ਢੋਲਬਾਹਾ
ਢੋਲਬਾਹਾ ਜਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ। ਇਹ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ।ਇਸ ਪਿੰਡ ਦੀ ਆਬਾਦੀ ਕ੍ਰੇਬ ਤਿੰਨ ਹਜ਼ਾਰ ਹੈ ਅਤੇ ਪਿੰਡ ਦੀ 7 ਮੁਹੱਲਿਆਂ ਵਿੱਚ ਵੰਡ ਕੀਤੀ ਹੋਈ ਹੈ।
ਢੋਲਬਾਹਾ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | 144206[1] |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਹੁਸ਼ਿਆਰਪੁਰ | 144206 |
ਪਿੰਡ ਬਾਰੇ ਜਾਣਕਾਰੀ
ਸੋਧੋਆਬਾਦੀ ਸੰਬੰਧੀ ਅੰਕੜੇ
ਸੋਧੋਵਿਸ਼ਾ[2] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 510[3] | ||
ਆਬਾਦੀ | 2,738 | 1,384 | 1,354 |
ਬੱਚੇ (0-6) | 332 | 179 | 153 |
ਅਨੁਸੂਚਿਤ ਜਾਤੀ | 456 | 245 | 211 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 83.46 % | 86.56 % | 80.35 % |
ਕੁਲ ਕਾਮੇ | 845 | 639 | 206 |
ਮੁੱਖ ਕਾਮੇ | 617 | 0 | 0 |
ਦਰਮਿਆਨੇ ਕਮਕਾਜੀ ਲੋਕ | 228 | 91 | 137 |
ਨਾਮਕਰਣ ਅਤੇ ਪਿਛੋਕੜ
ਸੋਧੋਇਸ ਪਿੰਡ ਦਾ ਨਾਮ ਰਾਜਾ ਢੋਲ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਢੋਲਬਾਹਾ ਦਾ ਨਾਂ ‘ਢਰਵਲਬਾਹਾ’ ਤੋਂ ਪਿਆ ਹੈ ਜਿਸਦਾ ਅਰਥ ਹੈ ਚਮਕਦੀ ਰੇਤ ਦਾ ਚਾਂਦੀ ਰੰਗਾ ਸਥਾਨ। ਪੁਰਾਤਨ ਕਾਲ ਵਿਚ ਇਹ ਇਲਾਕਾ ਬਹੁਤ ਖੁਸ਼ਹਾਲ ਸੀ ਜਿਸ ਵਿੱਚ ਪਾਣੀ ਦੇ ਕਾਫ਼ੀ ਸੋਮੇ ਸਨ। ਕੂਕਾਨੇਟ ਅਤੇ ਬਹੇੜਾ ਦੀਆਂ ਖੱਡਾਂ ਦਾ ਪਾਣੀ ਅਜੇ ਵੀ ਢੋਲਬਾਹਾ ਡੈਮ ਵਿੱਚ ਆ ਕੇ ਜਮ੍ਹਾ ਹੁੰਦਾ ਹੈ।
ਇਤਿਹਾਸ
ਸੋਧੋਇਸ ਪਿੰਡ ਦਾ ਇਤਿਹਾਸ ਕਾਫੀ ਪੁਰਾਣਾ ਹੈ ਅਤੇ ਇਸ ਪਿੰਡ ਨੂੰ ਪੱਥਰ ਯੁੱਗ ਨਾਲ ਜੋੜਿਆ ਜਾਂਦਾ ਹੈ ।ਇਤਿਹਾਸਕਾਰ ਇਹ ਮੰਨਦੇ ਹਨ ਕਿ ਕਿਉਂਕਿ ਇਸ ਇਲਾਕੇ ਵਿੱਚ ਉਸ ਸਮੇਂ ਹਰੇ-ਭਰੇ ਜੰਗਲ ਅਤੇ ਪਾਣੀ ਦੇ ਬੇਸ਼ੁਮਾਰ ਸੋਮੇ ਸਨ ਇਸ ਲਈ ਪੱਥਰ ਯੁੱਗ ਦਾ ਮਾਨਵ ਇਨ੍ਹਾਂ ਟਿੱਬਿਆਂ ਤੇ ਪਹਾੜੀਆਂ ਵਿੱਚ ਰਹਿੰਦਾ ਸੀ ।ਇਸ ਪਿੰਡ ਵਿਚ ਕਈ ਪੁਰਾਣੇ ਮੰਦਿਰ ਹਨ ਇਸ ਲਈ ਢੋਲਬਾਹਾ ਨੂੰ ਪ੍ਰਾਚੀਨ ਮੰਦਰਾਂ ਅਤੇ ਅਜਾਇਬ ਘਰ ਵਜੋਂ ਵੀ ਜਾਣਿਆ ਜਾਂਦਾ ਹੈ।
ਅਜਾਇਬ ਘਰ
ਸੋਧੋਇਥੇ ਇੱਕ ਅਜਾਇਬ ਘਰ ਹੈ ਜਿਸ ਵਿਚ ਕਈ ਤਰਾਂ ਦੀਆਂ ਮੂਰਤੀਆਂ ਪਈਆਂ ਹੋਈਆਂ ਹਨ ਜਿਨ੍ਹਾਂ ਨੂੰ ਨੂੰ ਢੋਲਬਾਹਾ ਅਜਾਇਬ ਘਰ ਵਿੱਚ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਨੇ ਸੰਭਾਲ ਕੇ ਰੱਖਿਆ ਹੋਇਆ ਹੈ।ਇਨਾ ਵਿਚੋਂ ਕਈ ਮੂਰਤੀਆਂ ਦਾ ਸਬੰਧ ਪੱਥਰ ਯੁੱਗ ਨਾਲ ਮੰਨਿਆ ਜਾਂਦਾ ਹੈ। ਇਸ ਅਜਾਇਬ ਘਰ ਵਿੱਚ ਪ੍ਰਾਚੀਨ ਕਾਲ ਦੇ ਕਈ ਅਜਿਹੇ ਪੱਥਰ ਵੀ ਹਨ ਜਿਨ੍ਹਾਂ ’ਤੇ ਉਸ ਸਮੇਂ ਦੀ ਭਾਸ਼ਾ ਵਿੱਚ ਅੱਖਰ ਉੱਕਰੇ ਹੋਏ ਹਨ ਜੋ ਕਿ ਅਜੇ ਤੱਕ ਪੜ੍ਹੇ ਨਹੀਂ ਜਾ ਸਕੇ। ਇਹ ਪਿੰਡ ਮੱਧ ਕਾਲ ਵਿੱਚ 700 ਈਸਵੀ ਤੋਂ 1200 ਈਸਵੀ ਵਿੱਚ ਪ੍ਰਫੁਲੱਤ ਹੋਇਆ ।ਢੋਲਬਾਹਾ ਵਿੱਚ ਸ਼ਿਵ ਮੰਦਰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਢੋਲਬਾਹੇ ਤੋਂ 5-6 ਕਿਲੋ ਮੀਟਰ ਦੇ ਦਾਇਰੇ ਵਿੱਚ ਪੱਥਰ ਯੁੱਗ ਤੋਂ ਪਹਿਲਾਂ ਦੇ 7 ਸਥਾਨਾਂ ਬਾਰੇ ਪਤਾ ਲੱਗਿਆ ਹੈ। ਇਨ੍ਹਾਂ ਵਿੱਚ ਅਤਵਾਰਾਪੁਰ, ਰਹਿਮਾਪੁਰ ਤੇ ਤੱਖਣੀ ਉਸ ਸਮੇਂ ਇਸ ਸੱਭਿਅਤਾ ਦੇ ਕੇਂਦਰ ਰਹੇ ਮੰਨੇ ਜਾਂਦੇ ਹਨ।[4]
ਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਇਤਿਹਾਸਿਕ ਥਾਵਾਂ
ਸੋਧੋਸਹਿਕਾਰੀ ਥਾਵਾਂ
ਸੋਧੋਪਿੰਡ ਵਿੱਚ ਖੇਡ ਗਤੀਵਿਧੀਆਂ
ਸੋਧੋਪਿੰਡ ਵਿੱਚ ਸਮਾਰੋਹ
ਸੋਧੋਪਿੰਡ ਦੀਆ ਮੁੱਖ ਸਖਸ਼ੀਅਤਾਂ
ਸੋਧੋਫੋਟੋ ਗੈਲਰੀ
ਸੋਧੋਪਹੁੰਚ
ਸੋਧੋਹਵਾਲੇ
ਸੋਧੋ- ↑ "ਪਿੰਨ ਕੋਡ". Retrieved 14 ਜੁਲਾਈ 2016.
- ↑ "census2011". 2011. Retrieved 27 ਜੂਨ 2016.
- ↑ "Census of Dhol baha". Retrieved 20 ਜੁਲਾਈ 2016.
- ↑ http://punjabitribuneonline.com/2016/06/%E0%A8%AA%E0%A9%B1%E0%A8%A5%E0%A8%B0-%E0%A8%AF%E0%A9%81%E0%A9%B1%E0%A8%97-%E0%A8%A6%E0%A8%BE-%E0%A8%97%E0%A8%B5%E0%A8%BE%E0%A8%B9-%E0%A8%B9%E0%A9%88-%E0%A8%A6%E0%A9%8B%E0%A8%86%E0%A8%AC%E0%A9%87/#,/