ਦੇਸ਼ ਭਗਤ ਯਾਦਗਾਰ
ਦੇਸ਼ ਭਗਤ ਯਾਦਗਾਰ[1] ਜਲੰਧਰ ਵਿਖੇ ਗ਼ਦਰ ਪਾਰਟੀ ਦੇ ਕਾਰਕੁੰਨਾਂ ਨੇ ਗ਼ਦਰੀ ਯੋਧਿਆਂ ਦੀਆ ਯਾਦ ਵਿੱਚ ਬਣਾਈ ਗਈ ਯਾਦਗਾਰ ਹੈ। ਇਹ ਇੱਕ ਦੋ ਮੰਜ਼ਲਾ ਇਮਾਰਤ ਹੈ ਜਿਸ ਵਿੱਚ ਇੱਕ ਲਾਇਬ੍ਰੇਰੀ, ਇੱਕ ਪ੍ਰਦਰਸ਼ਨੀ ਹਾਲ, ਕਾਨਫਰੰਸ ਰੂਮ ਅਤੇ ਕੁਝ ਰਿਹਾਇਸ਼ੀ ਕਮਰੇ ਸ਼ਾਮਲ ਹਨ। ਇਹ ਕੰਪਲੈਕਸ ਸ਼ਹਿਰ ਦੇ ਵਿੱਚ ਗੈਂਡ ਟ੍ਰੰਕ ਰੋਡ, ਜਲੰਧਰ ਤੇ ਸਥਿਤ ਹੈ। ਇਹ ਇਮਾਰਤ ਅਤੇ ਖੁੱਲ੍ਹਾ ਥਾਂ ਤਿੰਨ ਏਕੜ ਜ਼ਮੀਨ ਤੇ ਫੈਲਿਆ ਹੋਇਆ ਹੈ ਜੋ ਕਿ 1955 ਵਿੱਚ ਖਰੀਦੀ ਗਈ ਸੀ।
ਜਦੋਂ ਗ਼ਦਰੀਆਂ ਦੇ ਕਾਰਕੁੰਨ ਉਮਰ ਕੈਦ ਦੀ ਸਜ਼ਾ ਭੁਗਤਣ ਪਿੱਛੋਂ ਅੰਡੇਮਾਨ ਜੇਲ੍ਹ ਤੋਂ ਰਿਹਾਅ ਹੋਏ ਸਨ, ਉਹਨਾਂ ਨੇ 'ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ' ਦਾ ਗਠਨ ਕਰਨ ਦਾ ਫ਼ੈਸਲਾ ਕੀਤਾ, ਜਿਸਦਾ ਉਦੇਸ਼ ਗਦਰ ਪਾਰਟੀ ਨਾਲ ਜੁੜੇ ਪਰਿਵਾਰਾਂ ਦੀ ਭਲਾਈ ਦੀ ਨਿਗਰਾਨੀ ਕਰਨਾ ਸੀ ਜੋ ਅਜੇ ਵੀ ਜੇਲ੍ਹ ਵਿੱਚ ਸਨ ਜਾਂ ਲੰਮਾ ਸਮਾਂ ਕੈਦ ਕੱਟਣ ਕਾਰਨ ਨਕਾਰਾ ਹੋ ਗਏ ਸਨ ਜਾਂ ਉਹਨਾਂ ਦੀ ਜਾਇਦਾਦ ਸਰਕਾਰ ਦੁਆਰਾ ਜ਼ਬਤ ਕਰ ਲਈ ਗਈ ਸੀ। ਬਾਬਾ ਵਸਾਖਾ ਸਿੰਘ ਇਸ ਦੇ ਮੁੱਖ ਪ੍ਰਬੰਧਕ ਬਣੇ, ਜਿਸ ਨੇ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਲਈ ਕਾਫ਼ੀ ਪੈਸਾ ਉਗਰਾਹਿਆ ਸੀ। ਇਸ ਕਮੇਟੀ ਨੇ 1947 ਤੱਕ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਦੋਂ ਭਾਰਤ ਨੇ ਆਪਣੀ ਆਜ਼ਾਦੀ ਪ੍ਰਾਪਤ ਕੀਤੀ
ਦੇਸ਼ ਭਗਤ ਯਾਦਗਾਰ ਦੀ ਫੋਟੋ ਗੈਲਰੀ
ਸੋਧੋ-
ਦੇਸ਼ ਭਗਤ ਯਾਦਗਰ ਹਾਲ
-
ਦੇਸ਼ ਭਗਤ ਯਾਦਗਰ ਹਾਲ
-
ਦੇਸ਼ ਭਗਤ ਯਾਦਗਰ ਹਾਲ ਦਾ ਨੀਂਹ ਪੱਥਰ
-
ਦੇਸ਼ ਭਗਤ ਯਾਦਗਰ ਹਾਲ ਦਾ ਨੀਂਹ ਪੱਥਰ ਰੱਖਣ ਦੀ ਤਸਵੀਰ
-
ਦੇਸ਼ ਭਗਤ ਯਾਦਗਰ ਹਾਲ ਲਈ ਦਾਨੀਆਂ ਦੀ ਸੂਚੀ
-
ਦੇਸ਼ ਭਗਤ ਯਾਦਗਰ ਹਾਲ ਲਈ ਦਾਨੀਆਂ ਦੀ ਸੂਚੀ
-
ਦੇਸ਼ ਭਗਤ ਯਾਦਗਰ ਹਾਲ ਲਈ ਦਾਨੀਆਂ ਦੀ ਸੂਚੀ
-
ਦੇਸ਼ ਭਗਤ ਯਾਦਗਰ ਹਾਲ ਲਈ ਦਾਨੀਆਂ ਦੀ ਸੂਚੀ
-
ਦੇਸ਼ ਭਗਤ ਯਾਦਗਰ ਹਾਲ
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2015-10-27. Retrieved 5 ਅਗਸਤ 2016.
{{cite web}}
: Unknown parameter|dead-url=
ignored (|url-status=
suggested) (help)