ਦੰਗਲ (ਫ਼ਿਲਮ)

2016 ਦੀ ਫਿਲਮ ਨਿਤੇਸ਼ ਤਿਵਾਨੀ ਦੁਆਰਾ ਨਿਰਦੇਸ਼ਤ ਹੈ

ਦੰਗਲ ਇੱਕ ਭਾਰਤੀ ਹਿੰਦੀ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਨਿਤੇਸ਼ ਤਿਵਾਰੀ ਹੈ। ਇਸ ਫ਼ਿਲਮ ਵਿੱਚ ਆਮਿਰ ਖ਼ਾਨ, ਸ਼ਾਕਸ਼ੀ ਤੰਵਰ ਅਤੇ ਰਾਜਕੁਮਾਰ ਰਾਓ ਆਦਿ ਨੇ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਭਾਰਤ ਵਿੱਚ 23 ਦਸੰਬਰ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਅਤੇ ਅਮਰੀਕਾ ਵਿੱਚ ਇਹ ਫ਼ਿਲਮ 21 ਦਸੰਬਰ 2016 ਨੂੰ ਵਿਖਾਈ ਗਈ ਸੀ।

ਦੰਗਲ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਨਿਤੇਸ਼ ਤਿਵਾਰੀ
ਲੇਖਕਨਿਤੇਸ਼ ਤਿਵਾਰੀ
ਪਿਯੂਸ਼ ਗੁਪਤਾ
ਸ਼੍ਰੇਆਸ ਜੈਨ
ਨਿਖ਼ਿਲ ਮੇਹਰੋਤਰਾ
ਨਿਰਮਾਤਾਆਮਿਰ ਖ਼ਾਨ
ਕਿਰਨ ਰਾਓ
ਸਿਧਾਰਥ ਰੌਏ ਕਪੂਰ
ਸਿਤਾਰੇਆਮਿਰ ਖ਼ਾਨ
ਸਾਕਸ਼ੀ ਤੰਵਰ
ਫ਼ਾਤਿਮਾ ਸਨਾ ਸ਼ੇਖ
ਸਾਨਯਾ ਮਲਹੋਤਰਾ
ਜ਼ੈਰਾ ਵਾਸੀਮ
ਸੁਹਾਨੀ ਭਟਨਾਗਰ
ਸਿਨੇਮਾਕਾਰਸੇਠੂ ਸ੍ਰੀਰਾਮ
ਸੰਪਾਦਕਬੱਲੂ ਸਲੂਜਾ
ਸੰਗੀਤਕਾਰਪ੍ਰੀਤਮ
ਪ੍ਰੋਡਕਸ਼ਨ
ਕੰਪਨੀਆਂ
ਵਾਲਟ ਡਿਜ਼ਨੀ ਪਿਕਚਰਜ਼
ਆਮਿਰ ਖ਼ਾਨ ਪ੍ਰੋਡਕਸ਼ਨਜ਼
ਯੂਟੀਵੀ ਮੋਸ਼ਨ ਪਿਕਚਰਜ਼
ਡਿਸਟ੍ਰੀਬਿਊਟਰਵਾਲਟ ਡਿਜ਼ਨੀ ਸਟੂਡੀਓ
ਮੋਸ਼ਨ ਪਿਕਚਰਜ਼
ਰਿਲੀਜ਼ ਮਿਤੀਆਂ
  • ਦਸੰਬਰ 23, 2016 (2016-12-23)
(ਭਾਰਤ)
  • ਦਸੰਬਰ 22, 2016 (2016-12-22)
(ਇੰਗਲੈਂਡ)
ਮਿਆਦ
160 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ70 ਕਰੋੜ[1]
ਬਾਕਸ ਆਫ਼ਿਸ412.18 ਕਰੋੜ ਲਗਭਗ (ਅੱਠ ਦਿਨਾਂ ਵਿੱਚ)[2]

ਸੰਖੇਪ ਵਿੱਚ

ਸੋਧੋ

ਇਸ ਫ਼ਿਲਮ ਵਿੱਚ ਆਮਿਰ ਖ਼ਾਨ, ਮਹਾਵੀਰ ਸਿੰਘ ਫੋਗਟ ਵਜੋਂ ਭੂਮਿਕਾ ਨਿਭਾ ਰਿਹਾ ਹੈ। ਉਹ ਆਪਣੀਆਂ ਕੁੜੀਆਂ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਨੂੰ ਕੁਸ਼ਤੀ ਸਿਖਾਉਂਦਾ ਹੈ, ਤਾਂ ਜੋ ਉਹ ਭਾਰਤ ਵੱਲੋਂ ਖੇਡ ਸਕਣ ਅਤੇ ਉਸਦਾ ਸੁਪਨਾ ਪੂਰਾ ਸਕਣ। ਉਹ ਉਨ੍ਹਾਂ ਦੀ ਤਿਆਰੀ ਛੋਟੀ ਉਮਰ ਤੋਂ ਹੀ ਸ਼ੁਰੂ ਕਰ ਦਿੰਦਾ ਹੈ ਅਤੇ ਅੰਤ ਵਿੱਚ ਉਸਦਾ ਸੁਪਨਾ ਪੂਰਾ ਹੋ ਜਾਂਦਾ ਹੈ। ਇਹ ਫ਼ਿਲਮ ਪੂਰੀ ਤਰ੍ਹਾਂ "ਕੁਸ਼ਤੀ" 'ਤੇ ਆਧਾਰਿਤ ਹੈ ਅਤੇ ਇਸ ਫ਼ਿਲਮ ਨੂੰ ਭਾਰਤ ਦੇ ਤਿੰਨ ਰਾਜਾਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਉੱਤਰਾਖੰਡ ਵਿੱਚ ਟੈਕਸ (ਕਰ) ਮੁਕਤ ਕਰ ਦਿੱਤਾ ਗਿਆ ਸੀ।

ਭੂਮਿਕਾ

ਸੋਧੋ
  • ਆਮਿਰ ਖ਼ਾਨ, ਮਹਾਵੀਰ ਸਿੰਘ ਫੋਗਟ ਵਜੋਂ
  • ਸਾਕਸ਼ੀ ਤੰਵਰ, ਦਯਾ ਸ਼ੋਭਾ ਕੌਰ (ਮਹਾਵੀਰ ਸਿੰਘ ਫੋਗਟ ਦੀ ਪਤਨੀ) ਵਜੋਂ
  • ਫ਼ਾਤਿਮਾ ਸਨਾ ਸ਼ੇਖ, ਗੀਤਾ ਫੋਗਟ (ਮਹਾਵੀਰ ਸਿੰਘ ਫੋਗਟ ਦੀ ਬੇਟੀ) ਵਜੋਂ
  • ਜ਼ੈਰਾ ਵਾਸੀਮ, ਬਬੀਤਾ ਕੁਮਾਰੀ (ਮਹਾਵੀਰ ਸਿੰਘ ਫੋਗਟ ਦੀ ਛੋਟੀ ਬੇਟੀ) ਵਜੋਂ
  • ਸੁਹਾਨੀ ਭਟਨਾਗਰ, ਛੋਟੀ ਉਮਰ ਵਿੱਚ ਬਬੀਤਾ ਕੁਮਾਰੀ ਵਜੋਂ
  • ਰੋਹਿਤ ਸ਼ੰਕਰਵਰ
  • ਵਿਵਿਨ ਭਟੇਨ
  • ਅਪਾਰਸ਼ਕਤੀ ਖੁਰਾਨਾ
  • ਗਿਰੀਸ਼ ਕੁਲਕਰਣੀ, ਕੋਚ ਪ੍ਰਮੋਦ ਕਾਦਮ ਵਜੋਂ

ਹਵਾਲੇ

ਸੋਧੋ
  1. "Aamir Khan's Dangal has already recovered its cost of production?". Bollywoodlife. 15 ਦਸੰਬਰ 2016. Retrieved 15 ਦਸੰਬਰ 2016.
  2. "Box Office: Worldwide Collections and Day wise breakup of Dangal". BollywoodHungama. 24 ਦਸੰਬਰ 2016. Retrieved 24 ਦਸੰਬਰ 2016.

ਬਾਹਰੀ ਕੜੀਆਂ

ਸੋਧੋ