ਗਿਆਨੀ ਗਿਆਨ ਸਿੰਘ
ਪੰਜਾਬੀ ਵਿਦਵਾਨ, ਖੋਜੀ, ਇਤਿਹਾਸਕਾਰ, ਵਾਰਤਕ ਲੇਖਕ ਅਤੇ ਕਵੀ
ਗਿਆਨੀ ਗਿਆਨ ਸਿੰਘ (15 ਅਪਰੈਲ 1822 - 24 ਸਤੰਬਰ 1921[1]) ਇੱਕ ਪੰਜਾਬੀ ਵਿਦਵਾਨ, ਖੋਜੀ, ਇਤਿਹਾਸਕਾਰ, ਵਾਰਤਕ ਲੇਖਕ ਅਤੇ ਕਵੀ ਸੀ।
ਜੀਵਨੀ
ਸੋਧੋਗਿਆਨ ਸਿੰਘ ਦਾ ਜਨਮ 1822 ਵਿੱਚ ਲੌਂਗੋਵਾਲ, ਜਿਲ੍ਹਾ ਸੰਗਰੂਰ ਵਿੱਚ ਹੋਇਆ ਸੀ। ਉਹ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ। ਉਸ ਦੇ ਪਿਤਾ ਦਾ ਨਾਮ ਭਾਗ ਸਿੰਘ ਅਤੇ ਮਾਤਾ ਦਾ ਦੇਸਾਂ ਸੀ। ਇਹ ਦੁੱਲਟ ਗੋਤ ਦੇ ਜੱਟ ਪ੍ਰਵਾਰ ਸੀ। ਡਾ. ਕਿਰਪਾਲ ਸਿੰਘ ਅਨੁਸਾਰ ਉਸ ਨੇ ਆਪਣੇ ਪਿੰਡ ਵਿੱਚ ਹੀ ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਪੰਡਿਤ ਆਤਮਾ ਰਾਮ ਤੋਂ ਸੰਸਕ੍ਰਿਤ ਸਿੱਖੀ। ਬਚਪਨ ਵਿੱਚ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਗਿਆਨੀ ਜੀ ਦੀ ਆਵਾਜ਼ ਚੰਗੀ ਹੋਣ ਕਾਰਨ ਉਨ੍ਹਾਂ ਦਾ ਮਾਮਾ ਕਰਮ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸੂਬੇਦਾਰ ਸੀ, ਉਨ੍ਹਾਂ ਨੂੰ ਆਪਣੇ ਨਾਲ ਲਾਹੌਰ ਮਹਾਰਾਜੇ ਦੇ ਦਰਬਾਰ ਲੈ ਗਿਆ।
ਰਚਨਾਵਾਂ
ਸੋਧੋ- ਤਵਾਰੀਖ਼ ਗੁਰੂ ਖਾਲਸਾ
- ਪੰਥ ਪ੍ਰਕਾਸ਼
- ਸੂਰਜ ਪ੍ਰਕਾਸ਼ ਵਾਰਤਕ, ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸੰਖੇਪ
- ਰਮਾਇਣ ਭਾਈ ਮਨੀ ਸਿੰਘ ਜੀ ਦੀ
- ਤਵਾਰੀਖ਼ ਅੰਮ੍ਰਿਤਸਰ (ਉਰਦੂ)
- ਪਤਿਤ ਪਾਵਨ
- ਗੁਰਧਾਮ ਸਾਰੀਗ
- ਇਤਿਹਾਸ ਬਾਗੜੀਆਂ
- ਰਿਪੁਦਮਨ ਪ੍ਰਕਾਸ਼
- ਇਤਿਹਾਸ ਰਿਆਸਤ ਬਾਗੜੀਆਂ
- ਤਵਾਰੀਖ ਗੁਰੂ ਖਾਲਸਾ ਅਰਥਾਤ ਸ਼ਮਸ਼ੇਰ ਖਾਲਸਾ
- ਤਵਾਰੀਖ ਗੁਰੂ ਖਾਲਸਾ, ਰਾਜ ਖਾਲਸਾ
- ਤਵਾਰੀਖ ਗੁਰਦਵਾਰਿਆਂ
- ਪੰਥ ਪ੍ਰਕਾਸ਼, ਛੰਦਾ-ਬੰਦੀ ਵਿਚ