ਤੜਾਗੀ
ਤੜਾਗੀ ਇੱਕ ਰੇਸ਼ਮੀ ਜਾਂ ਸੂਤੀ ਧਾਗਾ ਹੁੰਦਾ ਹੈ ਜੋ ਬੱਚੇ ਦੇ ਜਨਮ ਤੋਂ ਉਸਦੇ ਲੱਕ ਤੋਂ ਥੱਲੇ ਕਮਰ ਦੁਆਲੇ ਬੰਨ੍ਹਿਆ ਜਾਂਦਾ ਹੈ।[1]
ਲੱਕ ਦੁਆਲੇ ਕਾਲੇ ਰੰਗ ਦੇ ਧਾਗੇ ਵਿਚ ਕੌਡੀਆਂ ਜਾਂ ਮਣਕੇ ਜਾਂ ਛੋਟੇ ਘੁੰਗਰੂ ਪਾ ਕੇ ਜੋ ਧਾਗਾ ਬੰਨ੍ਹਿਆ ਜਾਂਦਾ ਹੈ, ਉਸ ਨੂੰ ਤੜਾਗੀ ਕਹਿੰਦੇ ਹਨ। ਤੜਾਗੀ ਲੜਕੇ ਦੇ ਹੀ ਬੰਨ੍ਹੀ ਜਾਂਦੀ ਹੈ ਲੜਕੀ ਦੇ ਨਹੀਂ। ਪਹਿਲਾਂ ਤੜਾਗੀ ਸੁਨਿਆਰ ਬਣਾਉਂਦੇ ਸਨ। ਉਹ ਹੀ ਲੜਕੇ ਦੇ ਬੰਨ੍ਹਦੇ ਸਨ। ਸੁਨਿਆਰ ਨੂੰ ਤੜਾਗੀ ਬੰਨ੍ਹਣ ਦਾ ਸੂਟ ਦਿੱਤਾ ਜਾਂਦਾ ਸੀ। ਫੇਰ ਲੜਕੇ ਦੀ ਭੂਆ ਵੱਲੋਂ ਤੜਾਗੀ ਬੰਨ੍ਹਣ ਦਾ ਰਿਵਾਜ ਚੱਲਿਆ। ਤੜਾਗੀ ਬੰਨ੍ਹਣ ਦਾ ਸੂਟ ਫੇਰ ਭੂਆ ਨੂੰ ਦਿੱਤਾ ਜਾਣ ਲੱਗਿਆ।ਤੜਾਗੀ ਵਿਚ ਸੋਨੇ ਦੇ 7 ਜਾਂ 11 ਘੰਗਰੂ ਵੀ ਬੰਨ੍ਹੇ ਜਾਂਦੇ ਹਨ।
ਪੁਰਾਣੇ ਸਮਿਆਂ ਵਿਚ ਲੋਕ ਅੰਧ ਵਿਸ਼ਵਾਸੀ ਸਨ। ਟੂਣਿਆਂ, ਮੰਤਰਾਂ ਵਿਚ ਵਿਸ਼ਵਾਸ ਰੱਖਦੇ ਸਨ। ਇਸ ਲਈ ਲੜਕੇ ਨੂੰ ਬਦਰੂਹਾਂ ਤੋਂ ਹੋਰ ਔਹਰਾਂ ਤੋਂ ਬਚਾਉਣ ਲਈ ਤੜਾਗੀ ਪਾਈ ਜਾਂਦੀ ਸੀ। ਤੜਾਗੀ ਦਾ ਧਾਗਾ ਐਨਾ ਮਜਬੂਤ ਹੁੰਦਾ ਸੀ ਕਿ ਸਾਲਾਂ ਵੱਧੀ ਚੱਲਦਾ ਸੀ। ਹੁਣ ਅੰਧ ਵਿਸ਼ਵਾਸ ਘੱਟਦਾ ਜਾ ਰਿਹਾ ਹੈ। ਲੋਕ ਤਰਕਸ਼ੀਲ ਹੋ ਰਹੇ ਹਨ। ਇਸ ਲਈ ਹੁਣ ਬਹੁਤ ਘੱਟ ਪਰਿਵਾਰ ਲੜਕਿਆਂ ਤੇ ਤੜਾਗੀ ਬੰਨ੍ਹਦੇ ਹਨ।[2]
ਇਹਦੇ ਬੜੇ ਫਾਇਦੇ ਹੁੰਦੇ ਆ,ਇਹਦੇ ਨਾਲ ਢਿੱਡ ਨੀ ਵਧਦਾ ਜੁਆਕ ਦਾ,ਜੁਆਕ ਨੂੰ ਹਰਨੀਆਂ ਦੀ ਬਿਮਾਰੀ ਨੀ ਹੁੰਦੀ,ਭਾਰ ਦਾ ਪਤਾ ਲੱਗਦਾ ਰਹਿੰਦਾ,ਕੋਈ ਪੇਟ ਦੀ ਬਿਮਾਰੀ ਨੀ ਹੁੰਦੀ ਤੇ ਹੋਰ ਪਤਾ ਨੀ ਕੀ ਤੇ ਕੀ। ਸੋਚਿਆ ਮਨਾਂ ਨਹੀਂ ਇਹ ਤਾਂ ਕੁੱਛ ਜਿਆਦਾ ਈ ਹੋ ਗਿਆ,ਜਦ ਇਹ ਪੜਿਆ ਕਿ ਅੱਗੇ ਲੋਕਾਂ ਕੋਲ ਕੱਪੜੇ ਦੀ ਘਾਟ ਹੁੰਦੀ ਸੀ,ਤੇ ਇਹ ਤੜਾਗੀ ਕੱਪੜਾ ਈ ਹੁੰਦਾ ਸੀ। ਵੈਸੇ ਵੀ ਪੂਰਾ ਨੰਗ ਧੜੰਗਾ ਜੁਆਕ ਤੁਰੇ ਫਿਰਨ ਨਾਲੋਂ ਕਾਲਾ ਧਾਗਾ ਬੰਨ ਦਿੰਦੇ ਬਈ ਇਹ ਨਾਲੇ ਤਾਂ ਨਜਰ ਫਜਰ ਤੋਂ ਬੱਚਤ ਰੱਖਦਾ ਨਾਲੇ ਜੁਆਕ ਦਾ ਨੰਗ ਢਕਿਆ ਰਹਿੰਦਾ। ਹੁਣ ਸੋਚਦੀ ਸੀ ਵਾਹ ਕਿਆ ਰਿਵਾਜ ਆ,ਨਜਰ ਤੋਂ ਤਾਂ ਮੰਨਿਆ ਜਾ ਸਕਦਾ ਬਈ ਚਲੋ ਕਾਲਾ ਧਾਗਾ ਬੰਨ ਤਾ, ਨੱਜਰਬੱਟੂ ਦੀ ਥਾਂ ਤਾਂਕਿ ਨਜਰ ਨਾ ਲੱਗੇ। ਤੜਾਗੀ ਕੱਪੜੇ ਦਾ ਵੀ ਕੰਮ ਕਰਦੀ ਆ,ਮੁਸ਼ਕਿਲ ਜਿਹਾ ਲੱਗਿਆ। ਪਰ ਫੇਰ ਲੱਗਿਆ ਮਨਾਂ ਇਹ ਰਿਵਾਜ ਤਾਂ ਉਹਨਾਂ ਵੇਲਿਆਂ ਦਾ ਜਦ ਕੱਪੜੇ ਨੂੰ ਤੰਦ ਕਹਿੰਦੇ ਸੀ ਤੇ ਲੋਕ ਧਾਗੇ ਨਾਲ ਹੋ ਸਕਦਾ ਪੱਤੇ ਵਗੈਰਾ ਜਾਂ ਲੀਰ ਟੰਗ ਦਿੰਦੇ ਹੋਣ। ਵੈਸੇ ਵੀ ਲੋਕ ਲੰਗੋਟ ਵਗੈਰਾ ਪਾਉਂਦੇ ਸੀ ਤੇ ਯਾਦ ਵੀ ਆ ਛੋਟੇ ਛੋਟੇ ਜੁਆਕਾਂ ਨੇ ਕੱਲੀ ਤੜਾਗੀ ਪਾਈ ਨੰਗ ਧੜੰਗੇ ਵਿਹੜਿਆਂ ਚ ਭੱਜੇ ਫਿਰਨਾ,ਖਾਸ ਕਰਕੇ ਗਰਮੀਆਂ ਚ।ਹਵਾਲਾ ਲੋੜੀਂਦਾ
ਹਵਾਲੇ
ਸੋਧੋ- ↑ Service, Tribune News. "ਹੁਣ ਨਹੀਂ ਬੰਨ੍ਹਦੇ ਤੜਾਗੀ". Tribuneindia News Service. Retrieved 2022-04-07.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
ਬਾਹਰੀ ਲਿੰਕ
ਸੋਧੋਤੜਾਗੀ ਕੀ ਹੁੰਦੀ ਹੈ ਤੇ ਤੜਾਗੀ ਸੰਬੰਧੀ ਯੂਟਿਊਬ ਉੱਤੇ ਵੀਡੀਓਜ਼----