ਦਿ ਇਕਨੋਮਿਕਸ ਟਾਈਮਜ਼
ਦਿ ਇਕਨੋਮਿਕਸ ਟਾਈਮਜ਼ ਇੱਕ ਅੰਗਰੇਜ਼ੀ-ਭਾਸ਼ਾਈ, ਭਾਰਤੀ ਰੋਜ਼ਾਨਾ ਅਖ਼ਬਾਰ ਹੈ ਜੋ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਿਟਡ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸਦੀ ਸ਼ੁਰੂਆਤ 1961 ਵਿੱਚ ਹੋਈ ਸੀ।[2] ਇਹ ਦ ਵਾਲ ਸਟਰੀਟ ਜਰਨਲ ਤੋਂ ਬਾਅਦ ਦੁਨੀਆ ਦਾ 800,000 ਤੋਂ ਵੱਧ ਪਾਠਕਾਂ ਨਾਲ ਦੂਜਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅੰਗਰੇਜ਼ੀ-ਭਾਸ਼ੀ ਕਾਰੋਬਾਰ ਅਖ਼ਬਾਰ ਹੈ।[3] ਇਹ ਅਖ਼ਬਾਰ ਇਕੋ ਸਮੇਂ 12 ਸ਼ਹਿਰਾਂ ਮੁੰਬਈ, ਬੈਂਗਲੁਰੂ, ਦਿੱਲੀ, ਚੇਨਈ, ਕੋਲਕਾਤਾ, ਲਖਨਊ, ਹੈਦਰਾਬਾਦ, ਜੈਪੁਰ, ਅਹਿਮਦਾਬਾਦ, ਨਾਗਪੁਰ, ਚੰਡੀਗੜ੍ਹ ਅਤੇ ਪੁਣੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਦਿ ਟਾਈਮਜ਼ ਆਫ਼ ਇੰਡੀਆ ਬਿਲਡਿੰਗ ਵਿੱਚ ਮੁੰਬਈ ਵਿਖੇ ਦਿ ਇਕਨੋਮਿਕਸ ਟਾਈਮਜ਼ ਦਾ ਮੁੱਖ ਦਫਤਰ ਹੈ। ਇਸਦਾ ਮੁੱਖ ਵਿਸ਼ਾ ਭਾਰਤੀ ਅਰਥਵਿਵਸਥਾ, ਅੰਤਰਰਾਸ਼ਟਰੀ ਵਿੱਤ, ਸ਼ੇਅਰ ਦੀਆਂ ਕੀਮਤਾਂ, ਵਸਤੂਆਂ ਦੀਆਂ ਕੀਮਤਾਂ ਦੇ ਨਾਲ ਨਾਲ ਵਿੱਤ ਸੰਬੰਧੀ ਹੋਰ ਮਾਮਲਿਆਂ 'ਤੇ ਅਧਾਰਤ ਹੈ। ਜਦੋਂ ਇਹ 1961 ਵਿੱਚ ਲਾਂਚ ਕੀਤਾ ਗਿਆ ਸੀ ਪੀ. ਐਸ. ਹਰਿਹਰਨ ਇਸਦਾ ਦਾ ਬਾਨੀ ਸੰਪਾਦਕ ਸੀ। ਦਿ ਇਕਨੋਮਿਕਸ ਟਾਈਮਜ਼ ਦਾ ਮੌਜੂਦਾ ਸੰਪਾਦਕ ਬੋਧਿਸਤਵ ਗਾਂਗੁਲੀ ਹੈ।
Economic Times | |
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਬ੍ਰੌਡਸ਼ੀਟ |
ਮਾਲਕ | ਦੀ ਟਾਈਮਜ਼ ਗਰੁੱਪ |
ਪ੍ਰ੍ਕਾਸ਼ਕ | ਦੀ ਟਾਈਮਜ਼ ਗਰੁੱਪ |
ਸੰਪਾਦਕ | ਬੋਧਿਸਤਵ ਗਾਂਗੁਲੀ |
ਸਥਾਪਨਾ | 1961 |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਟਾਈਮਜ਼ ਹਾਊਸ ਡੀ ਐਨ ਰੋਡ, ਮੁੰਬਈ – 400001 |
Circulation | 377,789 ਰੋਜ਼ਾਨਾ[1] (Jan – Jun 2017 ਤੱਕ [update] ਤੱਕ) |
ਭਣੇਵੇਂ ਅਖ਼ਬਾਰ | |
ਓਸੀਐੱਲਸੀ ਨੰਬਰ | 61311680 |
ਵੈੱਬਸਾਈਟ | economictimes |
ਲੰਡਨ ਆਧਾਰਤ ਫਾਈਨੈਂਸ਼ੀਅਲ ਟਾਈਮਜ਼ ਵਾਂਗ,[4] ਦਿ ਇਕਨੋਮਿਕਸ ਟਾਈਮਜ਼ ਵੀ ਸੈਲਮੋਨ-ਗੁਲਾਬੀ ਪੇਪਰ ਉੱਤੇ ਛਾਪਿਆ ਜਾਂਦਾ ਹੈ। ਇਹ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਵੇਚਿਆ ਜਾਂਦਾ ਹੈ।[5] ਜੂਨ 2009 ਵਿੱਚ, ਇਸ ਨੇ ਈਟੀ ਨਾਓ ਨਾਮਕ ਇੱਕ ਟੈਲੀਵਿਜ਼ਨ ਚੈਨਲ ਲਾਂਚ ਕੀਤਾ ਸੀ।[6][7]
ਹਵਾਲੇ
ਸੋਧੋ- ↑ "Submission of circulation figures for the audit period Jan – Jun 2017" (PDF). Audit Bureau of Circulations. Retrieved 5 January 2017.
- ↑ "The Economic Times". LinkedIn. Sunnyvale, California: Microsoft Corporation. Archived from the original on 15 ਅਪ੍ਰੈਲ 2012. Retrieved 31 October 2017.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ The New Yorker, 8 Oct 2012, 'Citizens Jain' - Ken Auletta Timesp.52
- ↑ Haughney, Christine (7 October 2013). "That Indescribable Pink of The Financial Times". The New York Times. New York City: The New York Times Company. Retrieved 31 October 2017.
- ↑ Rough Guides (2013). The Rough Guide to India (9th, Revised ed.). ਲੰਡਨ: Rough Guides. ISBN 978-1409366706.
- ↑ "News Room Headlines - Times Group's biz channel is ET Now". Indiantelevision.com. 19 January 2009. Retrieved 16 July 2010.
- ↑ Sruthijith KK @sruthijith (17 June 2009). "A New Channel Is Born: ET Now Goes On Air with 'The Economic Times Advantage'". contentSutra. Archived from the original on 12 ਸਤੰਬਰ 2012. Retrieved 16 July 2010.
{{cite web}}
: Unknown parameter|dead-url=
ignored (|url-status=
suggested) (help)