ਧਰਮਯੁਗ ਇੱਕ ਹਿੰਦੀ ਸਚਿੱਤਰ ਹਫਤਾਵਾਰੀ ਸੀ [1] [2] ਜੋ ਟਾਈਮਜ਼ ਆਫ ਇੰਡੀਆ ਸਮੂਹ ਦੁਆਰਾ ਸਾਲ 1949 ਤੋਂ 1993 ਤੱਕ ਪ੍ਰਕਾਸ਼ਤ ਕੀਤਾ ਗਿਆ।

ਤਸਵੀਰ:Dharmyug25oct59cover.jpg
25 ਅਕਤੂਬਰ 1959 ਦੇ ਐਡੀਸ਼ਨ ਦਾ ਕਵਰ ਪੇਜ ਦੀਵਾਲੀ ਦੇ ਮੌਕੇ ਤੇ ਏ ਏ ਅਲਮੇਲਕਰ ਦੁਆਰਾ ਦੇਵੀ ਲਕਸ਼ਮੀ ਦੀ ਪੇਂਟਿੰਗ ਦੇ ਨਾਲ

ਇਤਿਹਾਸ ਸੋਧੋ

ਇਹ ਮੈਗਜ਼ੀਨ ਅਸਲ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, 1949 ਤੋਂ ਬੰਬਈ ਦੀ ਡਾਲਮੀਆ ਪ੍ਰੈਸ ਤੋਂ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਵਿੱਚ ਇੱਕ ਪੁਰਾਣਾ ਸਚਿੱਤਰ ਮੈਗਜ਼ੀਨ ਨਵ ਯੁਗ ਸ਼ਾਮਲ ਕੀਤਾ ਗਿਆ ਸੀ ਜੋ 1932 ਵਿੱਚ ਸ਼ੁਰੂ ਹੋਇਆ ਸੀ। [3] [4] ਬਾਅਦ ਵਿੱਚ ਜਦੋਂ ਡਾਲਮੀਆ ਸਮੂਹ ਨੇ 1948 ਵਿੱਚ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ ਤੋਂ ਆਪਣੀ ਹਿੱਸੇਦਾਰੀ ਵੱਖ ਕੀਤੀ, ਧਰਮਯੁਗ ਟਾਈਮਜ਼ ਆਫ਼ ਇੰਡੀਆ ਸਮੂਹ ਦੇ ਨਾਲ ਰਿਹਾ। [5] ਇਸਦੇ ਮੁੱਖ ਸੰਪਾਦਕਾਂ ਵਿੱਚੋਂ ਇੱਕ ਪੰਡਤ ਸੱਤਿਆਕਮ ਵਿਦਾਲੰਕਰ ਸੀ। [6] ਜਦੋਂ 1960 ਵਿੱਚ, ਆਪਣੇ ਨਾਟਕ, ਅੰਧਾ ਯੁਗ , 1953 ਲਈ ਪ੍ਰਸਿੱਧ ਲੇਖਕ-ਨਾਟਕਕਾਰ ਧਰਮਵੀਰ ਭਾਰਤੀ ਨੂੰ ਇਸਦੇ ਮੁੱਖ ਸੰਪਾਦਕ ਵਜੋਂ ਨਿਯੁਕਤ ਕੀਤਾ ਗਿਆ ਤਾਂ ਮੈਗਜ਼ੀਨ ਬੜਾ ਪ੍ਰਸਿੱਧ ਹੋਇਆ ਅਤੇ ਵਿਆਪਕ ਤੌਰ ਤੇ ਪੜ੍ਹਿਆ ਜਾਣ ਲੱਗਾ। [7] ਧਰਮਵੀਰ ਭਾਰਤੀ ਨੇ 1960 ਤੋਂ 1987 ਤੱਕ ਮੈਗਜ਼ੀਨ ਦੇ ਮੁੱਖ ਸੰਪਾਦਕ ਦੀ ਸੇਵਾ ਨਿਭਾਈ।[8] ਉਹ ਇੱਕ ਸਮਰਪਿਤ ਅਤੇ ਵਿਆਪਕ ਪ੍ਰਸ਼ੰਸਾ ਦਾ ਪਾਤਰ ਸੰਪਾਦਕ ਸੀ, ਹਾਲਾਂਕਿ ਉਨ੍ਹਾਂ ਨੂੰ ਕਈ ਵਾਰ ਸਾਥੀ ਪੱਤਰਕਾਰ ਉਸ ਨੂੰ ਨਿਰੰਕੁਸ਼ ਮੰਨਦੇ ਸੀ। [9] ਭਾਰਤੀ ਦੀ ਰਿਟਾਇਰਮੈਂਟ ਤੋਂ ਬਾਅਦ ਇੱਕ ਹਿੰਦੀ ਪੱਤਰਕਾਰ, ਗਣੇਸ਼ ਮੰਤਰੀ ਨੂੰ ਸੰਪਾਦਕ ਨਿਯੁਕਤ ਕੀਤਾ ਗਿਆ।[8] ਗਣੇਸ਼ ਮੰਤਰੀ ਤੋਂ ਬਾਅਦ ਵਿਸ਼ਵਨਾਥ ਸਚਦੇਵ ਨੇ ਇਹ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਟਾਈਮਜ਼ ਆਫ਼ ਇੰਡੀਆ ਨੇ 1997 ਵਿੱਚ ਮੈਗਜ਼ੀਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ। [10] [11] [12]

ਸਮਗਰੀ ਅਤੇ ਮਹੱਤਤਾ ਸੋਧੋ

ਰਸਾਲੇ ਵਿੱਚ ਸਾਹਿਤ, ਕਲਾ, ਫੈਸ਼ਨ, ਸਭਿਆਚਾਰ, ਗਲਪ, ਵਿਗਿਆਨ ਅਤੇ ਕਾਮਿਕਸ ਸਮੇਤ ਸਾਰੇ ਵਿਸ਼ਿਆਂ ਨੂੰ ਕਵਰ ਕੀਤਾ ਜਾਂਦਾ ਸੀ।[13] [14] (ਹਾਲਾਂਕਿ ਨਾਮ ਧਰਮਯੁਗ ਕਾਲ਼ਖੰਡ ਦਾ ਲਖਾਇਕ ਹੈ) ਮੈਗਜ਼ੀਨ ਵਿੱਚ ਬਹੁਤ ਸਾਰੇ ਪ੍ਰਸਿੱਧ ਹਿੰਦੀ ਲੇਖਕਾਂ ਅਤੇ ਕਵੀਆਂ ਦੀਆਂ ਲੜੀਵਾਰ ਕਹਾਣੀਆਂ ਛਪਦੀਆਂ ਸਨ। [13] [15] [16] ਆਬਿਦ ਸੁਰਤੀ, ਦਾ ਸਿਰਜਿਆ ਇੱਕ ਕਾਰਟੂਨ ਪਾਤਰ ਢੱਬੂਜੀ ਇਸ ਦਾ ਇੱਕ ਬਾਕਾਇਦਾ ਫੀਚਰ ਸੀ।[17] ਕਾਰਟੂਨਿਸਟ ਕਾਕ ਦੇ ਕਾਰਟੂਨ ਵੀ ਬਾਕਾਇਦਾ ਛਪਦੇ ਸਨ।

ਧਰਮਯੁਗ ਨੂੰ ਆਪਣੇ ਸਮੇਂ ਦਾ ਸਭ ਤੋਂ ਸਤਿਕਾਰਤ ਪ੍ਰਕਾਸ਼ਨ ਮੰਨਿਆ ਜਾਂਦਾ ਸੀ। ਬਹੁਤ ਸਾਰੇ ਪ੍ਰਸਿੱਧ ਲੇਖਕਾਂ ਨੇ ਆਪਣੀ ਸ਼ੁਰੂਆਤ ਧਰਮਯੁਗ ਵਿੱਚ ਪ੍ਰਕਾਸ਼ਤ ਹੋਣ ਨਾਲ਼ ਕੀਤੀ।[18] ਧਰਮਯੁਗ ਨੇ ਜੇਪੀ ਸਿੰਘਲ ਵਰਗੇ ਚਿੱਤਰਕਾਰਾਂ ਨੂੰ ਵੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ। ਉਸ ਨੇ ਆਪਣੀ ਪਹਿਲੀ ਪੇਂਟਿੰਗ 1954 ਵਿੱਚ ਧਰਮਯੁਗ ਵਿੱਚ ਪ੍ਰਕਾਸ਼ਤ ਕੀਤੀ ਸੀ। [19]

ਇਸ ਦਾ ਬੰਦ ਹੋਣਾ ਇਹ ਇੱਕ ਅਜਿਹੇ ਹਿੰਦੀ ਮੈਗਜ਼ੀਨ ਦੀ ਗਾਥਾ ਦਾ ਦੁਖਦਾਈ ਅੰਤ ਸੀ ਜਿਸ ਦੀਆਂ ਇੱਕਸਮੇਂ ਹਫ਼ਤੇ ਵਿੱਚ ਚਾਰ ਲੱਖ [16] ਤੋਂ ਵੱਧ ਕਾਪੀਆਂ ਛਪਦੀਆਂ ਸਨ ਅਤੇ ਜਿਸ ਨੇ ਮ੍ਰਿਣਾਲ ਪਾਂਡੇ ਅਤੇ ਰਾਜੇਸ਼ ਜੋਸ਼ੀ ਵਰਗੇ ਬਹੁਤ ਸਾਰੇ ਨਵੇਂ ਹਿੰਦੀ ਲੇਖਕਾਂ ਅਤੇ ਕਵੀਆਂ ਨੂੰ ਮੰਚ ਪ੍ਰਦਾਨ ਕੀਤਾ ਸੀ। ਮੋਹਨ ਰਾਕੇਸ਼ ਦੇ ਨਾਟਕ ਆਧੇ ਅਧੂਰੇ ਨੂੰ ਲੜੀਵਾਰ ਰੂਪ ਵਿੱਚ ਪਹਿਲੀ ਵਾਰ ਇਸੇ ਮੈਗਜ਼ੀਨ ਨੇ ਛਾਪਿਆ ਸੀ। ਸ਼ਿਵਾਨੀ ਦੀਆਂ ਕਹਾਣੀਆਂ ਪ੍ਰਕਾਸ਼ਤ ਕਰਨ ਵਾਲਾ ਵੀ ਇਹ ਪਹਿਲਾ ਸੀ।[15] [16]

ਹਵਾਲੇ ਸੋਧੋ

  1. "धर्मयुग की याद में एक अनूठा आयोजन, 31.12.2014, चन्द्रकांत जोशी". Archived from the original on 2016-10-05. Retrieved 2021-09-21. {{cite web}}: Unknown parameter |dead-url= ignored (|url-status= suggested) (help)
  2. "धर्मयुग की याद ,कनुप्रिया का पाठ, Janadesh". Archived from the original on 2016-10-05. Retrieved 2021-09-21. {{cite web}}: Unknown parameter |dead-url= ignored (|url-status= suggested) (help)
  3. Dharmyug, 20 July 1952, cover states that it incorporates Nav Yug
  4. [1]Jogendra N. Sahni, The Michigan Alumnus, Volume 55, University of Michigan. Alumni Association, UM Libraries, 1948 p. 12
  5. Report of the Press Commission: Appendices. India. Press Commission, Jagadish Nataranjan. 1954.
  6. Guzarā kahām̐-kahām̐ se: ātmakathātmaka saṃsmaraṇa, Kanhaiyālāla Nandana, Rajpal & Sons, 2007, pp. 189-191
  7. "A trio of aces". The Times of India. 1 May 2010. Archived from the original on 2 February 2014.
  8. 8.0 8.1 The Illustrated weekly of India: Volume 108, Issues 39-50, 1987.
  9. "ग़ालिब छुटी शराब, रवीन्द्र कालिया, Vani Prakasahn, 2000, 'धर्मयुग' का माहौल अत्‍यन्‍त सात्‍विक था। संपादकीय विभाग ऊपर से नीचे तक". Archived from the original on 2021-09-21. Retrieved 2021-09-21. {{cite web}}: Unknown parameter |dead-url= ignored (|url-status= suggested) (help)
  10. Whose news?:the media and women's issues by Saga Publications, 1994.
  11. Kohli, Vanita; Kohli-Khandekar, Vanita (2006). The Indian media business By Vanita Kohli. p. 23. ISBN 9780761934691.
  12. India 1to15 March 1993 Dharmayug Magazine well illustrated Hindi Script #oi2612
  13. 13.0 13.1 Lal, Mohan (2006). The Encyclopaedia Of Indian Literature (Volume Five (Sasay To Zorgot), Volume 5 By Mohan Lal. ISBN 9788126012213.
  14. Bibliographic methods and reading behaviour by Shrinath Sahai. Oriental Publishers & Distributors. 1976.
  15. 15.0 15.1 "ਪੁਰਾਲੇਖ ਕੀਤੀ ਕਾਪੀ". Archived from the original on 2021-12-04. Retrieved 2021-09-21.
  16. 16.0 16.1 16.2 "Archived copy". Archived from the original on 8 August 2010. Retrieved 28 February 2012.{{cite web}}: CS1 maint: archived copy as title (link)
  17. Dhabboji @ Dharamyug
  18. Is Hindi literature back in fashion?, KALYANI PRASHER, February 20, 2015 In 1987, the year after she turned 40, Pamela Manasi got her big break when Dharamyug published her story ‘Jagtu’.
  19. कला मेरे लिये कुरुक्षेत्र ही थी, वरिष्ठ कलाकार जे.पी. सिंघल से प्रभुजोशी की बातचीत, Abhivyakti, १९ जुलाई २०१०