ਮਿਸਲ
ਸਿੱਖ ਮਿਸਲਾਂ (ਅਰਬੀ: مِثْل; ਭਾਵ: "ਬਰਾਬਰ") ਸਿੱਖਾਂ ਦੇ ਬਾਰਾਂ ਪ੍ਰਭੂਸੱਤਾ ਰਾਜਾਂ ਦਾ ਇੱਕ ਸੰਘ ਸੀ, ਜਿਹੜਾ 18ਵੀਂ ਸਦੀ ਦੌਰਾਨ ਭਾਰਤੀ ਉਪਮਹਾਂਦੀਪ ਦੇ ਪੰਜਾਬ ਖ਼ੇਤਰ ਵਿੱਚ ਸਥਾਪਿਤ ਹੋਇਆ ਤੇ ਨਾਦਰ ਸ਼ਾਹ ਦੇ ਹਮਲੇ ਤੋਂ ਪਹਿਲਾ ਮੁਗ਼ਲ ਸਾਮਰਾਜ ਦੇ ਕਮਜ਼ੋਰ ਹੋਣ ਦਾ ਕਾਰਨ ਬਣਿਆ।[1][2][3][4][5]
ਸਿੱਖ ਮਿਸਲਾਂ | |||||||||||||
---|---|---|---|---|---|---|---|---|---|---|---|---|---|
1748–1799 | |||||||||||||
ਮਾਟੋ: "ਅਕਾਲ ਸਹਾਇ" | |||||||||||||
ਐਨਥਮ: "ਦੇਗ ਤੇਗ ਫ਼ਤਿਹ" | |||||||||||||
ਰਾਜਧਾਨੀ | ਅੰਮ੍ਰਿਤਸਰ | ||||||||||||
ਭਾਸ਼ਾ | ਪੰਜਾਬੀ | ||||||||||||
ਧਰਮ | ਸਿੱਖ ਧਰਮ | ||||||||||||
ਜਥੇਦਾਰ | |||||||||||||
• 1748–1753 | ਨਵਾਬ ਕਪੂਰ ਸਿੰਘ | ||||||||||||
• 1753–1783 | ਜੱਸਾ ਸਿੰਘ ਆਹਲੂਵਾਲੀਆ | ||||||||||||
• 1783–1799 | ਅਕਾਲੀ ਨੈਣਾ ਸਿੰਘ | ||||||||||||
ਵਿਧਾਨਪਾਲਿਕਾ | ਸਰਬੱਤ ਖ਼ਾਲਸਾ | ||||||||||||
ਇਤਿਹਾਸ | |||||||||||||
• ਮਿਸਲਾਂ ਬਣਾਉਣ ਲਈ ਗੁਰਮਤਾ ਦਾ ਪਾਸ ਹੋਣਾ | 29 ਮਾਰਚ 1748 | ||||||||||||
• ਰਣਜੀਤ ਸਿੰਘ ਨੇ ਮਿਸਲਾਂ ਨੂੰ ਸਿੱਖ ਸਾਮਰਾਜ ਵਿੱਚ ਜੋੜਿਆ। | 7 ਜੁਲਾਈ 1799 | ||||||||||||
ਮੁਦਰਾ | ਗੋਬਿੰਦਸ਼ਾਹੀ ਸਿੱਕੇ | ||||||||||||
| |||||||||||||
ਅੱਜ ਹਿੱਸਾ ਹੈ | ਭਾਰਤ ਪਾਕਿਸਤਾਨ |
ਮਿਸਲਾਂ ਦੀ ਸੂਚੀ
ਸੋਧੋ
ਸਮਾਂ
ਸੋਧੋਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708ਈਸਵੀ ਵਿੱਚ ਜੋਤੀ ਜੋਤਿ ਸਮਾਉਣ ਉਪਰੰਤ ਸਰਦਾਰ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਹਨ੍ਹੇਰੀ ਵਾਂਗ ਆਇਆ ਅਤੇ ਆਪਣਾ ਪਰਭਾਵ ਦਿਖਾ ਕੇ ਕਿਸੇ ਹਨ੍ਹੇਰੀ ਵਾਂਗ ਹੀ ਚਲਾ ਗਿਆ। ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਦਾ ਖਾਤਮਾ ਹੋ ਗਿਆ ਹੈ। ਸਿੱਖ ਪਹਿਲਾਂ ਵਾਂਗ ਹੀ ਜੰਗਲਾਂ ਅਤੇ ਪਹਾੜਾਂ ਵਿੱਚ ਜਿੰਦਗੀ ਬਤੀਤ ਕਰਨ ਲੱਗੇ। ਕਦੇ ਕਦੇ ਸਿੰਘ ਪੰਜਾਬ ਵਿੱਚ ਆ ਜਾਂਦੇ ਅਤੇ ਆਪਣੀ ਮੌਜੂਦਗੀ ਵੇਖਾਉਦੇ ਅਤੇ ਫੇਰ ਅਲੋਪ ਹੋ ਜਾਦੇ, ਪਰ ਕੋਈ ਵੀ ਕੇਂਦਰੀ ਜੱਥੇਬੰਦੀ ਦੀ ਅਣਹੋਂਦ ਵਿੱਚ ਸਦੀਵੀ ਪਰਭਾਵ ਨਹੀਂ ਪੈ ਸਕਿਆ। ਇਹ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਮੰਨੀ ਜਾ ਸਕਦੀ ਸੀ
18ਵੀਂ ਸਦੀ
ਸੋਧੋਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਪਰੰਤ, ਪੰਜਾਬ ਵਿੱਚ ਵੱਖ ਵੱਖ ਜੱਥੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹੋਣ ਲੱਗ ਪਏ। ਇਹਨਾਂ ਦੀ ਗਿਣਤੀ 11 ਦੀ ਸੀ। ਇਸ ਸਦੀ ਦੀਆਂ ਕੁਝ ਅਹਿਮ ਘਟਨਾਵਾਂ ਹੇਠ ਦਿੱਤੀਆਂ ਹਨ:
- 1762-1767 ਅਹਿਮਦ ਸ਼ਾਹ ਅਤੇ ਸਿੰਘਾਂ ਦੀ ਲੜਾਈ
- 1763-1774 ਚੜ੍ਹਤ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ, ਜਿਸ ਨੂੰ ਉਸਨੇ ਗੁੱਜਰਾਂਵਾਲੇ ਵਿਖੇ ਬਣਾਇਆ ਹੈ।
- 1773- ਅਹਿਮਦ ਸ਼ਾਹ ਦੀ ਮੌਤ ਅਤੇ ਉਸ ਦੇ ਪੁੱਤਰ ਤੈਮੂਰ ਸ਼ਾਹ ਦੀ ਸਿੱਖਾਂ ਨੂੰ ਦਬਾਉਣ ਦੀ ਅਸਫ਼ਲਤਾ।
- 1774-1790 ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
- 1790-1801 ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
ਇਸ ਸਮੇਂ ਦੌਰਾਨ, ਜਿੱਥੇ ਕੁਝ ਮਿਸਲਾਂ ਨੇ ਪੱਛਮੀ ਅਫ਼ਗਾਨ ਹਮਲਿਆਂ ਨੂੰ ਰੋਕਿਆ, ਉੱਥੇ ਹੀ ਚੜ੍ਹਦੇ ਪੰਜਾਬ ਦੀਆਂ ਮਿਸਲਾਂ ਨੇ ਦਿੱਲੀ ਤੇ ਹਮਲੇ ਕਰਕੇ ਉਸ ਨੂੰ ਕਈ ਵਾਰ ਫਤਹਿ ਕੀਤਾ । ਇਹਨਾਂ ਵਿੱਚ ਸਰਦਾਰ ਬਘੇਲ ਸਿੰਘ ਕਰੋੜਾਸਿੰਘੀਆਂ ਮਿਸਲ ਵਾਲਿਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰ ਝੰਡਾ ਵੀ ਝੁਲਾ ਦਿੱਤਾ। ਇਸ ਨਾਲ ਮਿਸਲਾਂ ਨੇ ਆਪਣੇ ਆਪਣੇ ਖਿੱਤੇ ਵਿੱਚ ਮੱਲਾਂ ਮਾਰੀਆਂ ਅਤੇ ਸਿੰਘਾਂ ਦੀ ਚੜ੍ਹਤ ਨੂੰ ਬਣਾਈ ਰੱਖਿਆ।
19ਵੀਂ ਸਦੀ
ਸੋਧੋਮੁੱਖ ਘਟਨਾਵਾਂ:
- 1801-1839 ਰਣਜੀਤ ਸਿੰਘ 1801 ਵਿੱਚ ਮਹਾਰਾਜਾ ਬਣਿਆ
ਇਸ ਸਦੀ ਵਿੱਚ ਸਰਦਾਰ ਰਣਜੀਤ ਸਿੰਘ, ਜੋ ਸ਼ੁੱਕਰਚੱਕੀਆ ਮਿਸਲ ਦਾ ਮੁੱਖੀ ਸੀ, ਨੇ ਸਭ ਮਿਸਲਾਂ ਨੂੰ ਖਤਮ ਕਰਕੇ ਇੱਕ ਸਿੱਖ ਰਾਜ ਕਾਇਮ ਕੀਤਾ। ਇਸ ਨਾਲ ਹੀ ਮਿਸਲਾਂ ਦੀ ਤਾਕਤ ਨੇ ਇੱਕਠਾ ਹੋਕੇ ਇੱਕ ਖਾਲਸਾ ਰਾਜ ਦੀ ਨੀਂਹ ਰੱਖੀ, ਜਿਸ ਨੇ ਉਹਨਾਂ ਅਫ਼ਗਾਨਾਂ ਦੇ ਨੱਕ ਵਿੰਨ੍ਹ ਦਿੱਤੇ, ਜੋ ਕਿ ਪੰਜਾਬ ਵਿੱਚੋਂ ਲੰਘ ਕੇ ਸਾਰੇ ਭਾਰਤ ਵਿੱਚ ਲੁੱਟਮਾਰ ਕਰਦੇ ਸਨ।
ਮਹਾਰਾਜੇ ਦੇ ਦਰਬਾਰ ਵਿੱਚ ਇਹ ਮਿਸਲਦਾਰ ਮੌਜੂਦ ਰਹੇ ਅਤੇ ਅੰਤ ਸਮੇਂ ਤੱਕ ਮਹਾਰਾਜੇ ਦੇ ਰਾਜ ਵਿੱਚ ਸੇਵਾ ਦਿੰਦੇ ਰਹੇ।
ਨੋਟ
ਸੋਧੋਹਵਾਲੇ
ਸੋਧੋ- ↑ Kakshi et al. 2007
- ↑ Kaur, Prabhjot; Sharma, Rohita (3 June 2021). "CONTRIBUTION OF SIKH MISLS IN GREAT SIKH HISTORY" (PDF). Impact Journals. 9 (6): 20.
- ↑ "The Khalsa Era". Nishan Sahib. 2011. Retrieved 9 June 2013.
- ↑ Heath, Ian (1 January 2005). "The Sikh Army". Osprey. ISBN 9781841767772. Retrieved 9 June 2013.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Bajwa, Sandeep Singh. "Sikh Misals (equal bands)". Archived from the original on 2018-09-10. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ Kakshi et al. 2007
- ↑ Bajwa, Sandeep Singh. "Misal Ahluwalia". Archived from the original on 2018-09-29. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ Bajwa, Sandeep Singh. "Bhangi Misl". Archived from the original on 2016-03-04. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ Bajwa, Sandeep Singh. "Misal Kanhaiya". Archived from the original on 2018-08-15. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ "The Sodhis of Anandpur Sahib". Archived from the original on 2016-07-11. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ Bajwa, Sandeep Singh. "Misal Karorasinghia". Archived from the original on 2018-08-15. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ 14.0 14.1 "Brief History of Sikh Misls" (PDF). SIKH MISSIONARY COLLEGE. Archived from the original (PDF) on 2019-10-20. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ Bajwa, Sandeep Singh. "Misal Nakai". Archived from the original on 2018-08-15. Retrieved 2019-01-10.
{{cite web}}
: Unknown parameter|dead-url=
ignored (|url-status=
suggested) (help) - ↑ Sardar Singh Bhatia. "HIRA SINGH (1706-1767)". Encyclopaedia of Sikhism. Punjabi University Patiala. Retrieved 30 July 2016.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).