ਹਲਟ ਦੇ ਬੈੜ, ਚੱਕ ਅਤੇ ਚਵੱਕਲੀ ਦੇ ਵਿਚਾਲੇ ਲੋਹੇ ਦੇ ਗਜ਼ ਲੱਗੇ ਹੁੰਦੇ ਹਨ। ਇਨ੍ਹਾਂ ਗਜ਼ਾਂ ਨੂੰ ਆਪਸ ਵਿਚ ਜੋੜਨ ਲਈ ਤੇ ਇਨ੍ਹਾਂ ਗਜ਼ਾਂ ਦੇ ਵਿਚਾਲੇ ਲੋਹੇ ਦੀ ਲੱਠ ਨੂੰ ਲੰਘਾਉਣ ਜੋਗੀ ਥਾਂ ਛੱਡ ਕੇ ਗਜ਼ਾਂ ਦੇ ਉਪਰ ਤੇ ਹੇਠਾਂ ਲੋਹੇ ਦੀਆਂ ਜਿਹੜੀਆਂ ਇਕ ਕੁ ਫੁੱਟ ਵਰਗਾਕਾਰ ਪਲੇਟਾਂ ਲਾਈਆਂ ਜਾਂਦੀਆਂ ਹਨ, ਉਨ੍ਹਾਂ ਪਲੇਟਾਂ ਨੂੰ ਤਾਲੂਏ ਕਹਿੰਦੇ ਸਨ। ਹਲਟ ਦੇ ਚੱਕਲੇ ਦੀ ਲੋਹੇ ਦੀ ਲੱਠ ਵਿਚ ਜੋ ਲੱਕੜ ਦੀ ਗਰਧਨ ਹਲਟ ਨੂੰ ਚਲਾਉਣ ਲਈ ਪਾਈ ਜਾਂਦੀ ਹੈ, ਉਹ ਛੇਕ/ਸੁਰਾਖ ਕੱਢ ਕੇ ਪਾਈ ਜਾਂਦੀ ਹੈ। ਗਰਧਨ ਦੇ ਸੁਰਾਖ ਨੂੰ ਮਜ਼ਬੂਤੀ ਦੇਣ ਲਈ ਸੁਰਾਖ ਦੇ ਉਪਰ ਅਤੇ ਹੇਠਾਂ ਵੀ ਤਾਲੂਏ ਲਾਏ ਜਾਂਦੇ ਹਨ। ਹੁਣ ਹਲਟ ਅਲੋਪ ਹੋ ਗਏ ਹਨ। ਹਲਟਾਂ ਦੇ ਨਾਲ ਬੈੜ, ਚੱਕਲੇ, ਚਵੱਕਲੀ ਅਤੇ ਗਰਧਨਾਂ ਅਲੋਪ ਹੋ ਗਈਆਂ ਹਨ ਜਿਸ ਦੇ ਨਾਲ ਹੀ ਤਾਲੂਏ ਵੀ ਅਲੋਪ ਹੋ ਗਏ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.