ਤੁਰਕੀ ਭਾਸ਼ਾ ਪਰਿਵਾਰ

(ਤੁਰਕੀ ਭਾਸ਼ਾ-ਪਰਿਵਾਰ ਤੋਂ ਰੀਡਿਰੈਕਟ)

ਤੁਰਕੀ ਭਾਸ਼ਾ ਪਰਿਵਾਰ ਇੱਕ ਭਾਸ਼ਾ ਪਰਵਾਰ ਹੈ ਜਿਸ ਵਿੱਚ ਦੱਖਣੀ-ਪੂਰਬੀ ਯੂਰਪ, ਭੂ-ਮੱਧ ਸਮੁੰਦਰ, ਸਾਈਬੇਰੀਆ ਅਤੇ ਪੱਛਮੀ ਚੀਨ ਦੇ ਤੁਰਕੀ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਘੱਟੋ-ਘੱਟ 35 ਭਾਸ਼ਾਵਾਂ ਮੌਜੂਦ ਹਨ।[1] ਇਸ ਨੂੰ ਅਲਤਾਈ ਭਾਸ਼ਾ ਪਰਿਵਾਰ ਵਿੱਚ ਸ਼ਾਮਲ ਕਰਨ ਦਾ ਵਿਚਾਰ ਦਿੱਤਾ ਗਿਆ ਹੈ।[2][3]

ਤੁਰਕੀ
ਭੂਗੋਲਿਕ
ਵੰਡ
From Southeastern Europe to Western China and Siberia
ਭਾਸ਼ਾਈ ਵਰਗੀਕਰਨਦੁਨੀਆ ਦੇ ਪ੍ਰਮੁੱਖ ਭਾਸ਼ਾ ਪਰਿਵਾਰਾਂ ਵਿੱਚੋਂ ਇੱਕ
ਪਰੋਟੋ-ਭਾਸ਼ਾਪਰੋਟੋ-ਤੁਰਕੀ ਭਾਸ਼ਾ
Subdivisions
ਆਈ.ਐਸ.ਓ 639-5trk
Glottologturk1311
Carte peuples turcs.png
Turkic languages

ਤੁਰਕੀ ਭਾਸ਼ਾਵਾਂ 17 ਕਰੋੜ ਲੋਕਾਂ ਦੀ ਮਾਂ ਬੋਲੀ ਹੈ ਅਤੇ ਇਸਦੇ ਕੁੱਲ ਬੁਲਾਰੇ 20 ਕਰੋੜ ਤੋਂ ਜ਼ਿਆਦਾ ਹਨ।[4][5][6] ਇਸ ਭਾਸ਼ਾ ਪਰਿਵਾਰ ਵਿੱਚੋਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਤੁਰਕੀ ਭਾਸ਼ਾ ਹੈ ਜੋ ਵਿਸ਼ੇਸ਼ ਕਰ ਕੇ ਅਨਾਤੋਲੀਆ ਅਤੇ ਬਾਲਕਨ ਇਲਾਕੇ ਵਿੱਚ ਬੋਲੀ ਜਾਂਦੀ ਹੈ। ਸਾਰੀਆਂ ਤੁਰਕੀ ਭਾਸ਼ਾਵਾਂ ਵਿੱਚੋਂ 40% ਬੁਲਾਰਿਆਂ ਦੀ ਮਾਂ-ਬੋਲੀ ਤੁਰਕੀ ਭਾਸ਼ਾ ਹੈ।[3]

ਵਿਸ਼ੇਸ਼ਤਾਸੋਧੋ

ਤੁਰਕੀ ਭਾਸ਼ਾਵਾਂ ਗ਼ੈਰਹਾਜ਼ਰ-ਕਰਤਾ ਭਾਸ਼ਾਵਾਂ ਹਨ ਜਿਸ ਦਾ ਭਾਵ ਹੈ ਕਿ ਇਹਨਾਂ ਭਾਸ਼ਾਵਾਂ ਵਿੱਚ ਸਤਹੀ ਪੱਧਰ ਉੱਤੇ ਕਰਤਾ ਗ਼ੈਰਹਾਜ਼ਰ ਹੁੰਦਾ ਹੈ ਪਰ ਗਹਿਣ ਬਣਤਰ ਦੇ ਅਨੁਸਾਰ ਅਤੇ ਕਿਰਿਆ ਵਿੱਚ ਆਈ ਤਬਦੀਲੀ ਤੋਂ ਕਰਤਾ ਦਾ ਗਿਆਨ ਹੋ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਵਿਆਕਰਨਿਕ ਲਿੰਗ ਦੀ ਅਣਹੋਂਦ ਹੈ। ਇਸ ਪਰਿਵਾਰ ਦੀਆਂ ਸਾਰੀਆਂ ਭਾਸ਼ਾਵਾਂ ਦੀ ਬਣਤਰ ਕਰਤਾ-ਕਰਮ-ਕਿਰਿਆ ਵਾਲੀ ਹੈ।

ਇਤਿਹਾਸਸੋਧੋ

ਮੁੱਢਲੀਆਂ ਲਿਖਤਾਂਸੋਧੋ

ਤੁਰਕੀ ਭਾਸ਼ਾਵਾਂ ਦੀ ਪਹਿਲੀ ਸਥਾਪਿਤ ਲਿਖਤਾਂ 8ਵੀਂ ਸਦੀ ਦੀਆਂ ਓਰਖੋਨ ਹੱਥਲਿਖਤਾਂ ਹਨ ਜੋ 1889 ਵਿੱਚ ਮੰਗੋਲੀਆ ਦੀ ਓਰਖੋਨ ਘਾਟੀ ਵਿੱਚੋਂ ਪ੍ਰਾਪਤ ਹੋਈਆਂ ਸਨ।ਕਾਸਗਰਲੀ ਮਹਿਮੂਦ ਦੀ 11ਵੀਂ ਸਦੀ ਰਚਨਾ ਦਿਵਾਨ ਲੁਗਤ-ਏ-ਤੁਰਕ(Divânü Lügati't-Türk) ਤੁਰਕੀ ਭਾਸ਼ਾਵਾਂ ਦਾ ਪਹਿਲਾ ਭਾਸ਼ਾਈ ਅਧਿਐਨ ਹੈ। ਇਹ ਤੁਰਕੀ ਭਾਸ਼ਾਵਾਂ ਦਾ ਪਹਿਲਾ ਕੋਸ਼ ਹੈ ਅਤੇ ਇਸ ਵਿੱਚ ਤੁਰਕੀ ਭਾਸ਼ਾ ਦੇ ਬੁਲਾਰਿਆਂ ਦੀ ਭੂਗੋਲਿਕ ਸਥਿਤੀ ਦਾ ਨਕਸ਼ਾ ਵੀ ਸ਼ਾਮਲ ਕੀਤਾ ਗਿਆ ਹੈ। ਇਹ ਵਿਸ਼ੇਸ਼ ਕਰਕੇ ਇਸ ਭਾਸ਼ਾ ਪਰਿਵਾਰ ਦੀ ਦੱਖਣੀ-ਪੱਛਮੀ ਸ਼ਾਖਾ ਨਾਲ ਸੰਬੰਧਿਤ ਹੈ।[7]

ਹਵਾਲੇਸੋਧੋ

  1. Dybo A.V., "Chronology of Türkic languages and linguistic contacts of early Türks", Moskow, 2007, p. 766, [1] Archived 2005-03-11 at the Wayback Machine. (In Russian)
  2. Gordon, Raymond G., Jr. (ed.) (2005). "Ethnologue: Languages of the World, Fifteenth edition. Language Family Trees – Altaic". Retrieved 2007-03-18. 
  3. 3.0 3.1 Katzner, Kenneth (March 2002). Languages of the World, Third Edition. Routledge, an imprint of Taylor & Francis Books Ltd. ISBN 978-0-415-25004-7. 
  4. Brigitte Moser, Michael Wilhelm Weithmann, Landeskunde Türkei: Geschichte, Gesellschaft und Kultur, Buske Publishing, 2008, p.173
  5. Deutsches Orient-Institut, Orient, Vol. 41, Alfred Röper Publushing, 2000, p.611
  6. "ਪੁਰਾਲੇਖ ਕੀਤੀ ਕਾਪੀ". Archived from the original on 2014-01-16. Retrieved 2015-11-16. 
  7. Soucek, Svat (March 2000). A History of Inner Asia. Cambridge University Press. ISBN 978-0-521-65169-1.