ਤੀਨ ਮੂਰਤੀ ਭਵਨ
ਤੀਨ ਮੂਰਤੀ ਭਵਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਦਾ ਦਿੱਲੀ,, ਭਾਰਤ ਵਿੱਚ ਘਰ ਸੀ, ਜਿਥੇ ਉਹ 27 ਮਈ, 1964 ਨੂੰ ਆਪਣੀ ਮੌਤ ਹੋਣ ਤਕ 16 ਸਾਲ ਰਹੇ। ਇਸਨੂੰ ਬ੍ਰਿਟਿਸ਼ ਰਾਜ ਦੌਰਾਨ ਜਨਪਥ ਉੱਤੇ ਪੂਰਬੀ ਅਤੇ ਪੱਛਮੀ ਹਿੱਸਿਆਂ ਅਤੇ ਕਨਾਟ ਪਲੇਸ ਦੇ ਆਰਕੀਟੈਕਟ ਰਾਬਰਟ ਟੋਰ ਰਸਲ ਨੇ ਡਿਜ਼ਾਇਨ ਕੀਤਾ ਸੀ। ਤੀਨ ਮੂਰਤੀ ਭਵਨ ਨੂੰ ਭਾਰਤ ਦੀ ਨਵ ਸ਼ਾਹੀ ਰਾਜਧਾਨੀ, ਦਿੱਲੀ ਦੇ ਹਿੱਸੇ ਦੇ ਤੌਰ ਉੱਤੇ 1930 ਵਿੱਚ ਬ੍ਰਿਟਿਸ਼ ਭਾਰਤੀ ਫੌਜ ਮੁੱਖ ਕਮਾਂਡਰ ਦੇ ਘਰ ਦੇ ਰੂਪ ਵਿੱਚ ਬਣਾਇਆ ਗਿਆ ਸੀ।[1] ਤੀਨ ਮੂਰਤੀ ਭਵਨ ਅਤੇ ਇਸ ਦੇ ਨਾਲ ਲੱਗਦੇ ਸੁੰਦਰ ਬਗੀਚੇ ਲਗਪਗ 45 ਏਕੜ ਵਿੱਚ ਫੈਲੇ ਹੋਏ ਹਨ। ਹੁਣ ਇਹ ਇੱਕ ਕੰਪਲੈਕਸ ਹੈ, ਜਿਸ ਤਹਿਤ ਕਈ ਅਦਾਰੇ ਆਉਂਦੇ ਹਨ। ਮੁੱਖ ਤੌਰ 'ਤੇ ਇੱਥੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਸਥਿਤ ਹੈ, ਜੋ ਭਾਰਤ ਦੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਚੱਲਦੀ ਹੈ, ਅਤੇ ਇਸ ਦੀ ਕਾਰਜਕਾਰੀ ਪ੍ਰੀਸ਼ਦ ਦਾ ਚੇਅਰਮੈਨ ਡਾ. ਕਰਨ ਸਿੰਘ ਹੈ। ਫਿਰ 1964 ਵਿੱਚ ਭਾਰਤ ਦੇ ਉਦੋਂ ਦੇ ਰਾਸ਼ਟਰਪਤੀ ਡਾ. ਸ ਰਾਧਾਕ੍ਰਿਸ਼ਨਨ, ਦੀ ਪ੍ਰਧਾਨਗੀ ਹੇਠ ਸਥਾਪਿਤ 'ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ', ਦਾ ਦਫ਼ਤਰ ਵੀ ਇਸ ਦਾ ਹਿੱਸਾ ਹੈ। ਤੀਨ ਮੂਰਤੀ ਭਵਨ ਦੇ ਮੁੱਖ ਹਿੱਸੇ 'ਚ 60 ਕਮਰਿਆਂ ਵਾਲੀ ਇੱਕ ਰਹਾਇਸ਼ਗਾਹ ਹੈ, ਜਿਸ ਨੂੰ ਅੰਗਰੇਜ਼ ਸੈਨਿਕ ਅਧਿਕਾਰੀਆਂ ਦੇ ਠਹਿਰਣ ਲਈ ਬਣਾਇਆ ਗਿਆ ਸੀ। ਇਸ ਦੇ ਇਲਾਵਾ ਇੱਥੇ ਸਮਕਾਲੀ ਅਧਿਐਨਾਂ ਦਾ ਕੇਂਦਰ ਅਤੇ 1984 ਵਿੱਚ ਖੋਲ੍ਹਿਆ ਗਿਆ ਇੱਕ ਪਲੇਨੇਟੇਰੀਅਮ ਵੀ ਹੈ।
ਤੀਨ ਮੂਰਤੀ ਭਵਨ | |
---|---|
ਸਾਬਕਾ-ਪੀਐਮਓ, ਭਾਰਤ | |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਔਸਟਿਓਰ ਕਲਾਸਿਕ ਸ਼ੈਲੀ |
ਜਗ੍ਹਾ | ਤੀਨ ਮੂਰਤੀ ਰੋਡ |
ਪਤਾ | ਨਵੀਂ ਦਿੱਲੀ, ਭਾਰਤ |
ਗੁਣਕ | 28°36′09″N 77°11′56″E / 28.602608°N 77.198774°E |
ਮੁਕੰਮਲ | 1930 |
ਨਵੀਨੀਕਰਨ | 1948 |
ਮਾਲਕ | ਭਾਰਤ ਸਰਕਾਰ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਰਾਬਰਟ ਟੋਰ ਰਸਲ |
ਇਤਿਹਾਸ
ਸੋਧੋਤੀਨ ਮੂਰਤੀ ਭਵਨ ਨੂੰ ਮੁਢ ਵਿੱਚ ਫਲੈਗ ਸਟਾਫ਼ ਹਾਊਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1930 ਤੋਂ 1947 ਤੱਕ ਇਸ ਇਮਾਰਤ ਵਿੱਚ ਬ੍ਰਿਟਿਸ਼ ਭਾਰਤੀ ਫੌਜ ਦੇ ਕਮਾਂਡਰ-ਇਨ-ਚੀਫ਼ ਦੀ ਰਹਾਇਸ਼ ਰਹੀ।
ਹਵਾਲੇ
ਸੋਧੋ- ↑ "Architectural marvels for the new capital". Hindustan Times. July 20, 2011. Archived from the original on ਨਵੰਬਰ 2, 2014. Retrieved ਨਵੰਬਰ 16, 2014.
{{cite news}}
: Unknown parameter|dead-url=
ignored (|url-status=
suggested) (help)