ਆਕਸਫ਼ੋਰਡ ਯੂਨੀਵਰਸਿਟੀ

ਇੰਗਲੈਂਡ ਦੇ ਆਕਸਫ਼ੋਰਡ ਸ਼ਹਿਰ ਦੀ ਇੱਕ ਯੂਨੀਵਰਸਿਟੀ

ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੇ ਸ਼ਹਿਰ ਆਕਸਫ਼ੋਰਡ 'ਚ ਇੱਕ ਯੂਨੀਵਰਸਿਟੀ ਹੈ। ਇਹ ਦੁਨੀਆ ਦੀ ਦੂਸਰੀ ਸਭ ਤੋਂ ਪੁਰਾਣੀ ਤੇ ਅੰਗਰੇਜ਼ੀ ਬੋਲਣ ਵਾਲੀ ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਉਥੇ 11 ਵੀਂ ਸਦੀ ਤੋਂ ਪੜ੍ਹਾਈ ਹੋ ਰਹੀ ਹੈ। ਯੂਨੀਵਰਸਿਟੀ ਚ ਤੇਜ਼ੀ ਨਾਲ਼ ਵਧਦਾ ਹੋਇਆ ਜਦੋਂ ਅੰਗਰੇਜ਼ ਬਾਦਸ਼ਾਹ ਹੈਨਰੀ II ਨੇ ਅੰਗਰੇਜ਼ ਵਿੱਦਿਆਰਥੀਆੰ ਨੂੰ ਸੇਂਟ ਥਾਮਸ ਬੀਕਟ ਦੇ ਕਤਲ ਮਗਰੋਂ ਪੈਰਿਸ ਯੂਨੀਵਰਸਿਟੀ ਚ ਪੜ੍ਹਨ ਤੋਂ ਰੋਕ ਦਿੱਤਾ। 1209 ਚ ਇੱਥੇ ਦੇ ਵਸਨੀਕਾਂ ਤੇ ਵਿੱਦਿਆਰਥੀਆਂ ਵਿੱਚਕਾਰ ਇੱਕ ਰਫਡ਼ਾ ਪੈ ਗਿਆ ਤੇ ਜਿਸ ਤੋਂ ਇਥੋਂ ਲੋਕ ਕੈਂਬਰਿਜ ਨੱਸ ਗਏ ਅਤੇ ਇੰਜ ਕੈਂਬਰਿਜ 'ਚ ਕੈਂਬਰਿਜ ਯੂਨੀਵਰਸਿਟੀ ਦੀ ਨੀਂਹ ਪਈ। ਦੋਂਵੇਂ ਯੂਨੀਵਰਸਿਟੀਆਂ ਰਲਦੀਆਂ ਵੀ ਹਨ ਪਰ ਦੋਨਾਂ 'ਚ ਜੋੜ ਵੀ ਬੜਾ ਪੁਰਾਣਾ ਹੈ। 1249 ਵਿੱਚ ਯੂਨੀਵਰਸਿਟੀ ਕਾਲਜ, ਆਕਸਫ਼ੋਰਡ ਇੱਥੇ ਬਣਨ ਵਾਲਾ ਪਹਿਲਾ ਕਾਲਜ ਸੀ 2008 ਵਿੱਚ ਗਰੀਨ ਟਮਪਲੀਟਨ ਆਖ਼ਰੀ। ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੀਆਂ ਵਿੱਦਿਆ ਯੂਨੀਵਰਸਿਟੀਆਂ 'ਚ ਉਤਲੀ ਪਰਹਰਿ ਤੇ ਰਹਿਣ ਵਾਲੀ ਯੂਨੀਵਰਸਿਟੀ ਹੈ। ਆਕਸਫ਼ੋਰਡ ਲਗਾਤਾਰ ਦੁਨੀਆ ਦੀਆਂ ਦਸ ਵਿੱਦਿਆ ਯੂਨੀਵਰਸਿਟੀਆਂ 'ਚ ਆ ਰਹੀ ਹੈ। ਇਹ ਯੂਰਪ ਦੀਆਂ ਵਿੱਦਿਆ ਤੇ ਖੋਜ ਪਰਖ ਕਰਨ ਵਾਲੀਆਂ ਯੂਨੀਵਰਸਿਟੀਆਂ 'ਚ ਗਿਣੀ ਜਾਂਦੀ ਹੈ।
ਯੂਨੀਵਰਸਿਟੀ ਪੜ੍ਹਾਈ ਹਫ਼ਤਾ ਵਾਰ ਟਿਯੂਟੋਰੀਅਲ ਤੇ ਉਹਦੇ ਨਾਲ਼ ਉਸਤਾਦਾਂ ਦੇ ਲੈਕਚਰ, ਲੈਬਾਰਟਰੀ ਪ੍ਰੈਕਟੀਕਲ ਦੇ ਦੁਆਲੇ ਕਮਦੀ ਏ ਜਿਹਨੂੰ ਆਕਸਫ਼ੋਰਡ ਦੇ ਕਾਲਜ ਤੇ ਹਾਲ ਆਪ ਬੰਦੋਬਸਤ ਕਰਦੇ ਹਨ। ਇਹ ਯੂਨੀਵਰਸਿਟੀ 39 ਕਾਲਜਾਂ ਤੇ 5 ਪ੍ਰਾਈਵਟ ਹਾਲਾਂ ਨਾਲ਼ ਰਲ਼ ਕੇ ਬਣਦੀ ਹੈ। ਇਸ ਯੂਨੀਵਰਸਿਟੀ ਦੇ ਪੜ੍ਹੇ ਹੋਏ ਲੋਕ ਵਧੀਆ ਵਿਦਿਆਰਥੀ,ਵਿਗਿਆਨੀ, ਖੋਜੀ, ਫ਼ੌਜੀ, ਸਿਆਸੀ ਆਗੂ ਤੇ ਲਿਖਾਰੀ ਮੰਨੇ ਗਏ ਹਨ। ਯੂਨੀਵਰਸਿਟੀ ਦੇ 32 ਵਿਦਿਆਰਥੀਆਂ ਨੇ ਸਾਇੰਸ ਵਿੱਚ ਨੋਬਲ ਇਨਾਮ ਲਿਆ।

ਆਕਸਫੋਰਡ ਯੂਨੀਵਰਸਿਟੀ
ਆਕਸਫੋਰਡ ਯੂਨੀਵਰਸਿਟੀ ਮੋਹਰ
ਲਾਤੀਨੀ: [Universitas Oxoniensis] Error: {{Lang}}: text has italic markup (help)
ਮਾਟੋDominus Illuminatio Mea (ਲਾਤੀਨੀ)
ਅੰਗ੍ਰੇਜ਼ੀ ਵਿੱਚ ਮਾਟੋ
The Lord is my Light
ਸਥਾਪਨਾUnknown, teaching existed since 1096; 928 ਸਾਲ ਪਹਿਲਾਂ (1096)[1]
Endowment£3.772billion (inc. colleges)[2][3]
ਚਾਂਸਲਰਸ਼੍ਰੀਮਾਨ ਲਾਰਡ ਪੈਟਨ ਆਫ਼ ਬਾਰਨੇਸ
ਵਾਈਸ-ਚਾਂਸਲਰਐਂਡਰਿਊ ਹੈਮਿਲਟਨ
ਵਿਦਿਆਰਥੀ21,535[4]
ਅੰਡਰਗ੍ਰੈਜੂਏਟ]]11,723[4]
ਪੋਸਟ ਗ੍ਰੈਜੂਏਟ]]9,327[4]
ਹੋਰ ਵਿਦਿਆਰਥੀ
461[4]
ਟਿਕਾਣਾ,
ਇੰਗਲੈਂਡ, ਯੂ.ਕੇ.
ਰੰਗ  Oxford Blue[5]
ਮਾਨਤਾਵਾਂIARU
Russell Group
Coimbra Group
Europaeum
EUA
G5
LERU
ਵੈੱਬਸਾਈਟox.ac.uk

ਮੁੱਢ

ਸੋਧੋ
 
ਯੂਨੀਵਰਸਿਟੀ ਕਾਲਜ, ਆਕਸਫ਼ੋਰਡ 1249 ਵਿੱਚ ਬਣਿਆ

ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੇ ਸੂਬੇ ਇੰਗਲੈਂਡ ਦੀ ਕਾਊਂਟੀ ਆਕਸਫ਼ੋਰਡ ਸ਼ਾਇਰ ਦੇ ਸ਼ਹਿਰ ਆਕਸਫ਼ੋਰਡ ਚ ਏ। ਆਕਸਫ਼ੋਰਡ ਯੂਨੀਵਰਸਿਟੀ ਦੀ ਨਿਊ ਰੱਖਣ ਦਾ ਠੀਕ ਦੁਨੀਆ ਸਾਲ ਤੇ ਕਿਸੇ ਨੂੰ ਪਤਾ ਨਹੀਂ ਪਰ ਇੱਥੇ 1096 ਚ ਪੜ੍ਹਾਈ ਸ਼ੁਰੂ ਹੋ ਗਈ ਸੀ। 1167 ਚ ਜਦੋਂ ਪੈਰਿਸ ਯੂਨੀਵਰਸਿਟੀ, ਫ਼ਰਾਂਸ ਚੋਂ ਵਿਦੇਸ਼ੀ ਪੜ੍ਹਾਕੂਆਂ ਨੂੰ ਕੱਢ ਦਿੱਤਾ ਗਿਆ ਤੇ ਉਹਨਾਂ ਚੋਂ ਕਈ ਆਕਸਫ਼ੋਰਡ ਆ ਗਏ ਅਤੇ ਇਸ ਯੂਨੀਵਰਸਿਟੀ ਨੂੰ ਵਾਦਾ ਦਿੱਤਾ। ਵੇਲਜ਼ ਦਾ ਤਰੀਖ਼ ਲਿਖਾਰੀ ਗੇਰਾਲਡ 1188 ਨੂੰ ਇੱਥੇ ਪੜ੍ਹਾ ਰਿਹਾ ਸੀ। ਈਮੂ ਜਿਹੜਾ ਫ਼੍ਰੀਜ਼ਲੈਂਡ ਤੋਂ ਸੀ ਤੇ 1190 ਵੱਜ ਆਇਆ ਇਥੋਂ ਦੇ ਪਹਿਲੇ ਵਿਦੇਸ਼ੀ ਪੜ੍ਹਾਕੂਆਂ ਵਿਚੋਂ ਸੀ। 1201 ਦੇ ਦੁਆਲੇ ਉਥੇ ਦੇ ਆਗੂ ਨੂੰ ਚਾਂਸਲਰ ਕਿਹਾ ਜਾਣ ਲੱਗਾ। ਵੇਲੇ ਨਾਲ਼ ਇਹ ਯੂਨੀਵਰਸਿਟੀ ਵਧਦੀ ਰਹੀ ਤੇ ਉਥੇ ਕਈ ਪੜ੍ਹਾਈ ਦੇ ਅਦਾਰੇ ਵੱਖਰੇ ਫ਼ਿਰਕਿਆਂ ਦੇ ਲੋਕਾਂ ਨੇ ਬਣਾਏ। 13ਵੀਂ ਸਦੀ ਦੇ ਵਿਚਕਾਰ ਕਈ ਲੋਕਾਂ ਨੇ ਆਪਣੇ ਖ਼ਰਚੇ ਤੇ ਉਥੇ ਕਾਲਜ ਬਣਵਾਏ। ਇਹੋ ਜਿਹੇ ਲੋਕਾਂ ਵਿੱਚ ਵਿਲੀਅਮ ਆਫ਼ ਡਰਹਮ ਸੀ ਜਿਹਨੇ 1249 ਵਿੱਚ ਯੂਨੀਵਰਸਿਟੀ ਕਾਲਜ, ਆਕਸਫ਼ੋਰਡ ਤੇ ਜਾਣ ਬਾਲੀਵਲ ਨੇ ਜਿਹੜਾ ਸਕਾਟਲੈਂਡ ਦੇ ਬਾਦਸ਼ਾਹ ਦਾ ਪਿਤਾ ਸੀ, ਨੇ ਬਾਲੀਵਲ ਕਾਲਜ, ਆਕਸਫ਼ੋਰਡ 1263 ਵਿੱਚ ਬਣਾਇਆ। 1264 ਵਿੱਚ ਵਾਲਟਰ ਡੀ ਮਰ ਟਨ ਨੇ ਜਿਹੜਾ ਪਹਿਲੇ ਇੰਗਲੈਂਡ ਦਾ ਚਾਂਸਲਰ ਤੇ ਰਾਚਸਟਰ ਦਾ ਬਿਸ਼ਪ ਸੀ, ਮਰ ਟਨ ਕਾਲਜ, ਆਕਸਫ਼ੋਰਡ ਦਾ ਮੁੱਢ ਰੱਖਿਆ। ਉਸਨੇ ਇਸ ਕਾਲਜ ਨੂੰ ਇੰਜ ਚਲਾਇਆ ਕਿ ਇਹ ਕਾਲਜ ਇਥੋਂ ਦੇ ਦੂਸਰੇ ਕਾਲਜਾਂ ਤੇ ਫ਼ਿਰ ਕੈਂਬਰਿਜ ਯੂਨੀਵਰਸਿਟੀ ਲਈ ਵੀ ਇੱਕ ਉਦਾਹਰਨ ਬਣਿਆ।

ਰੀਨੀਸਾਂ(ਪੁਨਰਜਾਗਰਣ)

ਸੋਧੋ

ਰੀਨੀਸਾਂ ਵੇਲੇ ਦੀਆਂ ਨਵੀਆਂ ਸੋਚਾਂ ਨੇ ਆਕਸਫ਼ੋਰਡ ਨੂੰ ਵੀ ਆਪਣੇ ਰੰਗ ਵਿੱਚ ਰੰਗਿਆ। ਯੂਨਾਨੀ ਬੋਲੀ ਦੀ ਪੜ੍ਹਤ ਸ਼ੁਰੂ ਹੋਈ। ਰੀਫ਼ਾਰਮੀਸ਼ਨ ਦੇ ਟੁਰਨ ਨਾਲ਼ ਇਥੋਂ ਕੈਥੋਲਿਕ ਉਸਤਾਦ ਨੱਸੇ। ਪੁਰਾਣੇ ਵੱਲ ਦੀ ਪੜ੍ਹਾਈ ਨੂੰ ਛੱਡ ਕੇ ਰੀਨੀਸਾਂ ਵੱਲ ਦੀ ਪੜ੍ਹਾਈ ਦਾ ਰਿਵਾਜ ਪਿਆ। 1636 ਵਿੱਚ ਵਿਲੀਅਮ ਲਾਊਡ ਕਨਟਰਬਰੀ ਦੇ ਆਰਚ ਬਿਸ਼ਪ ਨੇ ਇੱਥੇ ਦੇ ਕਾਲਜਾਂ ਲਈ ਅਸੂਲ ਬਨਿਏ-ਏ-ਜਿਹੜੇ 19ਵੀਂ ਸਦੀ ਦੇ ਮੁੱਢ ਤੱਕ ਲਾਗੂ ਰੇਅ। 1586 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਨੇ ਯੂਨੀਵਰਸਿਟੀ ਤੇ ਆਮ ਲੋਕਾਂ ਲਈ ਕਿਤਾਬਾਂ ਛਾਪਣ ਦਾ ਮੁੱਢ ਰੱਖਿਆ। ਅੰਗਰੇਜ਼ੀ ਘਰ ਦੀ ਲੜਾਈ (1642-1649) ਵਿੱਚ ਯੂਨੀਵਰਸਿਟੀ ਬਾਦਸ਼ਾਹ ਵੱਲ ਸੀ ਤੇ ਸ਼ਹਿਰ ਪਾਰਲੀਮੈਂਟ ਵੱਲ। 18ਵੀਂ ਸਦੀ ਦੇ ਵਸ਼ਕਾਰ ਤੋਂ ਯੂਨੀਵਰਸਿਟੀ ਨੇ ਫ਼ਿਰ ਸਿਆਸਤ ਵਿੱਚ ਹਿੱਸਾ ਨਾਂ ਲਿਆ।

ਨਵਾਂ ਵੇਲਾ

ਸੋਧੋ

ਆਕਸਫ਼ੋਰਡ ਮੂਵਮੈਂਟ (1833-1845) ਨੇ 19ਵੀਂ ਸਦੀ ਦੇ ਮੁੱਢ ਤੋਂ ਯੂਨੀਵਰਸਿਟੀ ਨੂੰ ਇੱਕ ਨਵਾਂ ਰੂਪ ਦਿੱਤਾ। ਜ਼ਬਾਨੀ ਦੀ ਜਗ੍ਹਾ ਲਿਖ ਕੇ ਦਾਖ਼ਲੇ ਦਾ ਇਮਤਿਹਾਨ ਲਿਆ ਜਾਣ ਲੱਗ ਪਿਆ। ਮਜ਼੍ਹਬੀ ਮਾਮਲਿਆਂ ਵਿੱਚ ਚੋਖੀ ਅਜ਼ਾਦੀ ਦਿੱਤੀ ਗਈ। ਸਵਾਣੀਆਂ ਲਈ 4 ਕਾਲਜ ਵੀ ਖੁੱਲੇ ਗੇਅ। ਪੁਰਾਵੀ ਕੌਂਸਿਲ ਨੇ ਰੋਜ਼ ਦੀ ਮਜ਼੍ਹਬੀ ਇਬਾਦਤ ਦਾ ਲਾਜ਼ਮੀ ਕਰਨਾ ਮੁਕਾ ਦਿੱਤਾ। ਯੂਨੀਵਰਸਿਟੀ ਵਿੱਚ ਜ਼ੋਰ ਤੇ ਕਲਾਸਿਕੀ ਪੜ੍ਹਤ ਤੇ ਸੀ ਪਰ ਵੇਲੇ ਨਾਲ਼ ਸਾਈਂਸ ਤੇ ਦੂਜਿਆਂ ਪੜ੍ਹਤਾਂ ਵੀ ਰਲਾਈਆਂ ਗਿਆਂ। ਪੁਰਾਣੀ ਯੂਨਾਨੀ 1920 ਤੱਕ ਤੇ ਲਾਤੀਨੀ 1960 ਤੱਕ ਦਾਖ਼ਲੇ ਲਈ ਜ਼ਰੂਰੀ ਸੀ। ਕਮਿਊਨਇਜ਼ਮ ਤੇ ਨਾਜ਼ੀ ਜਰਮਨੀ ਤੋਂ ਨੱਸ ਕੇ ਕਈ ਵਧੀਆ ਉਸਤਾਦ ਵੀ ਆਕਸਫ਼ੋਰਡ ਨੂੰ ਮਿਲੇ। ਆਕਸਫ਼ੋਰਡ ਨੇ ਬਰਤਾਨੀਆ ਦੇ ਸਮਾਜ ਦੇ ਹਰ ਪਾਸੇ ਨੂੰ ਵਧੀਆ ਲੋਕ ਦਿੱਤੇ। 40 ਤੋਂ ਵੱਧ ਨੋਬਲ ਇਨਾਮ ਤੇ 50 ਤੋਂ ਵੱਧ ਦੁਨੀਆ ਦੇ ਆਗੂਆਂ ਦਾ ਜੋੜ ਇਸ ਯੂਨੀਵਰਸਿਟੀ ਨਾਲ ਸੰਬੰਧਤ ਹੈ।

ਸੁਆਣੀਆੰ ਦੀ ਪੜ੍ਹਾਈ

ਸੋਧੋ



 
ਲੇਡੀ ਮਾਰਗ੍ਰੇਟ ਹਾਲ, ਆਕਸਫ਼ੋਰਡ ਆਕਸਫ਼ੋਰਡ ਦਾ ਪਹਿਲਾ ਮਹਿਲਾ ਕਾਲਜ

ਲੇਡੀ ਮਾਰਗ੍ਰੇਟ ਹਾਲ, ਆਕਸਫ਼ੋਰਡ[2] (1878) ਤੇ ਸਿਮਰੋ ਲੈ ਕਾਲਜ, ਆਕਸਫ਼ੋਰਡ (1879) ਸਵਾਣੀਆਂ ਲਈ ਖੁੱਲਣ ਵਾਲੇ ਪਹਿਲੇ ਕਾਲਜ ਸਨ। ਇਨ੍ਹਾਂ ਦੋ ਕਾਲਜਾਂ ਦੇ ਪਹਿਲੇ 21 ਪੜ੍ਹਾਕੂ ਇੱਕ ਬੇਕਰੀ ਦੇ ਅਤੇ ਲੱਗਣ ਵਾਲੀ ਕਲਾਸ ਵੱਜ ਪੜ੍ਹਦੇ ਸਨ। ਇਨ੍ਹਾਂ ਮਗਰੋਂ ਸੇਂਟ ਹਗ ਕਾਲਜ, ਆਕਸਫ਼ੋਰਡ (1886), ਸੇਂਟ ਹਿਲਡਾ ਕਾਲਜ, ਆਕਸਫ਼ੋਰਡ (1893), ਸੇਂਟ ਇਨਜ਼ ਕਾਲਜ, ਆਕਸਫ਼ੋਰਡ (1879) ਖੁੱਲੇ। ਆਕਸਫ਼ੋਰਡ ਪੜ੍ਹਾਈ ਵੱਜ ਮਰਦਾਂ ਦਾ ਗੜ੍ਹ ਸੀ। 7 ਅਕਤੂਬਰ 1920 ਨੂੰ ਸਵਾਣੀਆਂ ਨੂੰ ਪੂਰੇ ਵੱਲ ਨਾਲ਼ ਇੱਥੇ ਪੜ੍ਹਨ ਤੇ ਡਿਗਰੀ ਲੇਨ ਦੀ ਅਜ਼ਾਦੀ ਲਿਬੀ। 1927 ਵਿੱਚ ਸਵਾਣੀਆਂ ਦਾ ਕੋਟਾ ਇੱਕ ਚੌਥਾਈ ਰੱਖਣ ਦਾ ਕਨੂੰਨ ਬਣਾਇਆ ਗਿਆ ਜਿਹੜਾ 1957 ਤੱਕ ਲਾਗੂ ਰੀਆ। ਬਰੀਸਨੋਜ਼ ਕਾਲਜ, ਆਕਸਫ਼ੋਰਡ, ਜੀਸਸ ਕਾਲਜ, ਆਕਸਫ਼ੋਰਡ, ਵਾਧਮ ਕਾਲਜ, ਆਕਸਫ਼ੋਰਡ, ਹਰਟਫ਼ੋਰਡ ਕਾਲਜ, ਆਕਸਫ਼ੋਰਡ ਤੇ ਸੇਂਟ ਕੀਥਰਾਇਨ ਕਾਲਜ, ਆਕਸਫ਼ੋਰਡ 1974 ਵਿੱਚ ਪਹਿਲੇ ਕਾਲਜ ਸਨ ਜਿਹਨਾਂ ਸਵਾਣੀਆਂ ਨੂੰ ਵੀ ਦਾਖ਼ਲਾ ਦੇਣਾ ਸ਼ਰਵੀ ਕੀਤਾ ਏਸ ਤੂੰ ਪਹਿਲੇ ਇਹ ਸਿਰਫ਼ ਮਰਦਾਂ ਲਈ ਸਨ। ਬੂਡ ਲੇਨ ਲਾਈਬ੍ਰੇਰੀ ਯੂਨੀਵਰਸਿਟੀ ਦੀ ਮੰਨੀ ਪ੍ਰਮੰਨੀ ਤੇ ਪੁਰਾਣੀ ਲਾਈਬ੍ਰੇਰੀ ਏ।

ਕੈਂਪਸ

ਸੋਧੋ



ਯੂਨੀਵਰਸਿਟੀ ਕੋਲ਼ ਦੂਜੀਆਂ ਯੂਨੀਵਰਸਿਟੀਆਂ ਵਾਂਗੂੰ ਕੋਈ ਇੱਕ ਕੈਂਪਸ ਨਹੀਂ। ਇਹਦੇ 38 ਕਾਲਜ, 6 ਹਾਲ, ਹੋਸਟਲ ਤੇ ਲਾਈਬ੍ਰੇਰੀਆਂ ਪੂਰੇ ਆਕਸਫ਼ੋਰਡ ਸ਼ਹਿਰ ਵਿੱਚ ਪਸਰੇ ਹਵੇ-ਏ-ਨੇਂ। ਸਾਈਂਸ ਏਰੀਆ ਕਜ ਕੈਂਪਸ ਵਾਂਗੂੰ ਲਗਦਾ ਏ ਜੇ ਉਥੇ ਕਈ ਪਾਸੇ ਕੱਠੇ ਨੇਂ। ਸ਼ੀਲਡੋਨੀਨ ਥੇਟਰ ਉਹਨਾਂ ਕੋਠਯਿਆਂ ਵਿਚੋਂ ਏ ਜਿਹਨਾਂ ਨੂੰ ਯੂਨੀਵਰਸਿਟੀ ਦਾ ਨਿਸ਼ਾਨ ਸਮਝਿਆ ਜਾਂਦਾ ਏ। ਇਹ ਮੌਸੀਕੀ ਦੇ ਪ੍ਰੋਗਰਾਮਾਂ, ਲੈਕਚਰਾਂ ਤੇ ਯੂਨੀਵਰਸਿਟੀ ਪ੍ਰੋਗਰਾਮਾਂ ਲਈ ਵਰਤਿਆ ਜਾਂਦਾ ਏ। ਸ਼ੀਲਡੋਨੀਨ ਥੇਟਰ ਤੋਂ ਪਹਿਲੇ ਸੇਂਟ ਮੇਰੀ ਗਿਰਜਾ ਯੂਨੀਵਰਸਿਟੀ ਪ੍ਰੋਗਰਾਮਾਂ ਲਈ ਵਰਤਿਆ ਜਾਂਦਾ ਸੀ। ਕਰਾਈਸਟ ਚਰਚ ਕੀਥਡਰਲ, ਆਕਸਫ਼ੋਰਡ, ਕਾਊਂਟੀ ਦਾ ਵੱਡਾ ਗਿਰਜਾ ਵੀ ਏ ਤੇ ਕਰਾਇਸਟ ਚਰਚ ਕਾਲਜ, ਆਕਸਫ਼ੋਰਡ ਦਾ ਵੀ ਗਿਰਜਾ ਏ। ਯੂਨੀਵਰਸਿਟੀ ਦੇ 38 ਕਾਲਜਾਂ ਦੀ ਲਿਸਟ ਇਹ ਏ:

  • ਆਲ ਸਾਉ ਲਿਜ਼ ਕਾਲਜ
  • ਔਰੀਲ ਕਾਲਜ
  • ਵਾਰ ਸਿਸਟਰ ਕਾਲਜ
  • ਵਾਧਮ ਕਾਲਜ
  • ਮੀਨਸਫ਼ੀਲਡ ਕਾਲਜ
  • ਸਿਮਰੋ ਲੈ ਕਾਲਜ
  • ਨਫ਼ੀਲਡ ਕਾਲਜ
  • ਮੀਗਡਾਲਨ ਕਾਲਜ
  • ਮਰ ਟਨ ਕਾਲਜ
  • ਬਰੀਸਨੋਜ਼ ਕਾਲਜ
  • ਕਵੀਨਜ਼ ਕਾਲਜ
  • ਕੈਲੋਗ ਕਾਲਜ
  • ਐਗਜ਼ਰਟਰ ਕਾਲਜ
  • ਸੇਂਟ ਅਨਟਨੀਜ਼ ਕਾਲਜ
  • ਲਾਇਨੀਸਰ ਕਾਲਜ
  • ਲਿੰਕਨ ਕਾਲਜ
  • ਸੇਂਟ ਹਿਲਡਾ ਕਾਲਜ
  • ਯੂਨੀਵਰਸਿਟੀ ਕਾਲਜ
  • ਹਰਟਫ਼ੋਰਡ ਕਾਲਜ
  • ਜਸੇਂਟ ਕਰਾਸ ਕਾਲਜ
  • ਟ੍ਰਿਨਿਟੀ ਕਾਲਜ
  • ਸੇਂਟ ਇਨਜ਼ ਕਾਲਜ
  • ਕਰਾਇਸਟ ਚਰਚ ਕਾਲਜ
  • ਕੇਬਲ ਕਾਲਜ
  • ਕਾਰਪਸ ਕ੍ਰਿਸਟੀ ਕਾਲਜ
  • ਸੇਂਟ ਹਗ ਕਾਲਜ
  • ਸੇਂਟ ਜਾਨ ਕਾਲਜ
  • ਸੇਂਟ ਕੀਥਰਾਇਨ ਕਾਲਜ
  • ਸੇਂਟ ਪੀਟਰ ਕਾਲਜ
  • ਹਾਰਸ ਮਾਨਚੈਸਟਰ ਕਾਲਜ
  • ਗਰੀਨ ਟਮਪਲੀਟਨ ਕਾਲਜ
  • ਪਮਬਰੋਕ ਕਾਲਜ
  • ਵਲਫ਼ਸਨ ਕਾਲਜ
  • ਵਾਰ ਸਿਸਟਰ ਕਾਲਜ
  • ਸੇਂਟ ਐਡਮੰਡ ਹਾਲ
  • ਨਿਊ ਕਾਲਜ
  • ਲੇਡੀ ਮਾਰਗ੍ਰੇਟ ਹਾਲ
  • ਰਊਬੇਨ ਕਾਲਜ

ਯੂਨੀਵਰਸਿਟੀ ਵਿੱਚ 5 ਹਾਲ ਵੀ ਨੇ ਜਿਹੜੇ ਵੱਖਰੇ ਸਾਈ ਅੰਗਾਂ ਨੇ ਬਨਿਏ-ਏ-ਨੇਂ। ਇਹ 5 ਹਾਲ ਇਹ ਨੇਂ: ਵਾਇਕਲਫ਼ ਹਾਲ ਸੇਂਟ ਸਟੀਫਨਜ਼ ਹਾਓਜ਼ ਰੀਜੰਟ ਪਾਰਕ ਕਾਲਜ ਬਲੀਕਫ਼ਰਾਇਰਜ਼ ਕੀਮਪੀਅਨ ਹਾਲ ਬਾਲੀਵਲ ਕਾਲਜ, ਯੂਨੀਵਰਸਿਟੀ ਕਾਲਜ ਤੇ ਮਰ ਟਨ ਕਾਲਜ ਇਥੋਂ ਦੇ ਸਭ ਤੋਂ ਪੁਰਾਣੇ ਕਾਲਜ ਨੇ ਤੇ ਇਨ੍ਹਾਂ ਦਾ ਮੁੱਢ 13ਵੀਂ ਸਦੀ ਵਿੱਚ ਪਿਆ ਸੀ। ਰਊਬੇਨ ਕਾਲਜ 2019 ਵਿੱਚ ਬਣਿਆ ਤੇ ਸਭ ਤੋਂ ਨਵਾਂ ਕਾਲਜ ਏ। 1965 ਵਿੱਚ ਇੱਥੇ ਦੇ ਕਾਲਜਾਂ ਦਾ ਆਪਸੀ ਮੇਲ ਵਿਧਾਨ ਤੇ ਇਕੋ ਜੀਆਂ ਪਾਲਿਸੀਆਂ ਨੂੰ ਬਨਾਣ ਤੇ ਲਾਗੂ ਕਰਨ ਲਈ ਕਾਨਫ਼ਰੰਸ ਆਫ਼ ਕਾਲਜ਼ਿਜ਼ ਬਣਾਈ ਗਈ। ਕਾਲਜਾਂ ਦੇ ਉਸਤਾਦਾਂ ਨੂੰ ਆਮ ਬੋਲੀ ਵਿੱਚ ਡੌਨ ਕਿਹਾ ਜਾਂਦਾ ਏ (ਪਰ ਏਸ ਸ਼ਬਦ ਨੂੰ ਯੂਨੀਵਰਸਿਟੀ ਆਪ ਨਹੀਂ ਵਰਤਦੀ)। ਰਹਿਣ ਤੇ ਖਾਣ ਪੀਣ ਦੀਆ ਸਹੂਲਤਾਂ ਨਾਲ਼ ਉਥੇ ਦੇ ਕਾਲਜ ਆਪਣੇ ਵਸਨੀਕਾਂ ਨੂੰ ਰਹਤਲੀ, ਸਮਾਜੀ ਤੇ ਫਿਰਨ ਟੁਰਨ ਦੀਆਂ ਸਹੂਲਤਾਂ ਦਿੰਦੇ ਨੇਂ। ਕਾਲਜਾਂ ਦੀ ਜ਼ਿੰਮੇਵਾਰੀ ਅੰਡਰ ਗਰੀਜਵੀਟਾਂ ਨੂੰ ਦਾਖ਼ਲਾ ਦੇਣਾ ਤੇ ਪੜ੍ਹਾਈ ਦਾ ਬੰਦੋਬਸਤ ਕਰਨਾ ਏ ਗਰੀਜਵੀਟਾਂ ਲਈ ਇਹ ਜ਼ਿੰਮੇਵਾਰੀ ਡਿਪਾਰਟਮੈਂਟ ਪੂਰੀ ਕਰਦੇ ਨੇਂ। ਕਾਲਜਾਂ ਦੇ ਆਗੂਆਂ ਲਈ ਕੋਈ ਪੱਕਾ ਨਾਂ ਨਈਂ ਇਹ ਪ੍ਰਿੰਸੀਪਲ, ਪਰੋਵਸਟ, ਵਾਰਡਨ, ਰੈਕਟਰ, ਡੀਨ ਤੇ ਮਾਸਟਰ ਅਖ਼ਵਾਂਦੇ ਨੇਂ।

ਪ੍ਰਬੰਧ

ਸੋਧੋ

ਆਕਸਫ਼ੋਰਡ ਯੂਨੀਵਰਸਿਟੀ 40 ਦੇ ਨੇੜੇ ਕਾਲਜਾਂ ਨਾਲ਼ ਰਲ਼ ਕੇ ਬਣਦੀ ਏ ਜੀਦਾ ਆਗੂ ਵਾਈਸ ਚਾਂਸਲਰ ਹੁੰਦਾ ਏ। ਚਾਂਸਲਰ ਦੀ ਕੁਰਸੀ ਨਮੀਸ਼ੀ ਹੁੰਦੀ ਏ। ਚਾਂਸਲਰ ਨੂੰ ਚੁਣਿਆ ਜਾਂਦਾ ਏ ਜਦ ਕੇ ਅਸਲ ਤਾਕਤ ਵਾਈਸ ਚਾਂਸਲਰ ਕੋਲ਼ ਈ ਹੁੰਦੀ ਏ। ਯੂਨੀਵਰਸਿਟੀ ਕੌਂਸਿਲ ਏਦੇ ਚਲਾਨ ਤੇ ਕਨੂੰਨ ਬਨਾਣ ਦੀ ਜ਼ਿੰਮੇਵਾਰ ਏ। ਏਦੇ ਵਿੱਚ ਵਾਈਸ ਚਾਂਸਲਰ ਡੀਪਾਰਟਮਨਟਸ ਦੇ ਆਗੂ, ਕਜ ਚੁਣੇ ਲੋਕ ਤੇ ਸਟੂਡੈਂਟ ਯੂਨੀਅਨ ਦੇ ਲੋਕ ਹੁੰਦੇ ਨੇਂ। 21000 ਤੂੰ ਵੱਧ ਪੜ੍ਹਾਕੂ ਇੱਥੇ ਪੜ੍ਹਦੇ ਨੇ ਜਿਹਨਾਂ ਵਿਚੋਂ 11,752 ਅੰਡਰ ਗਰੀਜਵੀਟ ਤੇ 9621 ਗਰੀਜਵੀਟ ਨੇਂ। 2012 ਵਿੱਚ 17200 ਪੜ੍ਹਾਕੂਵਾਂ ਨੇ ਇੱਥੇ ਪੜ੍ਹਨ ਲਈ ਆਖਿਆ ਤੇ ਉਹਨਾਂ ਚੋਂ 3000 ਨੂੰ ਇੱਥੇ ਅੰਡਰ ਗਰੀਜਵੀਟ ਪੜ੍ਹਾਈ ਲਈ ਦਾਖ਼ਲਾ ਮਿਲਿਆ। ਯੂਨੀਵਰਸਿਟੀ ਦੇ 41/ ਪੜ੍ਹਾਨਵਾ ਲੈ ਬਦੇਸੀ ਨੇ ਤੇ ਇਨ੍ਹਾਂ ਦਾ ਸਾਕ 100 ਦੇ ਨੇੜੇ ਦੇਸਾਂ ਨਾਲ਼ ਏ[4]। ਪੜ੍ਹਾਕੂਆਂ ਦਾ ਤੀਜਾ ਹਿੱਸਾ ਯਾਨੀ 8,100 ਦੇ ਨੇੜੇ ਬਦੇਸੀ ਨੇ ਤੇ ਇਹ 140 ਤੋਂ ਵੱਧ ਦੇਸਾਂ ਤੋਂ ਆਂਦੇ ਨੇ ਤੇ ਸਭ ਤੋਂ ਚੋਖੇ ਅਮਰੀਕਾ ਤੋਂ। 2011/12 ਵਿੱਚ ਯੂਨੀਵਰਸਿਟੀ ਕੋਲ਼ 1,016.1 ਮਿਲੀਅਨ ਪੈਸੇ ਆਏ ਜਦ ਕੇ ਸਰਕਾਰ ਤੇ ਲੋਕ ਵੀ ਯੂਨੀਵਰਸਿਟੀ ਨੂੰ ਦਾਨ ਕਰਦੇ ਨੇਂ। 2011-12 ਵਿੱਚ ਯੂਨੀਵਰਸਿਟੀ ਦਾ ਖ਼ਰਚਾ 971.8 ਮਿਲੀਅਨ ਪਾਊਂਡ ਸੀ। ਆਕਸਫ਼ੋਰਡ ਵਿੱਚ ਸਾਲ ਦੀ ਪੜ੍ਹਾਈ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਏ: ਮਾਈਕਲ ਮਿਕਸ ਟਰਮ, ਅਕਤੂਬਰ ਤੋਂ ਦਸੰਬਰ; ਹਿਲਰੀ ਟਰਮ, ਜਨਵਰੀ ਤੋਂ ਮਾਰਚ ਤੱਕ ਤੇ ਟ੍ਰਿਨਿਟੀ ਟਰਮ ਅਪਰੈਲ ਤੋਂ ਜੂਨ ਤੱਕ। ਇਹਦੇ ਨਾਲ਼ ਕੌਂਸਿਲ 8 ਹਫ਼ਤੇ ਦੀ ਫੁੱਲ ਟਰਮ ਵੀ ਚਲਾਂਦੀ ਏ ਜੀਦੇ ਵਿੱਚ ਪੜ੍ਹਾਈ ਹੁੰਦੀ ਏ। ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ, ਯੂਨੀਵਰਸਿਟੀ ਦਾ ਇੱਕ ਅੰਗ ਦੁਨੀਆ ਦਾ ਸਭ ਤੋਂ ਵੱਡਾ ਯੂਨੀਵਰਸਿਟੀ ਛਾਪਣ ਗੜ੍ਹ ਏ ਅਯੁੱਦਿਆਂ ਡਿਕਸ਼ਨਰੀਆਂ ਤੇ ਹੋਰ ਕਿਤਾਬਾਂ ਸਾਰੀ ਦੁਨੀਆ ਵਿੱਚ ਪੜ੍ਹੀਆਂ ਜਾਂਦੀਆਂ ਨੇਂ। ਇਹੇ ਕਾਮੇ 5000 ਦੇ ਨੇੜੇ ਸਾਰੇ ਦੁਨੀਆ ਵਿੱਚ ਫੈਲੇ ਨੇਂ।

ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੀਆਂ ਖੋਜ ਵਿੱਚ ਅੱਗੇ ਵੱਧਵੀਆਂ ਯੂਨੀਵਰਸਿਟੀਆਂ ਦੀ ਟੋਲੀ ਰਸਲ ਗਰੁੱਪ ਵਿੱਚ ਆਂਦੀ ਏ। ਇਹ ਕੁਮੁਬੱਰਾ ਗਰੁੱਪ, ਜੀ5, ਲੀਗ ਆਫ਼ ਯੂਰਪੀ ਰਿਸਰਚ ਯੂਨੀਵਰਸਿਟੀਜ਼ ਤੇ ਇੰਟਰਨੈਸ਼ਨਲ ਅਲਾਇੰਸ ਆਫ਼ ਰਿਸਰਚ ਯੂਨੀਵਰਸਿਟੀਜ਼ ਦੀ ਸੰਗੀ ਏ। ਇਹ ਯਵਰਪੀਇਮ ਦੀ ਮੁੱਢਲੀ ਸੰਗੀ ਤੇ ਬਰਤਾਨਵੀ ਯੂਨੀਵਰਸਿਟੀਆਂ ਦੀ ਸੁਨਹਿਰੀ ਤਿਕੋਣ ਵਿੱਚ ਉਣਦੀ ਏ।

ਦਾਖ਼ਲਾ

ਸੋਧੋ

ਬਰਤਾਨੀਆ ਦੀਆਂ ਦੂਜੀਆਂ ਯੂਨੀਵਰਸਿਟੀਆਂ ਵਾਂਗੂੰ ਇੱਥੇ ਵੀ ਪੜ੍ਹਾਕੂ 17 ਯਾ 18 ਯਾ 19 ਵਰ੍ਹੇ ਦੇ ਹੋ ਕੇ ਅੰਡਰ ਗਰੀਜਵੀਟ ਪੜ੍ਹਾਈ ਸ਼ੁਰੂ ਕਰਦੇ ਨੇਂ। ਪਰ ਇਹ ਗੱਲ ਪੱਕੀ ਨਹੀਂ ਏਸ ਤੋਂ ਥੱਲੇ ਯਾ ਅਤੇ ਦੀ ਉਮਰ ਨੂੰ ਵੀ ਦਾਖ਼ਲਾ ਮਿਲ ਸਕਦਾ ਏ ਤੇ ਸਿਰਫ਼ ਇੱਕ ਕਾਲਜ ਹਾਰਸ ਮਾਨਚੈਸਟਰ ਵਿੱਚ 21 ਵਰ੍ਹੇ ਦੀ ਉਮਰ ਵਿੱਚ ਈ ਦਾਖ਼ਲਾ ਮਿਲਦਾ ਏ। ਕਈ ਨਿੱਕੀ ਉਮਰ ਦੇ ਬਾਲਾਂ ਨੂੰ ਵੀ ਉਥੇ ਦਾਖ਼ਲਾ ਮਿਲਿਆ ਜਿਹਨਾਂ ਦਾਖ਼ਲੇ ਦੀ ਮੁੱਢਲੀ ਸ਼ਰਤ ਯਾਨੀ ਮੈਟ੍ਰਿਕ ਕੀਤਾ ਹੋਏ ਦੀ ਸ਼ਰਤ ਪੂਰੀ ਕੀਤੀ। 15 ਅਕਤੂਬਰ ਤੋਂ ਦਾਖ਼ਲੇ ਲਈ ਲਿਖਣਾ ਪੈਂਦਾ ਏ।

ਮਾਨਤਾ

ਸੋਧੋ
 
ਸ਼ੀਲਡੋਨੀਨ ਥੀਏਟਰ

2012 ਵਿੱਚ ਟਾਈਮਜ਼ ਨੇ ਦੁਨੀਆ ਦੇ 149 ਦੇਸਾਂ ਵਿੱਚ 17,554 ਪੜ੍ਹਾਈ ਨਾਲ਼ ਰਲਦੇ ਲੋਕਾਂ ਕੋਲੋਂ ਪੁੱਛਿਆ ਤੇ ਇਹ ਪਤਾ ਚਲਿਆ ਜੇ ਆਕਸਫ਼ੋਰਡ ਦੁਨੀਆ ਦੀਆਂ 6 ਵੱਡੀ ਮਾਨਤਾ ਵਾਲੀਆਂ ਯੂਨੀਵਰਸਿਟੀਆਂ ਵਿੱਚ ਗੌਣੀ ਜਾਂਦੀ ਏ ਜੀਦੀ ਪੂਰੀ ਦੁਨੀਆ ਵਿੱਚ ਆਪਣੀ ਇੱਕ ਪਛਾਣ ਏ। 2012 ਵਿੱਚ ਦੁਨੀਆ ਦੀਆਂ ਵਿਦਿਆ ਯੂਨੀਵਰਸਿਟੀਆਂ ਦੀ ਪੱਧਰ ਵਿੱਚ ਆਕਸਫ਼ੋਰਡ ਯੂਨੀਵਰਸਿਟੀ 10 ਨੰਬਰ ਤੇ ਸੀ ਤੇ 2005 ਤੇ 2006 ਵਿੱਚ ਦੂਜੇ ਨੰਬਰ ਤੇ। ਯੂਰਪ ਵਿੱਚ 2012 ਵਿੱਚ ਈ 2 ਨੰਬਰ ਤੇ ਸੀ।

ਕੱਲਬ ਤੇ ਸੈਮੀਨਾਰ

ਸੋਧੋ

ਕਾਲਜਾਂ ਵਸ਼ਕਾਰ ਖੇਡਾਂ ਹੁੰਦਿਆਂ ਨੇ ਜਿਹਨਾਂ ਨੂੰ ਕਪਰਜ਼ ਦਾ ਨਾਂ ਦਿੱਤਾ ਜਾਂਦਾ ਏ। ਇਹਦੇ ਨਾਲ਼ ਪੜ੍ਹਾਕੂਆਂ ਦੇ ਖੇਡ ਕਲੱਬ ਨੇ ਜਿਥੇ ਵਧੀਆ ਪੱਧਰ ਦੀਆਂ ਖੇਡਾਂ ਹੁੰਦਿਆਂ ਨੇਂ। ਪਰ ਅੱਖ ਹਰ ਵਰ੍ਹੇ ਹੋਣਵਾ ਲੈ ਕੈਂਬਰਿਜ ਨਾਲ਼ ਖੇਡਾਂ ਤੇ ਰਿੰਨਦੀ ਏ। ਕੁਸ਼ਤੀ ਦੌੜ ਸਭ ਤੋਂ ਅੱਗੇ ਏ ਜਿਹਨੂੰ ਟੀ ਵੀ ਤੇ ਵੀ 50 ਲੱਖ ਤੋਂ ਇੱਕ ਕਰੋੜ ਤੱਕ ਲੋਕ ਵੇਖਦੇ ਨੇਂ। ਖੇਡਾਂ ਵਿੱਚ ਜਤਨਵਾ ਲੈ ਨੂੰ ਸਭ ਤੋਂ ਵੱਡਾ ਇਨਾਮ ਇੱਕ ਨੀਲਾ ਰਿਬਨ ਦਿੱਤਾ ਜਾਂਦਾ ਏ। ਚਰੋਲ ਤੇ ਆਕਸਫ਼ੋਰਡ ਸਟੂਡੈਂਟ ਪੜ੍ਹਾਕੂਆਂ ਦੇ ਹਫ਼ਤੇ ਚ ਇਕਵਾਰੀ ਛੱਪਣਵਾਲੇ ਅਖ਼ਬਾਰ ਨੇਂ। ਅਸੀਸ ਮੈਗਜ਼ੀਨ, ਆਓਲ ਜਰਨਲ, ਔਕਸੀਮੋਰੋਨ ਤੇ ਔਕਸੋਨੀਨ ਰਿਵਿਊ ਉਥੇ ਦੀ ਮੈਗਜ਼ੀਨ ਨੇਂ। ਆਕਸਾਇਡ ਰੇਡੀਓ, ਯੂਨੀਵਰਸਿਟੀ ਦਾ ਰੇਡੀਓ ਸਟੇਸ਼ਨ ਏ। ਕਈ ਕਾਲਜਾਂ ਦੀਆਂ ਮੌਸੀਕੀ ਤੇ ਡਰਾਮਾ ਸੰਗਤਾਂ ਨੇਂ। ਪੜ੍ਹਾਕੂ ਸੰਗਤਾਂ ਵਿੱਚ ਆਕਸਫ਼ੋਰਡ ਯੂਨੀਵਰਸਿਟੀ ਸਾਈਨਸੀ ਸੰਗਤ ਦੁਨੀਆ ਦੀਆਂ ਪੁਰਾਣੀਆਂ ਸੰਗਤਾਂ ਵਿਚੋਂ ਇੱਕ ਏ। ਆਕਸਫ਼ੋਰਡ ਯੂਨੀਅਨ ਮਾਨਤਾ ਵੱਜ ਸਭ ਤੋਂ ਅੱਗੇ ਏ ਇਹ 1832 ਵਿੱਚ ਬਣੀ ਕਮੀਬਰਜ ਮਗਰੋਂ ਬਰਤਾਨੀਆ ਦੀ ਸਭ ਤੋਂ ਪੁਰਾਣੀ ਪੜ੍ਹਾਕੂ ਯੂਨੀਅਨ ਏ ਜਿਥੇ ਹਰ ਹਫ਼ਤੇ ਤਕਰੀਰਾਂ ਦੇ ਮੁਕਾਬਲੇ ਹੋ ਲੱਦੇ ਨੇ ਤੇ ਉੱਚੇ ਪੱਧਰ ਦੇ ਗਲ ਬਾਤੇ-ਏ-ਹਿੱਸਾ ਲੈਂਦੇ ਨੇਂ।

ਲਾਈਬ੍ਰੇਰੀਆਂ

ਸੋਧੋ
 
ਰੇਡਕਲਿੱਫ ਕੈਮਰਾ 1749 ਵਿੱਚ ਬਣੀ ਇੱਕ ਸਾਈਂਸ ਲਾਈਬ੍ਰੇਰੀ

ਆਕਸਫ਼ੋਰਡ ਯੂਨੀਵਰਸਿਟੀ ਕੋਲ਼ ਬਰਤਾਨੀਆ ਦੀ ਦੂਜੀ ਵੱਡੀ ਲਾਈਬ੍ਰੇਰੀ ਬੂਡ ਲੇਨ ਲਾਈਬ੍ਰੇਰੀ ਏ। ਇਹਦੇ 40/ ਵਰਤਣਵਾ ਲੈ ਬਾਹਰੀ ਲੋਕ ਨੇਂ। ਇੱਥੇ ਦੀਆਂ ਲਾਈਬ੍ਰੇਰੀਆਂ ਵਿੱਚ 11 ਮਿਲੀਅਨ ਕਿਤਾਬਾਂ ਨੇ ਜਿਹੜੀਆਂ 190 ਕਿਲੋਮੀਟਰ (120 ਮੀਲ) ਲੰਮੇ ਸ਼ੈਲਫ਼ਾਂ ਤੇ ਪਈਆਂ ਹੋਇਆਂ ਨੇ ਤੇ ਹਰ ਵਰ੍ਹੇ ਓਥੇ 3 ਮੇਲਿਆ 5 ਕਿਲੋਮੀਟਰ ਲੰਮੇ ਸ਼ੈਲਫ਼ਾਂ ਦਾ ਵਾਦਾ ਹੋਰੀਆ ਏ। ਬੂਡ ਲੇਨ ਲਾਈਬ੍ਰੇਰੀ 1603 ਵਿੱਚ ਬਣੀ। ਇਹ 28 ਲਾਈਬ੍ਰੇਰੀਆਂ ਦਾ ਜੱਟ ਏ। ਰੇਡ ਕਲਫ਼ ਕੈਮਰਾ 1749 ਵਿੱਚ ਬਣੀ ਇੱਕ ਸਾਈਂਸ ਲਾਈਬ੍ਰੇਰੀ ਏ।

ਮਿਊਜ਼ੀਅਮ

ਸੋਧੋ
 
ਆਕਸਫ਼ੋਰਡ ਯੂਨੀਵਰਸਿਟੀ ਮਿਊਜ਼ੀਅਮ

ਆਕਸਫ਼ੋਰਡ ਵਿੱਚ ਕਈ ਮਿਊਜ਼ੀਅਮ ਤੇ ਆਰਟ ਗੈਲਰੀਆਂ ਨੇ ਜਿਹਨਾਂ ਨੂੰ 20 ਲੱਖ ਲੋਕ ਹਰ ਵਰ੍ਹੇ ਮੁਫ਼ਤ ਵੇਖ ਸਕਦੇ ਨੇਂ। ਐਸ਼ਮੋਲੀਨ ਮਿਊਜ਼ੀਅਮ 1683 ਵਿੱਚ ਬਣਿਆ ਤੇ ਇਹ ਦੁਨੀਆ ਦਾ ਪਹਿਲਾ ਯੂਨੀਵਰਸਿਟੀ ਮਿਊਜ਼ੀਅਮ ਤੇ ਬਰਤਾਨਾ ਦਾ ਪਹਿਲਾ ਮਿਊਜ਼ੀਅਮ ਏ। ਇਹਦੇ ਵਿੱਚ ਵਲੀਅਮ ਟਰਨਰ, ਪੈਬਲੋ ਪਿਕਾਸੋ, ਮਾਈਕਲ ਐਨਜਲੋ ਤੇ ਲਿਓ ਨਾਰ ਡੂ ਡੀ ਵਿੰਚੀ ਵਰਗੇ ਲੋਕਾਂ ਦੇ ਕੰਮ ਤੇ ਆਰਕਯਾਲੋਜੀ ਦੇ ਨਮੂਨੇ ਪੇਅ ਨੇਂ। ਆਕਸਫ਼ੋਰਡ ਯੂਨੀਵਰਸਿਟੀ ਮਿਊਜ਼ੀਅਮ ਵੱਜ ਕੀੜੇ ਜਨੌਰ ਤੇ ਰਲਦੀਆਂ ਸ਼ੈਵਾਂ ਨਿਮੇਸ਼ ਲਈ ਪਿਆਂ ਨੇਂ। ਏਦੇ ਅੰਦਰ ਟਾਇਰੀਨੋਸਾਰਸ ਤੇ ਤਰੀਸੁਰ ਅੱਟਾ ਪਸ ਦੇ ਟਾਨਚੇ ਵੀ ਪੇਅ ਨੇਂ। ਇੱਥੇ ਈ ਡੋਡੋ ਦਾ ਪੂਰਾ ਟਾਂਚਾ ਵੀ ਪਿਆ ਹੋਇਆ ਏ। ਆਕਸਫ਼ੋਰਡ ਯੂਨੀਵਰਸਿਟੀ ਮਿਊਜ਼ੀਅਮ ਦੇ ਲਾਗੇ ਈ 1884 ਵਿੱਚ ਖੁੱਲਣ ਵਾਲਾ ਪੁੱਟ ਰੋਰਜ਼ ਮਿਊਜ਼ੀਅਮ ਏ। ਇੱਥੇ 500,000 ਤੋਂ ਵੱਧ ਸ਼ੈਵਾਂ ਆਰਕਯਾਲੋਜੀ ਤੇ ਐਂਥਰੋਪਾਲੋਜੀ ਤੇ ਪਿਆਂ ਨੇਂ। ਮਿਊਜ਼ੀਅਮ ਆਫ਼ ਸਹਟਰੀ ਆਫ਼ ਸਾਈਂਸ ਵਿੱਚ 15000 ਤੋਂ ਵਿਦ ਸਾਈਂਸ ਦੀ ਤਰੀਖ਼ ਦੱਸਦਿਆਂ ਸ਼ੈਵਾਂ ਨੇਂ।

ਪਾਰਕ

ਸੋਧੋ



 
ਆਕਸਫ਼ੋਰਡ ਯੂਨੀਵਰਸਿਟੀ ਪਾਰਕ

ਯੂਨੀਵਰਸਿਟੀ ਪਾਰਕਸ ਸ਼ਹਿਰ ਤੋਂ ਉੱਤਰ ਵੱਲ 70 ਏਕੜ ਤੇ ਫੈਲਿਆ ਚਰੋਲ ਦਰਿਆ ਦੇ ਕੰਡੇ ਤੇ ਪਾਰਕ ਏ ਜਿਥੇ ਖੇਡਣ ਦੇ ਵਿਹੜੇ ਤੇ ਫਲਵਾਰੀਆਂ ਨੇਂ। ਆਕਸਫ਼ੋਰਡ ਯੂਨੀਵਰਸਿਟੀ ਫਲਵਾਰੀ ਬਰਤਾਨੀਆ ਦੀ ਸਭ ਤੋਂ ਪੁਰਾਣੀ ਤੇ ਦੁਨੀਆ ਦੀ ਤੀਸਰੀ ਸਭ ਤੋਂ ਪੁਰਾਣੀ ਸਾਈਨਸੀ ਫਲਵਾਰੀ ਏ। ਇਹ 1.8 4 ਏਕੜ ਤੇ ਫੈਲੀ ਏ ਤੇ ਇਹਦੇ ਵਿੱਚ 8000 ਤੋਂ ਵੱਧ ਬੂਟਿਆਂ ਦੀਆਂ ਵੰਡਾਂ ਨੇਂ। ਹਾਰਕੋਰਟ ਰੱਖ 130 ਏਕੜ ਤੇ ਫੈਲਿਆ ਹੋਇਆ ਆਕਸਫ਼ੋਰਡ ਦੇ ਦੱਖਣ ਵਿੱਚ ਇੱਕ ਰੁੱਖ ਏ। ਇਨ੍ਹਾਂ ਤੋਂ ਹਟ ਕੇ ਕਈ ਕਾਲਜਾਂ ਕੋਲ਼ ਵੀ ਪਾਰਕ ਹੈ ਨੇ ਜਿਹੜੇ ਆਮ ਲੋਕਾਂ ਲਈ ਵੀ ਖੁੱਲੇ ਨੇਂ।

ਰੀਤਾਂ

ਸੋਧੋ

ਇਮਤਿਹਾਨ, ਮੈਟ੍ਰਿਕ, ਡਸਿਪਲਨ ਗੱਲਬਾਤ ਯਾ ਕਿਸੇ ਯੂਨੀਵਰਸਿਟੀ ਅਫ਼ਸਰ ਨੂੰ ਮਿਲਣ ਵੇਲੇ ਯੂਨੀਫ਼ਾਰਮ ਪਾਨਾ ਜ਼ਰੂਰੀ ਏ। ਹੋਰ ਰੀਤਾਂ ਹਰ ਕਾਲਜ ਦੀਆਂ ਵੱਖਰੀਆਂ ਨੇਂ। ਕਜ ਕਾਲਜਾਂ ਵਿੱਚ ਹਫ਼ਤੇ ਦੇ ਛੇ ਦਿਨ ਖਾਣਾ ਹੁੰਦਾ ਤੇ ਕਜਾਂ ਵਿੱਚ ਕਦੇ ਕਦੇ। ਕਾਲਜਾਂ ਵਿੱਚ ਨੱਚਣ ਪਾਰਟੀਆਂ ਵੀ ਹੁੰਦਿਆਂ ਨੇਂ। ਜਿਥੇ ਚਿੱਟੀ ਟਾਈ ਪਾਣੀ ਸ਼ਰਤ ਏ। ਕਜਾਂ ਵਿੱਚ ਕਾਲ਼ੀ ਟਾਈ ਸ਼ਰਤ ਏ। ਗਰਮੀਆਂ ਵਿੱਚ ਕੁਸ਼ਤੀ ਚਲਾਣਾ ਵੀ ਇੱਕ ਠਰਕ ਏ।

ਮਸ਼ਹੂਰ ਵਿੱਦਿਆਰਥੀ

ਸੋਧੋ
 
ਕਰਾਇਸਟ ਚਰਚ ਕਾਲਜ, ਆਕਸਫ਼ੋਰਡ

ਆਕਸਫ਼ੋਰਡ ਦੀ ਪੂਰੀ ਤਰੀਖ਼ ਵਿੱਚ ਇੱਥੇ ਦੇ ਪੜ੍ਹਾਕੂਆਂ ਨੇ ਕਈ ਕੰਮਾਂ ਵਿੱਚ ਮਾਨਤਾ ਕਮਾਈ। ਸਨਤਾਲੀਆਂ ਨੇ ਨੋਬਲ ਇਨਾਮ ਇਹਦੀਆਂ 6 ਵੰਡਾਂ ਵਿੱਚ ਜਿੱਤੇ।

ਸਿਆਸਤ

ਸੋਧੋ

26 ਬਰਤਾਨਵੀ ਪ੍ਰਧਾਨਮੰਤਰੀਆੰ ਨੇ ਜਿਹਨਾਂ ਵਿੱਚ ਗਲੈਡਸਟੋਨ ਵਰਗੇ ਨਾਂ ਨੇ ਇੱਥੇ ਪੜ੍ਹਿਆ ਏ। ਲੜਾਈ ਮਗਰੋਂ ਬਣਨ ਵਾਲੇ ਵਜ਼ੀਰ-ਏ-ਆਜ਼ਮਾਂ ਵਿਚੋਂ ਸਿਰਫ਼ ਇੱਥੇ ਨਈਂ ਸੀ ਪੜ੍ਹਿਆ। 2010 ਦੀ ਹਾਊਸ ਆਫ਼ ਕਾਮਨਜ਼ ਦੇ 100 ਸੰਗੀ ਇੱਥੇ ਪੜ੍ਹੇ ਸਨ ਤੇ ਐਧੇ ਨਾਲ਼ੀ 140 ਆ ਕਸਣੀ ਹਾਊਸ ਆਫ਼ ਲਾਰਡਜ਼ ਦੇ ਸੰਗੀ ਸਨ। ਦੁਨੀਆ ਦੇ 30 ਦੇ ਨੇੜੇ ਸਿਆਸੀ ਆਗੂ ਇੱਥੇ ਪੜ੍ਹੇ ਜਿਹਨਾਂ ਵਿੱਚ ਭਾਰਤੀ ਪ੍ਰਧਾਨਮੰਤਰੀਇੰਦਰਾ ਗਾਂਧੀ ਤੇ ਮਨਮੋਹਨ ਸਿੰਘ ਇਥੋਂ ਹੀ ਪੜ੍ਹੇ ਸਨ। ਪਾਕਿਸਤਾਨ ਦੇ 5 ਪ੍ਰਧਾਨਮੰਤਰੀ ਲਿਆਕਤ ਅਲੀ ਖ਼ਾਨ, ਹੁਸੈਨ ਸ਼ਹੀਦ ਸਿਹਰਵਰਦੀ, ਫ਼ਿਰੋਜ਼ ਖ਼ਾਨ ਨੂਨ, ਜ਼ੁਲਫ਼ਕਾਰ ਅਲੀ ਭੁੱਟੋ, ਬੇਨਜ਼ੀਰ ਭੁੱਟੋ ਇੱਥੇ ਪੜ੍ਹੇ।

ਮੈਥੇਮੈਟਿਕਸ ਤੇ ਸਾਈਂਸ

ਸੋਧੋ

ਆਕਸਫ਼ੋਰਡ ਦੇ ਤਿੰਨ ਮੈਥੇਮੈਟਿਕਸ ਗਰੋਵਾਂ ਮਾਈਕਲ ਅਤੀਆ, ਡੈਂਟਲ ਕੋਲਿਨ ਤੇ ਸਾਇਮਨ ਡੋਨਲਡ ਸਨ ਨੇ ਫ਼ੀਲਡਜ਼ ਮੈਡਲ ਜਿੱਤੇ ਜਿਸ ਨੂੰ ਮੈਥੇਮੈਟਿਕਸ ਦਾ ਨੋਬਲ ਇਨਾਮ ਵੀ ਕਿਆ ਜਾਂਦਾ ਏ। ਵਰਲਡ ਵਾਇਡ ਵੈਬ ਦਾ ਮੋਢੀ ਟਿਮ ਬਰਨਰਜ਼ ਲੀ ਵੀ ਉਥੇ ਈ ਪੜ੍ਹਿਆ। ਰਾਬਰਟ ਬਵਾਇਲ ਨਵੇਂ ਕੈਮਿਸਟਰੀ ਦਾ ਮੋਢੀ ਏਸ ਯੂਨੀਵਰਸਿਟੀ ਵਿੱਚ ਕਦੇ ਵੀ ਨਈਂ ਪੜ੍ਹਿਆ ਨਾਂ ਈ ਉਥੇ ਉਹਨੇ ਪੜ੍ਹਾਇਆ ਪਰ ਉਥੇ ਦੇ ਸਾਇੰਸੀ ਮਾਹੌਲ ਨੇ ਉਹਨੂੰ ਇੱਥੇ ਵੱਲ ਖਿੱਚਿਆ ਤੇ ਉਹਨੂੰ ਇਥੋਂ ਆਦਰੀ ਡਿਗਰੀ ਵੀ ਮਿਲੀ। ਅਲਬਰਟ ਆਈਨਸਟਾਇਨ ਤੇ ਸ਼ੁਰੂ ਡੰਗਰ ਨੇ ਵੀ ਇੱਥੇ ਕਜ ਚਿਰ ਲੰਘਾਇਆ। ਏਸ ਯੂਨੀਵਰਸਿਟੀ ਦੇ 11 ਲੋਕਾਂ ਨੇ ਕੈਮਿਸਟਰੀ, 5 ਨੇ ਫ਼ਿਜ਼ਿਕਸ ਤੇ 16 ਨੇ ਦਵਾਈਆਂ ਵਿੱਚ ਨੋਬਲ ਇਨਾਮ ਜਿੱਤੇ।

ਇਕਨਾਮਿਕਸ ਤੇ ਫ਼ਿਲਾਸਫ਼ੀ

ਸੋਧੋ

ਅਮ੍ਰਿਤਯਾ ਸੇਨ ਤੇ ਐਡਮ ਸਮਿੱਥ ਨੇ ਇੱਥੇ ਆਪਣੀਆਂ ਸੋਚਾਂ ਨੂੰ ਤੇਜ਼ ਕੀਤਾ। ਥਾਮਸ ਹਾਬਸ, ਜੁਰਮੀ ਬੀਨਥਮ ਤੇ ਜਾਨ ਲਾਕ ਨੇ ਆਕਸਫ਼ੋਰਡ ਤੋਂ ਡਿਗਰੀਆਂ ਲਿਆਂ।

ਖੇਡਾਂ

ਸੋਧੋ
 
ਕਿਸ਼ਤੀਆੰ ਦੀ ਦੌੜ

50 ਓਲੰਪਿਕ ਮੈਡਲ ਜਿੱਤਣ ਵਾਲੇ ਲੋਕਾਂ ਦਾ ਸੰਬੰਧ ਕਿਸੇ ਨਾਂ ਕਿਸੇ ਪਾਸਿਓਂ ਇਸ ਯੂਨੀਵਰਸਿਟੀ ਨਾਲ ਸੀ।

ਹਵਾਲੇ

ਸੋਧੋ
  1. "A Brief History of the University". University of Oxford. Archived from the original on 11 ਅਪ੍ਰੈਲ 2008. Retrieved 30 October 2007. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  2. "Oxford University Financial Statements 2012". Archived from the original on 25 ਅਪ੍ਰੈਲ 2013. Retrieved 22 March 2013. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  3. "Oxford University Colleges Financial Statements 2012" (PDF). Retrieved 22 March 2013.
  4. 4.0 4.1 4.2 4.3 "Supplement (2) to No. 4945" (PDF). Oxford University Gazette. 2 March 2011. Archived from the original (PDF) on 25 ਅਪ੍ਰੈਲ 2013. Retrieved 26 ਜਨਵਰੀ 2014. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  5. "The brand colour – Oxford blue". Ox.ac.uk. Archived from the original on 2013-05-24. Retrieved 2013-08-16. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ