ਤੇਰਾ ਇਕ ਦਿਲ ਹੈ ਜਾਂ ਦੋ

'ਉੱਤੇਰਾ ਇੱਕ ਦਿਲ ਹੈ ਜਾਂ ਦੋ ਪੰਜਾਬੀ ਕਵੀ ਬਾਵਾ ਬਲਵੰਤ ਦੁਆਰਾ ਲਿਖੀ ਇੱਕ ਕਵਿਤਾ ਹੈ ਜੋ ਉਸ ਦੇ ਪਹਿਲੇ ਕਾਵਿ-ਸੰਗ੍ਰਹਿ ਮਹਾਂ ਨਾਚ (1941) ਵਿੱਚ ਪ੍ਰਕਾਸ਼ਿਤ ਹੋਈ।

ਤੇਰਾ ਇੱਕ ਦਿਲ ਹੈ ਜਾਂ ਦੋ
ਲੇਖਕ - ਬਾਵਾ ਬਲਵੰਤ
ਪਹਿਲੀ ਵਾਰ ਪ੍ਰਕਾਸ਼ਿਤਮਹਾਂ ਨਾਚ
ਦੇਸ਼ਭਾਰਤ
ਭਾਸ਼ਾਪੰਜਾਬੀ

ਇਸ ਕਵਿਤਾ ਵਿੱਚ ਬਾਵਾ ਬਲਵੰਤ ਭਾਰਤੀ ਕੁੜੀ ਦੇ ਮਨ ਦੀ ਦੁਚਿੱਤੀ ਨੂੰ ਪੇਸ਼ ਕਰਦਾ ਹੈ। ਇੱਕ ਪਾਸੇ ਉਹ ਆਪਣੇ ਪ੍ਰੇਮੀ ਨਾਲ ਮਹੱਬਤ ਵੀ ਕਰਨਾ ਚਾਹੁੰਦੀ ਹੈ ਪਰ ਦੂਜੇ ਪਾਸੇ ਭਾਰਤੀ ਸੰਸਾਰ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਹਨ।

ਤੇਰਾ ਇੱਕ ਦਿਲ ਹੈ ਜਾਂ ਦੋ

ਸੋਧੋ

ਤੇਰਾ ਇੱਕ ਦਿਲ ਹੈ ਜਾਂ ਦੋ?
ਆਪੇ ਕਹੇਂ, "ਮੈਂ ਤੇਰੀ ਤੇਰੀ"
ਆਪੇ ਕਹੇਂ, "ਨਾ ਛੋਹ"-
ਤੇਰਾ ਇੱਕ ਦਿਲ ਹੈ ਜਾਂ ਦੋ?

ਰੋਵਾਂ ਜਦ ਆਖੇਂ, "ਹੱਸ ਛੇਤੀ"
ਹੱਸਾਂ, ਆਖੇਂ "ਰੋ"
ਤੇਰਾ ਇੱਕ ਦਿਲ ਹੈ ਜਾਂ ਦੋ?
ਕਰਾਂ ਮੈਂ ਜਦੋਂ ਉਜਾਲਾ,
ਆਖੇਂ, "ਬਾਲ ਨਾ ਦੀਵਾ"
ਰਹਾਂ ਜੋ ਬੈਠ ਹਨੇਰੇ ਅੰਦਰ
ਆਖੇਂ, "ਕਰ ਲੈ ਲੋ"-
ਤੇਰਾ ਇੱਕ ਦਿਲ ਹੈ ਜਾਂ ਦੋ?

ਤੁਰਦਾ ਰਹਾਂ ਤਾਂ ਦਏਂ ਆਵਾਜ਼ਾਂ
"ਮੰਜ਼ਲ ਦੂਰੋ ਦੂਰ";
ਜੇ ਮੈਂ ਅੜ ਬੈਠਾਂ ਤਾਂ ਆਖੇਂ,
"ਹੁਣ ਹੈ ਇਕੋ ਕੋਹ"-
ਤੇਰਾ ਇੱਕ ਦਿਲ ਹੈ ਜਾਂ ਦੋ?