ਦਾਊਦ ਖਾਨ (ਕ੍ਰਿਕਟਰ)
ਦਾਊਦ ਖਾਨ (1912–1979) ਇੱਕ ਕ੍ਰਿਕਟ ਖਿਡਾਰੀ ਅਤੇ ਅੰਪਾਇਰ ਸੀ। ਉਹ ਪਾਕਿਸਤਾਨ ਦੀ ਭਾਰਤ ਤੋਂ ਆਜ਼ਾਦ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿੰਧ ਕ੍ਰਿਕਟ ਟੀਮ ਲਈ ਖੇਡਿਆ ਸੀ। ਬਾਅਦ ਵਿੱਚ ਉਹ ਇੱਕ ਟੈਸਟ ਅੰਪਾਇਰ ਬਣ ਗਿਆ ਸੀ।
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | 1912 Karachi, British India | ||||||||||||||||||||||||||
ਮੌਤ | 21 June 1979 (ਉਮਰ 66–67) | ||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | ||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||||||||||||||
ਸਾਲ | ਟੀਮ | ||||||||||||||||||||||||||
1936-37 to 1947-48 | Sind | ||||||||||||||||||||||||||
ਅੰਪਾਇਰਿੰਗ ਬਾਰੇ ਜਾਣਕਾਰੀ | |||||||||||||||||||||||||||
ਟੈਸਟ ਅੰਪਾਇਰਿੰਗ | 14 (1955–1973) | ||||||||||||||||||||||||||
ਪਹਿਲਾ ਦਰਜਾ ਅੰਪਾਇਰਿੰਗ | 136 (1948–1976) | ||||||||||||||||||||||||||
ਕਰੀਅਰ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: CricketArchive, 6 September 2015 |
ਖੇਡ ਕਰੀਅਰ
ਸੋਧੋਦਾਊਦ ਨੇ 1936 ਅਤੇ 1947 ਦਰਮਿਆਨ ਸਿੰਧ ਲਈ ਮੱਧ-ਕ੍ਰਮ ਦੇ ਬੱਲੇਬਾਜ਼ ਵਜੋਂ 20 ਪਹਿਲੀ ਸ਼੍ਰੇਣੀ[1] ਵਿਚ ਖੇਡਿਆ ਸੀ। ਉਸ ਦਾ ਸਭ ਤੋਂ ਵੱਡਾ ਸਕੋਰ 1938-39 ਵਿੱਚ ਰਣਜੀ ਟਰਾਫੀ ਵਿੱਚ ਬੰਬਈ ਖਿਲਾਫ਼ 74 ਦੌੜਾਂ ਦਾ ਸੀ।[2]
ਅੰਪਾਇਰਿੰਗ ਕਰੀਅਰ
ਸੋਧੋਖਾਨ ਨੇ 1948 ਤੋਂ 1976 ਦਰਮਿਆਨ ਪਾਕਿਸਤਾਨ ਵਿੱਚ 136 ਪਹਿਲੀ ਸ਼੍ਰੇਣੀ ਦੇ ਮੈਚ ਅੰਪਾਇਰ ਕੀਤੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਰਾਚੀ ਵਿੱਚ ਹੋਏ ਸਨ, ਜਿਨ੍ਹਾਂ ਵਿੱਚ ਕਾਇਦੇ-ਏ-ਆਜ਼ਮ ਟਰਾਫੀ ਦੇ ਨੌਂ ਫਾਈਨਲ ਵੀ ਸ਼ਾਮਲ ਸਨ। 1955 ਅਤੇ 1973 ਦੇ ਵਿਚਕਾਰ, ਉਸਨੇ 14 ਟੈਸਟਾਂ ਵਿੱਚ ਕੰਮ ਕੀਤਾ।[3] ਇਦਰੀਸ ਬੇਗ ਨਾਲ ਉਹ ਪਾਕਿਸਤਾਨ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਖੜ੍ਹਾ ਸੀ, ਢਾਕਾ ਵਿੱਚ ਭਾਰਤ ਖਿਲਾਫ਼ ਪਹਿਲਾ ਟੈਸਟ 1955 ਦੇ ਨਵੇਂ ਸਾਲ ਦੇ ਦਿਨ ਤੋਂ ਸ਼ੁਰੂ ਹੋਇਆ ਸੀ।[4]
ਕਰਾਚੀ ਦੇ ਕਲੱਬਾਂ ਵਿੱਚ ਸਾਲਾਨਾ 40 ਓਵਰਾਂ ਦਾ ਮੁਕਾਬਲਾ 'ਦਾਊਦ ਖਾਨ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ' ਉਸਦੇ ਸਨਮਾਨ ਵਿੱਚ ਰੱਖਿਆ ਗਿਆ ਹੈ।
ਹਵਾਲੇ
ਸੋਧੋ- ↑ "First-Class Matches played by Daud Khan". CricketArchive. Retrieved 18 June 2013.
- ↑ "Sind v Bombay in 1938-39". CricketArchive. Retrieved 19 September 2015.
- ↑ "Daud Khan as Umpire in Test Matches". CricketArchive. Retrieved 18 June 2013.
- ↑ "Pakistan v India, Dacca 1954-55". Cricket Archive. Retrieved 19 September 2015.
ਬਾਹਰੀ ਲਿੰਕ
ਸੋਧੋ- ਦਾਊਦ ਖਾਨ ਕ੍ਰਿਕਟ ਆਰਕਾਈਵ ਤੇ
- ਦਾਊਦ ਖਾਨ ਕ੍ਰਿਕਇੰਫੋ ਵਿਖੇ