ਜਾਮਣ (ਅੰਗਰੇਜ਼ੀ: ਜੰਮਬੁਲ ਟਰੀ ਅਤੇ ਲਾਤੀਨੀ ਵਿੱਚ ਯੂਜੇਨੀਆ ਜੰਬੋਲੇਨਾ) ਸਦਾਬਹਾਰ ਫੁੱਲਦਾਰ ਤਪਤਖੰਡੀ ਦਰਖਤ ਹੈ ਜਿਸਨੂੰ ਬਾਟਨੀ ਦੀ ਸ਼ਬਦਾਵਲੀ ਵਿੱਚ ਸਿਜ਼ੀਗੀਅਮ ਕਿਊਮਿਨੀ (Syzygium cumini) ਕਹਿੰਦੇ ਹਨ ਅਤੇ ਇਹ ਬੰਗਲਾਦੇਸ਼, ਭਾਰਤ, ਨੇਪਾਲ, ਪਾਕਿਸਤਾਨ, ਸ਼੍ਰੀ ਲੰਕਾ, ਫਿਲੀਪੀਨਜ਼, ਅਤੇ ਇੰਡੋਨੇਸ਼ੀਆ ਮੂਲ ਦਾ ਰੁੱਖ ਹੈ। ਇਹ ਕਾਫ਼ੀ ਤੇਜ਼ੀ ਨਾਲ ਵਧਣ ਵਾਲਾ ਦਰਖ਼ਤ ਹੈ ਜੋ 30 ਮੀਟਰ ਦੀ ਉਚਾਈ ਤੱਕ ਪਹੁੰਚ ਸਕਦਾ ਹੈ। ਇਸ ਦਰਖ਼ਤ ਦੀ ਉਮਰ ਅਕਸਰ 100 ਸਾਲ ਤੋਂ ਜ਼ਿਆਦਾ ਹੁੰਦੀ ਹੈ। ਇਸ ਦੇ ਪੱਤੇ ਸੰਘਣੇ ਅਤੇ ਛਾਂਦਾਰ ਹੁੰਦੇ ਹਨ ਅਤੇ ਲੋਕ ਇਸਨੂੰ ਸਿਰਫ ਛਾਂ ਅਤੇ ਖ਼ੂਬਸੂਰਤੀ ਲਈ ਵੀ ਲਗਾਉਂਦੇ ਹਨ। ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਤੇ ਪਾਣੀ ਅਸਰ ਨਹੀਂ ਕਰਦਾ। ਆਪਣੀ ਇਸ ਖ਼ਸੂਸੀਅਤ ਦੇ ਸਬੱਬ ਇਸ ਦੀ ਲੱਕੜੀ ਰੇਲਵੇ ਲਾਈਨਾਂ ਵਿੱਚ ਵੀ ਇਸਤੇਮਾਲ ਹੁੰਦੀ ਹੈ।

  1. ਫਰਮਾ:ThePlantList
ਇੱਕ ਕੱਚੀ, ਇੱਕ ਪੱਕੀ ਅਤੇ ਇੱਕ ਅੱਧ-ਪੱਕੀ ਜਾਮਣ

ਜਾਮਣ
ਸਿਜ਼ੀਗੀਅਮ ਕਿਊਮਿਨੀ
Scientific classification
Kingdom:
(unranked):
(unranked):
(unranked):
Order:
Family:
Genus:
Species:
ਐਸ ਕਿਊਮਿਨੀ
Binomial name
ਸਿਜ਼ੀਗੀਅਮ ਕਿਊਮਿਨੀ
(ਐਲ) ਸਕੀਲਜ .
Synonyms[1]
  • ਯੂਜੇਨੀਆ ਕਿਊਮਿਨੀ (L.) Druce
  • ਯੂਜੇਨੀਆ ਜੰਬੋਲੇਨਾ Lam.
  • ਸਿਜ਼ੀਗੀਅਮ ਜੰਬੋਲਾਨਮ DC.
ਜਾਮਣ ਫਲ)
ਜਾਮਣ ਬੀਜ