ਸ਼ਾਨ ਕੋਰੀ ਕਾਰਟਰ (ਜਨਮ 4 ਦਸੰਬਰ, 1969),[5] ਜਿਸ ਨੂੰ ਜੇ ਜ਼ੀ (Jay Z or Jay-Z)[6] ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਰੈਪਰ, ਉਦਯੋਗਪਤੀ, ਅਤੇ ਨਿਵੇਸ਼ਕ ਹੈ। ਉਸ ਨੂੰ ਸਦਾਬਹਾਰ ਰੈਪਰ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਭਿਆਚਾਰਕ ਆਇਕਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਦੋ ਦਹਾਕਿਆਂ ਤੋਂ ਪ੍ਰਸਿੱਧ ਸੰਸਕ੍ਰਿਤੀ ਵਿੱਚ ਇੱਕ ਵਿਸ਼ਵਵਿਆਪੀ ਸ਼ਖਸੀਅਤ ਰਿਹਾ ਹੈ।[7]

ਜੇ-ਜ਼ੀ
2011 ਵਿੱਚ ਜੇ ਜ਼ੀ
ਜਨਮ
ਸ਼ਾਨ ਕੋਰੀ ਕਾਰਟਰ

(1969-12-04) ਦਸੰਬਰ 4, 1969 (ਉਮਰ 54)
ਨਿਊ ਯਾਰਕ ਸਿਟੀ, ਨਿਊ ਯਾਰਕ, ਅਮਰੀਕਾ
ਹੋਰ ਨਾਮਹੋਵਾ, ਹੋਵ, ਜਿਗਾ
ਪੇਸ਼ਾ
  • ਰੈਪਰ
  • ਗੀਤਕਾਰ
  • ਰਿਕਾਰਡ ਕਾਰਜਕਾਰੀ
  • ਉਦਮੀ
  • ਨਿਵੇਸ਼ਕ
  • ਪਰਉਪਕਾਰੀ
  • ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ1988 (1988)–ਹੁਣ ਤੱਕ[1][2]
ਬੋਰਡ ਮੈਂਬਰਅਸਪੀਰੋ
ਜੀਵਨ ਸਾਥੀ
(ਵਿ. 2008)
ਬੱਚੇ3
ਸੰਗੀਤਕ ਕਰੀਅਰ
ਵੰਨਗੀ(ਆਂ)ਹਿਪ ਹੌਪ
ਸਾਜ਼ਵੋਕਲ
ਲੇਬਲ
  • ਰੋਕ ਨੇਸ਼ਨ
  • ਅਟਲਾਂਟਿਕ
  • ਡੇਫ ਜੈਮ
  • ਰੋਕ - ਏ ਫੈਲਾ
  • ਪਰਿਓਰਿਟੀ
ਵੈੱਬਸਾਈਟlifeandtimes.com

ਜੇ ਜ਼ੀ ਨਿਊਯਾਰਕ ਸ਼ਹਿਰ ਵਿੱਚ ਪੈਦਾ ਅਤੇ ਵੱਡਾ ਹੋਇਆ। ਉਸ ਨੇ1995 ਵਿੱਚ ਰੌਕ-ਏ-ਫੇਲਾ ਰਿਕਾਰਡ ਲੇਬਲ ਸਥਾਪਿਤ ਤੋਂ ਬਾਅਦ ਆਪਣੇ ਸੰਗੀਤਕ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ 1996 ਵਿੱਚ ਆਪਣੀ ਪਹਿਲੀ ਸਟੂਡੀਓ ਐਲਬਮ ਰਿਜ਼ਨੇਬਲ ਡਾਉਟਰਿਲੀਜ਼ ਕੀਤੀ। ਐਲਬਮ ਵਿਆਪਕ ਤੌਰ 'ਤੇ ਸਫਲ ਰਹੀ ਅਤੇ ਇਸ ਐਲਬਮ ਨਾਲ ਸੰਗੀਤ ਉਦਯੋਗ ਵਿੱਚ ਉਸ ਦਾ ਪੱਖ ਮਜ਼ਬੂਤ ਹੋ ਗਿਆ। ਉਹ ਬਾਰ੍ਹਾਂ ਹੋਰ ਐਲਬਮਾਂ ਰਿਲੀਜ਼ ਕਰ ਚੁੱਕਾ ਹੈ,ਜਿਹਨਾਂ ਨੇ ਸਕਾਰਾਤਮਕ ਆਲੋਚਨਾਤਮਕ ਅਤੇ ਵਪਾਰਕ ਸਫਲਤਾ ਪ੍ਰਾਪਤ ਕੀਤੀ, ਉਸ ਦੀਆਂ ਦ ਬਲਿਊ ਪ੍ਰਿੰਟ (2001) ਅਤੇ ਦਿ ਬਲੈਕ ਐਲਬਮ (2003) ਐਲਬਮਾਂ ਨੂੰ ਬਾਅਦ ਵਿੱਚ ਆਧੁਨਿਕ ਸੰਗੀਤਕ ਕਲਾਸਿਕ ਵਜੋਂ ਦਰਸਾਇਆ ਗਿਆ।[8][9] ਉਸਨੇ ਕਾਨਯੇ ਵੈਸਟ ਨਾਲਵਾਚ ਦ ਥ੍ਰੋਨ (2011) ਅਤੇ ਆਪਣੀ ਪਤਨੀ ਬਿਆਂਸੇਨਾਲ ਵਰੀਥਿੰਗ ਇਜ਼ ਲਵ (2018) ਫੁਲ ਐਲਬਮਾਂ ਵੀ ਰਿਲੀਜ਼ ਕੀਤੀਆਂ।[10]

ਆਪਣੇ ਸੰਗੀਤਕ ਕੈਰੀਅਰ ਤੋਂ ਇਲਾਵਾ, ਜੇ ਜ਼ੀ ਨੇ ਇੱਕ ਸਫਲ ਕਾਰੋਬਾਰੀ ਵਜੋਂ ਮੀਡੀਆ ਦਾ ਧਿਆਨ ਪ੍ਰਾਪਤ ਕੀਤਾ। 1999 ਵਿਚ, ਉਸ ਨੇ ਕਪੜੇ ਦੀ ਪ੍ਰਚੂਨ ਵਿਕਰੇਤਾ ਰੋਕਾਵਰ ਦੀ ਸਥਾਪਨਾ ਕੀਤੀ[11] ਅਤੇ 2003 ਵਿਚ, ਉਸਨੇ ਲਗਜ਼ਰੀ ਸਪੋਰਟਸ ਬਾਰ ਚੇਨ 40/40 ਕਲੱਬ ਦੀ ਸਥਾਪਨਾ ਕੀਤੀ। ਦੋਵੇਂ ਕਾਰੋਬਾਰ ਬਹੁ-ਮਿਲੀਅਨ ਡਾਲਰ ਦੇ ਕਾਰਪੋਰੇਸ਼ਨ ਬਣ ਗਏ ਹਨ, ਅਤੇ ਜੈ-ਜ਼ੈਡ ਨੂੰ ਮਨੋਰੰਜਨ ਕੰਪਨੀ ਰੌਕ ਨੇਸ਼ਨ, ਜੋ ਕਿ 2008 ਵਿੱਚ ਸਥਾਪਿਤ ਕੀਤੀ ਗਈ ਸੀ ਲਈ ਸ਼ੁਰੂਆਤ ਲਈ ਫੰਡ ਦੇਣ ਦੀ ਆਗਿਆ ਦੇ ਦਿੱਤੀ ਹੈ। 2015 ਵਿੱਚ, ਉਸਨੇ ਤਕਨੀਕੀ ਕੰਪਨੀ ਐਸਪਿਰੋ ਨੂੰ ਹਾਸਲ ਕਰ ਲਿਆ, ਅਤੇ ਉਨ੍ਹਾਂ ਦੀ ਮੀਡੀਆ ਸਟ੍ਰੀਮਿੰਗ ਸੇਵਾ ਟੀਡਲ ਦਾ ਚਾਰਜ ਸੰਭਾਲ ਲਿਆ, ਜੋ ਬਾਅਦ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਨਲਾਈਨ ਸਟ੍ਰੀਮਿੰਗ ਕੰਪਨੀ ਬਣ ਗਈ ਹੈ।[12] ਸੰਗੀਤਕਾਰ ਬਿਆਂਸੇ ਨਾਲ ਉਸਦਾ ਵਿਆਹ ਮੀਡੀਆ ਦਾ ਧਿਆਨ ਖਿੱਚਣ ਦਾ ਇੱਕ ਸਰੋਤ ਵੀ ਰਿਹਾ ਹੈ।[13]

ਜੇ-ਜ਼ੀ ਹਰ ਸਮੇਂ ਦੇ ਸਭ ਤੋਂ ਆਲੋਚਕ ਪ੍ਰਸ਼ੰਸਾ ਵਾਲੇ ਸੰਗੀਤਕਾਰਾਂ ਅਤੇ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਕਲਾਕਾਰਾਂ ਵਿਚੋਂ ਇੱਕ ਹੈ, ਦੁਨੀਆ ਭਰ ਵਿੱਚ ਉਸ ਦੇ 125 ਮਿਲੀਅਨ ਤੋਂ ਵੱਧ ਰਿਕਾਰਡ ਵਿਕ ਚੁੱਕੇ ਹਨ।[14][15] ਉਸਨੇ ਕੁਲ 22 ਗ੍ਰੈਮੀ ਪੁਰਸਕਾਰ ਜਿੱਤੇ ਹਨ ਜੋ ਕਿ ਕਿਸੇ ਵੀ ਰੈਪਰ ਦੁਆਰਾ ਸਭ ਤੋਂ ਵੱਧ ਹਨ, ਬਿਲਬੋਰਡ 200 'ਤੇ ਇਕੱਲੇ ਕਲਾਕਾਰ ਦੁਆਰਾ ਸਭ ਤੋਂ ਵੱਧ (14) ਨੰਬਰ ਵਨ ਐਲਬਮਾਂ ਦਾ ਰਿਕਾਰਡ ਹੈ।[14][15] ਉਸ ਨੂੰ ਬਿਲਬੋਰਡ ਅਤੇ ਸੰਗੀਤ ਪ੍ਰਕਾਸ਼ਨ ਰੋਲਿੰਗ ਸਟੋਨ ਦੁਆਰਾ ਸਦਾਬਹਾਰ 100 ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਦਰਜਾ ਦਿੱਤਾ ਗਿਆ ਹੈ।[16][17] 2017 ਵਿੱਚ, ਉਹ ਸੌਂਗ ਰਾਈਟਰਜ਼ ਹਾਲ ਆਫ ਫੇਮ ਵਿੱਚ ਸਨਮਾਨਿਤ ਹੋਣ ਵਾਲਾ ਪਹਿਲਾ ਰੈਪਰ ਬਣਿਆ,[18] ਅਤੇ 2018 ਵਿੱਚ, 60 ਵੇਂ ਗ੍ਰੈਮੀ ਅਵਾਰਡਜ਼ ਵਿੱਚ ਯਾਦਗਾਰੀ “ਸੈਲਟ ਟੂ ਇੰਡਸਟਰੀ ਆਈਕਨਜ਼” ਮਿਲਿਆ।[19]

ਹਵਾਲੇ

ਸੋਧੋ
  1. Edwards 2009, p. 14
  2. Birchmeier, Jason. "Jay-Z Biography". allmusic.com. AllMusic. Retrieved January 12, 2019. After debuting in the late '90s with Reasonable Doubt and In My Lifetime, Vol 1, he began a chart run that notched over a dozen number one albums spread over two decades, including the multiplatinum, Grammy-winning Vol. 2...Hard Knock Life (1999), the Blueprint series ('01, '02, '09), and The Black Album (2003).
  3. Frank, Robert (August 23, 2017). "Inside Jay Z and Beyonce's mansion-hunting journey". cnbc.com. CNBC. Retrieved January 13, 2019. Jay Z and Beyonce purchased a 30,000-square-foot mansion in Los Angeles' Bel Air neighborhood for $88 million.
  4. O'Malley Greenburg, Zach (June 3, 2019). "Artist, Icon, Billionaire: How Jay-Z Created His $1 Billion Fortune". Forbes. Retrieved June 3, 2019.
  5. Birchmeier, Jason. "Artist Biography [Jay-z]". AllMusic.com. Retrieved 2014-05-12.
  6. "Jay Z officially drops the hyphen from his name". NME. IPC Media Entertainment Network. Retrieved July 18, 2013.
  7. "Grammy Awards: Fun., Black Keys, Jay-Z win big". Newyork.newsday.com. February 11, 2013. Archived from the original on April 11, 2013. Retrieved February 11, 2013.
  8. "Rolling Stone ranks Reasonable Doubt No. 250 on its list of the 500 greatest albums of all time". Rolling Stone. Archived from the original on June 2, 2012. Retrieved July 28, 2012.
  9. "Rolling Stone ranks The Blueprint No. 252 on its list of the 500 greatest albums of all time". Rolling Stone. Archived from the original on June 4, 2012. Retrieved July 28, 2012.
  10. "Rolling Stone ranks The Black Album No. 349 on its list of the 500 greatest albums of all time". Rolling Stone. Archived from the original on ਅਗਸਤ 19, 2013. Retrieved August 26, 2013. {{cite web}}: Unknown parameter |dead-url= ignored (|url-status= suggested) (help)
  11. Chevalier, Michel (2012). Luxury Brand Management. Singapore: John Wiley & Sons. ISBN 978-1-118-17176-9.
  12. O'Malley Greenburg, Zack (May 17, 2017). "Beyoncé And Jay Z Are Officially A Billion-Dollar Couple". Forbes. Forbes, Inc. Retrieved May 17, 2017.
  13. "Jay-Z is worth $900 million — see how the rapper-turned-mogul makes and spends his fortune". Business Insider. Retrieved 2018-10-13.
  14. 14.0 14.1 Love, Laura (March 13, 2018). "Beyonce and Jay Z tour tickets to go on sale - here's how much will they be". Teesside Gazette. Retrieved March 13, 2018.
  15. 15.0 15.1 "Who Are The Top GRAMMY Winners Of All Time?". Grammy. 15 May 2017. Retrieved 16 January 2019.
  16. "Billboard – Music Charts, Music News, Artist Photo Gallery & Free Video". Billboard.
  17. "100 Greatest Artists: Jay-Z". Rolling Stone. 2011. Archived from the original on ਸਤੰਬਰ 24, 2015. Retrieved November 29, 2012. {{cite web}}: Unknown parameter |dead-url= ignored (|url-status= suggested) (help)
  18. "Jay Z to Be the First Rapper in the Songwriters Hall of Fame" (in ਅੰਗਰੇਜ਼ੀ). Retrieved 2018-09-20.
  19. "JAY-Z to Receive 2018 Grammy Salute to Industry Icons Award". PEOPLE.com (in ਅੰਗਰੇਜ਼ੀ). Retrieved 2018-09-20.

ਬਾਹਰੀ ਲਿੰਕ

ਸੋਧੋ