ਬਾਵਾ ਬਲਵੰਤ

ਪੰਜਾਬੀ ਕਵੀ

ਬਾਵਾ ਬਲਵੰਤ (21 ਅਗਸਤ, 1915 - 24 ਜੂਨ, 1972) ਇੱਕ ਪੰਜਾਬੀ ਸਾਹਿਤਕਾਰ ਅਤੇ ਮੁੱਖ ਤੌਰ ਉੱਤੇ ਕਵੀ ਸਨ।[2] ਬਾਵਾ ਬਲਵੰਤ ਨੇ ਪਹਿਲਾਂ ਉਰਦੂ ਵਿੱਚ ਸ਼ਾਇਰੀ ਲਿਖਣੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਵੱਲ ਆਏ।[2][3]

ਬਾਵਾ ਬਲਵੰਤ
ਜਨਮ(1915-08-21)21 ਅਗਸਤ 1915
ਮੌਤ24 ਜੂਨ 1972(1972-06-24) (ਉਮਰ 56)
ਰਾਸ਼ਟਰੀਅਤਾਭਾਰਤੀ
ਪੇਸ਼ਾਕੁਲਵਕਤੀ ਲੇਖਕ
ਲਈ ਪ੍ਰਸਿੱਧਕਵਿਤਾ

ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ (Bawa Balwant) ਨੂੰ ਆਧੁਨਿਕ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਕਵੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇੱਕ ਅਦਭੁੱਤ ਵਿਅਕਤੀਤਵ ਦਾ ਮਾਲਕ ਸੀ, ਜਿਸ ਵਿੱਚ ਕਈ ਪਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇੱਕ ਮੂਲ ਏਕਤਾ ਸੀ। ਉਹ ਗੰਭੀਰ ਹੁੰਦਾ ਹੋਇਆ ਵੀ ਫ਼ੱਕਰ ਸੀ, ਸਾਮਵਾਦੀ ਹੁੰਦਾ ਹੋਇਆ ਵੀ ਭਾਰਤੀ ਸੰਸਕ੍ਰਿਤੀ ਦਾ ਉਪਾਸਕ ਸੀ, ਤਿਆਗੀ ਹੁੰਦਾ ਹੋਇਆ ਵੀ ਸੰਸਾਰ ਨਾਲ ਮੋਹ ਰੱਖਦਾ ਸੀ, ਦਰਦ ਰੱਖਦਾ ਸੀ।

ਬਾਵਾ ਬਲਵੰਤ ਦਾ ਪਹਿਲਾ ਨਾਂਅ ਦੀਵਾਨ ਮੰਗਲ ਸੈਨ ਰੱਖਿਆ ਗਿਆ ਬਾਵਾ ਬਲਵੰਤ (Bawa Balwant) ਦਾ ਜਨਮ 21 ਅਗਸਤ, 1906 ਈ. ਨੂੰ ਪਿੰਡ ਨੇਸ਼ਟਾ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਹਕੀਮ ਠਾਕੁਰ ਦੀਨਾ ਨਾਥ ਤੇ ਮਾਤਾ ਗਿਆਨ ਦੇਵੀ ਦੇ ਘਰ ਹੋਇਆ। ਉਸ ਦੇ ਪਿਤਾ ਠਾਕੁਰ ਦੀਨਾ ਨਾਥ ਅਰਬੀ, ਫ਼ਾਰਸੀ, ਸੰਸਕ੍ਰਿਤ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ।


ਦਿਨ ਮੰਗਲਵਾਰ ਨੂੰ ਪੈਦਾ ਹੋਣ ਕਾਰਨ ਬਾਵਾ ਬਲਵੰਤ ਦਾ ਪਹਿਲਾ ਨਾਂਅ ਦੀਵਾਨ ਮੰਗਲ ਸੈਨ ਰੱਖਿਆ ਗਿਆ। ਇੱਕ ਰਸਮ ਮੁਤਾਬਕ ਬਾਵਾ ਜੀ ਨੂੰ ਪੈਦਾ ਹੁੰਦਿਆਂ ਹੀ ਰੂੜੀ ਦੇ ਢੇਰ ‘ਤੇ ਰੱਖ ਦਿੱਤਾ ਜਿੱਥੋਂ ਪਿਤਾ ਜੀ ਨੇ ਚੁੱਕ ਲਿਆ, ਜਿਸ ਕਰਕੇ ਮਾਤਾ ਨੇ ਇਨ੍ਹਾਂ ਦਾ ਨਾਂਅ ਕੂੜਾ ਮੱਲ ਰੱਖ ਦਿੱਤਾ ਤੇ ਸਾਰੀ ਉਮਰ ਉਹ ਬਾਵਾ ਨੂੰ ਕੂੜਾ ਮੱਲ ਨਾਂਅ ਨਾਲ ਹੀ ਪੁਕਾਰਦੀ ਰਹੀ।

ਬਚਪਨ ਵਿੱਚ ਬਾਵਾ ਦੇ ਸਿਰ ‘ਤੇ ਲੰਮੀਆਂ-ਲੰਮੀਆਂ ਜਟਾਂ ਹੋ ਗਈਆਂ ਇਸ ਰਸਮ ਦਾ ਅਸਲ ਕਾਰਨ ਪਰਿਵਾਰ ਵਿੱਚ ਮੁੰਡੇ ਦੀ ਸਾਲ-ਡੇਢ ਸਾਲ ਬਾਅਦ ਮੌਤ ਹੋ ਜਾਣਾ ਸੀ। ਬਚਪਨ ਵਿੱਚ ਬਾਵਾ ਦੇ ਸਿਰ ‘ਤੇ ਲੰਮੀਆਂ-ਲੰਮੀਆਂ ਜਟਾਂ ਹੋ ਗਈਆਂ ਜਿਸ ਕਰਕੇ ਸਾਰੇ ਪਿੰਡ ਵਾਲੇ ਉਨ੍ਹਾਂ ਨੂੰ ‘ਬਾਵਾ ਬਾਵਾ’ ਕਹਿ ਕੇ ਬੁਲਾਉਂਦੇ ਸਨ। ਭਾਵੇਂ ਉਨ੍ਹਾਂ ਨੂੰ ਮਾਂ ਵੱਲੋਂ ਤੇ ਲੋਕਾਂ ਵੱਲੋਂ ਰੱਖੇ ਦੋਵੇਂ ਨਾਂਅ ਪਸੰਦ ਨਹੀਂ ਸਨ ਪਰ ਉਹ ਆਪ ਬਾਵਾ ਸ਼ਬਦ ਨਾਲੋਂ ਆਪਣੇ-ਆਪ ਨੂੰ ਅਲੱਗ ਨਹੀਂ ਕਰ ਸਕੇ।

ਇਸੇ ਕਰਕੇ ਖ਼ੁਦ ਰੱਖੇ ਆਪਣੇ ਪਸੰਦੀਦਾ ਨਾਂਅ ਬਲਵੰਤ ਰਾਏ ਸ਼ਰਮਾ ਦੇ ਕਰਕੇ ਵੀ ਆਪ ਸਾਹਿਤਕ ਜਗਤ ਵਿੱਚ ਬਾਵਾ ਬਲਵੰਤ ਦੇ ਨਾਂਅ ਨਾਲ ਜਾਣੇ ਗਏ। ਇਨ੍ਹਾਂ ਦੀ ਉਮਰ ਹਾਲੇ ਚਾਰ ਸਾਲਾਂ ਦੀ ਹੀ ਸੀ ਜਦੋਂ ਇਨ੍ਹਾਂ ਦੇ ਪਿਤਾ ਨੇ ਰੁਜ਼ਗਾਰ ਦੀ ਤਲਾਸ਼ ਵਿੱਚ ਪਿੰਡ ਨੂੰ ਛੱਡ ਕੇ ਅੰਮ੍ਰਿਤਸਰ ਦੇ ਬਜ਼ਾਰ ਕਟੜਾ ਮੋਹਰ ਸਿੰਘ ਵਿੱਚ ਵੈਦਗਿਰੀ ਦੀ ਦੁਕਾਨ ਖੋਲ੍ਹ ਲਈ। ਬਾਵਾ ਬਲਵੰਤ ਨੂੰ ਦੇਸ਼ ਪਿਆਰ ਦਾ ਜਜ਼ਬਾ ਇੱਥੋਂ ਹੀ ਮਿਲਿਆ।

ਬਾਵਾ ਬਲਵੰਤ (Bawa Balwant) ਦੀ ਮੁੱਢਲੀ ਸਿੱਖਿਆ ਘਰ ਵਿੱਚ ਹੀ ਹੋਈ। ਹਿੰਦੀ, ਫ਼ਾਰਸੀ ਤੇ ਉਰਦੂ ਜ਼ੁਬਾਨ ਦੀ ਮੁੱਢਲੀ ਸਿੱਖਿਆ ਤੋਂ ਬਾਅਦ ਮੁਨੀਮੀ ਸਿੱਖਣ ਲਈ ਉਸ ਨੂੰ ਪਾਂਧੇ ਕੋਲ ਪੜ੍ਹਾਇਆ, ਜਿੱਥੇ ਉਸ ਨੇ ਲੰਡੇ ਲਿਖਣ-ਪੜ੍ਹਣ ਦੀ ਮੁਹਾਰਤ ਹਾਸਲ ਕੀਤੀ। ਮੁਨੀਮੀ ਦੀ ਪੂਰੀ ਪੜ੍ਹਾਈ ਸਿੱਖਣ ਲਈ ਇੱਕ ਵੱਡੇ ਮੁਨੀਮ ਪਾਸ ਸ਼ਾਗਿਰਦ ਰਖਵਾ ਦਿੱਤਾ।

ਦੁਕਾਨ ‘ਤੇ ਕੰਮ ਕਰਦੇ ਹੋਇਆਂ ਵੀ ਬਾਵਾ ਜੀ ਸਾਹਿਤਕ ਪੁਸਤਕਾਂ ਪੜ੍ਹਦੇ ਰਹਿੰਦੇ ਅਤੇ ਸ਼ਾਗਿਰਦੀ ਦੇ ਮਿਲਦੇ ਪੈਸਿਆਂ ਤੋਂ ਉਹ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਲੈ ਲਿਆ ਕਰਦੇ। ਇਨ੍ਹਾਂ ਦਿਨਾਂ ਵਿੱਚ ਹੀ ਉਸ ਦੇ ਸਬੰਧ ਨੌਜੁਆਨ ਭਾਰਤ ਸਭਾ ਨਾਲ ਪੈਦਾ ਹੋਏ ਤੇ ਉਹ ਇਸ ਸਭਾ ਦੇ ਹਮਦਰਦ ਹੋ ਗਏ। ਆਪ ਨੇ ਅੰਡਰ-ਗਰਾਊਂਡ ਰਹਿ ਕੇ ਕਾਂਗਰਸ ਵਿੱਚ ਸਰਗਰਮ ਭੂਮਿਕਾ ਨਿਭਾਈ। ਉਸ ਨੇ ਆਪਣੀਆਂ ਉਰਦੂ ਦੀਆਂ ਇਨਕਲਾਬੀ ਨਜ਼ਮਾਂ ਦੀ ਪੁਸਤਕ ਸ਼ੇਰ-ਏ-ਹਿੰਦ ਦੇ ਨਾਂਅ ਦੀ ਛਪਵਾਈ ਜੋ ਕਿ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ। ਉਹ ਕਾਂਗਰਸ ਦੇ ਜਲਸਿਆਂ ਵਿੱਚ ਆਪਣੀਆਂ ਲਿਖੀਆਂ ਇਨਕਲਾਬੀ ਕਵਿਤਾਵਾਂ ਪੜ੍ਹਦੇ:-

ਵਤਨ ਦੀ ਲਾਜ ਰੱਖੀ ਲਾਲਾ ਲਾਜਪੱਤ ਨੇ, ਸੋਇਆ ਵਤਨ ਜਗਾਇਆ ਭਗਤ ਸਿੰਘ, ਦੱਤ ਨੇ। ਬਾਵਾ ਬਲਵੰਤ (Bawa Balwant) ਇਨਕਲਾਬੀ ਸਾਹਿਤ ਦਾ ਅਧਿਐਨ ਕਰਦੇ ਤੇ ‘ਕਿਰਤੀ’ ਰਸਾਲੇ ਰਾਹੀਂ ਉਸ ਸਮੇਂ ਦੇ ਵੱਡੇ ਕ੍ਰਾਂਤੀਕਾਰੀਆਂ ਲਾਲਾ ਹਰਦਿਆਲ, ਹੀਰਾ ਸਿੰਘ ਦਰਦ, ਅਰਜਨ ਸਿੰਘ ਗੜਗੱਜ, ਰਾਸ ਬਿਹਾਰੀ ਬੋਸ, ਭਗਤ ਸਿੰਘ ਤੇ ਅਜੀਤ ਸਿੰਘ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ।

ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੀ ਚੇਸ਼ਟਾ ਇਸੇ ਦੌਰਾਨ ਉਸ ਨੇ ਮਾਰਕਸ, ਏਂਗਲਜ਼, ਲੈਨਿਨ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ ਜਿਸ ਦਾ ਅਸਰ ਉਨ੍ਹਾਂ ਦੀ ਕ੍ਰਾਂਤੀਕਾਰੀ ਕਵਿਤਾ ਵਿੱਚੋਂ ਸਾਫ਼ ਨਜ਼ਰ ਆਉਂਦਾ ਹੈ। ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੂੰ ਕਈ ਨਿੱਕੇ-ਨਿੱਕੇ ਕੰਮ ਕਰਨੇ ਪਏ। ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ ਲਿਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ, ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ ਪਰ ਉਹ ਕਿਸੇ ਵੀ ਕੰਮ ਵਿੱਚ ਆਪਣਾ ਪੂਰਾ ਧਿਆਨ ਨਾ ਲਾ ਸਕੇ, ਕਿਉਂਕਿ ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੀ ਚੇਸ਼ਟਾ ਨੇ ਉਸ ਦੀਆਂ ਰੁਚੀਆਂ ਨੂੰ ਇਸ ਕੰਮ ਦਾ ਰਾਹਗੀਰ ਨਹੀਂ ਬਣਨ ਦਿੱਤਾ।

ਬਾਵਾ ਬਲਵੰਤ ਦੀ ਕਾਵਿ-ਦ੍ਰਿਸ਼ਟੀ ਦਾ ਕੇਂਦਰੀ ਸਰੋਕਾਰ ਮਨੁੱਖੀ ਸਮਾਜ ਤੇ ਨਿਜ਼ਾਮ ਦੀ ਬਿਹਤਰੀ ਨਾਲ ਹੈ। ਸਮਾਜਵਾਦੀ ਚੇਤਨਾ ਦਾ ਧਾਰਨੀ ਹੋਣ ਕਾਰਨ ਉਹ ਮਿਹਨਤਕਸ਼ ਆਵਾਮ ਨੂੰ ਜਾਗ੍ਰਿਤ ਕਰਨ ਲਈ ਸਾਹਿਤ ਰਚਨਾ ਨੂੰ ਇੱਕ ਮਾਧਿਅਮ ਬਣਾਉਂਦਾ ਹੈ। ਉਹ ਜਿੱਥੇ ਸਾਮਰਾਜੀ ਤੇ ਸਰਮਾਏਦਾਰੀ ਨਿਜ਼ਾਮ ਦੀ ਜ਼ਬਰ ਅਤੇ ਹਿੰਸਕ ਪ੍ਰਵਿਰਤੀ ਦਾ ਪਰਦਾਫਾਸ਼ ਕਰਦਾ ਹੈ, ਉੱਥੇ ਜਾਗੀਰਦਾਰੀ ਪ੍ਰਬੰਧ ਦੀ ਫੋਕੀ ਨੈਤਿਕਤਾ ਵਿਰੁੱਧ ਵੀ ਆਪਣੇ ਵਿਚਾਰਾਂ ਦਾ ਸੰਚਾਰ ਕਰਦਾ ਹੈ।

ਬਾਵਾ ਬਲਵੰਤ ਇਸਤਰੀ ਦੀ ਸੁਤੰਤਰਤਾ ਦੇ ਪ੍ਰਸੰਗ ਵਿੱਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਾਜਿਕ ਚੇਤਨਤਾ ਅਧੀਨ ਪਿਆਰ ਦੇ ਅਨੁਭਵ ਨੂੰ ਪੇਸ਼ ਕਰਨ ਵਾਲਾ ਕਵੀ ਹੈ, ਉਹ ਸਰਮਾਏਦਾਰੀ ਨਿਜ਼ਾਮ ਉੱਤੇ ਕਟਾਖਸ਼ ਕਰਦਾ ਹੈ ਜਿਸ ਨੇ ਇਸਤਰੀ ਨੂੰ ਸਿਰਫ਼ ਭੋਗ ਦੀ ਵਸਤ ਤੱਕ ਸੀਮਤ ਕਰ ਦਿੱਤਾ, ਇਸ ਭੋਗ ਦੇ ਮੁਕਾਬਲੇ ਦੇ ਉੱਪਰ ਬਾਵਾ ਬਲਵੰਤ ਔਰਤ ਅਤੇ ਮੁਹੱਬਤ ਨੂੰ ਇੱਕ ਸਮਾਜਿਕ ਸਰੋਕਾਰ ਬਣਾ ਕੇ ਪੇਸ਼ ਕਰਦਾ ਹੈ। ਬਾਵਾ ਬਲਵੰਤ ਦਾ ਦਿਹਾਂਤ ਪੰਜਾਬੀ ਸਾਹਿਤ ਦੀ ਭਿਆਨਕ ਤ੍ਰਾਸਦੀ ਆਖਿਆ ਜਾ ਸਕਦਾ ਹੈ। ਸਾਦਾ ਪਹਿਰਾਵਾ ਤੇ ਖਾਣ-ਪੀਣ ਦੀ ਸਾਦਗੀ ਵਾਲੇ ਬਾਵਾ ਬਲਵੰਤ 1972 ਵਿੱਚ ਸਨ ਸਟਰੋਕ ਲੱਗਣ ਕਾਰਨ ਚੱਲ ਵੱਸੇ।

ਡਾ. ਚਰਨਜੀਤ ਕੌਰ, ਪੰਜਾਬੀ ਵਿਭਾਗ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਰਸਾ (ਹਰਿਆਣਾ)

ਜੀਵਨ

ਸੋਧੋ

ਬਾਵਾ ਬਲਵੰਤ ਦਾ ਜਨਮ ਅਗਸਤ 1915[2] ਨੂੰ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਾਤਾ ਗਿਆਨ ਦੇਈ ਤੇ ਹਕੀਮ ਠਾਕੁਰ ਦੀਨਾ ਨਾਥ ਦੇ ਘਰ ਹੋਇਆ।[4] ਉਸ ਦਾ ਜਨਮ ਵੇਲੇ ਦਾ ਨਾਮ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿੱਚ ਬਾਵਾ ਬਲਵੰਤ ਬਣਿਆ।[5] ਉਹਨਾਂ ਨੂੰ ਸਕੂਲ ਵਿੱਚ ਦਾਖ਼ਲ ਹੋ ਕੇ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਲਈ ਮੁੱਢਲੀ ਵਿੱਦਿਆ ਪਾਂਧੇ ਕੋਲ਼ੋ ਹੀ ਪ੍ਰਾਪਤ ਕੀਤੀ।[6] ਉਹਨਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਵੀ ਸਿੱਖੀਆਂ ਅਤੇ ਫੇਰ ਭਾਰਤ ਅਤੇ ਸੰਸਾਰ ਦੇ ਮਹਾਨ ਸਾਹਿਤ ਦਾ ਅਧਿਐਨ ਕੀਤਾ। ਆਪ ਨੂੰ ਚਿੱਤਰ-ਕਲਾ ਵਿੱਚ ਵੀ ਬਹੁਤ ਦਿਲਚਸਪੀ ਸੀ। ਆਪਣੀਆਂ ਆਰਥਿਕ ਲੋੜਾਂ ਲਈ ਉਹਨਾਂ ਨੂੰ ਕਈ ਨਿੱਕੇ-ਨਿੱਕੇ ਕੰਮ ਕਰਨੇ ਪਏ। ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ ਪਰ ਉਹ ਕਿਸੇ ਵੀ ਕੰਮ ਵਿੱਚ ਆਪਣਾ ਪੂਰਾ ਧਿਆਨ ਨਾ ਲਾ ਸਕੇ ਕਿਉਂਕਿ ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੇ ਸ਼ੌਕ ਨੇ ਉਹਨਾਂ ਦੀਆਂ ਰੁਚੀਆਂ ਨੂੰ ਇਸ ਕੰਮ ਦਾ ਰਾਹਗੀਰ ਨਹੀਂ ਬਣਨ ਦਿੱਤਾ।

ਜੀਵਨ ਸ਼ੈਲੀ

ਸੋਧੋ

ਬਾਵਾ ਬਲਵੰਤ ਨੇ ਆਪਣੇ ਜੀਵਨ ਨਿਰਬਾਹ ਲਈ ਕਿਸੇ ਦੇ ਅੱਗੇ ਹੱਥ ਨਹੀਂ ਸੀ ਫੈਲਾਇਆ ਅਤੇ ਨਾ ਹੀ ਕਿਸੇ ਪੁਰਸਕਾਰ ਦੀ ਚਾਹ ਕੀਤੀ ਸੀ। ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਮਾਲਾ-ਮਾਲ ਕਰਨਾ ਹੀ ਉਸ ਦਾ ਲਕਸ਼ ਸੀ, ਜਿਸ ਵਿੱਚ ਉਹ ਸਫ਼ਲ ਰਿਹਾ। ਉਸ ਦਾ ਜੋ ਰੁਤਬਾ ਸੀ, ਬਤੌਰ ਪ੍ਰਗਤੀਸ਼ੀਲ ਕਵੀ, ਉਹ ਹਮੇਸ਼ਾ ਕਾਇਮ ਰਿਹਾ, ਸਗੋਂ ਵਕਤ ਦੇ ਨਾਲ-ਨਾਲ ਉਸ ਦਾ ਮੁਕਾਮ ਬੁਲੰਦ ਹੁੰਦਾ ਗਿਆ ਕਿਉਂਕਿ ਉਸ ਨੂੰ ਡਾ. ਮੁਹੰਮਦ ਇਕਬਾਲ ਦਾ ਇਹ ਸ਼ਿਅਰ ਯਾਦ ਸੀ:- ਐ ਤਾਇਰੇ-ਲਾਹੂਤੀ (ਉੱਚਾ ਉੱਡਣ ਵਾਲਾ ਪੰਛੀ) ਉਸ ਰਿਜ਼ਕ ਸੇ ਮੌਤ ਅੱਛੀ , ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇਂ[7]

ਭਲਵਾਨੀ ਕੱਦ-ਕਾਠ, ਗੋਰੇ-ਚਿੱਟੇ ਰੰਗ ਅਤੇ ਘੁੰਗਰਾਲੇ ਵਾਲਾਂ ਵਾਲਾ ਬਲਵੰਤ ਕਦੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਰਹਿੰਦਾ ਸੀ। ਕਈ ਲੋਕ ਬਲਵੰਤ ਨੂੰ ਘੁੰਗਰਾਲੇ ਵਾਲ ਹੋਣ ਕਰ ਕੇ 'ਬਾਵਾ' ਵੀ ਕਹਿੰਦੇ ਸਨ। ਬਾਅਦ ਵਿਚ ਇਹ ਦੋਵੇਂ ਨਾਂ ਇਕ ਹੋ ਕੇ ਬਾਵਾ ਬਲਵੰਤ ਬਣ ਗਿਆ। ਬਾਵਾ ਨਿਰਸੰਦੇਹ ਇਕ ਉੱਚ ਪ੍ਰਤਿਭਾ ਵਾਲਾ ਕਵੀ ਹੈ। ਉਹ ਇਕੋ ਸਮੇਂ ਦਾਰਸ਼ਨਿਕ ਵਿਦਵਾਨ ਅਤੇ ਕਵੀ ਹੈ।

ਕਵੀ ਵੀ ਇਸ ਹੱਦ ਤਕ ਗਹਿਰਾ ਕਿ ਗਹੁ ਬਿਨਾਂ ਉਸ ਦੀ ਰਚਨਾ ਦੀ ਤਹਿ ਤਕ ਨਹੀਂ ਪੁਜਿਆ ਜਾ ਸਕਦਾ। ਇਹ ਅਜਿਹੀ ਕਵਿਤਾ ਨਹੀਂ ਕਿ ਪਲ ਦੀ ਪਲ ਪੜ੍ਹੀ ਜਾਂ ਸੁਣੀ ਅਤੇ ਆਨੰਦਿਤ ਹੋ ਗਏ। ਇਹ ਇਸ ਤੋਂ ਪਰ੍ਹੇ ਜਾਂਦੀ ਹੈ। ਆਲੋਚਨਾ ਅਤੇ ਵਿਆਖਿਆ ਦੀ ਮੰਗ ਕਰਦੀ ਹੈ ਅਤੇ ਫਿਰ ਕਿਤੇ ਜਾ ਕੇ ਅਸਰ ਕਰਦੀ ਹੈ। ਬਾਵਾ ਬਲਵੰਤ ਨੂੰ ਸਮਾਜਵਾਦੀ ਯਥਾਰਥਵਾਦੀ ਕਵੀ ਆਖਣਾ ਉਸ ਦੀ ਅਗਾਂਹਵਧੂ ਸੋਚਣੀ ਦਾ ਯੋਗ ਮੁਲਾਂਕਣ ਹੈ। ਉਹ ਅਪਣੇ ਆਲੇ-ਦੁਆਲੇ ਦੇ ਸਮਾਜ ਦਾ ਯੋਗ ਅਧਿਐਨ ਕਰ ਸਕਣ ਦੇ ਸਮਰੱਥ ਵੀ ਹੁੰਦਾ ਹੈ। ਉਹ ਸਮਾਜ ਵਿਚ ਚਲ ਰਹੇ 'ਵਿਰੋਧ' ਦੀ ਪੜਤਾਲ ਕਰਦਾ ਹੈ ਅਤੇ ਇਸ ਦੇ ਵਿਕਾਸ ਵਿਚ ਹਿੱਸਾ ਪਾਉਂਦਾ ਹੋਇਆ ਇਕ ਸ਼੍ਰੇਣੀ-ਰਹਿਤ ਸਮਾਜ ਦੀ ਕਲਪਨਾ ਕਰਦਾ ਹੈ। ਬਾਵਾ ਬਲਵੰਤ ਨੇ ਅਪਣੇ ਜੀਵਨ ਨਿਰਬਾਹ ਲਈ ਕਿਸੇ ਅੱਗੇ ਹੱਥ ਨਹੀਂ ਸੀ ਅਡਿਆ ਅਤੇ ਨਾ ਹੀ ਕਿਸੇ ਪੁਰਸਕਾਰ ਦੀ ਇੱਛਾ ਕੀਤੀ ਸੀ।

ਰਚਨਾਵਾਂ

ਸੋਧੋ

ਉਨ੍ਹਾਂ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦੀ ੧੯੩੦ ਵਿਚ ਉਰਦੂ ਵਿਚ ਛਪੀ, ਜੋ ਅੰਗ੍ਰੇਜ ਸਰਕਾਰ ਨੇ ਜ਼ਬਤ ਕਰ ਲਈ ।[8]

ਕਾਵਿ ਸੰਗ੍ਰਹਿ

ਸੋਧੋ
  • ਮਹਾਂ ਨਾਚ (1941)
  • ਅਮਰ ਗੀਤ (1942)
  • ਜਵਾਲਾਮੁਖੀ (1943)
  • ਬੰਦਰਗਾਹ (1951)
  • ਸੁਗੰਧ ਸਮੀਰ (1959)

ਲੇਖ ਸੰਗ੍ਰਹਿ

ਸੋਧੋ
  • ਕਿਸ ਕਿਸ ਤਰ੍ਹਾਂ ਦੇ ਨਾਚ

ਕਵਿਤਾ ਦਾ ਨਮੂਨਾ

ਸੋਧੋ

ਜੀਵਨ

ਸੋਧੋ

ਜੀਵਨ ਹੈ ਰੋਣਾ ਤੇ ਹੱਸਣਾ
ਮਾਰ ਪਲਾਕੀ ਕਾਲ ਤੇ ਚੜ੍ਹਨਾ
ਡਿਗਣਾ ਫੇਰ ਉਸੇ ਵੱਲ ਨੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਅੰਧਕਾਰ-ਖਿੰਘਰਾਂ ਸੰਗ ਖਹਿਣਾ
ਦੁਖ-ਸੁਖ ਦੇ ਨਰਕਾਂ ਵਿੱਚ ਪੈਣਾ
ਦਿਲ-ਸਾਗਰ ’ਚੋਂ ਉਠਦੇ ਰਹਿਣਾ
ਲੁੱਛ-ਲੁੱਛ ਨੈਣ ਗਗਨ ’ਚੋਂ ਵਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਕਦੇ ਕਿਸੇ ਨੂੰ ਦਿਲ ਦੇ ਬਹਿਣਾ
ਅੱਜ-ਕੱਲ੍ਹ ਦੇ ਕੋਲੂ ਵਿੱਚ ਪੈਣਾ
ਵਿਸਮਾਦੀ ਮੌਜਾਂ ਵਿੱਚ ਵਹਿਣਾ
ਜਿਗਰ ਦੇ ਛਾਲੇ ਅਰਸ਼ ਨੂੰ ਦੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਕੁਦਰਤ ਨਾਲ ਬਖੇੜੇ ਕਰਨਾ
ਫੇਰ ਜੋ ਆਏ ਸਿਰ ਤੇ ਜਰਨਾ
ਜੀਵਨ ਹੈ ਜਿੱਤਣਾ ਤੇ ਹਰਨਾ
ਪਲ ਵਿੱਚ ਜੀਣਾ ਪਲ ਵਿੱਚ ਮਰਨਾ
ਕਰ ਕਰ ਉਂਗਲਾਂ ਕਹੇ ਲੁਕਾਈ:
‘ਔਹ ਜਾਂਦਾ ਹੈ ਨਵਾਂ ਸ਼ੁਦਾਈ ’
ਸੌ-ਰੰਗੀ ਮਸਤੀ ਵਿੱਚ ਰਹਿਣਾ
ਹੋਣੀ ਨਾਲ ਵੀ ਤੋੜੇ ਕੱਸਣਾ -
ਜੀਵਨ ਹੈ ਰੋਣਾ ਤੇ ਹੱਸਣਾ

ਹਵਾਲੇ

ਸੋਧੋ
  1. ਸਰਹੱਦ ਕੰਢੇ ਵੱਸਿਆ ਇਤਿਹਾਸਕ ਪਿੰਡ ਨੇਸ਼ਟਾ
  2. 2.0 2.1 2.2 "Bawa Balwant's sad saga". The Tribune. June 2, 2005.
  3. "Bawa Balwant". ApnaOrg.
  4. ਊਸ਼ਾ ਦੀ ਲਾਲੀ ਵਰਗਾ ਬਾਵਾ ਬਲਵੰਤ
  5. Encyclopaedia of Indian Literature: A-Devo edited by Amaresh Datta
  6. "ਬਾਵਾ ਬਲਵੰਤ". Archived from the original on 2014-02-01. Retrieved 2013-05-08.
  7. "ਤਪੱਸਿਆ ਤੋਂ ਘੱਟ ਨਹੀਂ ਸਾਹਿਤਕਾਰੀ". Punjabi Tribune Online (in ਹਿੰਦੀ). 2015-05-23. Retrieved 2019-06-19.[permanent dead link]
  8. "ਬਾਵਾ ਬਲਵੰਤ ਪੰਜਾਬੀ ਕਵਿਤਾ". www.punjabi-kavita.com. Retrieved 2019-06-19.

ਬਾਹਰੀ ਲਿੰਕ

ਸੋਧੋ

ਪੰਜਾਬੀ ਕਵਿਤਾ ਉੱਪਰ ਉਪਲੱਬਧ ਬਾਵਾ ਬਲਵੰਤ ਦੇ ਕਾਵਿ ਸੰਗ੍ਰਹਿ