ਹੈ।[8] ਭਾਵੇਂ ਗਾਉਣ ਦੇ ਇੱਕ  ਰੂਪ 'Carya', ਜੋ 9ਵੀਂ ਅਤੇ 12ਵੀਂ ਸਦੀ ਵਿੱਚਕਾਰ ਬੰਗਾਲ ਵਿੱਚ ਲੋਕਪ੍ਰਿਯ ਸੀ, ਅਤੇ ਜੋ ਉੜੀਸਾ ਵਿੱਚ ਵੀ ਉਸੇ ਸਮੇਂ  'Carya Padas' ਰੂਪ ਵਿੱਚ ਪ੍ਰਸਿੱਧ ਸੀ, ਦੀ ਮੌਜੂਦਗੀ ਦੇ ਪ੍ਰਮਾਣ ਮਿਲਦੇ ਹਨ[9] ਜਾਤਰਾ ਮੰਚਕਲਾ, ਉੱਤਰ ਪ੍ਰਦੇਸ਼  ਦੀ  ਨੌਟੰਕੀ, ਮਹਾਰਾਸ਼ਟਰ ਦੇ ਤਮਾਸ਼ਾ ਅਤੇ ਗੁਜਰਾਤ ਦੇ ਭਵਾਈ ਨਾਲ ਮਿਲਦੀ ਜੁਲਦੀ ਹੈ।

ਜਾਤਰਾ ਪ੍ਰਦਰਸ਼ਨ

ਸੋਧੋ
 
ਕੋਲਕਾਤਾ ਵਿੱਚ ਜਾਤਰਾ ਪੋਸਟਰ, ਸਥਾਨਕ ਪੌਪ ਆਰਟ ਦੀ ਇੱਕ ਵਿਲੱਖਣ ਮਿਸਾਲ 

ਹੋਰ ਪੜ੍ਹਨ ਲਈ

ਸੋਧੋ

ਹਵਾਲੇ

ਸੋਧੋ
  1. 1.0 1.1 Jatra South Asian Folklore: An Encyclopedia: Afghanistan, Bangladesh, India, Nepal, Pakistan, Sri Lanka, by Peter J. Claus, Sarah Diamond, Margaret Ann Mills.
  2. Jatra The Cambridge guide to Asian theatre, by James R. Brandon, Martin Banham.
  3. Eastern regions The world encyclopedia of contemporary theatre, by Don Rubin, Chua Soo Pong, Ravi Chaturvedi.
  4. Jatra Britannica.com.
  5. Jatra 2 BBC News, 2005.
  6. Yatra Indian theatre: theatre of origin, theatre of freedom, by Ralph Yarrow.
  7. Jatra History of Indian Theatre: Loka Ranya Panorama of Indian Folk Theatre, by Manohar Laxman Varadpande.
  8. "JATRA - Folk Theater Of India By Balwant Gargi". Archived from the original on 2017-04-25. Retrieved 2016-06-02. {{cite web}}: Unknown parameter |dead-url= ignored (|url-status= suggested) (help)
  9. Jatra National Portal of India.