ਜੇ. ਪਾਲ ਗੈੱਟੀ
ਜੀਨ ਪਾਲ ਗੈੱਟੀ (15 ਦਸੰਬਰ 1892 ਤੋਂ 6 ਜੂਨ, 1976) ਇੱਕ ਅਮਰੀਕਨ-ਬਰਤਾਨਵੀ ਉਦਯੋਗਪਤੀ ਸੀ।[2] ਉਸਨੇ ਸੰਨ੍ਹ 1942 ਵਿੱਚ ਗੈੱਟੀ ਆਇਲ ਕੰਪਨੀ ਦੀ ਸਥਾਪਨਾ ਕੀਤੀ ਅਤੇ 1957 ਵਿੱਚ ਫਾਰਚੂਨ ਮੈਗਜ਼ੀਨ ਨੇ ਉਸਨੂੰ ਸਭ ਤੋਂ ਅਮੀਰ ਜ਼ਿੰਦਾ ਅਮਰੀਕੀ ਦਾ ਨਾਂ ਦਿੱਤਾ,[3] ਅਤੇ 1966 ਵਿੱਚ ਗਿੰਨੀਜ਼ ਬੁੱਕ ਆਫ਼ ਰਿਕਾਰਡਸ ਨੂੰ ਉਸ ਨੂੰ ਅੰਦਾਜ਼ਨ $ 1.2 ਬਿਲੀਅਨ ਦੀ ਜਾਇਦਾਦ ਨਾਲ ਦੁਨੀਆ ਦਾ ਸਭ ਤੋਂ ਅਮੀਰ ਨਿੱਜੀ ਨਾਗਰਿਕ ਹੋਣ ਦਾ ਨਾਮ ਦਿੱਤਾ।[4] ਆਪਣੀ ਮੌਤ ਦੇ ਸਮੇਂ, ਉਸਦੀ ਜਾਇਦਾਦ 6 ਬਿਲੀਅਨ ਡਾਲਰ ਤੋਂ ਵੀ ਵੱਧ ਸੀ।
ਜੇ. ਪਾਲ ਗੈੱਟੀ | |
---|---|
ਜਨਮ | ਜੀਨ ਪਾਲ ਗੈੱਟੀ ਦਸੰਬਰ 15, 1892 ਮਿਨੀਆਪੋਲਿਸ, ਮਿਨੇਸੋਟਾ |
ਮੌਤ | ਜੂਨ 6, 1976 ਸੱਟਨ ਪਲੇਸ ਨੇੜੇ ਗਿਲਫੋਰਡ, ਸਰੀ, ਇੰਗਲੈਂਡ | (ਉਮਰ 83)
ਪੇਸ਼ਾ | ਕਾਰੋਬਾਰੀ |
ਜੀਵਨ ਸਾਥੀ | ਜੇਨੇਟ ਡੇਮੋਂਟ
(ਵਿ. 1923; ਤਲਾਕ 1926)ਐਲਿਨ ਐਸ਼ਬੀ
(ਵਿ. 1927; ਤਲਾਕ 1928)ਐਡੋਲਫਾਈਨ ਹੈਲਮਲੇ
(ਵਿ. 1928; ਤਲਾਕ 1932)ਐਨ ਰੁਕਰ
(ਵਿ. 1932; ਤਲਾਕ 1936)ਲੁਈਜ਼ ਡਡਲੀ ਲੈਂਚ
(ਵਿ. 1939; ਤਲਾਕ 1958) |
ਬੱਚੇ | 5 |
Parents |
|
ਗੈੱਟੀ ਕਲਾ ਅਤੇ ਪੁਰਾਤਨ ਵਸਤੂਆਂ ਇਕੱਠੀਆਂ ਕਰਨ ਦਾ ਸ਼ੌਕੀਨ ਸੀ, ਉਸਦੀਆਂ ਇਕੱਠੀਆਂ ਕੀਤੀਆਂ ਚੀਜ਼ਾਂ ਨਾਲ ਲਾਸ ਏਂਜਲਸ, ਕੈਲੀਫੋਰਨੀਆ ਵਿਖੇ ਜੇ. ਪਾਲ ਗੈੱਟੀ ਮਿਊਜ਼ੀਅਮ ਬਣਾਇਆ ਗਿਆ ਅਤੇ ਉਸ ਦੀ ਮੌਤ ਤੋਂ ਬਾਅਦ, ਉਸ ਦੀ ਜਾਇਦਾਦ ਵਿੱਚੋਂ ਲਗਭਗ 661 ਮਿਲੀਅਨ ਡਾਲਰ ਦੀ ਸੰਪਤੀ ਉਸ ਮਿਊਜ਼ੀਅਮ ਲਈ ਛੱਡ ਦਿੱਤੀ ਗਈ ਸੀ। ਉਸਨੇ 1953 ਵਿੱਚ ਜੇ. ਪਾਲ ਗੈੱਟੀ ਟਰੱਸਟ ਦੀ ਸਥਾਪਨਾ ਕੀਤੀ। ਇਹ ਟਰੱਸਟ ਵਿਸ਼ਵ ਦਾ ਸਭ ਤੋਂ ਅਮੀਰ ਕਲਾ ਸੰਸਥਾ ਹੈ ਅਤੇੲ ਇਹ ਜੇ. ਪਾਲ ਗੈੱਟੀ ਮਿਊਜ਼ੀਅਮ ਕੰਪਲੈਕਸ, ਦੀ ਗੈੱਟੀ ਸੈਂਟਰ, ਗੈੱਟੀ ਵਿਲਾ, ਗੈੱਟੀ ਫਾਂਊਂਡੇਸਨ, ਗੈੱਟੀ ਰਿਸਰਚ ਇੰਸਟੀਚਿਊਟ ਅਤੇ ਗੈੱਟੀ ਕੰਨਜ਼ਰਵੇਸ਼ਨ ਇੰਸਟੀਚਿਊਟ ਚਲਾਉਂਦਾ ਹੈ।[5]
ਮੁੱਢਲਾ ਜੀਵਨ ਅਤੇ ਪੜ੍ਹਾਈ
ਸੋਧੋਗੈੱਟੀ ਦਾ ਜਨਮ ਮਿਨੀਆਪੋਲਿਸ, ਮਿਨੇਸੋਟਾ ਵਿਖੇ ਜਾਰਜ ਗੈੱਟੀ, ਜੋ ਬੀਮਾ ਉਦਯੋਗ ਵਿੱਚ ਵਕੀਲ ਸੀ ਅਤੇ ਸਾਰਾ ਕੈਥਰੀਨ ਮੈਕਪਸਰਸਨ ਰਾਈਸ਼ਰ ਦੇ ਘਰ ਹੋਇਆ ਸੀ। ਜਦੋਂ ਗੈੱਟੀ 10 ਸਾਲਾਂ ਦਾ ਸੀ ਤਾਂ ਜਾਰਜ ਗੈਟਟੀ ਨੇ ਬਾਰਟਲਸਵਿਲੇ, ਓਕਲਾਹੋਮਾ ਵਿੱਚ 1100 ਏਕੜ ਜ਼ਮੀਨ ਲਈ ਖਣਿਜ ਅਧਿਕਾਰ ਖਰੀਦੇ ਅਤੇ ਕੁਝ ਸਾਲ ਦੇ ਅੰਦਰ ਹੀ ਗੈੱਟੀ ਨੇ ਉਸ ਜ਼ਮੀਨ 'ਤੇ ਖੂਹ ਸਥਾਪਿਤ ਕਰ ਦਿੱਤੇ ਸਨ ਜੋ ਇੱਕ ਮਹੀਨੇ ਵਿੱਚ 100,000 ਬੈਰਲ ਕੱਚਾ ਤੇਲ ਪੈਦਾ ਕਰਦੇ ਸਨ।[6]
ਨਵੇਂ ਕਰੋੜਪਤੀ ਹੋਣ ਦੇ ਨਾਤੇ, ਜਾਜਰਗੈੱਟੀ ਮਿਨੀਸੋਟਾ ਦੀਆਂ ਕਠੋਰ ਸਰਦੀਆਂ ਤੋਂ ਬਚਣ ਲਈ ਆਪਣੇ ਪਰਿਵਾਰ ਨਾਲ ਲਾਸ ਏਂਜਲਸ ਚਲਾ ਗ14 ਸਾਲ ਦੀ ਉਮਰ ਵਿੱਚ ਗੈੱਟੀ ਇੱਕ ਸਾਲ ਲਈ ਹਾਰਵਰਡ ਮਿਲਟਰੀ ਸਕੂਲ ਵਿੱਚ ਦਾਖ਼ਲ ਹੋਇਆ, ਉਸ ਤੋਂ ਬਾਅਦ ਪੌਲੀਟੈਕਨਿਕ ਹਾਈ ਸਕੂਲ, ਜਿੱਥੇ ਉਸ ਨੂੰ ਪੜ੍ਹਨ ਨਾਲ ਬਹੁਤ ਜ਼ਿਆਦਾ ਪਿਆਰ ਹੋਣ ਕਰਕੇ ਉਸਨੂੰ "ਡਿਕਸ਼ਨਰੀ ਗੈੱਟੀ" ਉਪਨਾਮ ਦਿੱਤਾ ਦਿੱਤਾ ਗਿਆ।[7] ਉਹ ਫ੍ਰੈਂਚ, ਜਰਮਨ ਅਤੇ ਇਟਾਲੀਅਨ ਵਿੱਚ ਮੁਹਾਰਤ ਰੱਖਦਾ ਸੀ, ਆਪਣੇ ਕਾਰੋਬਾਰੀ ਜੀਵਨ ਵਿੱਚ ਉਹ ਸਪੈਨਿਸ਼, ਗ੍ਰੀਕ, ਅਰਬੀ ਅਤੇ ਰੂਸੀ ਵਿੱਚ ਵੀ ਗੱਲਬਾਤ ਕਰਦਾ ਸੀ। ਕਲਾਸੀਕਲ ਦੇ ਪਿਆਰ ਕਾਰਨ ਉਸਨੇ ਪ੍ਰਾਚੀਨ ਯੂਨਾਨੀ ਅਤੇ ਲਾਤੀਨੀ ਪੜ੍ਹਨ ਵਿੱਚ ਮਹਾਰਤ ਪ੍ਰਾਪਤ ਕੀਤੀ। ਉਸ ਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ, ਫਿਰ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿਖੇ ਦਾਖ਼ਲਾ ਲਿਆ,ਪਰ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਦੋਵਾਂ ਨੂੰ ਛੱਡ ਦਿੱਤਾ। 1910 ਵਿੱਚ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਯਾਤਰਾ ਕਰਨ ਪਿੱਛੋਂ 28 ਨਵੰਬਰ, 1912 ਨੂੰ ਗੈੱਟੀ ਨੇ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਸੰਯੁਕਤ ਰਾਜ ਦੇ ਉਸ ਵੇਲੇ ਦੇ ਰਾਸ਼ਟਰਪਤੀ ਵਿਲੀਅਮ ਹਾਵਰਡ ਟੇਫੈਟ ਦੁਆਰਾ ਜਾਣ-ਪਛਾਣ ਦੀ ਇੱਕ ਚਿੱਠੀ ਨੇ ਉਸ ਨੂੰ ਮਾਗਡਾਲੇਨ ਕਾਲਜ ਵਿਖੇ ਟਿਊਟਰਾਂ ਤੋਂ ਸੁਤੰਤਰ ਸਿੱਖਿਆ ਹਾਸਲ ਕਰਨ ਦੇ ਯੋਗ ਬਣਾਇਆ। ਹਾਲਾਂਕਿ ਉਹ ਮਾਗਡਾਲੇਨ ਨਾਲ ਸਬੰਧਿਤ ਨਹੀਂ ਸੀ, ਉਸਨੇ ਦਾਅਵਾ ਕੀਤਾ ਕਿ ਕੁਈਨਗ੍ਰੈਂਟ ਵਿਦਿਆਰਥੀਆਂ ਨੇ "ਮੈਨੂੰ ਆਪਣੇ ਦੇ ਰੂਪ ਵਿੱਚ ਸਵੀਕਾਰ ਕਰ ਲਿਆ", ਅਤੇ ਉਸ ਨੂੰ ਆਪਣੇ ਮਿੱਤਰਾਂ 'ਤੇ ਬਹੁਤ ਮਾਣ ਹੈ, ਇਨ੍ਹਾਂ ਵਿੱਚ ਯੂਨਾਈਟਿਡ ਕਿੰਗਡਮ ਦੇ ਭਵਿੱਖ ਦੇ ਬਾਦਸ਼ਾਹ ਐਡਵਰਡ ਅੱਠਵਾਂ ਵੀ ਸੀ। ਉਸ ਨੇ 1914 ਵਿੱਚ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿੱਚ ਆਪਣੀ ਡਿਗਰੀ ਪ੍ਰਾਪਤ ਕੀਤੀ, ਫਿਰ ਪੂਰੇ ਯੂਰਪ ਅਤੇ ਮਿਸਰ ਵਿੱਚ ਕਈ ਮਹੀਨੇ ਯਾਤਰਾ ਕਰਨ ਵਿੱਚ ਬਿਤਾਏ ਅਤੇ ਪੈਰਿਸ ਵਿੱਚ ਆਪਣੇ ਮਾਪਿਆਂ ਨੂੰ ਮਿਲ ਕੇ ਜੂਨ 1914 ਵਿੱਚ ਅਮਰੀਕਾ ਉਹਨਾਂ ਨਾਲ ਵਾਪਸ ਆ ਗਿਆ।
ਹਵਾਲੇ
ਸੋਧੋ- ↑ Klepper, Michael; Gunther, Michael (1996), The Wealthy 100: From Benjamin Franklin to Bill Gates—A Ranking of the Richest Americans, Past and Present, Secaucus, New Jersey: Carol Publishing Group, p. xiii, ISBN 978-0-8065-1800-8, OCLC 33818143
- ↑ Whitman, Alden (June 6, 1976). "J. Paul Getty Dead at 83; Amassed Billions From Oil". On This Day. The New York Times. New York City: New York Times Company. Archived from the original on December 21, 2016.
{{cite web}}
: Unknown parameter|dead-url=
ignored (|url-status=
suggested) (help) - ↑ Lubar, Robert (March 17, 1986). "The Odd Mr. Getty: The possibly richest man in the world was mean, miserly, sexy, fearful of travel and detergents". Fortune. New York City: Meredith Corporation. Archived from the original on ਅਗਸਤ 13, 2017. Retrieved March 30, 2018.
{{cite news}}
: Italic or bold markup not allowed in:|work=
(help); Unknown parameter|dead-url=
ignored (|url-status=
suggested) (help) - ↑ McWhirter, Norris; McWhirter, Ross (1966). Guinness Book of Records. London, England: Jim Pattison Group. p. 229.
- ↑ Wyatt, Edward (April 30, 2009). "Getty Fees and Budget Reassessed". The New York Times. New York City: New York Times Company. p. C1. Retrieved March 30, 2018.
- ↑ John Pearson (1995). Painfully Rich. Harper Collins. p. 20.
- ↑ Alden Whitman (1976-06-06). "J. Paul Getty Dead at 83; Amassed Billions from Oil". New York Times. Retrieved 2018-03-30.