ਤੇਜਾ ਸਿੰਘ ਸੁਤੰਤਰ
ਤੇਜਾ ਸਿੰਘ ਸੁਤੰਤਰ' (16 ਜੁਲਾਈ 1901 — 12 ਅਪਰੈਲ, 1973) ਅਜ਼ਾਦੀ ਸੰਗਰਾਮੀਏ, ਕਿਸਾਨ ਆਗੂ ਅਤੇ ਕਮਿਊਨਿਸਟ ਪਾਰਲੀਮੈਂਟੇਰੀਅਨ ਸਨ। ਉਹ ਅਕਾਲੀ ਲਹਿਰ ਦੇ ਰਾਹੀਂ ਗ਼ਦਰ ਲਹਿਰ ਵਿੱਚ ਸ਼ਾਮਲ ਹੋਏ ਅਤੇ ਫਿਰ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਲਗਾਤਾਰ ਜੁਟ ਗਏ ਅਤੇ ਬਾਅਦ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਪ੍ਰਸਿੱਧ ਹੋਏ। ਅਜ਼ਾਦੀ ਤੋਂ ਬਾਅਦ ਪੈਪਸੂ ਦੀ ਮੁਜ਼ਾਰਾ ਲਹਿਰ ਵਿੱਚ ਉਹਨਾਂ ਨੇ ਮੋਹਰੀ ਯੋਗਦਾਨ ਪਾਇਆ।[1]
ਤੇਜਾ ਸਿੰਘ ਸੁਤੰਤਰ | |
---|---|
ਜਨਮ | ਪਿੰਡ ਅਲੂਣਾ, ਜ਼ਿਲ੍ਹਾ ਗੁਰਦਾਸਪੁਰ, (ਬਰਤਾਨਵੀ ਪੰਜਾਬ) | 16 ਜੁਲਾਈ 1901
ਮੌਤ | 12 ਅਪ੍ਰੈਲ 1973 | (ਉਮਰ 71)
ਪੇਸ਼ਾ | ਦੇਸ਼ਭਗਤ |
ਜੀਵਨ
ਸੋਧੋਉਹਨਾਂ ਦਾ ਜਨਮ 16 ਜੁਲਾਈ 1901 ਈਸਵੀ ਨੂੰ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਹਨਾਂ ਦਾ ਮੁੱਢਲਾ ਨਾਂ ਸਮੁੰਦ ਸਿੰਘ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉੱਪਰੰਤ ਉਹਨਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਲਿਆ। ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ 13 ਅਪਰੈਲ 1919 ਨੂੰ ਵਾਪਰਨ ’ਤੇ ਵਿਰੋਧ ਪ੍ਰਗਟ ਕਰਨ ਕਾਰਨ ਉਹਨਾਂ ਨੂੰ ਕਾਲਜ ਛੱਡਣਾ ਪਿਆ। ਫਿਰ ਉਹ ਗੁਰਦੁਆਰਾ ਸੁਧਾਰ ਅੰਦੋਲਨ ਵਿੱਚ ਕੁੱਦ ਪਏ। ਉਸਨੇ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਗੁਰਦੁਆਰਾ ਸੁਧਾਰ ਅੰਦੋਲਨ ਵਿਚ ਹਿੱਸਾ ਲਿਆ। ਸਤੰਬਰ 1921 ਵਿੱਚ ਉਸ ਨੇ ਆਪਣਾ ‘ਸੁਤੰਤਰ ਜੱਥਾ’ ਬਣਾਇਆ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ‘ਤੇਜਾ ਵੀਹਲਾ’ ਪਿੰਡ ਦਾ ਗੁਰਦੁਆਰਾ ਮਹੰਤਾਂ ਤੋਂ ਮੁਕਤ ਕਰਾਇਆ। ਇਸ ਕਾਮਯਾਬੀ ਕਾਰਨ ਉਸ ਦਾ ਨਾਂ ‘ਤੇਜਾ ਸਿੰਘ ਸੁਤੰਤਰ’ ਪੈ ਗਿਆ। ਇਸ ਤੋਂ ਬਾਦ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਠੀਆਂ ਦਾ ਗੁਰਦੁਆਰਾ ਆਜ਼ਾਦ ਕਰਵਾਇਆ ਅਤੇ ‘ਗੁਰੂ ਕਾ ਬਾਗ਼’ ਮੋਰਚੇ ਵਿਚ ਹਿੱਸਾ ਲਿਆ। ਅਕਾਲੀ ਪਾਰਟੀ ਵਿੱਚ ਉਹ ਬਹੁਤ ਛੋਟੀ ਉਮਰ ਵਿੱਚ ਇਸਦਾ ਕਾਰਜਕਾਰੀ ਮੈਂਬਰ ਚੁਣਿਆ ਗਿਆ ਸੀ। ਤੇਜਾ ਸਿੰਘ ਸਤੁੰਤਰ ਦੀ ਮੁਲਾਕਾਤ ਕਾਬਲ ਵਿੱਚ ਸਿੱਖੀ ਦਾ ਪ੍ਰਚਾਰ ਕਰਦਿਆਂ ਗ਼ਦਰ ਲਹਿਰ ਦੇ ਆਗੂਆਂ ਭਾਈ ਰਤਨ ਸਿੰਘ ਰਾਏਪੁਰ ਡੱਬਾ, ਊਧਮ ਸਿੰਘ ਕਸੇਲ, ਭਾਈ ਸੰਤੋਖ ਸਿੰਘ ਧਰਦਿਓ ਤੇ ਗੁਰਮੁੱਖ ਸਿੰਘ ਨਾਲ਼ ਹੋਈ। ਇਸ ਤੋਂ ਬਾਅਦ ਉਹ ਤੁਰਕੀ ਚਲੇ ਗਏ। ਉਸ ਨੇ ਆਜ਼ਾਦ ਬੇਗ ਦੇ ਨਾਮ ਤਹਿਤ ਤੁਰਕੀ ਵਿੱਚ ਤਿੰਨ ਸਾਲ ਮਿਲਟਰੀ ਵਿੱਦਿਆ ਪ੍ਰਾਪਤ ਕੀਤੀ। 31 ਜਨਵਰੀ, 1926 ਵਿੱਚ ਉਨ੍ਹਾਂ ਨੇ ‘ਪੰਜਾਬੀ ਸਭਾ’ ਦੀ ਨੀਂਹ ਰੱਖੀ। 1931 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਵਿਦਵਾਨੀ ਪਹਿਲੇ ਦਰਜੇ ਵਿੱਚ ਅਤੇ ਫਿਰ ਗਿਆਨੀ ਦੂਜੇ ਦਰਜੇ ਵਿੱਚ ਪਾਸ ਕੀਤੀ। ਫਿਰ ਗ਼ਦਰ ਪਾਰਟੀ ਦੇ ਪੁਨਰਗਠਨ ਲਈ ਅਮਰੀਕਾ ਗਿਆ। ਸੰਨ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟੀਨਾ, ਊਰਗਵੇ, ਬਰਾਜ਼ੀਲ ਅਤੇ ਇਟਲੀ ਦੀ ਵੀ ਯਾਤਰਾ ਕੀਤੀ। ਉਥੇ ਉਹ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲਿਆ। 1931 ਵਿੱਚ ਤੇਜਾ ਸਿੰਘ ਪੁਰਤਗਾਲ ਅਤੇ ਫ਼ਰਾਂਸ ਹੁੰਦੇ ਹੋਏ ਜਰਮਨੀ ਚਲਾ ਗਿਆ। ਫਿਰ ਉਹ ਰੂਸ ਦੇ ਸ਼ਹਿਰ ਮਾਸਕੋ ਤੇ ਲੈਨਿਨਗਰਾਡ ਵਿੱਚ ਪਹੁੰਚਿਆ ਅਤੇ ਜੁਲਾਈ 1934 ਵਿੱਚ ਮਾਸਕੋ ਦੀ ਇੱਕ ਯੂਨੀਵਰਸਿਟੀ ਵਿੱਚ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਕੀਤਾ। ਇੱਥੇ ਉਸ ਦੀ ਮੁਲਾਕਾਤ ਹੋ ਚੀ ਮਿੰਨ੍ਹ ਨਾਲ ਹੋਈ। ਭਾਰਤ ਵਿੱਚ ਆਉਣ ਤੇ 10 ਜਨਵਰੀ 1936 ਵਿੱਚ ਉਸ ਨੂੰ ਕਾਮਰੇਡ ਸੋਮਨਾਥ ਲਹਿਰੀ ਤੇ ਇਕਬਾਲ ਸਿੰਘ ਹੁੰਦਲ ਸਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕੈਂਬਲਪੁਰ ਜ਼ੇਲ੍ਹ (ਹੁਣ ਜ਼ਿਲ੍ਹਾ ਅਟਕ ਪਾਕਿਸਤਾਨ ਵਿੱਚ) ਵਿੱਚ 6 ਸਾਲ ਲਈ ਕੈਦ ਕਰ ਦਿੱਤਾ ਗਿਆ। ਸੁਤੰਤਰ ਨੂੰ 1937 ਵਿੱਚ ਕੈਦ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ। ਉਸ ਨੇ 5 ਜਨਵਰੀ 1948 ਨੂੰ ‘ਲਾਲ ਕਮਿਊਨਿਸਟ ਪਾਰਟੀ’ ਦੀ ਸਥਾਪਨਾ ਕੀਤੀ ਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਤੇਜਾ ਸਿੰਘ ਸੁਤੰਤਰ ਦੇ ਪੰਜਾਬ ਕਿਸਾਨ ਸਭਾ ਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ ਸੀ। ਪੈਪਸੂ ਦੀ ਮੁਜ਼ਾਰਾ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਵੀ ਉਹ ਇੱਕ ਸੀ। ਸਿੱਖਿਆ ਲਹਿਰ ਦੀ ਅਹਿਮੀਅਤ ਸਮਝਦੇ ਹੋਏ ਉਸ ਨੇ 1968 ਵਿੱਚ ਜ਼ਿਲ੍ਹਾ ਪਟਿਆਲਾ ਦੇ ਪਾਤੜਾਂ ਇਲਾਕੇ ਵਿੱਚ ਕਿਰਤੀ ਕਾਲਜ ਦੀ ਵਿੱਚ ਨੀਂਹ ਰੱਖੀ। 1971 ਦੀਆਂ ਭਾਰਤ ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣਿਆ ਗਿਆ।
ਗਦਰ ਲਹਿਰ ਤੋਂ ਪ੍ਰੇਰਨਾ
ਸੋਧੋਗ਼ਦਰੀ ਆਗੂਆਂ ਭਾਈ ਰਤਨ ਸਿੰਘ ਚੱਬਾ, ਊਧਮ ਸਿੰਘ ਕਸੇਲ, ਸੰਤੋਖ ਸਿੰਘ ਤੇ ਗੁਰਮੁੱਖ ਸਿੰਘ ਦੇ ਪ੍ਰਭਾਵ ਹੇਠ ਉਹ ਖੱਬੇ-ਪੱਖੀ ਵਿਚਾਰਾਂ ਵੱਲ ਝੁਕ ਗਏ। ਉਹ ਆਜ਼ਾਦ ਬੇਗ ਨਾਂ ਹੇਠ 1924 ਵਿੱਚ ਤੁਰਕੀ ਗਏ ਤੇ ਉਥੋਂ ਦੇ ਨਾਗਰਿਕ ਬਣ ਗਏ ਅਤੇ ਮਿਲਿਟਰੀ ਅਕੈਡਮੀ ਵਿੱਚ ਦਾਖ਼ਲ ਹੋ ਗਏ। ਉਹ ਉਥੋਂ ਦੀ ਫ਼ੌਜ ਵਿੱਚ ਅਫ਼ਸਰ ਵੀ ਰਹੇ।[2] ਉਹ ਬਰਲਿਨ ਵੀ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਅਮਰੀਕਾ ਵਿੱਚ ਉਹਨਾਂ ਨੇ ਭਾਰਤੀਆਂ ਨੂੰ ਕ੍ਰਾਂਤੀ ਲਈ ਸਰਗਰਮ ਕੀਤਾ। ਫਿਰ ਉਹ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਨਾਮਾ, ਅਰਜਨਟਾਈਨਾ, ਉਰੂਗੁਏ ਤੇ ਬਰਾਜ਼ੀਲ ਵੀ ਗਏ ਜਿੱਥੇ ਉਹ ਕਿਸਾਨ ਆਗੂ ਅਜੀਤ ਸਿੰਘ (ਭਗਤ ਸਿੰਘ ਦਾ ਚਾਚਾ) ਨੂੰ ਮਿਲੇ। ਫਿਰ ਅਮਰੀਕਾ ਵਿੱਚ ਕਿਰਤੀ ਕਿਸਾਨ ਸਭਾ ਦੇ ਹੈੱਡਕੁਆਰਟਰਜ ਤੋਂ ਪੰਜਾਬ ਵਿੱਚ ਸਭਾ ਦੇ ਕੰਮ ਨੂੰ ਮੁਨੱਜ਼ਮ ਕਰਨ ਲਈ ਸੁਤੰਤਰ ਨੂੰ ਭਾਰਤ ਭੇਜਿਆ ਗਿਆ।[3]
ਉਹ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਪੜ੍ਹਾਈ ਨੂੰ ਮੁੱਖ ਹਥਿਆਰ ਸਮਝਦਾ ਸੀ। ਇਸਲਈ ਉਸ ਨੇ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਇਲਾਕੇ ਵਿੱਚ ਲੋਕਾਂ ਦੇ ਸਹਿਯੋਗ ਨਾਲ਼ 1968 ਵਿੱਚ ਕਿਰਤੀ ਕਾਲਜ ਦੀ ਨੀਂਹ ਰੱਖੀ। ਉਸ ਦੀ ਮੌਤ ਦੇ ਬਾਅਦ ਇਹ ਕਾਲਜ ਸਰਕਾਰ ਨੇ ਆਪਣੇ ਅਧਿਕਾਰ ਵਿਚ ਲੈ ਲਿਆ। 1971 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸੰਗਰੂਰ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਤੇ ਲੋਕ ਸਭਾ ਦਾ ਜਨਰਲ ਸਕੱਤਰ ਚੁਣਿਆ ਗਿਆ। 72 ਵਰ੍ਹੇ ਦੀ ਉਮਰ ਵਿਚ 12 ਅਪ੍ਰੈਲ 1973 ਨੂੰ ਸੰਸਦ ਵਿਚ ਕਿਸਾਨੀ ਮੁੱਦਿਆਂ 'ਤੇ ਬਹਿਸ ਦੌਰਾਨ ਬੋਲਦਿਆਂ ਦਿਲ ਦਾ ਦੌਰਾ ਪਿਆ, ਜਿਸ ਨਾਲ਼ ਉਸ ਦੀ ਮੌਤ ਹੋ ਗਈ।