ਡੈਰਿਲ ਐਫ਼. ਜ਼ਾਨੁਕ
ਡੈਰਿਲ ਫ਼ਰਾਂਸਿਸ ਜ਼ਾਨੁਕ (5 ਸਤੰਬਰ, 1902) – 22 ਦਸੰਬਰ, 1979) ਅਮਰੀਕੀ ਫਿਲਮ ਨਿਰਮਾਤਾ ਅਤੇ ਸਟੂਡੀਓ ਕਾਰਜਕਾਰੀ ਸੀ। ਇਸ ਤੋਂ ਪਹਿਲਾਂ ਉਸਨੇ ਸ਼ਾਂਤ ਯੁੱਗ ਵਿੱਚ ਸ਼ੁਰੂ ਹੋਈਆਂ ਫਿਲਮਾਂ ਲਈ ਕਹਾਣੀਆਂ ਦਾ ਯੋਗਦਾਨ ਪਾਇਆ ਸੀ। ਉਸਨੇ ਹਾਲੀਵੁੱਡ ਦੇ ਸਟੂਡੀਓ ਸਿਸਟਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਉਸਦੇ ਕੈਰੀਅਰ ਦੀ ਲੰਬਾਈ ਦੀ ਤੁਲਨਾ ਐਡੌਲਫ ਜ਼ੁਕੋਰ ਨਾਲ ਕੀਤੀ ਜਾਂਦੀ ਹੈ।[1] ਉਸਨੇ ਆਪਣੇ ਕਾਰਜਕਾਲ ਦੌਰਾਨ ਸਭ ਤੋਂ ਵਧੀਆ ਫ਼ਿਲਮ ਲਈ ਨਿਰਮਾਤਾ ਦੇ ਤੌਰ ਤੇ ਤਿੰਨ ਅਕਾਦਮੀ ਪੁਰਸਕਾਰ ਪ੍ਰਾਪਤ ਕੀਤੇ, ਪਰ ਉਸਨੂੰ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਅਵਾਰਡ ਮਿਲੇ ਸਨ।
ਡੈਰਿਲ ਐਫ਼ ਜ਼ਾਨੁਕ | |
---|---|
ਜਨਮ | ਡੈਰਿਲ ਫ਼ਰਾਂਸਿਸ ਜ਼ਾਨੁਕ ਸਤੰਬਰ 5, 1902 ਵਾਹੂ, ਨੈਬਰਾਸਕਾ, ਸੰਯੁਕਤ ਰਾਜ ਅਮਰੀਕਾ |
ਮੌਤ | ਦਸੰਬਰ 22, 1979 (ਉਮਰ 77) ਪਾਲਮ ਸਪਰਿੰਗਸ, ਕੈਲੀਫ਼ੋਰਨੀਆ, ਸੰਯੁਕਤ ਰਾਜ |
ਕਬਰ | ਵੈਸਟਵੁੱਡ ਵਿਲੇਜ ਮੈਮੋਰੀਅਲ ਪਾਰਕ ਕਬਰਿਸਤਾਨ |
ਸਰਗਰਮੀ ਦੇ ਸਾਲ | 1922–1970 |
ਜੀਵਨ ਸਾਥੀ | ਵਰਜੀਨੀਆ ਫ਼ੌਕਸ (1924–1979; ਉਸਦੀ ਮੌਤ) |
ਬੱਚੇ | 3, ਰਿਚਰਡ ਡੀ. ਜ਼ਾਨੁਕ ਸਮੇਤ |
ਰਿਸ਼ਤੇਦਾਰ | ਡੀਨ ਜ਼ਾਨੁਕ (ਪੋਤਾ) |
ਸ਼ੁਰੂਆਤੀ ਜੀਵਨ
ਸੋਧੋਜ਼ਾਨੁਕ ਦਾ ਜਨਮ ਵਾਹੂ, ਨੇਬਰਾਸਕਾ ਵਿੱਚ ਹੋਇਆ ਸੀ। ਉਸਦੀ ਮਾਂ ਦਾ ਨਾਂ ਸਾਰਾਹ ਲੂਈਸ (ਨੀ ਟੌਰਪਿਨ) ਦਾ ਪੁੱਤਰ ਸੀ, ਜਿਸ ਨੇ ਬਾਅਦ ਵਿੱਚ ਚਾਰਲਸ ਨੌਰਟਨ ਨਾਲ ਵਿਆਹ ਕਰਵਾ ਲਿਆ ਸੀ।[2] ਉਸਦੇ ਪਿਤਾ ਦਾ ਨਾਂ ਫਰੈਂਕ ਜ਼ਾਨੁਕ ਜੋ ਵਾਹੂ ਵਿੱਚ ਇੱਕ ਹੋਟਲ ਦਾ ਮਾਲਕ ਸੀ।[3] ਜ਼ਾਨੁਕ ਸਵਿੱਸ ਮੂਲ ਦਾ ਸੀ ਅਤੇ ਇੱਕ ਪ੍ਰੋਟੈਸਟੈਂਟ ਪਰਿਵਾਰ ਵਿੱਚ ਵਧਿਆ ਫੁੱਲਿਆ ਸੀ।[4] ਛੇ ਸਾਲ ਦੀ ਉਮਰ ਵਿੱਚ ਜ਼ਾਨੁਕ ਅਤੇ ਉਸ ਦੀ ਮਾਂ ਲਾਸ ਏਂਜਲਸ ਚਲੇ ਗਏ, ਜਿੱਥੇ ਵਧੀਆ ਮੌਸਮ ਉਸ ਦੀ ਮਾੜੀ ਸਿਹਤ ਨੂੰ ਸੁਧਾਰ ਸਕਦਾ ਸੀ। ਅੱਠ ਸਾਲ ਦੀ ਉਮਰ ਵਿੱਚ, ਉਸਨੇ ਇੱਕ ਫਿਲਮ ਵਿੱਚ ਇੱਕ ਐਕਸਟ੍ਰਾ ਦੇ ਤੌਰ ਤੇ ਨੌਕਰੀ ਮਿਲੀ, ਪਰ ਉਸਦੇ ਨਾਰਾਜ਼ ਪਿਤਾ ਨੇ ਉਸਨੂੰ ਨੈਬਰਾਸਕਾ ਵਾਪਸ ਬੁਲਾ ਲਿਆ। 1917 ਵਿੱਚ 15 ਸਾਲ ਦੇ ਹੋਣ ਦੇ ਬਾਵਜੂਦ ਉਸਨੇ ਇੱਕ ਭਰਤੀ ਕਰਨ ਵਾਲੇ ਰਿਕਰੂਟਰ ਨੂੰ ਧੋਖਾ ਦਿੱਤਾ ਅਤੇ ਸੰਯੁਕਤ ਰਾਜ ਦੀ ਫੌਜ ਵਿੱਚ ਭਰਤੀ ਹੋ ਗਿਆ, ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਵਿੱਚ ਨੈਬਰਾਸਕਾ ਨੈਸ਼ਨਲ ਗਾਰਡ ਨਾਲ ਸੇਵਾ ਕੀਤੀ।
ਅਮਰੀਕਾ ਵਾਪਸ ਪਰਤਣ ਤੇ ਉਸਨੇ ਲੇਖਕ ਵਜੋਂ ਕੰਮ ਦੀ ਭਾਲ ਕਰਦਿਆਂ ਕਈ ਪਾਰਟ-ਟਾਈਮ ਨੌਕਰੀਆਂ ਕੀਤੀਆਂ। ਉਸ ਨੂੰ ਫਿਲਮ ਦੇ ਪਲਾਟ ਤਿਆਰ ਕਰਨ ਦਾ ਕੰਮ ਮਿਲਿਆ, ਅਤੇ ਆਪਣੀ ਪਹਿਲੀ ਕਹਾਣੀ 1922 ਵਿੱਚ ਵਿਲੀਅਮ ਰਸਲ ਨੂੰ ਅਤੇ ਦੂਜੀ ਨੂੰ ਇਰਵਿੰਗ ਥਾਲਬਰਗ ਨੂੰ ਵੇਚੀ। ਯੂਨੀਵਰਸਲ ਪਿਕਚਰਜ਼ ਨਿਊਯਾਰਕ ਦਫਤਰ ਦੇ ਕਹਾਣੀ ਸੰਪਾਦਕ ਅਤੇ ਸਕ੍ਰੀਨਲੇਖਕ ਫਰੈਡਰਿਕਾ ਸਾਗਰ ਮੌਸ ਨੇ ਦੱਸਿਆ ਕਿ ਜ਼ਾਨੁਕ ਨੇ ਉਸ ਸਮੇਂ ਫਿਲਮ ਸਟੂਡੀਓਜ਼ ਨੂੰ ਭੇਜੀ ਇੱਕ ਕਹਾਣੀ ਇੱਕ ਹੋਰ ਲੇਖਕ ਦੇ ਕੰਮ ਤੋਂ ਪੂਰੀ ਤਰ੍ਹਾਂ ਚੋਰੀ ਕੀਤੀ ਗਈ ਸੀ।[5]
ਉਸ਼ ਪਿੱਛੋਂ ਜ਼ਾਨੁਕ ਨੇ ਮੈਕ ਸੇਨੇਟ ਅਤੇ ਐਫਬੀਓ ਲਈ ਕੰਮ ਕੀਤਾ (ਜਿਥੇ ਉਸਨੇ ਸੀਰੀਅਲ ਦਿ ਟੈਲੀਫੋਨ ਗਰਲ ਅਤੇ ਦਿ ਲੈਦਰ ਪੁਸ਼ਰਜ਼ ਲਿਖੇ ਸਨ) ਅਤੇ ਉਸ਼ਦਾ ਇਹ ਤਜਰਬਾ ਵਾਰਨਰ ਬ੍ਰਦਰਜ਼ ਦੀਆਂ ਫਿਲਮਾਂ ਵਿੱਚ ਕੰਮ ਆਇਆ ਜਿੱਥੇ ਉਸਨੇ ਰਿਨ ਟਿਨ ਟਿਨ ਲਈ ਕਹਾਣੀਆਂ ਲਿਖੀਆਂ ਅਤੇ 1924 ਤੋਂ 1929 ਤੱਕ ਕਈ ਤਲੱਖੁਸਾਂ ਦੀ ਵਰਤੋਂ ਕਰਦਿਆਂ 40 ਤੋਂ ਵੱਧ ਵੱਖ ਵੱਖ ਸਕ੍ਰਿਪਟਾਂ ਲਿਖੀਆਂ ਜਿਸ ਵਿੱਚ ਰੈੱਡ ਹੌਟ ਟਾਇਰਸ (1925) ਅਤੇ ਓਲਡ ਸੈਨ ਫਰਾਂਸਿਸਕੋ (1927) ਜਿਹੀਆਂ ਫਿਲਮਾਂ ਵੀ ਸ਼ਾਮਿਲ ਸਨ। ਉਹ 1929 ਵਿੱਚ ਮੈਨੇਜਮੈਂਟ ਵਿੱਚ ਆ ਗਿਆ ਅਤੇ 1931 ਵਿੱਚ ਪ੍ਰੋਡਕਸ਼ਨ ਮੁਖੀ ਬਣਿਆ। [ <span title="This claim needs references to reliable sources. (March 2013)">ਹਵਾਲਾ ਲੋੜੀਂਦਾ</span> ]
ਮੌਤ
ਸੋਧੋਲੰਬੇ ਸਮੇਂ ਤੋਂ ਸਿਗਾਰ ਤੰਬਾਕੂਨੋਸ਼ੀ ਕਰਨ ਵਾਲੇ ਜਾਨੁਕ ਦੀ ਮੌਤ 1979 ਵਿੱਚ ਨਮੋਨੀਆ ਨਾਲ ਹੋਈ ਅਤੇ ਉਸਦੀ ਉਮਰ 77 ਸਾਲ ਸੀ।[6][7][8] ਉਹ ਵੈਸਟਵੁੱਡ ਵਿਲੇਜ ਮੈਮੋਰੀਅਲ ਪਾਰਕ ਕਬਰਿਸਤਾਨ, ਵੈਸਟਵੁੱਡ, ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਆਪਣੀ ਪਤਨੀ ਵਰਜੀਨੀਆ ਫ਼ੌਕਸ ਦੇ ਨਾਲ ਦਫ਼ਨ ਹੈ।
ਹਵਾਲੇ
ਸੋਧੋ- ↑ New York Times, June 11, 1976, 'Adolph Zukor is Dead at 103,' by Albin Krebs
- ↑ familysearch.org
- ↑ "Wahoo Public Schools". www.WahooSchools.org. Retrieved August 31, 2017.[permanent dead link]
- ↑ Gussow, Mel (September 1, 2002). "FILM; Darryl F. Zanuck, Action Hero of the Studio Era". The New York Times. Retrieved May 1, 2010.
- ↑ Maas, Frederica Sagor (1999). The Shocking Miss Pilgrim: A Writer in Early Hollywood. Lexington, KY: The University Press of Kentucky. pp. 44–45. ISBN 0-8131-2122-1.
- ↑ Hift, Fred (September 1, 1994). "The Longest Day". Cigar Aficionado. Retrieved December 6, 2011.
- ↑ December 24, 1979. darryl-f-zanuck-flamboyant-film-producer-dead-knew-the-uses-of.html
- ↑ Arnold, Gary; Arnold, Gary (December 24, 1979). "Motion Picture Producer Darryl F. Zanuck Is Dead at 77". Retrieved August 31, 2017.