ਤਵਾਰੀਖ਼ ਗੁਰੂ ਖ਼ਾਲਸਾ
(ਤਵਾਰੀਖ਼ ਗੁਰੂ ਖਾਲਸਾ ਤੋਂ ਮੋੜਿਆ ਗਿਆ)
ਤਵਾਰੀਖ ਗੁਰੂ ਖ਼ਾਲਸਾ ਗਿਆਨੀ ਗਿਆਨ ਸਿੰਘ ਦਾ ਇੱਕ ਮਹਾਨ ਇਤਿਹਾਸਕ ਦੇਣ ਹੈ। ਇਸ ਪੁਸਤਕ ਵਿੱਚ ਗਿਆਨੀ ਜੀ ਨੇ ਪਹਿਲਾ ਜਨਮ ਸਾਖੀਆਂ ਅਤੇ ਗੁਰੂ ਬਿਲਾਸ ਵਰਗੇ ਇਤਿਹਾਸਕ ਸੋਮਿਆਂ ਦਾ ਭਰਪੂਰ ਪ੍ਰਯੋਗ ਕੀਤਾ। ਇਸ ਪੁਸਤਕ ਵਿੱਚ ਕਈ ਬਹੁਤ ਬਜੁਰਗ ਹੋ ਚੁੱਕੇ ਵਿਆਕਤੀਆਂ ਨਾਲ ਮਿਲ ਕੇ ਸਿੱਖ ਇਤਿਹਾਸ ਨੂੰ ਲਿਖਿਆ। ਗਿਆਨੀ ਜੀ ਪਹਿਲੇ ਇਤਿਹਾਸਕਾਰ ਹਨ ਜਿਹਨਾਂ ਨੇ ਇਤਿਹਾਸਕ ਸਮੱਗਰੀ ਇਕੱਠੀ ਕੀਤੀ ਤੇ ਇਸ ਦੀ ਮਹੱਤਤਾ ਨੂੰ ਦਰਸਾਇਆ।[1] ਇਹ ਕਿਤਾਬ ਦੇ ਪੰਜ ਭਾਗ ਹੈ ਜਿਵੇ: ਜਨਮ ਸਾਖੀ, ਸ਼ਮਸ਼ੇਰ ਖ਼ਾਲਸਾ, ਰਾਜ ਖ਼ਾਲਸਾ, ਸਰਦਾਰ ਖ਼ਾਲਸਾ ਅਤੇ ਪੰਥ ਖ਼ਾਲਸਾ। ਪਹਿਲਾ ਹਿਸਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ ਦੂਜਾ ਹਿੱਸਾ ਬੰਦਾ ਸਿੰਘ ਬਹਾਦਰ, ਸਰਦਾਰ ਖ਼ਾਲਸਾ ਮਿਸਲ ਨਾਲ ਸਬੰਧਤ ਹੈ। ਚੌਥਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਨਾਲ ਹੈ ਅਤੇ ਪੰਜਵਾਂ ਹਿੱਸਾ ਸਿੱਖ ਸਿੱਖਿਆਵਾਂ, ਗੁਰਦੁਆਰੇ ਨਾਲ ਸਬੰਧਤ ਹੈ।
ਲੇਖਕ | ਗਿਆਨੀ ਗਿਆਨ ਸਿੰਘ |
---|---|
ਭਾਸ਼ਾ | ਪੰਜਾਬੀ |
ਵਿਧਾ | ਸਿੱਖ ਇਤਿਹਾਸ |
ਪ੍ਰਕਾਸ਼ਨ | 1885 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |