ਫ਼ਾਤਿਮਾ ਸਨਾ ਸ਼ੇਖ
ਫ਼ਾਤਿਮਾ ਸਨਾ ਸ਼ੇਖ ਇੱਕ ਭਾਰਤੀ ਅਦਾਕਾਰਾ ਅਤੇ ਫ਼ੋਟੋਗ੍ਰਾਫ਼ਰ ਹੈ।[1] ਉਹ ਬਾਲੀਵੁੱਡ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਆਂ ਵਿੱਚ ਕੰਮ ਕਰ ਚੁੱਕੀ ਹੈ। ਉਹ ਚਾਚੀ 420 ਵਿੱਚ ਭਾਰਤੀ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੈ। ਉਸਨੇ ਫ਼ਿਲਮ ਦੰਗਲ ਵਿੱਚ ਗੀਤਾ ਫ਼ੋਗਟ ਦਾ ਕਿਰਦਾਰ ਨਿਭਾਇਆ ਸੀ।
2016 ਵਿੱਚ, ਉਸ ਨੇ ਸਪੋਰਟਸ ਡਰਾਮਾ ਫਿਲਮ ਦੰਗਲ ਵਿੱਚ ਭਾਰਤੀ ਪਹਿਲਵਾਨ ਗੀਤਾ ਫੋਗਾਟ ਦੀ ਭੂਮਿਕਾ ਨਿਭਾਈ ਜਿਸ ਨੂੰ ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਦੂਜਾ ਬ੍ਰਿਕਸ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀ ਗਈ।[2] ਉਸ ਨੇ ਜ਼ਫੀਰਾ ਬੇਗ ਵਜੋਂ, ਮਹਾਂਕਾਵਿ ਐਕਸ਼ਨ-ਐਡਵੈਂਚਰ ਫਿਲਮ, ਠੱਗਸ ਆਫ ਹਿੰਦੋਸਤਾਨ ਵਿੱਚ ਇੱਕ ਯੋਧਾ-ਤੀਰਅੰਦਾਜ਼ ਠੱਗ ਦਾ ਕਿਰਦਾਰ ਨਿਭਾਇਆ।[3]
ਮੁੱਢਲਾ ਜੀਵਨ
ਸੋਧੋਫਾਤਿਮਾ ਦਾ ਜਨਮ ਭਾਰਤ ਦੇ ਹੈਦਰਾਬਾਦ ਵਿੱਚ ਜੰਮੂ ਦੇ ਇੱਕ ਹਿੰਦੂ ਵਿਪਨ ਸ਼ਰਮਾ ਅਤੇ ਸ੍ਰੀਨਗਰ ਤੋਂ ਇੱਕ ਮੁਸਲਮਾਨ ਰਾਜ ਤਾਬਾਸਮ ਦੇ ਘਰ ਹੋਇਆ ਸੀ।
ਕਰੀਅਰ
ਸੋਧੋਸ਼ੇਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚਾਚੀ 420' ਅਤੇ 'ਵਨ 2 ਕਾ 4' ਵਿੱਚ ਬਾਲ ਕਲਾਕਾਰ ਵਜੋਂ ਕੀਤੀ ਸੀ।[4] ਕਈ ਸਾਲਾਂ ਬਾਅਦ, ਉਸ ਨੇ ਭਾਰਤੀ ਡਰਾਮਾ ਫ਼ਿਲਮ 'ਤਹਾਨ' ਵਿੱਚ ਜ਼ੋਆ ਦੀ ਭੂਮਿਕਾ ਨਿਭਾਈ, ਜਿਸ ਨੂੰ 2009 ਵਿੱਚ ਸਟੱਟਗਾਰਟ ਜਰਮਨੀ ਵਿੱਚ "ਬਾਲੀਵੁੱਡ ਐਂਡ ਬਿਯੋਂਡ" ਫੈਸਟੀਵਲ ਵਿੱਚ "ਦਿ ਜਰਮਨ ਸਟਾਰ ਆਫ ਇੰਡੀਆ" ਅਵਾਰਡ ਮਿਲਿਆ ਸੀ।[5]
ਸ਼ੇਖ ਨੂੰ ਸਾਨਿਆ ਮਲਹੋਤਰਾ ਦੇ ਨਾਲ ਨਿਤੇਸ਼ ਤਿਵਾੜੀ ਦੀ ਜੀਵਨੀ ਸੰਬੰਧੀ ਖੇਡ ਫ਼ਿਲਮ 'ਦੰਗਲ' ਲਈ ਚੁਣਿਆ ਗਿਆ ਸੀ, ਜਿਸ ਨੇ ਪਹਿਲਾਂ ਕਦੇ ਅਦਾਕਾਰੀ ਨਹੀਂ ਕੀਤੀ ਸੀ। ਸ਼ੇਖ ਨੂੰ ਗੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਸੀ। [6]ਆਪਣੀ ਭੂਮਿਕਾ ਲਈ ਤਿਆਰੀ ਕਰਨ ਲਈ, ਉਸ ਨੇ "ਕੁਸ਼ਤੀ ਮੂਵ ਹੁੰਦੀ ਹੈ, ਕਿਵੇਂ ਚਲਦੀ ਹੈ, ਉਨ੍ਹਾਂ ਦੀ ਸਰੀਰਕ ਭਾਸ਼ਾ" ਨੂੰ ਸਮਝਣ ਲਈ ਕੁਸ਼ਤੀ ਦੇ ਕਈ ਵੀਡੀਓ ਵੇਖੇ ਹਨ। ਮਲਹੋਤਰਾ ਅਤੇ ਸ਼ੇਖ ਦੋਵੇਂ ਤਿਵਾੜੀ ਅਤੇ ਆਮਿਰ ਖਾਨ ਨਾਲ ਆਡੀਸ਼ਨਾਂ, ਸਰੀਰਕ ਸਿਖਲਾਈ ਅਤੇ ਵਰਕਸ਼ਾਪਾਂ ਦੇ ਪੰਜ ਦੌਰ ਵਿੱਚੋਂ ਲੰਘੇ। ਉਨ੍ਹਾਂ ਨੂੰ ਕੋਚ ਅਤੇ ਸਾਬਕਾ ਪਹਿਲਵਾਨ ਕ੍ਰਿਪਾ ਸ਼ੰਕਰ ਪਟੇਲ ਬਿਸ਼ਨੋਈ ਦੁਆਰਾ ਸਿਖਲਾਈ ਦਿੱਤੀ ਗਈ ਸੀ। 2016 ਵਿੱਚ ਰਿਲੀਜ਼ ਹੋਈ, ਦੰਗਲ ਨੇ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ਦੁਨੀਆ ਭਰ ਵਿੱਚ 2,000 ਕਰੋੜ (US $ 280 ਮਿਲੀਅਨ) ਰੁਪਏ ਤੋਂ ਵੱਧ ਦੀ ਕਮਾਈ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ।[7][8]
ਉਸ ਨੇ ਮਹਾਂਕਾਵਿ ਐਕਸ਼ਨ-ਐਡਵੈਂਚਰ ਫ਼ਿਲਮ, 'ਠਗਸ ਆਫ ਹਿੰਦੋਸਤਾਨ' ਵਿੱਚ ਜ਼ਫੀਰਾ ਬੇਗ, ਇੱਕ ਯੋਧਾ-ਤੀਰਅੰਦਾਜ਼ ਠੱਗ ਦੀ ਭੂਮਿਕਾ ਨਿਭਾਈ।[3] ਸ਼ੇਖ ਤਾਮਿਲ ਫ਼ਿਲਮ ਅਰੁਵੀ ਦੇ ਹਿੰਦੀ ਰੀਮੇਕ ਵਿੱਚ ਨਜ਼ਰ ਆਈ। ਹਿੰਦੀ ਸੰਸਕਰਣ ਅਪਲਾਉਸ ਇੰਟਰਟੇਨਮੈਂਟ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ।[9]
ਫ਼ਿਲਮਾਂ
ਸੋਧੋਸਾਲ | ਫ਼ਿਲਮ | ਕਿਰਦਾਰਜ਼ | ਜ਼ਿਕਰਯੋਗ |
---|---|---|---|
1997 | ਅੱਵਾਈ ਸਾਨਮੁਘੀ | ||
1997 | ਇਸ਼ਕ | ||
1997 | ਚਾਚੀ 420 | ਭਾਰਤੀ ਰਤਨ | |
1998 | ਬੜੇ ਦਿਲਵਾਲਾ | ||
2001 | ਵਨ ਟੂ ਕਾ ਫ਼ੋਰ | ||
2008 | ਤਹਾਂ | ਜ਼ੋਇਆ | |
2012 | ਬਿੱਟੂ ਬੌਸ | ||
2013 | ਅਕਾਸ਼ ਵਾਣੀ[10] | ਸੰਬੁਲ ਯਾਕ਼ੂਬ | |
2016 | ਦੰਗਲ | ਗੀਤਾ ਫੋਗਟ |
ਸਾਲ | ਸ਼ੋਅ | ਭੂਮਿਕਾਵਾਂ | ਨੋਟਸ | Ref. |
---|---|---|---|---|
2009 | Ladies Special | Geeti | Season 1 | [11] |
Agle Janam Mohe Bitiya Hi Kijo | Suman | Recurring role | [12] | |
2011 | Best Of Luck Nikki | Richa Shivoy | Special Appearance in Boys Meet Girls | [13] |
ਹਵਾਲੇ
ਸੋਧੋ- ↑ "Meet Aamir Khan's Wrestler Daughters".
- ↑ Aneja, Atul (25 June 2017). "China's 'Dangal' mega-success echoes at second BRICS film festival" – via www.thehindu.com.
- ↑ 3.0 3.1 "Thugs Of Hindostan Movie Review: Bloated And Tacky Despite Amitabh Bachchan Plus Aamir Khan". Ndtv.com. Retrieved 8 November 2018. ਹਵਾਲੇ ਵਿੱਚ ਗ਼ਲਤੀ:Invalid
<ref>
tag; name "NDTV review" defined multiple times with different content - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedIndiaToday-Ghosh-MeToo-2019
- ↑ Jha, Subhash K. (2009-07-24). "Santosh Sivan unaware of Tahaan honour in Germany". Hindustan Times (in ਅੰਗਰੇਜ਼ੀ). Retrieved 2021-07-05.
- ↑ "Dangal selection process: Sanya Malhotra talks about the emotionally exhausting experience". India.com. 16 December 2016. Retrieved 26 September 2018.
- ↑ Goswami, Parismita (23 December 2016). "Dangal review roundup: Critics verdict is out; check out what they have to say about Aamir Khan-starrer". International Business Times. Retrieved 26 September 2018.
- ↑ Cain, Rob (19 June 2017). "How An Indian Drama Became The World's Highest-Grossing Sports Movie Of 2017". Forbes.
- ↑ "Fatima Sana Shaikh gearing up for remake of this Tamil superhit film". Mid Day. 6 March 2021. Retrieved 6 March 2021.
- ↑ "Movie Review: Akaash Vani". Mumbai: Mid Day. 26 January 2013. Retrieved 27 June 2013.
{{cite web}}
: Italic or bold markup not allowed in:|publisher=
(help) - ↑ World, Republic. "Remember when Fatima Sana Shaikh starred in films as a child artist?". Republic World (in ਅੰਗਰੇਜ਼ੀ). Retrieved 2021-08-07.
- ↑ "Fatima Sana Shaikh: five things you didn't know". Hindustan Times (in ਅੰਗਰੇਜ਼ੀ). 2021-01-10. Retrieved 2021-08-07.
- ↑ World, Republic. "Fatima Sana Shaikh's age, movies, debut; all details". Republic World (in ਅੰਗਰੇਜ਼ੀ). Retrieved 2021-08-07.