ਜੰਗ-ਏ-ਅਜ਼ਾਦੀ ਯਾਦਗਾਰ

ਜੰਗ ਏ ਅਜ਼ਾਦੀ ਯਾਦਗਾਰ (ਸ਼ਾਹਮੁਖੀ : جنگ اے آزادی یادگار) ਭਾਰਤ ਦੀ ਅਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਅਜ਼ਾਦੀ ਸੰਗ੍ਰਾਮੀਆਂ, ਦੀ ਯਾਦ ਵਿੱਚ ਉਸਾਰਿਆ ਜਾ ਰਿਹਾ ਇੱਕ ਅਜਾਇਬਘਰ ਹੈ ਜੋ ਪੰਜਾਬ ਦੇ ਜਲੰਧਰ ਸ਼ਹਿਰ ਦੇ ਨੇੜੇ ਕਰਤਾਰਪੁਰ ਕਸਬੇ ਵਿਖੇ ਉਸਾਰਿਆ ਜਾ ਰਿਹਾ ਹੈ।ਇਸ ਯਾਦਗਾਰ ਵਿੱਚ ਪੰਜਾਬੀਆਂ ਦੇ ਦੇਸ ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਨੂੰ ਵਿਸ਼ੇਸ਼ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਅਜਾਇਬਘਰ 25 ਏਕੜ ਰਕਬੇ ਵਿੱਚ ਬਣਾਇਆ ਜਾਂ ਰਿਹਾ ਹੈ ਜਿਸਤੇ 200 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ।[1] ਇਸ ਦਾ ਨੀਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 19 ਅਕਤੂਬਰ 2014 ਨੂੰ ਰੱਖਿਆ ਸੀ।[2] ਇਸ ਯਾਦਗਾਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਕਰਾਉਣ ਦੀ ਪ੍ਰਕਿਰਿਆ ਜਨਵਰੀ 2015 ਵਿੱਚ ਸ਼ੁਰੂ ਕੀਤੀ ਗਈ[3] ਅਤੇ 26 ਮਾਰਚ 2015 ਨੂੰ ਇਸ ਦਾ ਕੰਮ ਸ਼ੁਰੂ ਕੀਤਾ ਗਿਆ[4]। ਇਸ ਯਾਦਗਾਰ ਦੀ ਰੂਪ ਰੇਖਾ ਤਿਆਰ ਕਰਨ ਲਈ ਇਤਿਹਾਸਕਾਰਾਂ ਅਤੇ ਬੁਧੀਜੀਵੀਆਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ।

ਜੰਗ ਏ ਅਜ਼ਾਦੀ ਯਾਦਗਾਰ
Jang E Azadi Memorial
ਜੰਗ ਏ ਅਜ਼ਾਦੀ ਯਾਦਗਾਰ
Map
ਸਥਾਪਨਾ19 ਅਕਤੂਬਰ 2014 (2014-10-19) ਨੀਹ ਪੱਥਰ ਰੱਖਣ ਦੀ ਮਿਤੀ (ਉਸਾਰੀ ਅਧੀਨ)
ਟਿਕਾਣਾਕਰਤਾਰਪੁਰ, ਜਲੰਧਰ
ਕਿਸਮਅਜਾਇਬਘਰ
ਸੰਸਥਾਪਕਪੰਜਾਬ ਸਰਕਾਰ
ਮਾਲਕਪੰਜਾਬ ਸਰਕਾਰ
ਨੇੜੇ ਕਾਰ ਪਾਰਕ5 ਏਕੜ,ਉਸਾਰੀ ਅਧੀਨ

ਹਵਾਲੇ

ਸੋਧੋ
  1. http://www.hindustantimes.com/punjab/construction-of-jung-e-azadi-memorial-makes-tardy-progress/story-aOaGNi7A2yLWhs7ZWXVMsM.html
  2. http://beta.ajitjalandhar.com/news/20141020/11/722284.cms#722284
  3. http://www.tribuneindia.com/news/punjab/builder-for-jang-e-azadi-memorial-yet-to-be-finalised/27094.html[permanent dead link]
  4. "ਪੁਰਾਲੇਖ ਕੀਤੀ ਕਾਪੀ". Archived from the original on 2015-03-27. Retrieved 2016-09-13. {{cite web}}: Unknown parameter |dead-url= ignored (|url-status= suggested) (help)