ਦਾਸਰਥੀ ਕ੍ਰਿਸ਼ਨਮਾਚਾਰੀਆ

ਕ੍ਰਿਸ਼ਨਮਾਚਾਰੀਆ, ਪ੍ਰਸਿੱਧ ਦਾਸਰਥੀ, ਜਾਂ ਦਸਰਥੀ (1925-2019) ({{lang-te |దాశరథి కృష్ణమాచార్య}}) ਨੂੰ ਇੱਕ ਸੀ ਤੇਲਗੂ ਕਵੀ ਅਤੇ ਲੇਖਕ ਸੀ। ਦਾਸਰਥੀ ਅਭਿਯੁਧ੍ਯਾ ਕਵੀ ਅਤੇ ਕਾਲਪ੍ਰਾਪੂਰਣਾ ਖ਼ਿਤਾਬਾਂ ਦਾ ਧਾਰਨੀ ਹੈ।[1] ਉਸ ਨੇ 1974 ਵਿੱਚ ਆਪਣੀ ਕਾਵਿ ਰਚਨਾ ਪੁਸਤਕ ਤਿਮੀਰਮਤੋ ਸਮਰਮ (ਹਨੇਰੇ ਵਿਰੁੱਧ ਲੜਾਈ) ਲਈ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕੀਤਾ ਸੀ।[2] ਉਸਨੂੰ ਆਂਧਰਾ ਪ੍ਰਦੇਸ਼ ਸਰਕਾਰ ਦਾ ਅਸਥਾਨਾ ਕਵੀ ਵੀ ਚੁਣਿਆ ਗਿਆ ਸੀ।

ਮੁੱਢਲਾ ਜੀਵਨ

ਸੋਧੋ

ਕ੍ਰਿਸ਼ਨਮਾਚਾਰਯੂਲੂ ਦਸਰਥੀ ਦਾ ਜਨਮ ਇੱਕ ਦਰਮਿਆਨੇ ਵੈਸ਼ਨਵ ਬ੍ਰਾਹਮਣ ਪਰਿਵਾਰ ਵਿੱਚ 22 ਜੁਲਾਈ 1925 ਨੂੰ ਦਾਸਰਥੀ ਵਜੋਂ ਹੋਇਆ ਸੀ। ਉਸ ਦਾ ਜੱਦੀ ਪਿੰਡ ਚਿੰਨਾਗੁਦੁਰੁ ਮਹਿਬੂਬਾਦਬਾਦ ਜ਼ਿਲੇ ਦੇ ਮਰੀਪੇਡਾ ਮੰਡਲ ਵਿੱਚ ਹੈ1। ਇੱਕ ਕੱਟੜਪੰਥੀ, ਪਰ ਸੂਝਵਾਨ, ਵੈਸ਼ਨਵ ਭਗਤ, ਉਹ ਤੇਲਗੂ, ਸੰਸਕ੍ਰਿਤ ਅਤੇ ਤਾਮਿਲ ਭਾਸ਼ਾਵਾਂ 'ਤੇ ਚੰਗੀ ਪਕੜ ਵਾਲਾ ਭਾਰਤੀ ਪੁਰਾਣਾਂ ਦਾ ਇੱਕ ਵਿਦਵਾਨ ਸੀ। ਉਸਨੇ ਖਮਮ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ ਪਰੰਤੂ ਹੈਦਰਾਬਾਦ ਕਿੰਗਡਮ ਵਿੱਚ ਤਾਨਾਸ਼ਾਹੀ ਨਿਜ਼ਾਮ ਦੇ ਵਿਰੁੱਧ ਲਹਿਰ ਵਿੱਚ ਸ਼ਾਮਲ ਹੋਣ ਲਈ ਉੱਚ ਸਿੱਖਿਆ ਛੱਡ ਦਿੱਤੀ।

ਕੈਰੀਅਰ

ਸੋਧੋ

ਸੰਘਰਸ਼ਸ਼ੀਲਤਾ

ਸੋਧੋ

ਖੱਬੇਪੱਖੀ ਆਂਧਰਾ ਮਹਾਸਭਾ ਅੰਦੋਲਨ ਵਿੱਚ ਵਲੰਟੀਅਰ ਹੋਣ ਦੇ ਨਾਤੇ, ਦਸਰਥੀ ਨੇ ਲੋਕਾਂ ਨੂੰ ਚਾਨਣਾ ਪਾਉਣ ਲਈ ਤੇਲੰਗਾਨਾ ਦੇ ਇੱਕ ਪਿੰਡ ਤੋਂ ਦੂਜੇ ਪਿੰਡ ਦੀ ਯਾਤਰਾ ਕੀਤੀ। ਮਹਾਤਮਾ ਗਾਂਧੀ ਅਤੇ ਕੰਦੁਕੂਰੀ ਵੀਰੇਸੈਲਿੰਗਮ ਨੇ ਉਸ ਨੂੰ ਪ੍ਰਭਾਵਤ ਕੀਤਾ। ਹਾਲਾਂਕਿ, ਉਹ ਰਾਜਨੀਤਿਕ ਖੱਬੇ ਪੱਖ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਉਸਦੇ ਜ਼ਿਆਦਾਤਰ ਦੋਸਤ ਖੱਬੇਪੱਖੀ ਅਤੇ ਕਮਿਊਨਿਸਟ ਇਨਕਲਾਬੀ ਸਨ।

ਕਵਿਤਾ

ਸੋਧੋ

ਉਸਨੇ ਬਹੁਤ ਛੋਟੀ ਉਮਰ ਵਿੱਚ, ਜਦੋਂ ਉਹ ਇੱਕ ਵਿਦਿਆਰਥੀ ਸੀ, ਕਵਿਤਾ ਲਿਖਣੀ ਅਰੰਭ ਕੀਤੀ ਸੀ। ਉਸਦੀ ਕਵਿਤਾ ਇਨਕਲਾਬੀ ਸੀ ਅਤੇ ਕਾਰਲ ਮਾਰਕਸ ਦੀ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਦੱਬੇ-ਕੁਚਲੇ, ਗਰੀਬ, ਸ਼ੋਸਿਤ, ਮਜ਼ਦੂਰ ਕਵਿਤਾ ਵਿੱਚ ਉਸ ਦੇ ਵਿਸ਼ੇ ਸਨ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਨਿਜ਼ਾਮ ਸ਼ਾਸਨ ਅਧੀਨ ਸਰਮਾਏਦਾਰ, ਜਾਗੀਰਦਾਰੀ ਅਤੇ ਤਾਨਾਸ਼ਾਹੀ ਸਮਾਜ ਢਹਿਢੇਰੀ ਹੋਵੇਗਾ ਅਤੇ ਲੋਕਤੰਤਰ ਅਤੇ ਬਰਾਬਰੀ ਨੂੰ ਰਾਹ ਦੇਵੇਗਾ।

1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, ਬਹੁਤ ਸਾਰੀਆਂ ਸੁਤੰਤਰ ਰਜਵਾੜਾਸ਼ਾਹੀਆਂ ਅਤੇ ਰਿਆਸਤਾਂ ਨਵੀਂ ਬਣੀ ਭਾਰਤੀ ਯੂਨੀਅਨ ਵਿੱਚ ਸ਼ਾਮਲ ਹੋ ਗਈਆਂ। ਐਪਰ, ਤਤਕਾਲੀ ਸ਼ਾਸਕ ਮੀਰ ਉਸਮਾਨ ਅਲੀ ਖਾਨ ਦੇ ਤਾਨਾਸ਼ਾਹੀ ਸ਼ਾਸਨ ਅਧੀਨ ਹੈਦਰਾਬਾਦ ਰਾਜ ਸੰਘ ਵਿੱਚ ਸ਼ਾਮਲ ਨਹੀਂ ਹੋਇਆ ਸੀ। ਮੀਰ ਓਸਮਾਨ ਅਲੀ ਖਾਨ ਮਜਲਿਸ ਇਤਹਾਦੁਲ ਮੁਸਲਿਮ ਪਾਰਟੀ ਦੁਆਰਾ ਕੀਤੇ ਅੱਤਿਆਚਾਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਿਹਾ। ਇਸ ਮੌਕੇ, ਸਵਾਮੀ ਰਾਮਾਨੰਦਤੀਰੱਧਾ ਦੀ ਅਗਵਾਈ ਵਿੱਚ ਸੂਬਾ ਕਾਂਗਰਸ ਪਾਰਟੀ ਨੇ ਤਾਨਾਸ਼ਾਹੀ ਨਿਜ਼ਾਮ ਦੇ ਸ਼ਾਸਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਹਜ਼ਾਰਾਂ ਲੋਕ ਇਸ ਪੁਕਾਰ ਦਾ ਹੁੰਗਾਰਾ ਭਰਦੇ ਅਤੇ ਸੱਤਿਆਗ੍ਰਹਿ (ਸਿਵਲ ਅਵੱਗਿਆ) ਵਿੱਚ ਹਿੱਸਾ ਲੈ ਕੇ ਜੇਲ੍ਹ ਚਲੇ ਗਏ।

ਹਵਾਲੇ

ਸੋਧੋ
  1. "Kavitha pushpakam Intro" (PDF). Archived from the original (PDF) on 10 April 2009. Retrieved 9 March 2008.
  2. Sahitya Akademi Awardees Archived 23 June 2006 at the Wayback Machine.