ਜੋਹਾਂਨ ਗੌਟਲੀਬ ਫਿਸ਼ਤ

ਜੋਹਾਂਨ ਗੌਟਲੀਬ ਫਿਸ਼ਤ (/ˈfɪxtə/;[10] ਜਰਮਨ: [ˈjoːhan ˈɡɔtliːp ˈfɪçtə]; 19 ਮਈ 1762 – 27 ਜਨਵਰੀ, 1814), ਜਰਮਨ ਦਾਰਸ਼ਨਿਕ ਸੀ ਜੋ ਜਰਮਨ ਵਿਚਾਰਧਾਰਾ ਵਜੋਂ ਜਾਣੇ ਜਾਂਦੇ ਉਸ ਦਾਰਸ਼ਨਿਕ ਅੰਦੋਲਨ ਦਾ ਇੱਕ ਬਾਨੀ ਬਣ ਗਿਆ ਸੀ, ਜਿਸ ਨੂੰ ਇੰਮਾਨੂਏਲ ਕਾਂਤ ਦੀਆਂ ਸਿਧਾਂਤਕ ਅਤੇ ਨੈਤਿਕ ਲਿਖਤਾਂ ਤੋਂ ਵਿਕਸਿਤ ਕੀਤਾ ਗਿਆ ਸੀ। ਹਾਲ ਹੀ ਵਿੱਚ, ਦਾਰਸ਼ਨਿਕਾਂ ਅਤੇ ਵਿਦਵਾਨਾਂ ਨੇ ਸਵੈ-ਚੇਤਨਾ ਜਾਂ ਸਵੈ-ਜਾਗਰੂਕਤਾ ਦੀ ਪ੍ਰਕਿਰਤੀ ਦੇ ਬਾਰੇ ਉਸਦੀ ਮੌਲਿਕ ਸੂਝ ਦੇ ਕਾਰਨ ਫਿਸ਼ਤ ਨੂੰ ਇੱਕ ਮਹੱਤਵਪੂਰਨ ਫਿਲਾਸਫਰ ਦੇ ਤੌਰ 'ਤੇ ਸਤਿਕਾਰਨਾ ਸ਼ੁਰੂ ਕਰ ਦਿੱਤਾ ਹੈ। ਫਿਸ਼ਤ ਥੀਸਿਸ-ਐਂਟੀਥੀਸਿਸ-ਸਿੰਥੇਸਿਸ ਦੀ ਸ਼ੁਰੂਆਤ ਕਰਨ ਵਾਲਾ ਵੀ ਸੀ,[11] ਇਕ ਵਿਚਾਰ ਜਿਹੜਾ ਕਿ ਅਕਸਰ ਗ਼ਲਤੀ ਨਾਲ ਹੇਗਲ ਦਾ ਕਹਿ ਦਿੱਤਾ ਜਾਂਦਾ ਹੈ।[12],ਉਸ ਤੋਂ ਪਹਿਲਾਂ ਡੇਕਾਰਟ ਅਤੇ ਕਾਂਟ ਦੀ ਤਰ੍ਹਾਂ, ਫਿਸ਼ਤ ਅੰਤਰਮੁਖਤਾ ਅਤੇ ਚੇਤਨਾ ਦੀ ਸਮੱਸਿਆ ਤੋਂ ਪ੍ਰੇਰਿਤ ਸੀ। ਫਿਸ਼ਤ ਨੇ ਰਾਜਨੀਤਿਕ ਫ਼ਲਸਫ਼ੇ ਦੀਆਂ ਰਚਨਾਵਾਂ ਵੀ ਲਿਖੀਆਂ; ਜਰਮਨ ਰਾਸ਼ਟਰਵਾਦ ਦੇ ਪਿਤਾਮਿਆਂ ਵਿੱਚੋਂ ਇੱਕ ਦੇ ਤੌਰ 'ਤੇ ਵੀ ਉਸਦੀ ਪ੍ਰਸਿੱਧੀ ਹੈ। 

ਜੋਹਾਂਨ ਗੌਟਲੀਬ ਫਿਸ਼ਤ
ਜਨਮ(1762-05-19)19 ਮਈ 1762
ਰਾਮੇਂਨਾਉ, ਸੈਕਸਨੀ
ਮੌਤ27 ਜਨਵਰੀ 1814(1814-01-27) (ਉਮਰ 51)
ਬਰਲਿਨ, ਪ੍ਰਸ਼ੀਆ
ਰਾਸ਼ਟਰੀਅਤਾਜਰਮਨ
ਸਿੱਖਿਆSchulpforta
ਜੇਨਾ ਯੂਨੀਵਰਸਿਟੀ
(1780; ਕੋਈ ਡਿਗਰੀ ਨਹੀਂ)
ਲੇਯਿਜ਼ੀਗ ਯੂਨੀਵਰਸਿਟੀ
(1781–1784; ਕੋਈ ਡਿਗਰੀ ਨਹੀਂ)
ਕਾਲ18ਵੀਂ ਸਦੀ ਦਾ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਮਹਾਂਦੀਪੀ ਦਰਸ਼ਨ
ਜਰਮਨ ਆਦਰਸ਼ਵਾਦ
ਪੋਸਟ-ਕਾਂਟੀਅਨ ਪਾਰਗਾਮੀ ਆਦਰਸ਼ਵਾਦ[1]
Jena Romanticism
Romantic nationalism[2]
ਅਦਾਰੇਜੇਨਾ ਯੂਨੀਵਰਸਿਟੀ ਯੂਨੀਵਰਸਿਟੀ ਆਫ ਏਰਲੇਂਜਨ
ਬਰਲਿਨ ਦੀ ਹੈਮਬੋਲਟ ਯੂਨੀਵਰਸਿਟੀ ਬਰਲਿਨ ਯੂਨੀਵਰਸਿਟੀ
ਅਕਾਦਮਿਕ ਸਲਾਹਕਾਰਇੰਮਾਨੂਏਲ ਕਾਂਤ
ਪ੍ਰਸਿੱਧ ਵਿਦਿਆਰਥੀਇੰਮਾਨੂਏਲ ਹਰਮਨ ਫਿਸ਼ਤ (ਉਸਦਾ ਬੇਟਾ)
ਮੁੱਖ ਰੁਚੀਆਂ
ਸਵੈ-ਚੇਤਨਾ ਅਤੇ ਸਵੈ-ਜਾਗਰੂਕਤਾ, ਨੈਤਿਕ ਦਰਸ਼ਨ, ਸਿਆਸੀ ਦਰਸ਼ਨ
ਪ੍ਰਭਾਵਿਤ ਕਰਨ ਵਾਲੇ

ਜੀਵਨੀ

ਸੋਧੋ

ਫਿਸ਼ਤ ਦਾ ਜਨਮ ਰਾਮੇਨਾਉ, ਉੱਤਰੀ ਲੁਸਤੀਆ ਵਿੱਚ ਹੋਇਆ ਸੀ।[13] ਇੱਕ ਰਿਬਨ ਬੁਣਕਰ ਦਾ ਪੁੱਤਰ, ਉਹ ਕਿਸਾਨ ਖ਼ਾਨਦਾਨ ਤੋਂ ਸੀ ਜੋ ਕਿ ਇਸ ਖੇਤਰ ਵਿੱਚ ਕਈ ਪੀੜ੍ਹੀਆਂ ਤੋਂ ਰਹਿ ਰਿਹਾ ਸੀ। ਪਰਿਵਾਰ ਆਪਣੀ ਨੇਕੀ ਅਤੇ ਪਵਿੱਤਰਤਾ ਲਈ ਆਂਢ-ਗੁਆਂਢ ਵਿੱਚ ਮਸ਼ਹੂਰ ਸੀ। ਜੋਹਾਂਨ ਗੋਟਲੇਬ ਦੇ ਪਿਤਾ, ਕ੍ਰਿਸ਼ਚੀਅਨ ਫਿਸ਼ਤ ਨੇ ਆਪਣੇ ਰੁਤਬੇ ਤੋਂ ਕੁਝ ਉੱਪਰ ਵਿਆਹ ਕੀਤਾ ਸੀ। ਇਹ ਸੁਝਾਅ ਦਿੱਤਾ ਗਿਆ ਹੈ ਕਿ ਜੋ ਵੀ ਥੋੜੀ ਬਹੁਤ ਬੇਸਬਰੀ ਫਿਸ਼ਤ ਦੇ ਸਾਰੇ ਜੀਵਨ ਦੌਰਾਨ ਉਸ ਦੇ ਸੁਭਾ ਵਿੱਚ ਮਿਲਦੀ ਸੀ ਉਹ ਉਸਨੂੰ ਉਸਦੀ ਮਾਂ ਤੋਂ ਵਿਰਾਸਤ ਵਿੱਚ ਮਿਲੀ ਸੀ। 

ਜੁਆਨ ਫਿਸ਼ਤ ਨੇ ਆਪਣੇ ਪਿਤਾ ਤੋਂ ਸਿੱਖਿਆ ਦੀ ਮੂਲ ਅਧਾਰ ਪ੍ਰਾਪਤ ਕੀਤੇ। ਉਸ ਨੇ ਛੋਟੀ ਉਮਰ ਤੋਂ ਹੀ ਕਮਾਲ ਦੀ ਯੋਗਤਾ ਦਿਖਾਈ, ਅਤੇ ਇਹ ਪੇਂਡੂਆਂ ਵਿੱਚ ਉਸ ਦੀ ਵੱਕਾਰ ਦੇ ਕਾਰਨ ਸੀ ਕਿ ਉਸਨੇ ਉਸ ਨਾਲੋਂ ਕਿਤੇ ਚੰਗੀ ਸਿੱਖਿਆ ਪ੍ਰਾਪਤ ਕੀਤੀ ਜਿੰਨੀ ਦਾ ਮੌਕਾ ਉਸ ਨੂੰ ਮਿਲਣਾ ਸੀ। ਕਹਾਣੀ ਪ੍ਰਚਲਿਤ ਹੈ ਕਿ ਇੱਕ ਦਿਹਾਤ ਦਾ ਇੱਕ ਜ਼ਿੰਮੀਦਾਰ ਫਰੀਹਰਰ ਵੌਨ ਮਿਲਿਟਜ਼ ਸਥਾਨਕ ਪਾਦਰੀ ਦਾ ਪ੍ਰਬਚਨ ਸੁਣਨ ਲਈ ਬਹੁਤ ਦੇਰ ਨਾਲ ਪਹੁੰਚਿਆ। ਲੇਕਿਨ, ਉਸ ਨੂੰ ਦੱਸਿਆ ਗਿਆ ਕਿ ਗੁਆਂਢ ਵਿੱਚ ਇੱਕ ਬੱਚਾ ਸਾਰਾ ਪ੍ਰਬਚਨ ਨੂੰ ਅੱਖਰ ਅੱਖਰ ਦੁਹਰਾ ਸਕਦਾ ਹੈ। ਨਤੀਜੇ ਵਜੋਂ, ਬੈਰਨ ਨੇ ਇਸ ਲੜਕੇ ਨੂੰ ਆਪਣੀ ਸਰਪ੍ਰਸਤੀ ਵਿੱਚ ਲੈ ਲਿਆ, ਜਿਸਦਾ ਮਤਲਬ ਹੈ ਕਿ ਉਸਦੀ ਟਿਊਸ਼ਨ ਦਾ ਭੁਗਤਾਨ ਉਹ ਕਰੇਗਾ।[14]

ਨੋਟਸ

ਸੋਧੋ
  1. Nectarios G. Limnatis, German Idealism and the Problem of Knowledge: Kant, Fichte, Schelling, and Hegel, Springer, 2008, pp. 138, 177.
  2. Kerrigan, William Thomas (1997), "Young America": Romantic Nationalism in Literature and Politics, 1843–1861, University of Michigan, 1997, p. 150.
  3. Fichte wrote that his admiration for Maimon's talent "[k]nows no limit," and also that "Maimon has completely overturned the entire Kantian philosophy as it has been understood by everyone until now." (Gesamtausgabe III/2: 275)
  4. Breazeale 2013, p. 23.
  5. Breazeale 2013, p. 2.
  6. Breazeale 2013, p. 308.
  7. Breazeale 2013, p. 94.
  8. Maier, S. (2009). "Der Einfluss der Fichteschen Philosophie in der Medizin bei Adolph Karl August Eschenmayer. Eberhard-Karls-Universität Tübingen: Medizinische Fakultät.
  9. Breazeale and Rockmore 2010: David Kenosian, "Fichtean Elements in Wilhelm von Humboldt's Philosophy of Language", esp. p. 357.
  10. "Fichte". Random House Webster's Unabridged Dictionary.
  11. "Review of Aenesidemus" ("Rezension des Aenesidemus", Allgemeine Literatur-Zeitung [de], February 11–12, 1794). Trans. Daniel Breazeale. In Breazeale, Daniel; Fichte, Johann (1993). Fichte: Early Philosophical Writings. Cornell University Press. p. 63. (See also: FTP, p. 46; Breazeale 1980–81, pp. 545–68; Breazeale and Rockmore 1994, p. 19; Breazeale 2013, pp. 36–37; Waibel, Breazeale, Rockmore 2010, p. 157: "Fichte believes that the I must be grasped as the unity of synthesis and analysis.")
  12. Robert C. Solomon, In the Spirit of Hegel, Oxford University Press, p. 23.
  13.  
  14.