ਦੋਰੋਥਿਆ ਲਾਂਗੇ
ਦੋਰੋਥਿਆ ਲਾਂਗੇ (26 ਮਈ, 1895 – 11 ਅਕਤੂਬਰ, 1965) ਇੱਕ ਅਮਰੀਕੀ ਦਸਤਾਵੇਜ਼ੀ ਫੋਟੋਗ੍ਰਾਫਰ ਅਤੇ ਫ਼ੋਟੋਜਰਨਲਿਜ਼ਮ ਸੀ, ਜੋ ਐਫਐਸਏ ਦੇ ਲਈ ਆਰਥਿਕ ਮੰਦਵਾੜੇ ਦਾ ਕੰਮ ਕਰਨ ਬਾਰੇ ਵਧੇਰੇ ਜਾਣੀ ਜਾਂਦੀ ਸੀ। ਲਾਂਗੇ ਦੀਆਂ ਫੋਟੋਆਂ ਮਹਾਨ ਆਰਥਿਕ ਮੰਦਹਾੜੇ ਦੇ ਸਿੱਟੇ ਮਾਨਵੀ ਸਨ ਅਤੇ ਦਸਤਾਵੇਜ਼ੀ ਫੋਟੋਗ੍ਰਾਫੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਸੀ।
ਦੋਰੋਥਿਆ ਲਾਂਗੇ | |
---|---|
ਜਨਮ | ਦੋਰੋਥਿਆ ਮਾਰਗਰੇਟਾ ਨੁਟਜ਼ਹੋਰਨ ਮਈ 26, 1895 ਹੋਬੋਕਨ, ਨਿਊ ਜਰਸੀ, ਯੂ.ਐਸ. |
ਮੌਤ | ਅਕਤੂਬਰ 11, 1965 ਸਨ ਫਰਾਂਸਸਿਸਕੋ, ਕੈਲੀਫੋਰਨੀਆ, ਯੂ.ਐਸ. | (ਉਮਰ 70)
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਦਸਤਾਵੇਜ਼ੀ ਫੋਟੋਗ੍ਰਾਫਰ ਫ਼ੋਟੋਜਰਨਲਿਜ਼ਮ |
ਲਈ ਪ੍ਰਸਿੱਧ | ਫੋਟੋਗ੍ਰਾਫੀ |
ਜੀਵਨ ਸਾਥੀ | ਮੇਨਾਰਡ ਡੀਕਸੋਨ (1920–1935) ਪੌਲ ਸਚੁਸਟਰ ਟਾਇਲਰ (1935–1965) |
ਬੱਚੇ | ਡਾਨਿਅਲ ਅਤੇ ਜਾਨ ਡਿਕਸੋਨ |
Parent | ਜੋਆਂਨਾ ਕੈਰੋਲਿਨ „ਜੋਨ“ ਲਾਂਗੇ ਅਤੇ ਹੇਨਰਿਕ ਮਾਰਟਿਨ„ਹੇਨਰੀ“ ਨੁਟਜ਼ਹੋਰਨ |
ਮੁੱਢਲਾ ਜੀਵਨ
ਸੋਧੋਲਾਂਗੇ ਦਾ ਜਨਮ 26 ਮਈ, 1895 ਨੂੰ 1041 ਬਲੂਮਫ਼ੀਲਡ ਸਟ੍ਰੀਟ, ਹੋਬੋਕਨ, ਨਿਊ ਜਰਸੀ ਵਿੱਖੇ ਹੋਇਆ। ਦੋਰੋਥਿਆ ਲਾਂਗੇ ਦਾ ਜਨਮ ਸਮੇਂ ਨਾਂ ਦੋਰੋਥਿਆ ਮਾਰਗਰੇਟਾ ਨੁਟਜ਼ਹੋਰਨ ਸੀ।[1][2] ਇਸਨੇ ਆਪਣਾ ਦਰਮਿਆਨਾ ਨਾਂ ਤਿਆਗ ਦਿੱਤਾ ਅਤੇ ਆਪਣੀ ਮਾਂ ਦਾ ਵਿਆਹ ਤੋਂ ਪਹਿਲਾਂ ਦਾ ਨਾਂ ਅਪਣਾਇਆ ਜਦੋਂ ਇਸ ਦੇ ਪਿਤਾ ਨੇ ਇਸ ਦੇ ਪਰਿਵਾਰ ਨੂੰ ਛੱਡ ਦਿੱਤਾ ਸੀ।