ਦੋਦੋਲ
ਦੋਦੋਲ ਇੱਕ ਟਾਫੀ ਵਰਗੀ ਮਿਠਾਈ ਹੈ ਜੋ ਕੀ ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਬ੍ਰੂਨੇਈ, ਦੱਖਣੀ ਭਾਰਤ, ਸ੍ਰੀਲੰਕਾ ਅਤੇ ਬਰਮਾ, ਫਿਲੀਪੀਨਜ਼ (ਖਾਸ ਕਰਕੇ ਲੁਜ਼ੋਨ ਵਿੱਚ ਇਲੋਕੋਸ ਖੇਤਰ ਅਤੇ ਲਾਨਾਓ ਡੇਲ ਨੋਰਤ ਅਤੇ ਮਿੰਡਾਨੋ ਵਿੱਚ ਲਾਨਾਓ ਡੇਲ ਸੁਰ ਦੇ ਸੂਬੇ ਵਿੱਚ) ਲੋਕਪ੍ਰਿਯ ਹੈ। ਇਹ ਨਾਰੀਅਲ ਦਾ ਦੁੱਧ, ਗੁੜ, ਅਤੇ ਚਾਵਲ ਦਾ ਆਟੇ ਤੋਂ ਬਣਦੀ ਹੈ ਅਤੇ ਇਹ ਗਾੜੀ,ਮਿੱਠੀ, ਅਤੇ ਚੀੜ੍ਹੀ ਹੁੰਦੀ ਹੈ।[1][2]
ਦੋਦੋਲ | |
---|---|
ਸਰੋਤ | |
ਸੰਬੰਧਿਤ ਦੇਸ਼ | Nusantara |
ਇਲਾਕਾ | ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਬ੍ਰੂਨੇਈ, ਦੱਖਣੀ ਭਾਰਤ, ਸ੍ਰੀਲੰਕਾ ਅਤੇ ਬਰਮਾ, ਫਿਲੀਪੀਨਜ਼ |
ਕਾਢਕਾਰ | Ethnic Javanese |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਨਾਰੀਅਲ ਦਾ ਦੁੱਧ, ਗੁੜ, ਅਤੇ ਚਾਵਲ ਦਾ ਆਟਾ |
ਬਣਾਉਣ ਦਾ ਤਰੀਕਾ
ਸੋਧੋਦੋਦੋਲ ਨਾਰੀਅਲ ਦੇ ਦੁੱਧ, ਗੁੜ, ਅਤੇ ਚਾਵਲ ਦਾ ਆਟੇ ਤੋਂ ਬਣਦੀ ਹੈ। ਇਸਨੂੰ ਆਮਤਰ ਤੇ 9 ਘੰਟੇ ਲਈ ਪਕਾਇਆ ਜਾਂਦਾ ਹੈ। ਇਸਨੂੰ ਬਣਾਉਂਦੇ ਸਮੇਂ ਬਾਰ ਬਾਰ ਹਿਲਾਉਣਾ ਪੈਂਦਾ ਹੈ। ਨਾ ਕਰੇ ਤੇ ਸੜ ਜਾਂਦਾ ਹੈ ਤੇ ਇਸਦਾ ਸਵਾਦ ਤੇ ਮਹਿਕ ਖ਼ਰਾਬ ਹੁੰਦਾ ਹੈ। ਦੋਦੋਲ ਪੂਰੀ ਤਰਾਂ ਬਣ ਜਾਂਦਾ ਹੈ ਜਦੋਂ ਇਹ ਇਸਨੂੰ ਛੁਹੈ ਤੇ ਇਹ ਚਿਪਕਣਾ ਬੰਦ ਕਰ ਦੇਂਦਾ ਹੈ।
ਮੇਲੀ ਅਰਥ
ਸੋਧੋਇੰਡੋਨੇਸ਼ੀਆ ਦੇ ਪ੍ਰਸਿੱਧ ਸੱਭਿਆਚਾਰ ਵਿੱਚ ਦੋਦੋਲ ਸ਼ਬਦ ਬਜ਼ਾਰੀ ਭਾਸ਼ਾ ਤੇ ਤੌਰ 'ਤੇ ' ਬੋਦੋਹ ' ਲਈ ਉਪਯੋਗ ਜਾਂਦਾ ਹੈ ਜੋ ਕੀ ਕਿਸੀ ਨੂੰ ' ਮੂਰਖ ' ਜਾਂ ' ਤਰਕਹੀਣ ' ਦੀ ਤਰਾਂ ਆਖਿਆ ਜਾਂਦਾ ਹੈ। ਕਿਸੀ ਵਿਅਕਤੀ ਨੂੰ ਦੋਦੋਲ ਕਹਿਣਾ ਅਸ਼ਿਸ਼ਟ ਮੰਨਿਆ ਜਾਂਦਾ ਹੈ।
ਕਿਸਮਾਂ
ਸੋਧੋਇਸ ਦੀ ਬਹੁਤ ਭਾਂਤੀ ਭਾਂਤੀ ਦੀ ਕਿਸਮਾਂ ਹਨ:
- ਦੋਦੋਲ ਗਾਰੁਤ
- ਦੋਦੋਲ ਦੂਰਿਆਨ
- ਦੋਦੋਲ ਸਿਰਸਾਕ
- ਦੋਦੋਲ ਨਾਂਗਕਾ
- ਦੋਦੋਲ ਆਪੇਲ ਮਲਾਂਗ
- ਦੋਦੋਲ ਸੁਸੁ
- ਦੋਦੋਲ ਚਾਈਨਾ
- ਦੋਦੋਲ ਬੇਤਾਵੀ
- ਕਾਲੂ ਦੋਦੋਲ